Vitamin C foods: ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਹਰ ਕੋਈ ਆਪਣੀ ਸਿਹਤ ਅਤੇ ਇਮਿਊਨਿਟੀ ਨੂੰ ਲੈ ਕੇ ਅਲਰਟ ਹੋ ਗਿਆ ਹੈ। ਸੰਕ੍ਰਮਣ ਤੋਂ ਬਚਣ ਲਈ ਲੋਕ ਹੈਲਥੀ ਡਾਇਟ, ਐਕਸਰਸਾਈਜ਼ ਅਤੇ ਯੋਗਾ ਨੂੰ ਫੋਲੋ ਕਰ ਰਹੇ ਹਨ ਪਰ ਇਸੀ ਦੌਰਾਨ ਅੱਜ ਅਸੀਂ ਤੁਹਾਨੂੰ ਅਜਿਹੇ ਵਿਟਾਮਿਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਡਾਕਟਰ ਇਸ ਦੇ ਸੇਵਨ ‘ਤੇ ਵੀ ਜ਼ੋਰ ਦੇ ਰਹੇ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਵਿਟਾਮਿਨ ਸੀ ਬਾਰੇ…
ਕੋਵਿਡ-19 ਬਿਮਾਰੀ ਨਾਲ ਲੜਨ ‘ਚ ਮਦਦ ਕਰਦਾ ਹੈ ਵਿਟਾਮਿਨ ਸੀ: ਡਾਕਟਰ ਵੀ ਮੰਨਦੇ ਹਨ ਕਿ ਵਿਟਾਮਿਨ ਸੀ ਅਤੇ ਜ਼ਿੰਕ ਕੋਵਿਡ-19 ਦੀ ਬਿਮਾਰੀ ਨਾਲ ਲੜਨ ‘ਚ ਮਦਦ ਕਰ ਸਕਦੇ ਹਨ। ਇਸ ਦੇ ਨਾਲ ਹੀ ਇਕ ਨਵੀਂ ਖੋਜ ‘ਚ ਕਿਹਾ ਗਿਆ ਹੈ ਕਿ ਸਰਦੀ ਅਤੇ ਫਲੂ ਦੀ ਗੰਭੀਰਤਾ ਨੂੰ ਘੱਟ ਕਰਨ ਜਾਂ ਮੁਕਾਬਲੇ ਲਈ ਜ਼ਿੰਕ ਅਤੇ ਵਿਟਾਮਿਨ ਸੀ ਦੀ ਵਰਤੋਂ ਬਹੁਤ ਫਾਇਦੇਮੰਦ ਹੈ।
ਖੱਟੇ ਫਲ, ਵਿਟਾਮਿਨ-ਸੀ ਦਾ ਜ਼ਰੂਰੀ ਅਤੇ ਨੈਚੁਰਲ ਸਰੋਤ: ਇਕ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਦੇ ਅਨੁਸਾਰ ਮਰੀਜ਼ਾਂ ਨੂੰ ਕੋਰੋਨਾ ਪੀਰੀਅਡ ਦੌਰਾਨ ਵਿਟਾਮਿਨ-ਸੀ ਅਤੇ ਜ਼ਿੰਕ ਦੀਆਂ ਗੋਲੀਆਂ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਨਿੰਬੂ, ਸੰਤਰਾ, ਮੌਸਮੀ ਅਤੇ ਆਂਵਲਾ ਵਰਗੇ ਖੱਟੇ ਫਲ ਵਿਟਾਮਿਨ ਸੀ ਦਾ ਮਹੱਤਵਪੂਰਣ ਅਤੇ ਕੁਦਰਤੀ ਸਰੋਤ ਹਨ। ਨਿੰਬੂ ਵਿਟਾਮਿਨ ਸੀ ਦਾ ਬਹੁਤ ਵਧੀਆ ਸਰੋਤ ਹੈ ਇਸ ਨੂੰ ਸਬਜ਼ੀ, ਪਾਣੀ ‘ਚ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਸੰਤਰੇ ਅਤੇ ਮੌਸਮੀ ਦੇ ਸੇਵਨ ਨਾਲ ਵਿਟਾਮਿਨ ਸੀ ਦੇ ਨਾਲ ਫਾਈਬਰ ਵੀ ਭਰਪੂਰ ਮਾਤਰਾ ‘ਚ ਮਿਲਦਾ ਹੈ। ਅਜਿਹੇ ‘ਚ ਕੋਰੋਨਾ ਦੇ ਇਸ ਸਮੇਂ ਦੌਰਾਨ ਲੋਕਾਂ ਇਮਿਊਨਿਟੀ ਵਧਾਉਣ ਵਾਲੇ ਵਿਟਾਮਿਨ ਸੀ ਦੇ ਕੁਦਰਤੀ ਸਰੋਤ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਮਿਊਨਿਟੀ ਨੂੰ ਵਧਾਉਣਾ ਹੈ ਕਰੋ ਸਿਟਰਸ ਫਰੂਟ ਦਾ ਸੇਵਨ
- ਕੋਵਿਡ ਦੇ ਇਸ ਦੌਰ ‘ਚ ਜੇ ਤੁਹਾਡੀ ਇਮਿਊਨਿਟੀ ਮਜ਼ਬੂਤ ਹੈ ਤਾਂ ਇਹ ਬਿਮਾਰੀ ਤੁਹਾਡੇ ਲਈ ਜਾਨਲੇਵਾ ਨਹੀਂ ਹੈ। ਜੇ ਤੁਸੀਂ ਵੀ ਆਪਣੀ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਸਿਟਰਸ ਫਰੂਟਸ ਲਓ। ਸਿਟਰਸ ਫਰੂਟਸ ਯਾਨਿ ਸੰਤਰਾ, ਮੌਸਮੀ, ਮਾਲਟਾ, ਨਿੰਬੂ, ਅਮਰੂਦ, ਅੰਗੂਰ, ਪਪੀਤਾ, ਖਰਬੂਜਾ ਸਟ੍ਰਾਬੇਰੀ ਅਤੇ ਸਬਜ਼ੀਆਂ ‘ਚ ਬ੍ਰੋਕਲੀ ਖੱਟੇ ਫਲ ਆਦਿ।
- ਵਿਟਾਮਿਨ ਸੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ। ਤੁਹਾਡੀ ਸਕਿਨ ਸਮੂਦ ਕਰਦਾ ਹੈ। ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ।
- ਵਿਟਾਮਿਨ ਸੀ ਭਾਰ ਵੀ ਨਹੀਂ ਵਧਣ ਦਿੰਦਾ ਹੈ। ਇਸ ਤੋਂ ਇਲਾਵਾ ਇਹ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।
- ਵਿਟਾਮਿਨ ਸੀ ਸਟ੍ਰੈੱਸ ਹਾਰਮੋਨ ਲੈਵਲ ਨੂੰ ਵੀ ਬੈਲੇਂਸ ਕਰਦਾ ਹੈ। ਇਸ ਦੇ ਨਾਲ ਹੀ ਇਹ ਤਣਾਅ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।
- ਇਮਿਊਨ ਸਿਸਟਮ ਨੂੰ ਤੰਦਰੁਸਤ ਰੱਖਣ ਲਈ ਆਪਣੀ ਡਾਇਟ ‘ਚ ਵਿਟਾਮਿਨ ਸੀ ਨੂੰ ਜ਼ਰੂਰ ਸ਼ਾਮਿਲ ਕਰੋ ਜਿਵੇਂ ਕਿ ਅਮਰੂਦ, ਅੰਗੂਰ, ਪਪੀਤਾ, ਖਰਬੂਜਾ ਸਟ੍ਰਾਬੇਰੀ ਅਤੇ ਸਬਜ਼ੀਆਂ ‘ਚ ਬ੍ਰੋਕਲੀ ਆਦਿ।