Uric acid control tips: ਤੁਸੀਂ ਯੂਰਿਕ ਐਸਿਡ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਅੱਜ ਕੱਲ ਲੋਕ ਤੇਜ਼ੀ ਨਾਲ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਯੂਰਿਕ ਐਸਿਡ ਦੀ ਬਿਮਾਰੀ ਨੂੰ ਕੰਟਰੋਲ ਕਰਨਾ ਬਹੁਤ ਮਹੱਤਵਪੂਰਣ ਹੈ ਕਿਉਂਕਿ ਇਹ ਆਊਟ ਆਫ ਕੰਟਰੋਲ ਹੋਣ ‘ਤੇ ਇਹ ਗਠੀਏ ਦਾ ਰੂਪ ਲੈਂ ਲੈਦਾ ਹੈ। ਆਮ ਤੌਰ ‘ਤੇ ਯੂਰੀਕ ਐਸਿਡ ਔਰਤਾਂ ਵਿੱਚ 2.6-6.0 mg/dl ਅਤੇ ਪੁਰਸ਼ਾਂ ਵਿੱਚ 3.4–7.0 mg/dl ਹੋਣਾ ਚਾਹੀਦਾ ਹੈ। ਜਦੋਂ ਇਸ ਦਾ ਲੈਵਲ ਵਧਣ ਲੱਗਦਾ ਹੈ ਤਾਂ ਜੋੜਾਂ ‘ਚ ਦਰਦ ਅਤੇ ਮਾਸਪੇਸ਼ੀਆਂ ‘ਚ ਸੋਜ਼ ਆਉਣ ਲੱਗ ਜਾਂਦੀ ਹੈ।
ਯੂਰਿਕ ਐਸਿਡ ਜਦੋ ਜੋੜਾਂ ਵਿਚ ਛੋਟੇ-ਛੋਟੇ ਕ੍ਰਿਸਟਲ ਦੇ ਰੂਪ ਵਿਚ ਇਕੱਠਾ ਹੋਣ ਲੱਗਦਾ ਹੈ ਤਾਂ ਯੂਰਿਨ ਦੇ ਰਸਤੇ ਤੋਂ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਮੁਸੀਬਤਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨੂੰ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਹੀ ਖਾਣਾ ਅਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ। ਇਸਦੇ ਨਾਲ ਕੁਝ ਅਜਿਹੇ ਰਾਮਬਾਣ ਨੁਸਖ਼ੇ ਜੋ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਨਹੀਂ ਹੋਣ ਦੇਣਗੇ। ਉਹ ਲੋਕ ਜੋ ਜ਼ਿਆਦਾ ਮਾਤਰਾ ਵਿੱਚ ਆਇਰਨ ਅਤੇ ਪ੍ਰੋਟੀਨ ਲੈਂਦੇ ਹਨ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਦੀ ਸ਼ਿਕਾਇਤ ਹੁੰਦੀ ਹੈ ਉੱਥੇ ਹੀ ਬਹੁਤ ਜ਼ਿਆਦਾ ਮੋਟੇ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੁੰਦੀ ਹੈ।
- ਇੱਕ ਗਲਾਸ ਪਾਣੀ ਵਿੱਚ ਅੱਧਾ ਚਮਚ ਬੇਕਿੰਗ ਸੋਡਾ ਨੂੰ ਘੋਲ ਕੇ ਇਸ ਨੂੰ ਦੋ ਹਫ਼ਤਿਆਂ ਲਈ ਪੀਓ। ਯੂਰਿਕ ਐਸਿਡ ਦਾ ਲੈਵਲ ਘੱਟ ਜਾਵੇਗਾ।
- ਇਕ ਗਲਾਸ ਪਾਣੀ ਵਿਚ ਦੋ ਚੱਮਚ ਸੇਬ ਦਾ ਸਿਰਕਾ ਮਿਲਾ ਕੇ ਦਿਨ ਵਿਚ ਦੋ ਵਾਰ ਪੀਓ। ਇਸ ਦੀ ਵਰਤੋਂ ਵੀ ਲਗਾਤਾਰ ਦੋ ਹਫਤਿਆਂ ਲਈ ਕਰੋ।
- ਇੱਕ ਗਲਾਸ ਪਾਣੀ ਵਿੱਚ ਇੱਕ ਚੱਮਚ ਅਜਵਾਇਣ ਨੂੰ ਰਾਤ ਭਰ ਭਿਓਂ ਕੇ ਰੱਖ ਦਿਓ ਫਿਰ ਖਾਲੀ ਪੇਟ ਪੀਓ। ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਅੰਤਰ ਵੇਖਣ ਨੂੰ ਮਿਲੇਗਾ।
- ਆਂਵਲੇ ਦਾ ਰਸ ਐਲੋਵੇਰਾ ਜੂਸ ‘ਚ ਮਿਲਾ ਕੇ ਪੀਓ ਪਰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
- ਇੱਕ ਕੱਚੇ ਪਪੀਤੇ ਨੂੰ ਕੱਟ ਕੇ 2 ਲੀਟਰ ਪਾਣੀ ‘ਚ 5 ਮਿੰਟ ਲਈ ਉਬਾਲੋ। ਇਸ ਪਾਣੀ ਨੂੰ ਠੰਡਾ ਕਰਕੇ ਛਾਣ ਲਓ ਅਤੇ ਫਿਰ ਇਸ ਨੂੰ ਦਿਨ ਵਿਚ 2-3 ਵਾਰ ਪੀਓ।
- ਨਾਰੀਅਲ ਦਾ ਪਾਣੀ ਪੀਓ ਕਿਉਂਕਿ ਇਹ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।
- ਬਹੁਤ ਸਾਰਾ ਪਾਣੀ ਪੀਓ ਕਿਉਂਕਿ ਯੂਰਿਕ ਐਸਿਡ ਨੂੰ ਬਾਹਰ ਕੱਢਣ ਲਈ ਇਹ ਬਹੁਤ ਜ਼ਰੂਰੀ ਹੈ ਇਸ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ।
- ਬਾਥੂ ਦੇ ਪੱਤਿਆਂ ਦਾ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਪੀਓ। ਜੂਸ ਦੇ ਸੇਵਨ ਤੋਂ 2 ਘੰਟੇ ਬਾਅਦ ਕੁਝ ਵੀ ਨਾ ਖਾਓ। ਇਸ ਨੂੰ 1 ਹਫਤੇ ਲਈ ਕਰੋ ਅਤੇ ਤੁਸੀਂ ਫ਼ਰਕ ਦੇਖੋਗੇ।
- ਭੋਜਨ ਲਈ ਜੈਤੂਨ ਦਾ ਤੇਲ ਵਰਤੋ। ਇਹ ਵਿਟਾਮਿਨ ਈ ਅਤੇ ਹੋਰ ਤੱਤਾਂ ਨਾਲ ਭਰਪੂਰ ਹੈ ਜੋ ਕਿ ਯੂਰਿਕ ਐਸਿਡ ਨੂੰ ਘਟਾਉਣ ਵਿਚ ਸਭ ਤੋਂ ਵਧੀਆ ਆਯੁਰਵੈਦਿਕ ਦਵਾਈ ਹੈ।
- ਅਲਸੀ ਦੇ ਬੀਜ ਖਾਣੇ ਦੇ ਅੱਧੇ ਘੰਟੇ ਬਾਅਦ ਚਬਾ ਕੇ ਖਾਣੇ ਚਾਹੀਦੇ ਹਨ।
ਯੂਰਿਕ ਐਸਿਡ ਵਿਚ ਕੀ ਖਾਣਾ ਹੈ: ਹਰੀਆਂ ਸਬਜ਼ੀਆਂ, ਫਲ, ਆਂਡੇ, ਕੌਫੀ, ਚਾਹ, ਗ੍ਰੀਨ ਟੀ, ਸਾਬਤ ਅਨਾਜ, ਓਟਸ, ਬ੍ਰਾਊਨ ਰਾਈਸ ਜੌ, ਸੁੱਕੇ ਮੇਵੇ ਖਾਓ। ਦਹੀਂ, ਮੀਟ-ਮੱਛੀ, ਸੋਇਆ ਦੁੱਧ ਅਤੇ ਰਾਤ ਨੂੰ ਦਾਲ ਅਤੇ ਚੌਲ ਖਾਣ ਤੋਂ ਪਰਹੇਜ਼ ਕਰੋ। ਜੇ ਤੁਸੀਂ ਖਾਣ ਪੀਣ ਦੇ ਨਿਯਮਾਂ ਦੀ ਪਾਲਣਾ ਕੀਤੀ ਹੈ ਤਾਂ ਸਮਝੋ ਤੁਸੀਂ ਆਪਣੇ ਯੂਰਿਕ ਐਸਿਡ ਨੂੰ ਕੰਟਰੋਲ ਕਰ ਲਿਆ ਹੈ।