uterus Fibroids home remedies: ਔਰਤਾਂ ਵਿੱਚ ਥਾਇਰਾਇਡ ਦੀ ਸਮੱਸਿਆ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਜੋ ਦੇਖਣ ਨੂੰ ਮਿਲ ਰਹੀ ਹੈ ਉਹ ਹੈ Fibroids ਫਾਈਬਰੌਇਡ ਯਾਨਿ ਕਿ ਰਸੌਲੀ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਗੱਠਾਂ ਵੀ ਕਹਿੰਦੇ ਹਾਂ ਪਰ ਜ਼ਿਆਦਾਤਰ ਔਰਤਾਂ ਨੂੰ ਬੱਚੇਦਾਨੀ ਅਤੇ ਉਸ ਦੇ ਆਲੇ-ਦੁਆਲੇ ਗੱਠਾਂ ਦੀ ਸਮੱਸਿਆ ਹੁੰਦੀ ਹੈ। ਰਸੌਲੀ (Lump) ਦੀ ਸ਼ੁਰੂਆਤ ਇੱਕ ਬੇਹੱਦ ਦੀ ਛੋਟੇ ਜਿਹੇ ਦਾਣੇ ਵਰਗੀ ਹੁੰਦੀ ਹੈ ਪਰ ਇਹ ਇਕ ਕ੍ਰਿਕਟ ਬਾਲ ਜਿੰਨੀ ਵੱਡੀ ਵੀ ਹੋ ਸਕਦੀ ਹੈ। ਇਹ ਗੱਠਾਂ ਟੀ ਬੀ ਤੋਂ ਲੈ ਕੇ ਕੈਂਸਰ ਤੱਕ ਦੀਆਂ ਕਈ ਬਿਮਾਰੀਆਂ ਦਾ ਸ਼ੁਰੂਆਤੀ ਸੰਕੇਤ ਵੀ ਹੋ ਸਕਦੀਆਂ ਹਨ ਇਸ ਲਈ ਇਸ ਨੂੰ ਨਜ਼ਰ ਅੰਦਾਜ਼ ਕਰਨਾ ਤੁਹਾਡੀ ਗਲਤੀ ਹੋ ਸਕਦੀ ਹੈ।
ਰਸੌਲੀ ਬਣਨ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ –
- ਐਸਟ੍ਰੋਜਨ ਹਾਰਮੋਨ ਦੀ ਜ਼ਿਆਦਾ ਮਾਤਰਾ
- ਜੈਨੇਟਿਕ ਕਾਰਨ
- ਗਰਭ ਨਿਰੋਧਕ ਗੋਲੀਆਂ ਦਾ ਜ਼ਿਆਦਾ ਸੇਵਨ
- ਗਰਭ ਅਵਸਥਾ ਦੌਰਾਨ
- ਮੋਟਾਪਾ
- ਜੋ ਕਦੇ ਮਾਂ ਨਾ ਬਣੀ ਹੋਵੇ
- ਖਾਣਾ-ਪੀਣਾ ਸਹੀ ਨਹੀਂ ਹੋਣਾ
- ਘੱਟ ਪਾਣੀ ਪੀਣਾ
- ਪੀਰੀਅਡਜ ਸਹੀ ਨਹੀਂ ਆਉਣੇ
- ਮੀਨੋਪੌਜ਼ ਤੋਂ ਬਾਅਦ ਐਸਟ੍ਰੋਜਨ ਵਿਚ ਵਾਧਾ ਹੋਣ ਨਾਲ ਵੀ ਰਸੌਲੀ ਦੀ ਸੰਭਾਵਨਾ ਵੱਧ ਜਾਂਦੀ ਹੈ।
- ਚਾਹ, ਰੈੱਡ ਮੀਟ, ਦੁੱਧ, ਮਿੱਠਾ
ਕਿਹੜੀਆਂ ਔਰਤਾਂ ਨੂੰ ਜ਼ਿਆਦਾ ਖ਼ਤਰਾ: ਤਕਰੀਬਨ 40% ਔਰਤਾਂ ਰਸੌਲੀ ਦਾ ਸ਼ਿਕਾਰ ਹੁੰਦੀਆਂ ਹਨ ਜਿਸ ਦਾ ਕਾਰਨ ਗਲਤ ਖਾਣ ਪੀਣ ਅਤੇ ਬਿਮਾਰੀ ਬਾਰੇ ਜਾਣਕਾਰੀ ਨਾ ਹੋਣਾ। ਇਹ ਸਮੱਸਿਆ ਜਿਆਦਾਤਰ 30 ਤੋਂ 50 ਸਾਲ ਦੀ ਉਮਰ ਵਿੱਚ ਵੇਖੀ ਜਾਂਦੀ ਹੈ ਪਰ ਅੱਜ ਕੱਲ ਘੱਟ ਉਮਰ ਦੀਆਂ ਔਰਤਾਂ ‘ਚ ਵੀ ਇਹ ਸਮੱਸਿਆ ਆ ਰਹੀ ਹੈ। ਮੋਟਾਪੇ ਦੀਆਂ ਸ਼ਿਕਾਰ ਔਰਤਾਂ ਦਾ ਐਸਟ੍ਰੋਜਨ ਹਾਰਮੋਨ ਦਾ ਪੱਧਰ ਜ਼ਿਆਦਾ ਹੋਣ ਦੇ ਕਾਰਨ ਉਨ੍ਹਾਂ ਨੂੰ ਇਸ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਬੱਚੇਦਾਨੀ ‘ਚ ਹੋਣ ਵਾਲੀ ਗੱਠ ਦੇ ਕਾਰਨ ਅੰਡਾਸ਼ਯ ਅਤੇ ਸ਼ੁਕਰਾਣੂ ਦਾ ਨਿਚੇਸ਼ਨ ਨਾ ਹੋਣ ਦੇ ਕਾਰਨ ਬਾਂਝਪਨ ਦੀ ਸਮੱਸਿਆ ਹੁੰਦੀ ਹੈ। ਖ਼ਾਨਦਾਨੀਤਾ, ਮੋਟਾਪਾ, ਸਰੀਰ ਵਿਚ ਐਸਟ੍ਰੋਜਨ ਹਾਰਮੋਨਸ ਦੀ ਮਾਤਰਾ ਦਾ ਵਧਣਾ ਅਤੇ ਲੰਬੇ ਸਮੇਂ ਤੋਂ ਬੱਚੇ ਦਾ ਨਾ ਹੋਣਾ ਇਸ ਦੇ ਮੁੱਖ ਕਾਰਕ ਵਿੱਚੋ ਇੱਕ ਹੈ।
ਰਸੌਲੀ ਹੋਣ ਦੇ ਸੰਕੇਤ
- ਪੀਰੀਅਡਜ਼ ਵਿਚ ਹੈਵੀ ਬਲੀਡਿੰਗ
- ਅਨਿਯਮਿਤ ਪੀਰੀਅਡਜ
- ਪੇਟ ਦੇ ਨੀਚੇ ਵਿੱਚ ਦਰਦ
- ਪ੍ਰਾਈਵੇਟ ਪਾਰਟ ਤੋਂ ਖੂਨ ਆਉਣਾ
- ਅਨੀਮੀਆ
- ਕਮਜ਼ੋਰੀ ਮਹਿਸੂਸ ਹੋਣੀ
- ਪ੍ਰਾਈਵੇਟ ਪਾਰਟ ਤੋਂ ਬਦਬੂਦਾਰ ਡਿਸਚਾਰਜ
- ਯੂਰਿਨ ਰੁਕ-ਰੁਕ ਕੇ ਆਉਣਾ
ਇਸ ਤੋਂ ਬਚਣ ਲਈ ਆਪਣੀ ਖੁਰਾਕ ਨੂੰ ਸਹੀ ਰੱਖੋ। ਵੱਧ ਤੋਂ ਵੱਧ ਪਾਣੀ ਪੀਓ। ਕਸਰਤ ਅਤੇ ਯੋਗਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਰੀਰਕ ਗਤੀਵਿਧੀ ਹੁੰਦੀਆ ਰਹਿਣ। ਜੇ ਤੁਸੀਂ ਸੂਰਜ ਨਮਸਕਾਰ ਕਰਦੇ ਹੋ ਤਾਂ ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਰਸੌਲੀ ਦਾ ਇਲਾਜ 3 ਤਰੀਕਿਆਂ ਨਾਲ ਕੀਤਾ ਜਾਂਦਾ ਹੈ ਪਰ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਔਰਤ ਦੀ ਰਸੌਲੀ ਕਿੰਨੀ ਵੱਡੀ ਹੈ।
ਲੈਪਰੋਸਕੋਪੀ ਤਕਨੀਕ: ਪਹਿਲਾਂ ਓਪਨ ਸਰਜਰੀ ਕਰਕੇ ਇਸ ਦਾ ਇਲਾਜ ਕੀਤਾ ਜਾਂਦਾ ਸੀ ਜਿਸ ਨਾਲ ਠੀਕ ਹੋਣ ਵਿਚ 1 ਮਹੀਨੇ ਤੋਂ ਵੱਧ ਦਾ ਸਮਾਂ ਲੱਗਦਾ ਸੀ। ਪਰ ਹੁਣ ਲੈਪਰੋਸਕੋਪੀ ਦੀ ਨਵੀਂ ਤਕਨੀਕ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਇਸ ਤਰ੍ਹਾਂ ਬਹੁਤ ਜ਼ਿਆਦਾ ਤਕਲੀਫ਼ ਨਹੀਂ ਹੁੰਦੀ ਹੈ। ਖੂਨ ਵੀ ਜ਼ਿਆਦਾ ਨਹੀਂ ਨਿਕਲਦਾ ਅਤੇ ਔਰਤ ਸਰਜਰੀ ਤੋਂ 24 ਘੰਟੇ ਬਾਅਦ ਘਰ ਜਾ ਸਕਦੀ ਹੈ।
ਦਵਾਈਆਂ ਜਾਂ ਸਰਜਰੀ: ਰਸੌਲੀ ਦਾ ਇਲਾਜ ਦਵਾਈਆਂ ਜਾਂ ਸਰਜਰੀ ਦੁਆਰਾ ਵੀ ਕੀਤਾ ਜਾਂਦਾ ਹੈ ਪਰ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਰਸੌਲੀ ਕਿੰਨੀ ਵੱਡੀ ਹੈ। ਨਾਲ ਹੀ ਇਹ ਵੀ ਦੇਖਿਆ ਜਾਂਦਾ ਹੈ ਕਿ ਔਰਤ ਦੀ ਉਮਰ ਕੀ ਹੈ ਅਤੇ ਰਸੌਲੀ ਕਿਹੜੇ ਹਿੱਸੇ ਵਿਚ ਹੈ। ਉੱਥੇ ਹੀ ਸਰਜਰੀ ਕਰਾਉਣ ਦੀ ਸਲਾਹ ਉਦੋਂ ਦਿੱਤੀ ਜਾਂਦੀ ਹੈ ਜਦੋਂ ਔਰਤ ਦੀ ਉਮਰ 40-50 ਸਾਲ ਦੇ ਵਿਚਕਾਰ ਹੁੰਦੀ ਹੈ। ਔਰਤ ਨੂੰ ਬੱਚਾ ਪੈਦਾ ਕਰਨ ਦੀ ਇੱਛਾ ਨਾ ਹੋਵੇ ਜਾਂ ਰਸੌਲੀ ਦਾ ਆਕਾਰ ਬਹੁਤ ਵੱਡਾ ਨਾ ਹੋਵੇ।
ਜੇ ਤੁਹਾਡੀ ਰਸੌਲੀ ਦਾ ਆਕਾਰ ਵੱਡਾ ਨਹੀਂ ਹੈ ਤਾਂ ਤੁਸੀਂ ਇਸਨੂੰ ਆਯੁਰਵੈਦਿਕ ਨੁਸਖ਼ਿਆਂ ਨਾਲ ਵੀ ਖਤਮ ਕਰ ਸਕਦੇ ਹੋ। ਆਓ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ ਜਿਸ ਨਾਲ ਤੁਸੀਂ ਇਸ ਬਿਮਾਰੀ ਨੂੰ ਠੀਕ ਕਰ ਸਕਦੇ ਹੋ…
- ਐਂਟੀ-ਆਕਸੀਡੈਂਟ ਗੁਣ ਦੇ ਕਾਰਨ ਆਂਵਲਾ ਰਸੌਲੀ ਦਾ ਸਭ ਤੋਂ ਵਧੀਆ ਇਲਾਜ ਹੈ। ਇਸ ਦੇ ਲਈ 1 ਚੱਮਚ ਆਂਵਲਾ ਪਾਊਡਰ ਅਤੇ 1 ਚੱਮਚ ਸ਼ਹਿਦ ਨੂੰ ਮਿਕਸ ਕਰਕੇ ਸਵੇਰੇ ਖਾਲੀ ਪੇਟ ਖਾਓ। ਇਸ ਨਾਲ ਤੁਹਾਨੂੰ ਇੱਕ ਮਹੀਨੇ ਵਿੱਚ ਅੰਤਰ ਦੇਖਣ ਨੂੰ ਮਿਲੇਗਾ।
- ਗ੍ਰੀਨ ਟੀ ਵਿਚ ਐਪੀਗੈਲੋਕਟੈਚਿਨ ਗੈਲੈਟ ਨਾਮਕ ਤੱਤ ਰਸੌਲੀ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ ਇਸ ਲਈ ਤੁਸੀਂ ਵੀ ਰੋਜ਼ਾਨਾ 2 ਤੋਂ 3 ਕੱਪ ਗ੍ਰੀਨ ਟੀ ਪੀਓ।
- ਹਲਦੀ ਵਿਚ ਮੌਜੂਦ ਐਂਟੀਬਾਇਓਟਿਕ ਗੁਣ ਸਰੀਰ ਵਿਚੋਂ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਨਾਲ ਹੀ ਇਹ ਗਰਭ ਅਵਸਥਾ ਦੇ ਕੈਂਸਰ ਦੇ ਖ਼ਤਰੇ ਨੂੰ ਘਟਾਉਂਦੀ ਹੈ।
- 2-3 ਕੱਪ ਪਾਣੀ ਵਿਚ 3 ਚੱਮਚ ਡੈਂਡੇਲੀਅਨ ਰੂਟ ਪਾਊਡਰ ਪਾ ਕੇ ਉਬਾਲੋ। ਫਿਰ ਇਸ ਨੂੰ ਹਲਕਾ ਠੰਡਾ ਕਰਨ ਤੋਂ ਬਾਅਦ ਪੀਓ। ਘੱਟੋ-ਘੱਟ 3 ਮਹੀਨਿਆਂ ਲਈ ਇਸ ਨੂੰ ਦਿਨ ਵਿਚ 3 ਵਾਰ ਲਓ।
- ਜੇ ਤੁਹਾਨੂੰ ਰਸੌਲੀ ਦੀ ਸਮੱਸਿਆ ਹੈ ਤਾਂ ਖਾਲੀ ਪੇਟ ਰੋਜ਼ 1 ਲਸਣ ਦਾ ਸੇਵਨ ਕਰੋ। 2 ਮਹੀਨੇ ਲਗਾਤਾਰ ਇਸਦਾ ਸੇਵਨ ਕਰਨ ਨਾਲ ਇਹ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ।
- ਸਵੇਰੇ-ਸ਼ਾਮ ਗਰਮ ਪਾਣੀ ਦੇ ਨਾਲ ਸੇਬ ਦੇ ਸਿਰਕਾ ਪੀਣ ਨਾਲ ਫਾਈਬ੍ਰਾਇਡ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਫਾਈਬ੍ਰਾਇਡ ਕਾਰਨ ਪੇਟ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
- ਪਿਆਜ਼ ਵਿਚ ਸੇਲੇਨੀਅਮ ਅਤੇ ਐਂਟੀ-ਇਨਫਲੇਮੇਟਰੀ ਹੁੰਦੇ ਹਨ ਜੋ ਫਾਈਬਰਾਈਡ ਦੇ ਆਕਾਰ ਨੂੰ ਛੋਟਾ ਕਰ ਦਿੰਦਾ ਹੈ।
- ਸੂਰਜਮੁਖੀ ਦੇ ਬੀਜ ਰਸੌਲੀ ਨੂੰ ਬਣਨ ਤੋਂ ਰੋਕਦੇ ਹਨ ਅਤੇ ਇਸਦੇ ਆਕਾਰ ਨੂੰ ਵੀ ਘਟਾਉਂਦੇ ਹਨ।
- ਖੋਜ ਦੇ ਅਨੁਸਾਰ ਡੇਅਰੀ ਉਤਪਾਦਾਂ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਰਸੌਲੀ ਦੇ ਫੈਲਣ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਦੁੱਧ ਅਤੇ ਡੇਅਰੀ ਪ੍ਰੋਡਕਟਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।