Uric Acid tips: ਸਰੀਰ ਵਿਚ ਕਾਰਬਨ, ਨਾਈਟ੍ਰੋਜਨ, ਆਕਸੀਜਨ ਅਤੇ ਹਾਈਡਰੋਜਨ ਦੇ ਮਿਸ਼ਰਣ ਦੇ ਰੂਪ ‘ਚ ਯੂਰਿਕ ਐਸਿਡ ਨਾਂ ਦਾ ਤੱਤ ਪਾਇਆ ਜਾਂਦਾ ਹੈ। ਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ C₅H₄N₄O₃ ਦਾ ਫਾਰਮੂਲਾ ਕਿਹਾ ਜਾਂਦਾ ਹੈ। ਇਹ ਤੱਤ ਸਰੀਰ ਵਿਚ ਐਸਿਡ ਯੂਰੇਟ ਪੈਦਾ ਕਰਦਾ ਹੈ। ਜਦੋਂ ਇਹ ਐਸਿਡ ਪਿਸ਼ਾਬ ਰਾਹੀਂ ਸਰੀਰ ਵਿਚੋਂ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਸਰੀਰ ਵਿਚ ਇਸ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਵਿੱਚ ਵੱਧ ਰਹੇ ਯੂਰਿਕ ਐਸਿਡ ਦੇ ਕਾਰਨ ਇੱਕ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…
ਯੂਰਿਕ ਐਸਿਡ ਵੱਧਣ ਦੇ ਲੱਛਣ
- ਜੋੜਾਂ ‘ਚ ਦਰਦ ਰਹਿਣਾ
- ਉੱਠਣ’ਬੈਠਣ ‘ਚ ਮੁਸ਼ਕਲ
- ਉਂਗਲੀਆਂ ‘ਚ ਸੋਜ਼ ਜਾਂ ਚੁਬਣ
- ਜੋੜਾਂ ‘ਚ ਗੱਠ ਬਣਨਾ
- ਹੱਥਾਂ-ਪੈਰਾਂ ‘ਚ ਅਸਹਿ ਦਰਦ
- ਥਕਾਨ ਮਹਿਸੂਸ ਕਰਨਾ ਆਦਿ
ਯੂਰਿਕ ਐਸਿਡ ਵੱਧਣ ਦੇ ਮੁੱਖ ਕਾਰਨ…
- ਗਲਤ ਖਾਣਾ-ਪੀਣਾ
- ਦੇਰ ਤੱਕ ਖਾਲੀ ਪੇਟ ਰਹਿਣਾ
- ਸ਼ੂਗਰ ਅਤੇ ਥਾਇਰਾਇਡ
ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਟਿਪਸ
ਗਾਜਰ ਦਾ ਜੂਸ: ਗਾਜਰ ਵਿਚ ਵਿਟਾਮਿਨ-ਸੀ, ਫਾਈਬਰ, ਬਲਾਸਟ, ਬੀਟਾ ਕੈਰੋਟੀਨ ਆਦਿ ਹੁੰਦੇ ਹਨ ਜੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿਚ ਅਤੇ ਯੂਰਿਨ ਰਾਹੀਂ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਜਿਨ੍ਹਾਂ ਮਰੀਜ਼ਾਂ ਦੇ ਯੂਰਿਕ ਐਸਿਡ ਦਾ ਪੱਧਰ ਦਵਾਈ ਰਾਹੀਂ ਕੰਟਰੋਲ ਨਹੀਂ ਹੁੰਦਾ ਉਨ੍ਹਾਂ ਨੂੰ ਹਰ ਰੋਜ਼ ਸਵੇਰੇ ਗਾਜਰ ਦਾ ਜੂਸ ਪੀਣਾ ਚਾਹੀਦਾ ਹੈ।
ਨਿੰਬੂ ਪਾਣੀ: ਐਸਿਡ ਹੀ ਐਸਿਡ ਨੂੰ ਖਤਮ ਕਰ ਸਕਦਾ ਹੈ। ਨਿੰਬੂ ਵਿਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ। ਜੋ ਸਰੀਰ ਵਿਚ ਯੂਰਿਕ ਐਸਿਡ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਤਰ੍ਹਾਂ ਦਿਨ ਵਿਚ ਇਕ ਵਾਰ ਚੀਨੀ ਦੇ ਨਾਲ ਨਿੰਬੂ ਪਾਣੀ ਦਾ ਸੇਵਨ ਕਰੋ। ਇਹ ਤੁਹਾਨੂੰ ਐਨਰਜ਼ੀ ਵੀ ਦੇਵੇਗਾ ਅਤੇ ਯੂਰਿਕ ਐਸਿਡ ਦੇ ਪੱਧਰ ਨੂੰ ਵੀ ਕੰਟਰੋਲ ਕਰੇਗਾ।
ਖੀਰੇ ਅਤੇ ਲੌਕੀ ਦਾ ਜੂਸ: ਖੀਰੇ ਅਤੇ ਲੌਕੀ ਵਿਚ ਬਹੁਤ ਸਾਰਾ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਸਾਫ ਕਰਨ ਵਿਚ ਮਦਦ ਕਰਦਾ ਹੈ। ਖੀਰੇ ਅਤੇ ਲੌਕੀ ਦਾ ਜੂਸ ਨਾ ਸਿਰਫ ਯੂਰਿਕ ਐਸਿਡ ਨੂੰ ਘਟਾਉਂਦਾ ਹੈ ਬਲਕਿ ਇਸ ਦੇ ਕਾਰਨ ਸਰੀਰ ਵਿੱਚ ਹੋਣ ਵਾਲੇ ਦਰਦ, ਸੋਜ ਅਤੇ ਅਕੜਨ ਨੂੰ ਵੀ ਖਤਮ ਕਰਦਾ ਹੈ।