Uterus removing health effects: Hysterectomy ਬੱਚੇਦਾਨੀ ਕੱਢਣ ਲਈ ਕੀਤੀ ਜਾਣ ਵਾਲੀ ਇੱਕ ਸਰਜਰੀ ਹੈ। ਕਈ ਵਾਰ ਔਰਤਾਂ ਨੂੰ ਕੁਝ ਗੰਭੀਰ ਸਿਹਤ ਸਥਿਤੀਆਂ ਕਾਰਨ ਇਹ ਸਰਜਰੀ ਕਰਵਾਉਣੀ ਪੈਂਦੀ ਹੈ। ਜਿਵੇਂ ਕਿ- ਫਾਈਬਰੋਇਡਜ਼, ਪੀਰੀਅਡਜ ਦਾ ਜ਼ਿਆਦਾ ਹੋਣਾ, ਐਂਡੋਮੇਟ੍ਰੀਓਸਿਸ ਦੇ ਕਾਰਨ, ਪੇਲਵਿਕ ਇੰਫਲਾਮੇਟਰੀ ਬਿਮਾਰੀ (PID), ਬੱਚੇਦਾਨੀ ਦਾ ਅੱਗੇ ਵਧਣਾ ਅਤੇ ਸਰਵਾਈਕਲ ਕੈਂਸਰ। ਪਰ ਕਈ ਵਾਰ ਔਰਤਾਂ ਕੁਝ ਹੋਰ ਅਤੇ ਨਿੱਜੀ ਕਾਰਨਾਂ ਕਰਕੇ ਵੀ ਬੱਚੇਦਾਨੀ ਕੱਢਵਾ ਦਿੰਦੀਆਂ ਹਨ। ਹਾਲਾਂਕਿ ਇਹ ਨਿੱਜੀ ਫੈਸਲਾ ਹੈ ਪਰ ਡਾਕਟਰਾਂ ਦੇ ਅਨੁਸਾਰ ਬਿਨਾਂ ਕਿਸੀ ਵਿਸ਼ੇਸ਼ ਸਥਿਤੀ ਦੇ ਬੱਚੇਦਾਨੀ ਨੂੰ ਕਢਵਾਉਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਬਿਨ੍ਹਾਂ ਕਿਸੀ ਡਾਕਟਰ ਦੇ ਦੱਸੇ ਜਾਂ ਗੰਭੀਰ ਸਿਹਤ ਸਥਿਤੀਆਂ ਕਾਰਨ ਬੱਚੇਦਾਨੀ ਨੂੰ ਕਢਵਾਉਣ ਨਾਲ ਸਰੀਰ ਨੂੰ ਕੁਝ ਗੰਭੀਰ ਨੁਕਸਾਨ ਹੋ ਸਕਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਬੱਚੇਦਾਨੀ ਨੂੰ ਕਢਵਾਉਣ ਦੇ ਨੁਕਸਾਨਾਂ ਬਾਰੇ ਦੱਸਾਂਗੇ ਪਰ ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ Hysterectomy ਕੀ ਹੈ।
ਯੂਟ੍ਰਿਸ ਕਢਵਾਉਣ ਲਈ Hysterectomy ਸਰਜਰੀ ਕੀਤੀ ਜਾਂਦੀ ਹੈ। ਇਹ ਸਰਜਰੀ ਔਰਤ ਦੇ ਪੇਟ ਜਾਂ ਵੈਜਾਇਨਾ ਰਾਹੀਂ ਕੀਤੀ ਜਾਂਦੀ ਹੈ। ਵੈਸੇ ਤਾਂ Hysterectomy ਦੀਆਂ ਕਈ ਕਿਸਮਾਂ ਹਨ, ਜੋ ਕੱਢਣ ‘ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਇੱਕ ਕਿਸਮ ਦੀ ਸਰਜਰੀ ‘ਚ Hysterectomy ਬੱਚੇਦਾਨੀ ਨੂੰ ਹਟਾ ਦਿੰਦੀ ਹੈ ਪਰ ਬੱਚੇਦਾਨੀ ਦੇ ਮੂੰਹ ਨੂੰ ਬਰਕਰਾਰ ਰੱਖਦੀ ਹੈ। ਦੂਜੀ Hysterectomy ‘ਚ ਬੱਚੇਦਾਨੀ ਅਤੇ Cervix ਦੋਵਾਂ ਨੂੰ ਹਟਾ ਦਿੰਦੀ ਹੈ। ਤੀਜੇ ‘ਚ Hysterectomy ਯੂਟ੍ਰਿਸ, Cervix, ਅਤੇ ਇੱਕ ਜਾਂ ਦੋਵੇਂ ਅੰਡਾਸ਼ਯ ਅਤੇ ਫੈਲੋਪੀਅਨ ਟਿਊਬਾਂ ਨੂੰ ਕੱਢ ਦਿੰਦੀ ਹੈ। ਤੁਹਾਨੂੰ ਦੱਸ ਦਈਏ ਕਿ ਬੱਚੇਦਾਨੀ ਨੂੰ ਕਢਵਾਉਣ ਤੋਂ ਬਾਅਦ ਸਰੀਰ ਨੂੰ ਨੁਕਸਾਨ ਵੀ ਹੁੰਦੇ ਹਨ।
ਬੱਚੇਦਾਨੀ ਕਢਵਾਉਣ ਦੇ ਨੁਕਸਾਨ
- ਸਰਜਰੀ ਤੋਂ ਬਾਅਦ ਤੁਹਾਨੂੰ ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਤੱਕ ਵੈਜਾਇਨਾ ‘ਚੋਂ ਬਲੀਡਿੰਗ ਦੀ ਸੰਭਾਵਨਾ ਹੋ ਸਕਦੀ ਹੈ। ਇਸ ਸਰਜਰੀ ਤੋਂ ਬਾਅਦ ਇਹ ਸਮੱਸਿਆ ਬਹੁਤ ਆਮ ਹੈ।
- ਕੁਝ ਦਿਨਾਂ ਤੱਕ ਸਰਜਰੀ ਵਾਲੀ ਥਾਂ ‘ਤੇ ਦਰਦ ਹੋਣਾ
- ਪ੍ਰਭਾਵਿਤ ਹਿੱਸੇ ‘ਚ ਸੋਜ, ਲਾਲਿਮਾ, ਜਾਂ ਸੱਟ ਮਹਿਸੂਸ ਹੋਣੀ।
- ਸਰਜਰੀ ਦੇ ਆਲੇ-ਦੁਆਲੇ ਜਲਣ ਜਾਂ ਖੁਜਲੀ।
- ਕੁਝ ਹਿੱਸਿਆਂ ਦਾ ਸੁੰਨ ਹੋਣਾ
- ਇਸ ਨੂੰ ਕਢਾਉਣ ਦਾ ਮਤਲਬ ਹੈ ਕਿ ਤੁਸੀਂ ਕਦੇ ਵੀ ਪ੍ਰੇਗਨੈਂਟ ਨਹੀਂ ਹੋ ਪਾਓਗੇ, ਜਿਹੜੀਆਂ ਔਰਤਾਂ ਸੋਚਦੀਆਂ ਹਨ ਕਿ ਅਸੀਂ ਇਸ ਤੋਂ ਬਾਅਦ ਵੀ ਪ੍ਰੇਗਨੈਂਟ ਹੋ ਸਕਦੀਆਂ ਹਨ ਤਾਂ ਇਹ ਪੂਰੀ ਤਰ੍ਹਾਂ ਨਾਲ ਗਲਤ ਧਾਰਨਾ ਹੈ।
- ਇਸ ਤੋਂ ਇਲਾਵਾ ਤੁਹਾਡੇ Periods ਵੀ ਬੰਦ ਹੋ ਜਾਣਗੇ।
- ਵੈਜਾਇਨਾ ‘ਚ ਖੁਸ਼ਕੀ ਮਹਿਸੂਸ ਹੋਣੀ
- ਸੈਕਸ ਦੌਰਾਨ ਲਗਾਤਾਰ ਦਰਦ
- ਸੈਕਸ ਡਰਾਈਵ ‘ਚ ਵੀ ਕਮੀ ਆ ਸਕਦੀ ਹੈ।
Hysterectomy ਨਾਲ ਜੁੜੇ ਹੋਰ ਖ਼ਤਰੇ
- ਯੂਟ੍ਰਿਸ ਕਢਵਾਉਣ ਲਈ Hysterectomy ਇੱਕ ਵੱਡੀ ਸਰਜਰੀ ਹੈ ਜਿਸ ਤੋਂ ਬਾਅਦ ਤੁਹਾਨੂੰ ਥੋੜ੍ਹੀ ਤਕਲੀਫ਼ ਜ਼ਰੂਰ ਹੋ ਸਕਦੀ ਹੈ। ਜਿਵੇਂ ਕਿ:
- ਸਰੀਰ ‘ਚ ਖੂਨ ਦੀ ਕਮੀ ਹੋਣਾ
- ਬਲੈਡਰ, ਯੂਰੀਨਰੀ, ਖੂਨ ਦੀਆਂ ਨਾੜੀਆਂ ਅਤੇ ਨਸਾਂ ਸਮੇਤ ਆਲੇ ਦੁਆਲੇ ਦੇ ਸੈੱਲਾਂ ਨੂੰ ਨੁਕਸਾਨ
- ਬਲੱਡ ਕਲੋਟਸ ਨਿਕਲਣਾ
- ਸੰਕ੍ਰਮਣ ਹੋਣ ਦਾ ਖਤਰਾ