Uterus Swelling health tips: ਤੁਸੀਂ ਬਹੁਤ ਸਾਰੀਆਂ ਔਰਤਾਂ ਨੂੰ ਪੇਟ ਦੇ ਹੇਠਲੇ ਹਿੱਸੇ ‘ਚ ਦਰਦ ਦੀ ਸ਼ਿਕਾਇਤ ਕਰਦੇ ਸੁਣਿਆ ਹੋਵੇਗਾ। ਦਰਅਸਲ ਇਹ ਦਰਦ ਬੱਚੇਦਾਨੀ ਦੀ ਸੋਜ ਦੇ ਕਾਰਨ ਵੀ ਹੋ ਸਕਦਾ ਹੈ। ਔਰਤਾਂ ਨੂੰ ਇਸ ਦੇ ਚਲਦੇ ਪੇਟ, ਕਮਰ ਅਤੇ ਸਿਰ ‘ਚ ਦਰਦ ਰਹਿੰਦਾ ਹੈ ਬੁਖਾਰ ਹੋਣ ਲੱਗਦਾ ਹੈ। ਇਹ ਸਮੱਸਿਆਵਾਂ ਔਰਤਾਂ ਨੂੰ ਬਾਂਝਪਨ, ਪੇਲਵਿਕ ਇੰਫੈਕਸ਼ਨ, ਯੂਟਰਸ ‘ਚ ਫੋੜੇ ਅਤੇ ਪਸ ਜਮਾ ਕਰ ਸਕਦੇ ਹਨ ਅਤੇ ਜੇ ਇਹ ਸਮੱਸਿਆ ਬਹੁਤ ਜ਼ਿਆਦਾ ਵਧ ਜਾਵੇ ਤਾਂ ਬੱਚੇਦਾਨੀ ਦੇ ਕੈਂਸਰ ਤੱਕ ਵੀ ਹੋ ਸਕਦਾ ਹੈ, ਜਿਸ ਨੂੰ ਯੂਟਰਸ ਫਾਈਬਰੋਇਡ ਕਿਹਾ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਬੱਚੇਦਾਨੀ ‘ਚ ਸੋਜ ਹੋਣ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਦੱਸਦੇ ਹਾਂ।
ਯੂਟਰਸ ਫਾਈਬਰੋਇਡ ਕੀ ਹੈ: ਇਹ ਸਮੱਸਿਆਵਾਂ ਹੁਣ ਔਰਤਾਂ ਵੱਲੋਂ ਆਮ ਸੁਣਨ ਨੂੰ ਮਿਲ ਰਹੀ ਹੈ। ਪੂਰੇ ਜੀਵਨ ‘ਚ ਲਗਭਗ 20 ਪ੍ਰਤਿਸ਼ਤ ਔਰਤਾਂ ਕਦੇ ਨਾ ਕਦੇ ਫਾਈਬਰੋਇਡਜ਼ ਤੋਂ ਜ਼ਰੂਰ ਪ੍ਰਭਾਵਿਤ ਹੁੰਦੀਆਂ ਹਨ, ਅਤੇ 30-50 ਦੀ ਉਮਰ ‘ਚ ਔਰਤਾਂ ਜ਼ਿਆਦਾ ਇਸ ਦੀਆਂ ਸ਼ਿਕਾਰ ਹੁੰਦੀਆਂ ਹਨ। ਜਿਹੜੀਆਂ ਔਰਤਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਵੀ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ।
- ਪੇਟ ਦੇ ਹੇਠਲੇ ਹਿੱਸੇ ‘ਚ ਦਰਦ
- ਬਹੁਤ ਜ਼ਿਆਦਾ ਡਿਸਚਾਰਜ ਅਤੇ ਪੀਰੀਅਡਜ ਦੌਰਾਨ ਹੈਵੀ ਬਲੀਡਿੰਗ
- ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ
- ਗੈਸ, ਐਸੀਡਿਟੀ ਅਤੇ ਕਬਜ਼ ਰਹਿਣਾ
- ਪ੍ਰਾਈਵੇਟ ਪਾਰਟ ‘ਚ ਖੁਜਲੀ ਅਤੇ ਜਲਨ
- ਪੀਰੀਅਡਜ ਦੌਰਾਨ ਠੰਢ ਲੱਗਣਾ ਅਤੇ ਦਰਦ ਹੋਣਾ
- ਇੰਟਰਕੋਰਸ ਦੌਰਾਨ ਦਰਦ ਹੋਣਾ
- ਤੇਜ਼ ਬੁਖਾਰ
- ਵਾਰ-ਵਾਰ ਯੂਰਿਨ ਆਉਣਾ, ਇਹ ਸਾਰੇ ਲੱਛਣ ਬੱਚੇਦਾਨੀ ਦੀ ਸੋਜ ਦੇ ਹੋ ਸਕਦੇ ਹਨ।
ਪਰ ਇਹ ਸੋਜ ਹੁੰਦੀ ਕਿਉਂ ਹੈ ਜਾਣੋ ਇਸ ਦਾ ਕਾਰਨ ਵੀ
- ਵਾਰ-ਵਾਰ ਗਰਭਪਾਤ ਦੇ ਕਾਰਨ
- ਅਬੋਰਸ਼ਨ ਕਰਵਾਉਣ ਨਾਲ
- ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ
- ਭੁੱਖ ਤੋਂ ਜ਼ਿਆਦਾ ਖਾਣਾ ਖਾਣ ਨਾਲ
- ਟਾਈਟ ਕੱਪੜੇ ਪਹਿਨਣ ਨਾਲ
- ਇੰਟਰਕੋਰਸ ਐਕਟੀਵਿਟੀ ਜ਼ਿਆਦਾ ਹੋਣ ‘ਤੇ
- ਜ਼ਿਆਦਾ ਕਸਰਤ ਕਰਨ ਨਾਲ
- ਜਿਨ੍ਹਾਂ ਔਰਤਾਂ ਦਾ ਭਾਰ ਜ਼ਿਆਦਾ ਹੈ ਉਨ੍ਹਾਂ ਦੀ ਬੱਚੇਦਾਨੀ ‘ਚ ਸੋਜ ਹੋ ਸਕਦੀ ਹੈ।
ਕਿਵੇਂ ਰੱਖਿਆ ਜਾਵੇ ਬਚਾਅ ?
- ਇਨ੍ਹਾਂ ਤੋਂ ਬਚਣ ਲਈ ਰੈਗੂਲਰ ਸਕ੍ਰੀਨਨਿੰਗ ਕਰਵਾਉਣੀ ਚਾਹੀਦੀ ਅਤੇ ਉੱਥੇ ਹੀ ਸੁਰੱਖਿਅਤ ਇੰਟਰਕੋਰਸ ਕਰਨਾ ਚਾਹੀਦਾ ਹੈ।
- ਬੱਚੇਦਾਨੀ ਦੀ ਸੋਜ ਹੋਣ ‘ਤੇ ਡਾਕਟਰ ਤੁਹਾਨੂੰ ਕੁਝ ਐਂਟੀਬਾਇਓਟਿਕਸ ਦਵਾਈਆਂ ਦੇ ਸਕਦੇ ਹਨ ਤਾਂ ਜੋ ਇੰਫੈਕਸ਼ਨ ਨੂੰ ਰੋਕਿਆ ਜਾ ਸਕੇ। ਉੱਥੇ ਹੀ ਕੁਝ ਮਾਮਲਿਆਂ ‘ਚ evacuation, needle aspiration, ਸਰਜਰੀ ਆਦਿ ਦੀ ਵੀ ਲੋੜ ਪੈ ਸਕਦੀ ਹੈ।
- evacuation ‘ਚ ਡਿਲੀਵਰੀ ਜਾਂ ਗਰਭਪਾਤ ਤੋਂ ਬਾਅਦ ਗਰਭ ‘ਚ ਛੁੱਟ ਗਏ ਟਿਸ਼ੂਆਂ ਨੂੰ ਹਟਾਇਆ ਜਾਂਦਾ ਹੈ, ਜਦੋਂ ਕਿ needle aspiration ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਪੇਟ ‘ਚ ਬਣੇ ਫੋੜੇ ਨੂੰ ਕੱਢਣਾ ਹੋਵੇ। ਇੱਕ ਸੂਈ ਤੁਹਾਡੇ ਪੇਟ ਜਾਂ ਵੈਜਾਇਨਾ ਦੇ ਰਾਹੀਂ ਅੰਦਰ ਰੱਖੀ ਜਾ ਸਕਦੀ ਹੈ ਅਤੇ ਜਿਸ ਨਾਲ ਪਸ ਨੂੰ ਹਟਾਇਆ ਜਾਂਦਾ ਹੈ ਅਤੇ ਜੇਕਰ ਸਮੱਸਿਆ ਬਹੁਤ ਵੱਧ ਗਈ ਹੈ ਤਾਂ ਸਰਜਰੀ ਦਾ ਸਹਾਰਾ ਲਿਆ ਜਾਂਦਾ ਹੈ।
ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਇਸ ਸੋਜ ਨੂੰ ਘੱਟ ਕਰ ਸਕਦੇ ਹੋ…..
- ਇਸ ਬਿਮਾਰੀ ‘ਚ ਹੀ ਨਹੀਂ ਬਲਕਿ ਲਗਭਗ ਹਰ ਬਿਮਾਰੀ ‘ਚ ਤੁਹਾਡੀ ਡਾਇਟ ਦਾ ਬਹੁਤ ਵੱਡਾ ਰੋਲ ਹੈ। ਚੰਗੀ ਡਾਇਟ ਲਓਗੇ ਤਾਂ ਬਿਮਾਰੀਆਂ ਆਲੇ-ਦੁਆਲੇ ਵੀ ਨਹੀਂ ਨਹੀਂ ਆਉਣਗੀਆਂ। ਹਰੇ ਪੱਤੇਦਾਰ, ਤਾਜ਼ੀਆਂ ਸਬਜ਼ੀਆਂ ਅਤੇ ਫਲ ਖਾਓ। ਮੁੱਠੀ ਭਰ ਸੁੱਕੇ ਮੇਵੇ ਲਓ, ਖੂਬ ਪਾਣੀ ਪੀਓ। ਯੋਗਾ, ਸੈਰ ਅਤੇ ਕਸਰਤ ਕਰੋ।
- ਸੋਂਠ ਅਤੇ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਇਸ ਦਾ ਕਾੜ੍ਹਾ ਪੀਣ ਨਾਲ ਸੋਜ ਘੱਟ ਜਾਂਦੀ ਹੈ। ਹਲਦੀ ਵਾਲਾ ਦੁੱਧ ਵੀ ਬੱਚੇਦਾਨੀ ਦੀ ਸੋਜ ਨੂੰ ਦੂਰ ਕਰਦਾ ਹੈ।
- ਬੱਚੇਦਾਨੀ ਦੀ ਸੋਜ ਨੂੰ ਦੂਰ ਕਰਨ ਲਈ ਵੀ ਬਦਾਮ ਬਹੁਤ ਫਾਇਦੇਮੰਦ ਹੈ। ਬਦਾਮ ਨੂੰ ਰਾਤ ਭਰ ਦੁੱਧ ‘ਚ ਭਿਓ ਕੇ ਰੱਖੋ। ਸਵੇਰੇ ਉੱਠ ਕੇ ਬਦਾਮ ਦੇ ਨਾਲ ਦੁੱਧ ਪੀਓ।
- ਜੇਕਰ ਇਸ ਸਭ ਦੇ ਬਾਵਜੂਦ ਤੁਹਾਨੂੰ ਕੋਈ ਫਰਕ ਨਹੀਂ ਦਿਸਦਾ ਹੈ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਓ।