Uvula home remedies: ਬਦਲਦੇ ਮੌਸਮ ਕਾਰਨ ਗਲੇ ‘ਚ ਖਰਾਸ਼, ਖੰਘ ਅਤੇ ਜ਼ੁਕਾਮ ਹੋਣਾ ਆਮ ਹੈ। ਬਦਲਦੇ ਮੌਸਮ ‘ਚ ਲੋਕ ਸਰਦੀ-ਜ਼ੁਕਾਮ ਦੀ ਚਪੇਟ ‘ਚ ਆ ਹੀ ਜਾਂਦੇ ਹਨ। ਪਰ ਕਈ ਵਾਰ ਲੋਕ ਆਪਣੇ ਗਲੇ ‘ਚ ਕੁਝ ਅਜੀਬ ਮਹਿਸੂਸ ਕਰਦੇ ਹਨ ਜਿਵੇਂ ਕਿ ਉਨ੍ਹਾਂ ਦੇ ਗਲੇ ‘ਚ ਕੋਈ ਚੀਜ਼ ਫਸੀ ਹੋਵੇ। ਇਸ ਕਾਰਨ ਉਨ੍ਹਾਂ ਨੂੰ ਖਾਣ ਪੀਣ ‘ਚ ਵੀ ਸਮੱਸਿਆ ਹੁੰਦੀ ਹੈ ਅਤੇ ਇਹ ਚੀਜ ਦਰਦ ਦਾ ਕਾਰਨ ਵੀ ਬਣਦੀ ਹੈ। ਇਸਦੇ ਕਾਰਨ ਕਈ ਵਾਰ ਗਲੇ ‘ਚ ਖਰਾਸ਼ ਹੋਣ ਲੱਗਦੀ ਹੈ। ਜੇ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਤਾਂ ਤੁਸੀਂ ਵੀ ਜਾਣੋ ਇਸ ਦੇ ਕਾਰਨ ਅਤੇ ਇਲਾਜ ਬਾਰੇ…
ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
- ਗਲ਼ੇ ‘ਚ ਖਰਾਸ਼ ਹੋਣੀ
- ਗਲੇ ‘ਚ ਕੁੱਝ ਫਸਿਆ ਹੋਇਆ ਮਹਿਸੂਸ ਹੋਣਾ
- ਲਗਾਤਾਰ ਦਰਦ ਹੋਣਾ
- ਖਾਣਾ ਪੀਣਾ ਮੁਸ਼ਕਲ ਹੋਣਾ
- ਕੁੱਝ ਨਿਗਲਣ ‘ਚ ਸਮੱਸਿਆ ਹੋਣੀ
- ਗਲਾ ਪੱਕਿਆ ਹੋਇਆ ਮਹਿਸੂਸ ਹੋਣਾ
ਜਾਣੋ ਕਿਉਂ ਮਹਿਸੂਸ ਹੁੰਦੀ ਹੈ ਇਹ ਸਮੱਸਿਆ: ਗਲੇ ‘ਚ ਕੁੱਝ ਫਸਿਆ-ਫਸਿਆ ਮਹਿਸੂਸ ਹੋਣ ਦੇ ਕਾਰਨ ਹੁੰਦਾ ਹੈ ਕਿ ਸਾਡੇ ਮੂੰਹ ਦੇ ਅੰਦਰ ਸਭ ਤੋਂ ਪਿੱਛੇ ਜੋ ਯੂਵਲਾ ਹੁੰਦਾ ਹੈ ਉਹ ਸੁੱਜਣ ਲੱਗਦਾ ਹੈ। ਦਰਅਸਲ uvula ਮਾਸ ਦਾ ਇੱਕ ਛੋਟਾ ਜਿਹਾ ਟੁਕੜਾ ਹੁੰਦਾ ਹੈ ਅਤੇ ਜਦੋਂ uvula ‘ਚ ਸੋਜ ਆਉਣ ਲੱਗੇ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਕੁਝ ਗਲ਼ੇ ‘ਚ ਕੁੱਝ ਫਸ ਗਿਆ ਹੈ ਜਿਸ ਕਾਰਨ ਖਾਣ ਪੀਣ ‘ਚ ਮੁਸ਼ਕਲ ਆਉਣ ਲੱਗਦੀ ਹੈ। ਇਸ ‘ਚ ਕਈ ਵਾਰ ਬਹੁਤ ਜ਼ਿਆਦਾ ਦਰਦ ਵੀ ਹੋਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਇਸ ਦਾ ਇਲਾਜ ਕਰੋ। ਜੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ ਅਪਣਾਉਂਦੇ ਹੋ ਤਾਂ ਤੁਹਾਨੂੰ ਜਲਦੀ ਰਾਹਤ ਮਿਲੇਗੀ।
ਕੀ ਹਨ ਇਸਦੇ ਕਾਰਨ : ਪਹਿਲਾਂ ਤੁਸੀਂ ਜਾਣੋ ਇਸ ਸਮੱਸਿਆ ਦਾ ਕਾਰਨ ਕੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਕਈ ਵਾਰ ਮੌਸਮਾਂ ਦੇ ਬਦਲਣ ਨਾਲ ਵੀ ਗਲ਼ੇ ‘ਚ ਇੰਫੈਕਸ਼ਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਸ਼ਰਾਬ ਪੀਂਦੇ ਹੋ, ਸਿਗਰਟ ਪੀਂਦੇ ਹੋ ਜਾਂ ਪ੍ਰਦੂਸ਼ਣ ਭਰੇ ਵਾਤਾਵਰਣ ‘ਚ ਰਹਿੰਦੇ ਹੋ ਤਾਂ ਵੀ ਤੁਹਾਨੂੰ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਇਸ ਦਾ ਇਲਾਜ ਕਰ ਲਓ।
ਹੁਣ ਜਾਣੋ ਇਸ ਦੇ ਕੁੱਝ ਘਰੇਲੂ ਨੁਸਖ਼ੇ
ਬਰਫ ਨਾਲ ਕਰੋ ਇਹ ਕੰਮ: ਜੇ ਤੁਹਾਨੂੰ ਲਗਾਤਾਰ ਇਹ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਬਰਫ ਲਓ। ਇਸ ਨੂੰ ਚੂਸਣ ਨਾਲ ਵੀ ਤੁਹਾਡਾ ਦਰਦ ਘੱਟ ਹੋਵੇਗਾ ਅਤੇ ਇਸ ਨਾਲ ਤੁਹਾਨੂੰ ਬਹੁਤ ਆਰਾਮ ਵੀ ਮਿਲੇਗਾ। ਬਰਫ਼ ਚੂਸਣ ਨਾਲ ਸੋਜਸ਼ ਦੀ ਸਮੱਸਿਆ ਵੀ ਘੱਟ ਜਾਂਦੀ ਹੈ ਜਿਸ ਨਾਲ ਹੌਲੀ-ਹੌਲੀ ਦਰਦ ਵੀ ਘੱਟ ਜਾਂਦਾ ਹੈ। ਚਾਹੇ ਠੰਡ ਦਾ ਮੌਸਮ ਹੋਵੇ ਜਾਂ ਗਰਮੀਆਂ, ਹਰ ਵਾਰ ਤੁਲਸੀ ਹੀ ਕੰਮ ਆਉਂਦੀ ਹੈ। ਇਸ ਦੀ ਚਾਹ ਪੀਣ ਅਤੇ ਇਸ ਦਾ ਪਾਣੀ ਪੀਣ ਨਾਲ ਗਲ਼ੇ ਦੀ ਖਰਾਸ਼, ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਜੇ ਤੁਸੀਂ ਆਪਣੇ ਗਲ਼ੇ ‘ਚ ਕੁਝ ਫਸਿਆ ਮਹਿਸੂਸ ਕਰਦੇ ਹੋ ਤਾਂ ਅਜਿਹੇ ‘ਚ ਤੁਲਸੀ ਦਾ ਪਾਣੀ ਬਹੁਤ ਫਾਇਦੇਮੰਦ ਹੋਵੇਗਾ। ਬੱਸ ਤੁਹਾਨੂੰ ਇਕ ਭਾਂਡੇ ‘ਚ ਕੁਝ ਤੁਲਸੀ ਦੇ ਪੱਤੇ ਪਾਕੇ ਇਸ ‘ਚ ਪਾਣੀ ਮਿਲਾ ਕੇ ਉਬਾਲੋ। ਹੁਣ ਇਸ ਨੂੰ ਥੋੜ੍ਹੀ ਦੇਰ ਲਈ ਠੰਡਾ ਹੋਣ ਦਿਓ ਅਤੇ ਠੰਡਾ ਹੋਣ ਤੋਂ ਬਾਅਦ ਇਸ ਦਾ ਸੇਵਨ ਕਰੋ।
ਪੀਓ ਇਹ ਖਾਸ ਚਾਹ: ਚਾਹ ਪੀਓ ਇਸ ਨੂੰ ਹੋਰ ਜ਼ਿਆਦਾ ਖ਼ਾਸ ਬਣਾਉਣ ਲਈ ਤੁਸੀਂ ਇਸ ‘ਚ ਸ਼ਹਿਦ ਮਿਲਾਓ। ਫਿਰ ਇਸ ਦਾ ਸੇਵਨ ਕਰੋ। ਸ਼ਹਿਦ ਜ਼ੁਕਾਮ ‘ਚ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਨਾਲ ਤੁਹਾਨੂੰ ਗਲ਼ੇ ਦੀ ਖ਼ਰਾਸ਼ ਅਤੇ ਸੋਜ ਦੀ ਸਮੱਸਿਆ ਤੋਂ ਬਹੁਤ ਰਾਹਤ ਮਿਲੇਗੀ। ਸਭ ਤੋਂ ਵਧੀਆ ਅਤੇ ਸਸਤਾ ਇਲਾਜ਼ ਹੈ ਗਰਾਰੇ ਕਰਨਾ। ਜੀ ਹਾਂ ਪਾਣੀ ਨੂੰ ਗਰਮ ਕਰੋ ਹੁਣ ਇਸ ‘ਚ ਨਮਕ ਪਾ ਕੇ ਇਸ ਨਾਲ ਗਰਾਰੇ ਕਰੋ। ਇਹ ਦਿਨ ‘ਚ 2 ਵਾਰ ਕਰੋ। ਤੁਹਾਨੂੰ ਬਹੁਤ ਰਾਹਤ ਮਿਲੇਗੀ। ਇਮਲੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ। ਖਰਾਸ਼ ਹੋਣ ‘ਤੇ ਇਮਲੀ ਦੇ ਪਾਣੀ ਨਾਲ ਕੁਰਲਾ ਕਰੋ। ਯਾਦ ਰੱਖੋ ਕਿ ਤੁਸੀਂ ਇਮਲੀ ਦੇ ਪਾਣੀ ਨਾਲ ਸਿਰਫ ਗਰਾਰੇ ਕਰਨੇ ਹਨ ਪੀਣਾ ਨਹੀਂ ਹੈ।
ਹਲਦੀ ਦਾ ਦੁੱਧ: ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਗਰਮ ਦੁੱਧ ‘ਚ 1 ਛੋਟਾ ਚੱਮਚ ਹਲਦੀ ਅਤੇ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀਓ। ਇਸ ਨਾਲ ਗਲੇ ਦੀ ਸੋਜ ਠੀਕ ਹੋ ਜਾਵੇਗੀ। ਲਸਣ ‘ਚ ਕੁਦਰਤੀ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਇੰਫੈਕਸ਼ਨ ਤੋਂ ਬਚਾਉਂਦੇ ਹਨ। ਲਸਣ ਦੀ ਇੱਕ ਕਲੀ ਨੂੰ ਮੂੰਹ ‘ਚ ਰੱਖ ਕੇ ਚੂਸੋ। ਇਸ ਦਾ ਰਸ ਗਲੇ ‘ਚ ਜਾਣ ਨਾਲ ਰਾਹਤ ਮਿਲੇਗੀ। ਜੇ ਤੁਸੀਂ ਗਲੇ ‘ਚ ਭਾਰੀਪਣ ਜਾਂ ਦਰਦ ਮਹਿਸੂਸ ਕਰਦੇ ਹੋ ਤਾਂ ਤੁਰੰਤ ਭਾਫ ਦਿਓ। ਕਿਸੀ ਭਾਂਡੇ ‘ਚ ਪਾਣੀ ਗਰਮ ਕਰਕੇ ਤੌਲੀਏ ਨਾਲ ਢੱਕਕੇ ਭਾਫ ਲਓ। ਅਜਿਹਾ ਕਰਨ ਨਾਲ ਗਲ਼ੇ ਦੇ ਦਰਦ ਤੋਂ ਛੁਟਕਾਰਾ ਮਿਲੇਗਾ। ਜੇਕਰ ਤੁਹਾਨੂੰ ਜ਼ਿਆਦਾ ਮੁਸ਼ਕਲਾਂ ਆ ਰਹੀ ਹੈ ਤਾਂ ਤੁਸੀਂ ਤੁਰੰਤ ਡਾਕਟਰ ਕੋਲ ਜਾਓ ਅਤੇ ਉਨ੍ਹਾਂ ਤੋਂ ਦਵਾਈ ਲਓ ਕਿਉਂਕਿ ਲੰਬੇ ਸਮੇਂ ਤੱਕ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨਾ ਤੁਹਾਡੇ ਲਈ ਭਾਰੀ ਹੋ ਸਕਦਾ ਹੈ।