Vegina infection home remedies: ਮੀਂਹ ਦੇ ਮੌਸਮ ਵਿਚ ‘ਚ ਸਿਰਫ ਜ਼ੁਕਾਮ-ਖੰਘ, ਵਾਇਰਲ ਬੁਖਾਰ ਹੀ ਨਹੀਂ ਬਲਕਿ ਮਹਿਲਾਵਾਂ ‘ਚ ਵੈਜਾਇਨਾ ਇੰਫੈਕਸ਼ਨ ਦੀ ਸਮੱਸਿਆ ਵੀ ਬਹੁਤ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਪ੍ਰਾਈਵੇਟ ਪਾਰਟ ਦੀ ਸਾਫ਼-ਸਫ਼ਾਈ ਨਾ ਰੱਖਣ ਨਾਲ ਵੀ ਇੰਫੈਕਸ਼ਨ ਹੋ ਸਕਦੀ ਹੈ। ਜੇ ਇੰਫੈਕਸ਼ਨ ਯੂਟਰਸ ਤੱਕ ਪਹੁੰਚ ਜਾਵੇ ਤਾਂ ਇਹ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਵੀ ਕਾਰਨ ਹੋ ਸਕਦੀ ਹੈ। ਅਜਿਹੇ ‘ਚ ਔਰਤਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ। ਦਰਅਸਲ ਮੌਨਸੂਨ ਦੌਰਾਨ ਵਾਤਾਵਰਨ ਵਿਚ ਨਮੀ ਵੱਧ ਜਾਂਦੀ ਹੈ ਜਿਸ ਨਾਲ ਬੈਕਟਰੀਆ ਜ਼ਿਆਦਾ ਪ੍ਰਫੁੱਲਤ ਹੁੰਦੇ ਹਨ। ਇਹੀ ਕਾਰਨ ਹੈ ਕਿ ਇਸ ਮੌਸਮ ਵਿਚ ਵੈਜਾਇਨਾ ਇੰਫੈਕਸ਼ਨ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਵੈਜਾਇਨਾ ਇੰਫੈਕਸ਼ਨ ਦੇ ਲੱਛਣ
- ਗਾੜਾ-ਬਦਬੂਦਾਰ ਡਿਸਚਾਰਜ
- ਵੈਜਾਇਨਾ ‘ਚ ਖੁਜਲੀ, ਜਲਣ
- ਲਾਲ ਰੰਗ ਦੇ ਰੈਸ਼ੇਜ ਪੈਣੇ
- ਸਮੱਸਿਆ ਵਧਣ ‘ਤੇ ਸਕਿਨ ‘ਚ ਸੋਜ ਅਤੇ ਛਿੱਲਣ ਅਤੇ ਕੱਟਣ ਦੇ ਨਿਸ਼ਾਨ।
ਇੰਫੈਕਸ਼ਨ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ
- ਮੌਸਮ ਚਾਹੇ ਕਿਸੀ ਵੀ ਤਰ੍ਹਾਂ ਦਾ ਹੋਵੇ ਹਮੇਸ਼ਾ ਸੂਤੀ ਦੀ ਪੈਂਟੀ ਹੀ ਪਾਓ। ਸਿੰਥੈਟਿਕ ਅੰਡਰਵੀਅਰ ਪਾਉਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਜਲਣ, ਰੈਸ਼ੇਜ ਪੈਦਾ ਕਰ ਸਕਦਾ ਹੈ।
- ਮੀਂਹ ਦੇ ਮੌਸਮ ਵਿਚ ਦਿਨ ਵਿਚ ਘੱਟੋ-ਘੱਟ 2 ਵਾਰ ਪੈਂਟੀ ਬਦਲੋ।
- ਸਮੇਂ-ਸਮੇਂ ਤੇ ਪੀਯੂਬੀਕ ਹੇਅਰ ਨੂੰ ਸਾਫ਼ ਕਰਦੇ ਰਹੋ।
- ਬਹੁਤ ਜ਼ਿਆਦਾ ਟਾਈਟ ਕੱਪੜੇ ਵੀ ਇੰਫੈਕਸ਼ਨ ਦਾ ਕਾਰਨ ਬਣ ਸਕਦੇ ਹਨ ਕਿਉਂਕਿ ਇਸ ‘ਚ ਹਵਾ ਨਾ ਪਹੁੰਚਣ ਦੇ ਕਾਰਨ ਨਮੀ ਬਣੀ ਰਹਿੰਦੀ ਹੈ। ਇਸ ਲਈ ਹਮੇਸ਼ਾਂ ਹਲਕੇ ਕੱਪੜੇ ਪਾਓ.
- ਪੀਰੀਅਡਜ਼ ਦੌਰਾਨ ਹਰੇਕ 3 ਤੋਂ 4 ਘੰਟਿਆਂ ਵਿੱਚ ਪੈਡ ਬਦਲੋ।
- ਦਿਨ ਵਿਚ ਘੱਟੋ-ਘੱਟ 8-9 ਗਲਾਸ ਪਾਣੀ ਪੀਓ।
- ਜਿੰਮ ਜਾਂ ਤੈਰਾਕੀ ਤੋਂ ਤੁਰੰਤ ਬਾਅਦ ਕੱਪੜੇ ਬਦਲੋ।
ਸਹੀ ਸਾਬਣ ਦੀ ਵਰਤੋਂ: ਯੋਨੀ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਹਿੱਸਾ ਹੁੰਦਾ ਹੈ ਇਸ ਲਈ ਇਥੇ ਕਿਸੇ ਵੀ ਚੀਜ਼ ਦੇ ਇਸਤੇਮਾਲ ਤੋਂ ਪਹਿਲਾਂ ਮਾਹਰ ਦੀ ਸਲਾਹ ਲਓ। ਕਠੋਰ ਸਾਬਣ ਵਰਤਣ ਤੋਂ ਪਰਹੇਜ਼ ਕਰੋ। ਇਹ ਪੀਐਚ ਪੱਧਰ ਨੂੰ ਅਸੰਤੁਲਿਤ ਬਣਾਉਂਦਾ ਹੈ। ਜਿਸ ਨਾਲ ਬੈਕਟੀਰੀਆ ਹੋਣ ਦਾ ਖ਼ਤਰਾ ਰਹਿੰਦਾ ਹੈ। ਵੈਜਾਇਨਾ ਦੀ ਸਾਫ਼-ਸਫਾਈ ਦੇ ਨਾਲ ਸਹੀ ਖੁਰਾਕ ਲੈਣਾ ਵੀ ਬਹੁਤ ਜ਼ਰੂਰੀ ਹੈ ਇਸ ਲਈ ਡਾਇਟ ਵਿਚ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਸਬਜ਼ੀਆਂ, ਫਲ, ਨਟਸ, ਸਾਬਤ ਅਨਾਜ, ਆਂਡੇ, ਦਹੀਂ, ਦੁੱਧ, ਬੀਨਜ਼, ਰਾਜਮਾ ਜ਼ਿਆਦਾ ਖਾਓ। ਜ਼ੰਕ, ਫਰਾਇਡ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ।
ਹੁਣ ਜਾਣੋ ਵੈਜਾਇਨਾ ‘ਚ ਇੰਫੈਕਸ਼ਨ ਨੂੰ ਦੂਰ ਕਰਨ ਦੇ ਕੁਝ ਘਰੇਲੂ ਨੁਸਖ਼ੇ…
- ਇਕ ਲੀਟਰ ਪਾਣੀ ਵਿਚ 3 ਵੱਡੇ ਚੱਮਚ ਸੇਬ ਦਾ ਸਿਰਕਾ ਮਿਲਾ ਕੇ ਯੋਨੀ ਨੂੰ ਸਾਫ ਕਰੋ।
- ਨਹਾਉਣ ਵਾਲੇ ਪਾਣੀ ਵਿਚ ਟੀ ਟ੍ਰੀ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਵਿਚ ਮੌਜੂਦ ਐਂਟੀ ਬੈਕਟਰੀਆ ਦੇ ਗੁਣ ਯੋਨੀ ਇੰਫੈਕਸ਼ਨ ਨੂੰ ਦੂਰ ਕਰਨਗੇ।
- ਨਾਰੀਅਲ ਤੇਲ ਜਾਂ ਐਲੋਵੇਰਾ ਜੈੱਲ ਲਗਾਉਣ ਨਾਲ ਵੀ ਰਾਹਤ ਮਿਲੇਗੀ।
- ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਯੋਨੀ ਦੀ ਸਫ਼ਾਈ ਕਰੋ। ਨਿੰਮ ਵਿਚ ਮੌਜੂਦ ਐਂਟੀ-ਫੰਗਲ ਪ੍ਰਾਪਰਟੀ ਸਰੀਰ ਵਿਚ ਵੱਧ ਰਹੇ ਬੈਕਟੀਰੀਆ ਨੂੰ ਰੋਕਣ ਵਿਚ ਮਦਦਗਾਰ ਹੈ।
- ਗੇਂਦੇ ਦੇ ਪੱਤਿਆਂ ਨੂੰ ਹਲਕੇ ਜਿਹਾ ਪੀਸ ਕੇ ਪ੍ਰਭਾਵਤ ਜਗ੍ਹਾ ‘ਤੇ ਲਗਾਓ। ਦਿਨ ਵਿਚ 2-3 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ।