Vitamin B12 symptoms: ਵਿਟਾਮਿਨ ਦੀ ਘਾਟ ਅਨੀਮੀਆ ਦਾ ਕਾਰਨ ਬਣ ਸਕਦੀ ਹੈ ਜੇ ਤੁਸੀਂ ਵਿਟਾਮਿਨ ਬੀ12 ਜਾਂ ਹੋਰ ਵਿਟਾਮਿਨ ਨਹੀਂ ਲੈਂਦੇ ਤਾਂ ਤੁਹਾਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣੀ ਡਾਇਟ ਵਿਚ ਵਿਟਾਮਿਨ ਲੈ ਰਹੇ ਹੋ, ਪਰ ਤੁਹਾਡਾ ਸਰੀਰ ਇਨ੍ਹਾਂ ਵਿਟਾਮਿਨਾਂ ਨੂੰ ਅਬਸਰਵ ਕਰਨ ਦੇ ਯੋਗ ਨਹੀਂ ਹੁੰਦਾ। ਫਿਰ ਤੁਹਾਨੂੰ ਇਹਨਾਂ ਦੇ ਕਮੀ ਦੇ ਲੱਛਣ ਸਰੀਰ ਵਿਚ ਮਹਿਸੂਸ ਹੋਣ ਲੱਗਦੇ ਹਨ। ਪਰ ਜ਼ਿਆਦਾਤਰ ਇਹਨਾਂ ਲੱਛਣਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਜੋ ਬਾਅਦ ਵਿਚ ਕਈ ਹੋਰ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਪਰ ਇਸ ਦੀ ਕਮੀ ਦੇ ਲੱਛਣਾਂ ਦੀ ਪਛਾਣ ਕਰਕੇ ਤੁਸੀਂ ਆਪਣੀ ਡਾਇਟ ਵਿਚ ਉਹ ਭੋਜਨ ਸ਼ਾਮਲ ਕਰ ਸਕਦੇ ਹੋ ਜੋ ਵਿਟਾਮਿਨ ਬੀ12 ਦੀ ਕਮੀ ਨੂੰ ਪੂਰਾ ਕਰਦੇ ਹਨ।
ਵਿਟਾਮਿਨ ਬੀ12 ਦੀ ਕਮੀ ਦੇ ਲੱਛਣ
- ਬਲੱਡ ਸੈੱਲਜ਼ ਦਾ ਘੱਟ ਹੋਣਾ
- ਅੱਖਾਂ ‘ਚ ਪੀਲਾਪਣ ਜਾਂ ਮੋਤੀਆਬਿੰਦ
- ਸਰੀਰ ਵਿੱਚ ਆਕਸੀਜਨ ਦਾ ਸਰਕੁਲੇਸ਼ਨ ਨਾ ਹੋਣਾ
- ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣਾ
- ਨਰਵਸ ਸਿਸਟਮ ਵਿਚ ਕਮਜ਼ੋਰੀ
- ਸੋਚਣ ਸਮਝਣ ਦੀ ਯੋਗਤਾ ਘੱਟ ਹੋਣਾ
- ਗਲੋਸਾਈਟਿਸ ਅਤੇ ਮੂੰਹ ਦੇ ਅਲਸਰ
- ਸਾਹ ਫੁੱਲਣਾ ਅਤੇ ਚੱਕਰ ਆਉਣੇ
- ਅੱਖਾਂ ਦੇ ਸਾਹਮਣੇ ਧੁੰਦਲਾਪਣ ਆਉਣਾ
- ਵਾਰ-ਵਾਰ ਮੂਡ ਬਦਲਣਾ
- ਸਰੀਰ ਦਾ ਜ਼ਿਆਦਾ ਤਾਪਮਾਨ
ਕਿੰਨ੍ਹਾ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖ਼ਤਰਾ ?
- ਵਧਦੀ ਉਮਰ ਦੇ ਕਾਰਨ
- ਜਿਨ੍ਹਾਂ ਲੋਕਾਂ ਦੀ ਸਰਜਰੀ ਹੋਈ ਹੋਵੇ
- ਸ਼ੂਗਰ ਦੀ ਦਵਾਈ ਮੈਟਫਾਰਮਿਨ ਦੇ ਕਾਰਨ
- ਉਹ ਲੋਕ ਜੋ ਸਖਤ ਸ਼ਾਕਾਹਾਰੀ ਡਾਇਟ ਦੀ ਪਾਲਣਾ ਕਰਦੇ ਹਨ
- ਲੰਬੇ ਸਮੇਂ ਤੋਂ ਐਂਟੀਸਾਈਡ ਦਵਾਈ ਲੈਣ ਵਾਲੇ
ਸ਼ਾਕਾਹਾਰੀ ਲੋਕਾਂ ਲਈ ਵਿਟਾਮਿਨ ਬੀ12 ਨਾਲ ਭਰਪੂਰ ਭੋਜਨ: 100 ਗ੍ਰਾਮ ਫੈਟ ਤੋਂ ਬਿਨਾਂ ਇੱਕ ਕੱਪ ਦਹੀਂ ‘ਚ 15 ਪ੍ਰਤੀਸ਼ਤ ਡੇਲੀ ਵੈਲਿਓ ਹੁੰਦਾ ਹੈ, ਜਦੋਂ ਕਿ 100 ਗ੍ਰਾਮ ਘੱਟ ਚਰਬੀ ਵਾਲੇ ਇੱਕ ਕੱਪ ਦੁੱਧ ‘ਚ 0.46μg ਅਤੇ 19 ਪ੍ਰਤੀਸ਼ਤ ਡੇਲੀ ਵੈਲਿਓ ਹੁੰਦਾ ਹੈ। ਇਸ ਤੋਂ ਇਲਾਵਾ ਸੋਇਆ ਪ੍ਰੋਡਕਟ ਸੋਇਆ ਬੀਨ, ਸੋਇਆ ਦੁੱਧ ਆਦਿ ਵਿਚ ਵੀ ਵਿਟਾਮਿਨ ਬੀ12 ਦੀ ਮਾਤਰਾ ਚੰਗੀ ਹੁੰਦੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭੋਜਨ ਹਨ ਜੋ ਇਸ ਤੱਤ ਦੀ ਚੰਗੀ ਮਾਤਰਾ ਰੱਖਦੇ ਹਨ।
ਪਨੀਰ: ਇੱਕ ਪਨੀਰ ਵਿੱਚ ਵਿਟਾਮਿਨ ਬੀ12 ਦੀ ਮਾਤਰਾ ਇਸਦੇ ਪ੍ਰਕਾਰ ਅਤੇ ਕਿਸਮਾਂ ਉੱਤੇ ਨਿਰਭਰ ਕਰਦੀ ਹੈ। ਸਵਿੱਸ ਪਨੀਰ ਵਿਚ ਸਭ ਤੋਂ ਵੱਧ ਵਿਟਾਮਿਨ ਬੀ12 ਹੁੰਦਾ ਹੈ। 100 ਗ੍ਰਾਮ ਸਵਿੱਸ ਪਨੀਰ ਵਿਚ 3.34μg ਹੁੰਦਾ ਹੈ ਜਦਕਿ ਕਾਟੇਜ ਪਨੀਰ ਵਿਚ ਵਿਟਾਮਿਨ ਬੀ12 ਦੀ ਮਾਤਰਾ ਵੀ ਬਹੁਤ ਹੁੰਦੀ ਹੈ।
ਖਮੀਰ: ਜੇ ਤੁਸੀਂ ਮਾਸਾਹਾਰੀ ਨਹੀਂ ਭੋਜਨ ਨਹੀਂ ਖਾਂਦੇ ਤਾਂ ਖਮੀਰ ਤੁਹਾਡੇ ਲਈ ਸਭ ਤੋਂ ਵਧੀਆ ਭੋਜਨ ਹੈ ਕਿਉਂਕਿ ਇਹ ਵਿਟਾਮਿਨ ਬੀ 12 ਦਾ ਵਧੀਆ ਸਰੋਤ ਹੈ। ਖਮੀਰ ਦੇ 100 ਗ੍ਰਾਮ ਵਿਚ 0.5μg ਵਿਟਾਮਿਨ ਬੀ12 ਹੁੰਦਾ ਹੈ।
ਓਟਮੀਲ: ਨਾਸ਼ਤੇ ਵਿੱਚ ਓਟਮੀਲ ਖਾਣਾ ਨਾ ਸਿਰਫ ਪੋਸ਼ਣ ਅਤੇ ਵਿਟਾਮਿਨ ਪ੍ਰਦਾਨ ਕਰਦਾ ਹੈ ਬਲਕਿ ਵਿਟਾਮਿਨ ਬੀ12 ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।