Vaginal smell tips: ਵੈਜਾਇਨਾ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹੈ ਇਸ ਲਈ ਇਸਦੀ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰੀ ਵੈਜਾਇਨਾ ਵਿੱਚੋਂ ਬਦਬੂ ਆਉਣ ਲੱਗਦੀ ਹੈ ਜਿਸ ਨੂੰ ਔਰਤਾਂ ਛੋਟਾ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਪਰ ਇਹ ਲਾਪਰਵਾਹੀ ਤੁਹਾਨੂੰ ਕਿਸੇ ਵੱਡੀ ਮੁਸੀਬਤ ਵਿੱਚ ਪਾ ਸਕਦੀ ਹੈ। ਜੇ ਇਸ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਇੰਫੈਕਸ਼ਨ ਤੋਂ ਇਲਾਵਾ ਕੈਂਸਰ ਦਾ ਵੀ ਕਾਰਨ ਹੋ ਸਕਦਾ ਹੈ। ਤੁਸੀਂ ਨਿਯਮਤ ਤੌਰ ‘ਤੇ ਨਹਾਉਂਦੇ ਹੋ, ਸਿਹਤਮੰਦ ਖੁਰਾਕ ਲੈਂਦੇ ਹੋ, ਰੈਗੂਲਰ ਪੈਂਟੀ ਵੀ ਬਦਲਦੇ ਹੋ ਪਰ ਫਿਰ ਵੀ ਤੁਹਾਡੇ ਨੀਚੇ ਤੋਂ ਅਜੀਬ ਗੰਧ ਆਉਂਦੀ ਹੈ ਤਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਪਹਿਲਾਂ ਇਸ ਦਾ ਸਹੀ ਕਾਰਨ ਜਾਣੋ।
ਇੰਫੈਕਸ਼ਨ ਦੇ ਕਾਰਨ: ਯੂਟੀਆਈ, ਯੀਸਟ ਅਤੇ ਬੈਕਟੀਰੀਅਲ ਇੰਫੈਕਸ਼ਨ ਅਤੇ Sexually transmitted disease ਵੀ ਇਸ ਦਾ ਕਾਰਨ ਹੋ ਸਕਦੇ ਹਨ। ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਗਾੜਾ ਵਾਈਟ ਡਿਸਚਾਰਜ ਹੁੰਦਾ ਹੈ ਤਾਂ ਤੁਹਾਨੂੰ ਸ਼ਾਇਦ ਇਕ ਯੀਸਟ ਇੰਫੈਕਸ਼ਨ ਹੈ।
- ਪੀਰੀਅਡਸ ਤੋਂ ਪਹਿਲਾਂ ਜਾਂ ਉਸ ਸਮੇਂ ਦੌਰਾਨ ਖੂਨ ਵਰਗੀ ਬਦਬੂ ਆਉਣਾ ਸੁਭਾਵਕ ਹੈ। ਜਦੋਂ ਤੁਹਾਡਾ ਪੀਰੀਅਡ ਬਲੱਡ ਹਵਾ ਨਾਲ ਮਿਲਦਾ ਹੈ ਤਾਂ ਉਸ ‘ਚੋਂ ਬਦਬੂ ਆਉਂਦੀ ਹੈ ਇਸ ਲਈ ਪਰੇਸ਼ਾਨ ਨਾ ਹੋਵੋ। ਉੱਥੇ ਬਹੁਤ ਲੰਬੇ ਸਮੇਂ ਤੋਂ Tampon ਅਤੇ ਪੈਡ ਨਾ ਬਦਲਣ ਦੇ ਕਾਰਨ ਵੀ ਬਦਬੂ ਆ ਸਕਦੀ ਹੈ। ਇਸ ਤੋਂ ਬਚਣ ਲਈ ਉਹਨਾਂ ਨੂੰ ਵਾਰ-ਵਾਰ ਬਦਲੋ।
- ਜੇ ਵੈਜਾਇਨਾ ਤੋਂ ਬ੍ਰੈਡ ਵਰਗੀ ਬਦਬੂ ਆ ਰਹੀ ਹੈ ਤਾਂ ਇਹ ਫੰਗਲ ਇੰਫੈਕਸ਼ਨ ਜਾਂ ਲਕੂਰੀਆ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਡਾਕਟਰ ਤੋਂ ਜਾਂਚ ਕਰਵਾ ਲੈਣੀ ਚਾਹੀਦੀ ਹੈ।
- ਕਈ ਵਾਰ ਵੈਜਾਇਨਾ ਵਿੱਚੋਂ ਮਿੱਠੀ ਬਦਬੂ ਵੀ ਆਉਣ ਲੱਗਦੀ ਹੈ। ਇਸਦਾ ਕਾਰਨ ਤੁਹਾਡੀ ਡਾਇਟ ਹੋ ਸਕਦੀ ਹੈ। ਅਨਾਰ, ਸੰਤਰੇ, ਅਨਾਨਾਸ, ਲਸਣ, ਹਰੀ ਮਿਰਚ, ਕਾਲੀ ਮਿਰਚ, ਪਿਆਜ਼ ਅਤੇ ਬ੍ਰੋਕਲੀ ਦਾ ਜ਼ਿਆਦਾ ਸੇਵਨ ਇਸ ਦਾ ਕਾਰਨ ਬਣਦਾ ਹੈ। ਉੱਥੇ ਬਹੁਤ ਸਾਰੀਆਂ ਔਰਤਾਂ ਨੂੰ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਕਾਰਨ ਇਹ ਸਮੱਸਿਆ ਹੁੰਦੀ ਹੈ।
- ਕਈ ਔਰਤਾਂ ਨੂੰ Contraception ਤੋਂ ਐਲਰਜੀ ਹੁੰਦੀ ਹੈ ਜੋ ਵੈਜਾਇਨਾ ‘ਚ ਐਲਰਜੀ ਤੋਂ ਇਲਾਵਾ ਬਦਬੂ ਵੀ ਪੈਦਾ ਕਰ ਸਕਦਾ ਹੈ।
- ਬਾਥਰੂਮ ਜਾਣ ਤੋਂ ਬਾਅਦ ਵੈਜਾਇਨਾ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਕਾਰਨ ਬੈਕਟਰੀਅਲ ਇੰਫੈਕਸ਼ਨ ਹੋ ਸਕਦੀ ਹੈ ਜਿਸ ਕਾਰਨ ਬਦਬੂ ਆਉਣ ਲੱਗਦੀ ਹੈ। ਬਾਥਰੂਮ ਜਾਣ ਤੋਂ ਬਾਅਦ ਹਮੇਸ਼ਾ ਵੈਜਾਇਨਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਖੁਸ਼ਬੂਦਾਰ ਸਾਬਣ ਜਾਂ ਬਾਡੀ ਵਾਸ਼ ਦੀ ਜ਼ਿਆਦਾ ਵਰਤੋਂ ਕਾਰਨ ਵੀ ਬਦਬੂ ਆ ਸਕਦੀ ਹੈ। ਦਰਅਸਲ ਇਸ ਕਾਰਨ ਵੈਜਾਇਨਾ ਤੋਂ ਜ਼ਿਆਦਾ ਡਿਸਚਾਰਜ ਹੋ ਸਕਦਾ ਹੈ ਜੋ ਬਦਬੂ ਨੂੰ ਵਧਾ ਸਕਦੇ ਹਨ। ਉੱਥੇ ਹੀ ਸਾਬਣ ਸਰੀਰ ਦੇ ਪੀਐਚ ਸੰਤੁਲਨ ਨੂੰ ਵੀ ਵਿਗਾੜ ਸਕਦਾ ਹੈ। ਅਜਿਹੇ ‘ਚ ਵਧੀਆ ਹੋਵੇਗਾ ਇਨ੍ਹਾਂ ਦੀ ਵਰਤੋਂ ਘੱਟ ਕਰੋ।
ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਨ੍ਹਾਂ ਟਿਪਸ ਨੂੰ ਨਾ ਭੁੱਲੋ….
- ਗਰਮ ਪਾਣੀ ਵਿਚ 2 ਕੱਪ ਐਪਲ ਸਾਈਡਰ ਵਿਨੇਗਰ ਮਿਲਾਓ ਅਤੇ ਵੈਜਾਇਨਾ ਦੀ ਸਫ਼ਾਈ ਕਰੋ।
- ਨਹਾਉਣ ਵਾਲੇ ਪਾਣੀ ਵਿਚ ਬੇਕਿੰਗ ਸੋਡਾ ਪਾ ਕੇ ਇਸ਼ਨਾਨ ਕਰੋ। ਇਸ ਨਾਲ ਬਦਬੂ ਵੀ ਖ਼ਤਮ ਹੋ ਜਾਵੇਗੀ।
- ਨਿੰਮ ਦੇ ਉਬਲੇ ਹੋਏ ਪਾਣੀ ਨਾਲ ਯੋਨੀ ਦੀ ਸਫ਼ਾਈ ਕਰੋ। ਬਦਬੂ ਅਤੇ ਇੰਫੈਕਸ਼ਨ ਦੋਵੇਂ ਹੀ ਚਲੇ ਜਾਣਗੀਆਂ।
- ਜੇ ਤੁਸੀਂ ਹਰ ਰੋਜ਼ 2 ਕੱਪ ਦਹੀਂ ਖਾਓਗੇ ਤਾਂ ਇੰਫੈਕਸ਼ਨ ਖ਼ਤਮ ਹੋ ਜਾਵੇਗੀ।
- ਤੁਲਸੀ ਦੇ ਪੱਤਿਆਂ ਨੂੰ ਧੋ ਕੇ ਪਾਣੀ ‘ਚ ਉਬਾਲ ਲਓ ਅਤੇ ਉਸ ਨਾਲ ਯੋਨੀ ਦੀ ਸਫ਼ਾਈ ਕਰੋ। ਇਸ ਨਾਲ ਇੰਫੈਕਸ਼ਨ, ਖੁਜਲੀ ਅਤੇ ਬਦਬੂ ਤੋਂ ਛੁਟਕਾਰਾ ਮਿਲੇਗਾ।
- ਕਾਟਨ ਦੀ ਇੰਨਰਵੀਅਰ ਪਹਿਨੋ ਅਤੇ ਸਮੇਂ ‘ਤੇ ਬਦਲੋ।
- ਸੈਨੇਟਰੀ ਪੈਡ ਨੂੰ 6 ਘੰਟਿਆਂ ਦੇ ਅੰਦਰ ਬਦਲੋ।
- ਜੇ ਖੁਜਲੀ ਅਤੇ ਇਰੀਟੇਸ਼ਨ ਹੈ ਤਾਂ ਯੋਨੀ ਨੂੰ ਦਹੀਂ ਨਾਲ ਸਾਫ ਕਰੋ।
- ਵੱਧ ਤੋਂ ਵੱਧ ਪਾਣੀ ਪੀਓ।
- ਸਮੇਂ ਸਿਰ ਡਾਕਟਰੀ ਜਾਂਚ ਕਰਵਾਓ।
- ਸਮੇਂ-ਸਮੇਂ ਤੇ ਪਿਊਬਿਕ ਹੇਅਰ ਸਾਫ਼ ਕਰੋ।