Uric acid control tips: ਅੱਜ ਕੱਲ ਲੋਕ ਤੇਜ਼ੀ ਨਾਲ ਯੂਰਿਕ ਐਸਿਡ ਦੀ ਸਮੱਸਿਆ ਦੇ ਸ਼ਿਕਾਰ ਹੋ ਰਹੇ ਹਨ। ਯੂਰਿਕ ਐਸਿਡ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਤਾਂ ਇਹ ਗਠੀਏ ਦਾ ਰੂਪ ਲੈ ਲੈਂਦਾ ਹੈ। ਮੁਸੀਬਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਯੂਰਿਕ ਐਸਿਡ ਜੋੜਾਂ ‘ਚ ਛੋਟੇ-ਛੋਟੇ ਕ੍ਰਿਸਟਲ ਰੂਪ ਵਿੱਚ ਜਮਾ ਹੋ ਜਾਂਦਾ ਹੈ ਅਤੇ ਯੂਰੀਨ ਰਾਹੀਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਨੂੰ ਕੰਟਰੋਲ ਕਰਨ ਲਈ ਤੁਹਾਡਾ ਖਾਣ-ਪੀਣ ਸਹੀ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਕੁਝ ਅਜਿਹੇ ਰਾਮਬਾਣ ਨੁਸਖ਼ੇ ਜੋ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਨਹੀਂ ਹੋਣ ਦੇਣਗੇ।
ਕਿੰਨਾ ਹੋਣਾ ਚਾਹੀਦਾ ਹੈ ਯੂਰਿਕ ਐਸਿਡ: ਆਮ ਤੌਰ ‘ਤੇ ਔਰਤਾਂ ਵਿੱਚ ਯੂਰਿਕ ਐਸਿਡ 2.6-6.0 mg/dl ਅਤੇ ਪੁਰਸ਼ਾਂ ਵਿੱਚ 3.4-7.0 mg/dl ਹੋਣਾ ਚਾਹੀਦਾ ਹੈ। ਜਦੋਂ ਇਸ ਦਾ ਲੈਵਲ ਵਧਣ ਲੱਗਦਾ ਹੈ ਤਾਂ ਜੋੜਾਂ ‘ਚ ਦਰਦ ਅਤੇ ਮਾਸਪੇਸ਼ੀਆਂ ‘ਚ ਸੋਜ ਸ਼ੁਰੂ ਹੋ ਜਾਂਦੀ ਹੈ। ਉਹ ਲੋਕ ਜੋ ਜ਼ਿਆਦਾ ਮਾਤਰਾ ਵਿੱਚ ਆਇਰਨ ਅਤੇ ਪ੍ਰੋਟੀਨ ਲੈਂਦੇ ਹਨ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਦੀ ਸ਼ਿਕਾਇਤ ਹੈ ਉਹੀ ਲੋਕ ਜੋ ਜ਼ਿਆਦਾ ਮੋਟੇ ਹੁੰਦੇ ਹਨ ਉਨ੍ਹਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੁੰਦੀ ਹੈ।
- ਇੱਕ ਗਲਾਸ ਪਾਣੀ ‘ਚ ਅੱਧਾ ਚਮਚ ਬੇਕਿੰਗ ਸੋਡਾ ਘੋਲ ਕੇ ਦੋ ਹਫ਼ਤੇ ਪੀਓ। ਯੂਰਿਕ ਐਸਿਡ ਲੈਵਲ ਘੱਟ ਹੋ ਜਾਵੇਗਾ।
- ਇਕ ਗਲਾਸ ਪਾਣੀ ਵਿਚ ਦੋ ਚੱਮਚ ਸੇਬ ਦਾ ਸਿਰਕਾ ਮਿਲਾ ਕੇ ਦਿਨ ‘ਚ ਦੋ ਵਾਰ ਸੇਵਨ ਕਰੋ। ਇਸ ਦਾ ਸੇਵਨ ਵੀ ਲਗਾਤਾਰ ਦੋ ਹਫ਼ਤੇ ਤੱਕ ਕਰੋ।
- ਇੱਕ ਗਲਾਸ ਪਾਣੀ ‘ਚ ਇੱਕ ਚੱਮਚ ਅਜਵਾਇਣ ਨੂੰ ਰਾਤ ਭਰ ਭਿਓਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਪੀਓ। ਹਫ਼ਤੇ ਦੇ ਅੰਦਰ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ।
- ਆਂਵਲੇ ਦਾ ਰਸ ਐਲੋਵੇਰਾ ਜੂਸ ‘ਚ ਮਿਲਾ ਕੇ ਪੀਓ ਪਰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
- ਇੱਕ ਕੱਚੇ ਪਪੀਤੇ ਨੂੰ ਕੱਟ ਕੇ 2 ਲੀਟਰ ਪਾਣੀ ‘ਚ 5 ਮਿੰਟ ਲਈ ਉਬਾਲੋ। ਇਸ ਪਾਣੀ ਨੂੰ ਠੰਡਾ ਕਰਕੇ ਛਾਣ ਲਓ ਅਤੇ ਫਿਰ ਦਿਨ ਵਿਚ 2-3 ਵਾਰ ਪੀਓ।
- ਨਾਰੀਅਲ ਦਾ ਪਾਣੀ ਪੀਓ ਕਿਉਂਕਿ ਇਹ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
- ਭਰਪੂਰ ਪਾਣੀ ਪੀਓ ਕਿਉਂਕਿ ਯੂਰਿਕ ਐਸਿਡ ਨੂੰ ਬਾਹਰ ਕੱਢਣ ਲਈ ਇਹ ਬਹੁਤ ਜ਼ਰੂਰੀ ਹੈ ਇਸ ਲਈ ਥੋੜ੍ਹੀ-ਥੋੜ੍ਹੀ ਦੇਰ ‘ਚ ਪਾਣੀ ਪੀਂਦੇ ਰਹਿਣਾ ਚਾਹੀਦਾ।
- ਬਥੂਆ ਦੇ ਪੱਤਿਆਂ ਦਾ ਰਸ ਕੱਢਕੇ ਸਵੇਰੇ ਖਾਲੀ ਪੇਟ ਪੀਓ। ਜੂਸ ਦੇ ਸੇਵਨ ਤੋਂ 2 ਘੰਟੇ ਬਾਅਦ ਕੁਝ ਵੀ ਨਾ ਖਾਓ। 1 ਹਫਤੇ ਕਰਕੇ ਦੇਖੋ ਤੁਹਾਨੂੰ ਫ਼ਰਕ ਦਿਖੇਗਾ।
- ਭੋਜਨ ਲਈ ਆਲਿਵ ਆਇਲ ਦੀ ਵਰਤੋ। ਇਸ ‘ਚ ਵਿਟਾਮਿਨ ਈ ਅਤੇ ਹੋਰ ਤੱਤ ਭਰਪੂਰ ਹੁੰਦੇ ਹਨ ਜੋ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਸਭ ਤੋਂ ਬੈਸਟ ਆਯੁਰਵੈਦਿਕ ਦਵਾਈ ਹੈ।
- ਖਾਣੇ ਦੇ ਅੱਧੇ ਘੰਟੇ ਬਾਅਦ ਅਲਸੀ ਦੇ ਬੀਜ ਚਬਾ ਕੇ ਖਾਓ।
ਯੂਰੀਕ ਐਸਿਡ ਵਿਚ ਕੀ ਖਾਈਏ ਅਤੇ ਕੀ ਨਾ ਖਾਈਏ: ਹਰੀਆਂ ਸਬਜ਼ੀਆਂ, ਫਲ, ਆਂਡਾ, ਕੌਫੀ, ਚਾਹ, ਗ੍ਰੀਨ ਟੀ, ਸਾਬਤ ਅਨਾਜ, ਓਟਸ, ਬ੍ਰਾਊਨ ਰਾਇਸ, ਜੌਂ, ਸੁੱਕੇ ਮੇਵੇ ਖਾਓ। ਇਸ ਤੋਂ ਇਲਾਵਾ ਦਹੀ, ਮੀਟ-ਮੱਛੀ, ਸੋਇਆ ਦੁੱਧ ਅਤੇ ਦਾਲ ਅਤੇ ਚੌਲ ਖਾਣ ਤੋਂ ਪਰਹੇਜ਼ ਕਰੋ।