Uric acid control tips: ਗ਼ਲਤ ਲਾਈਫਸਟਾਈਲ ਅਤੇ ਭੋਜਨ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ‘ਚੋਂ ਇਕ ਹੈ ਯੂਰਿਕ ਐਸਿਡ। ਸਰੀਰ ‘ਚ ਪਿਯੂਰਿਨ ਨਾਮਕ ਪ੍ਰੋਟੀਨ ਦੇ ਵਧਣ ਕਾਰਨ ਯੂਰਿਕ ਐਸਿਡ ਲੈਵਲ ਵੀ ਵੱਧਣ ਲੱਗਦਾ ਹੈ। ਜੇ ਸਮੇਂ ਸਿਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ ਵਰਗੀਆਂ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਕਿਡਨੀ ‘ਤੇ ਵੀ ਗਹਿਰਾ ਅਸਰ ਪਾਉਂਦਾ ਹੈ। ਇਸ ਨੂੰ ਕੰਟਰੋਲ ਕਰਨ ਦੀ ਗੱਲ ਕਰੀਏ ਤਾਂ ਇਸ ਨੂੰ ਖੀਰੇ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…
ਯੂਰਿਕ ਐਸਿਡ ਦਾ ਨਾਰਮਲ ਲੈਵਲ
- ਔਰਤਾਂ – 2.4-6.0 ਮਿਲੀਗ੍ਰਾਮ/ਡੈਸੀਮੀਟਰ
- ਮਰਦ – 3.4-7.0 ਮਿਲੀਗ੍ਰਾਮ/ਡੈਸੀਮੇਟਰ
ਯੂਰਿਕ ਐਸਿਡ ‘ਚ ਬਹੁਤ ਅਸਰਦਾਰ ਖੀਰਾ: ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਖੀਰੇ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ ਏ, ਬੀ1, ਬੀ6 ਸੀ, ਡੀ, ਫਾਈਬਰ, ਪੋਟਾਸ਼ੀਅਮ, ਆਇਰਨ ਆਦਿ ਤੱਤ ਹੁੰਦੇ ਹਨ। ਅਜਿਹੇ ‘ਚ ਇਸਨੂੰ ਲੈਣ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਸਰੀਰ ‘ਚ ਸੋਜ, ਏਂਠਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਡੇਲੀ ਡਾਇਟ ‘ਚ ਖੀਰੇ ਨੂੰ ਜੂਸ ਦੇ ਰੂਪ ‘ਚ ਸ਼ਾਮਲ ਕਰ ਸਕਦੇ ਹੋ।
ਖੀਰੇ ਦਾ ਜੂਸ ਬਣਾਉਣ ਦਾ ਤਰੀਕਾ
- ਇਸ ਦੇ ਲਈ ਪਹਿਲਾਂ ਖੀਰੇ ਨੂੰ ਧੋ ਕੇ ਛਿੱਲ ਲਓ।
- ਹੁਣ ਇਸ ਨੂੰ ਟੁਕੜਿਆਂ ‘ਚ ਕੱਟ ਕੇ ਮਿਕਸੀ ਜਾਂ ਗਰੈਡਰ ਮਦਦ ਨਾਲ ਜੂਸ ਕੱਢ ਲਓ।
- ਤੁਸੀਂ ਇਸ ‘ਚ ਕੁਝ ਪੁਦੀਨੇ ਦੀਆਂ ਪੱਤੀਆਂ ਵੀ ਸ਼ਾਮਲ ਕਰ ਸਕਦੇ ਹੋ।
- ਤਿਆਰ ਜੂਸ ਨੂੰ ਛਾਨਣੀ ਨਾਲ ਛਾਣ ਕੇ ਗਲਾਸ ‘ਚ ਕੱਢੋ।
- ਇਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਸੇਂਦਾ ਨਮਕ ਪਾ ਕੇ ਪੀਓ।
ਇਸ ਸਮੇਂ ਕਰੋ ਸੇਵਨ
- ਇਸ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਣਾ ਜ਼ਿਆਦਾ ਫਾਇਦੇਮੰਦ ਰਹੇਗਾ।
- ਨੋਟ- ਜੇ ਤੁਸੀਂ ਚਾਹੋ ਤਾਂ ਸਲਾਦ ਦੇ ਰੂਪ ‘ਚ ਵੀ ਖੀਰੇ ਨੂੰ ਖਾ ਸਕਦੇ ਹੋ।
ਖੀਰੇ ਦੇ ਸੇਵਨ ਦੇ ਹੋਰ ਫਾਇਦੇ
- ਇਸ ‘ਚ ਕੈਲਸ਼ੀਅਮ ਹੋਣ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।
- ਸਕਿਨ ਨੂੰ ਗਹਿਰਾਈ ਤੋਂ ਪੋਸ਼ਣ ਮਿਲਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ।
- ਖੀਰੇ ਦਾ ਜੂਸ ਪੀਣ ਨਾਲ ਇਨਸੁਲਿਨ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਤੋਂ ਬਚਾਅ ਰਹਿੰਦਾ ਹੈ।
- ਖੀਰੇ ‘ਚ ਫਾਈਬਰ ਹੋਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਅਜਿਹੇ ‘ਚ ਕਬਜ਼, ਗੈਸ, ਪੇਟ ਦਰਦ ਆਦਿ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ।
- ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਦਿਨ ਭਰ ਤਰੋਤਾਜ਼ਾ ਮਹਿਸੂਸ ਹੋਵੇਗਾ।
- ਇਸ ਦਾ ਸੇਵਨ ਕਰਨ ਨਾਲ ਸਰੀਰ ‘ਤੇ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕਰ ਬਾਡੀ ਸ਼ੇਪ ‘ਚ ਆਵੇਗੀ।