Underarms blackness tips: ਸ਼ਹਿਦ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਿਹਤ ਅਤੇ ਸਕਿਨ ਦੋਵਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਫੇਸ ਪੈਕ ਬਣਾਕੇ ਲਗਾਉਣ ਨਾਲ ਸਕਿਨ ਸਾਫ਼, ਚਮਕਦਾਰ, ਮੁਲਾਇਮ ਅਤੇ ਜਵਾਨ ਦਿਖਾਈ ਦਿੰਦੀ ਹੈ। ਜੇਕਰ ਅੰਡਰਆਰਮਸ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਕੁੜੀਆਂ ਇਸ ਦੇ ਕਾਲੇਪਨ ਅਤੇ ਖਾਰਸ਼ ਤੋਂ ਪਰੇਸ਼ਾਨ ਹੁੰਦੀਆਂ ਹਨ। ਅਜਿਹੇ ‘ਚ ਤੁਸੀਂ ਇਸ ਨਾਲ ਅਲੱਗ-ਅਲੱਗ ਪੈਕ ਬਣਾ ਕੇ ਅੰਡਰਆਰਮਸ ‘ਤੇ ਲਗਾ ਸਕਦੇ ਹੋ। ਇਸ ਨਾਲ ਡੈੱਡ ਸਕਿਨ ਸੈੱਲ ਸਾਫ਼ ਹੋ ਜਾਣਗੇ। ਅਜਿਹੇ ‘ਚ ਤੁਹਾਡੇ ਅੰਡਰਆਰਮਸ ਸਾਫ਼, ਨਿਖਰੇ ਅਤੇ ਗਲੋਇੰਗ ਨਜ਼ਰ ਆਉਣਗੇ। ਆਓ ਜਾਣਦੇ ਹਾਂ ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ…
ਹਲਦੀ ਅਤੇ ਸ਼ਹਿਦ: ਤੁਸੀਂ ਅੰਡਰਆਰਮਸ ਦਾ ਕਾਲਾਪਣ ਦੂਰ ਕਰਨ ਲਈ ਸ਼ਹਿਦ ਅਤੇ ਹਲਦੀ ਨਾਲ ਪੈਕ ਬਣਾਕੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਅੰਡਰਆਰਮਸ ਦਾ ਕਾਲਾਪਣ ਦੂਰ ਹੋਣ ਦੇ ਨਾਲ ਖੁਜਲੀ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਇਸਦੇ ਲਈ ਇੱਕ ਕੌਲੀ ‘ਚ 1-1 ਚੱਮਚ ਹਲਦੀ ਅਤੇ ਕੱਚਾ ਦੁੱਧ ਮਿਲਾਓ। ਫਿਰ ਇਸ ‘ਚ 2 ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾਓ। ਤਿਆਰ ਕੀਤੇ ਪੈਕ ਨੂੰ ਸਕਰੱਬ ਕਰਦੇ ਹੋਏ ਅੰਡਰਆਰਮਸ ‘ਤੇ ਲਗਾਓ। 3-5 ਮਿੰਟ ਇਸ ਨੂੰ ਸਕ੍ਰਬ ਕਰਕੇ 10 ਮਿੰਟ ਲਈ ਲੱਗਾ ਰਹਿਣ ਦਿਓ। ਬਾਅਦ ‘ਚ ਕੋਸੇ ਪਾਣੀ ਨਾਲ ਧੋ ਲਓ। ਜੇਕਰ ਤੁਸੀਂ ਇਸ ਨੁਸਖ਼ੇ ਨੂੰ ਹਫਤੇ ‘ਚ 2 ਵਾਰ ਅਜ਼ਮਾਓਗੇ ਤਾਂ ਤੁਹਾਨੂੰ ਫਰਕ ਨਜ਼ਰ ਆਵੇਗਾ।
ਸ਼ਹਿਦ ਅਤੇ ਓਟਸ: ਸ਼ਹਿਦ ਅਤੇ ਓਟਸ ਨਾਲ ਤੁਸੀਂ ਸਕਰਬ ਬਣਾਕੇ ਵੀ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਅੰਡਰਆਰਮਸ ਦਾ ਕਾਲਾਪਣ ਦੂਰ ਹੋਣ ਦੇ ਨਾਲ ਖੁਜਲੀ ਦੀ ਸਮੱਸਿਆ ਵੀ ਦੂਰ ਹੋਵੇਗੀ। ਇਸ ਨਾਲ ਡੈੱਡ ਸਕਿਨ ਸੈੱਲਜ਼ ਸਾਫ਼ ਹੋ ਕੇ ਅੰਡਰਆਰਮਸ ਨਰਮ ਅਤੇ ਸਾਫ਼ ਨਜ਼ਰ ਆਉਣਗੇ। ਇਸ ਦੇ ਲਈ ਇੱਕ ਕੌਲੀ ‘ਚ 2 ਚੱਮਚ ਓਟਸ ਪਾਊਡਰ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ। ਇਸ ਤੋਂ ਬਾਅਦ ਇਸ ਨੂੰ ਸਕ੍ਰਬ ਕਰਦੇ ਹੋਏ ਅੰਡਰਆਰਮਸ ‘ਤੇ ਲਗਾਓ। 5 ਮਿੰਟ ਤੱਕ ਸਕ੍ਰਬ ਕਰਦੇ ਰਹੋ। ਬਾਅਦ ‘ਚ ਗਿੱਲੇ ਕੱਪੜੇ ਜਾਂ ਕੋਸੇ ਪਾਣੀ ਨਾਲ ਇਸ ਨੂੰ ਸਾਫ਼ ਕਰੋ।
ਸ਼ਹਿਦ ਅਤੇ ਨਿੰਬੂ: ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਸ਼ਹਿਦ ਅਤੇ ਨਿੰਬੂ ਦਾ ਪੈਕ ਬਣਾ ਕੇ ਵੀ ਲਗਾ ਸਕਦੇ ਹੋ। ਇਸ ਦੇ ਲਈ ਇਕ ਕੌਲੀ ‘ਚ 1-1 ਚੱਮਚ ਸ਼ਹਿਦ, ਆਲੂ ਦਾ ਰਸ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਮਿਲਾਓ। ਤਿਆਰ ਪੇਸਟ ਨੂੰ ਅੰਡਰਆਰਮਸ ‘ਤੇ ਲਗਾਓ। 10 ਮਿੰਟ ਤੱਕ ਇਸ ਨੂੰ ਸੁੱਕਣ ਦਿਓ। ਇਸ ਤੋਂ ਬਾਅਦ ਇਸ ਨੂੰ ਗਿੱਲੇ ਕੱਪੜੇ ਨਾਲ ਪੂੰਝ ਲਓ। ਇਸ ਪੈਕ ਨੂੰ ਹਫਤੇ ‘ਚ 2-3 ਵਾਰ ਲਗਾਉਣ ਨਾਲ ਤੁਹਾਡੇ ਅੰਡਰਆਰਮਸ ਦਾ ਕਾਲਾਪਣ ਦੂਰ ਹੋ ਕੇ ਇਹ ਸਾਫ, ਨਿਖਰੇ ਅਤੇ ਮੁਲਾਇਮ ਨਜ਼ਰ ਆਉਣਗੇ।