Vitamin D deficiency: ਵਿਟਾਮਿਨ-ਡੀ ਇਕ ਅਜਿਹਾ ਪੌਸ਼ਟਿਕ ਤੱਤ ਹੈ ਜੋ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ‘ਚ ਮਦਦ ਕਰਦਾ ਹੈ। ਸੂਰਜ ਦੀਆਂ ਕਿਰਨਾਂ ਦੇ ਸੰਪਰਕ ‘ਚ ਰਹਿਣ ਨਾਲ cholesterol ਦੇ ਜ਼ਰੀਏ ਸਰੀਰ ਨੂੰ ਵਿਟਾਮਿਨ-ਡੀ ਮਿਲਦਾ ਹੈ ਪਰ ਧੁੱਪ ‘ਚ ਨਾ ਜਾਣ ਨਾਲ ਅਤੇ ਦਿਨ-ਪ੍ਰਤੀਦਿਨ ਬਦਲਦੀਆਂ ਆਦਤਾਂ ਕਾਰਨ ਲੋਕਾਂ ‘ਚ ਇਸ ਦੀ ਕਮੀ ਪਾਈ ਜਾਂਦੀ ਹੈ। ਰਿਪੋਰਟ ਦੇ ਅਨੁਸਾਰ ਦੁਨੀਆ ਭਰ ‘ਚ ਲਗਭਗ 1 ਅਰਬ ਲੋਕ ਇਸ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ।
5 ਤਰ੍ਹਾਂ ਹੁੰਦੀ ਹੈ ਵਿਟਾਮਿਨ-ਡੀ: ਵਿਟਾਮਿਨ-ਡੀ ਦੀਆਂ 5 ਕਿਸਮਾਂ ਹੁੰਦੀਆਂ ਹਨ: ਡੀ-1, ਡੀ-2, ਡੀ-3, ਡੀ-4 ਅਤੇ ਡੀ-5, ਜਿਨ੍ਹਾਂ ‘ਚੋਂ ਵਿਟਾਮਿਨ D3 ਯਾਨਿ ਕੈਲਿਸਫੇਰਲ ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਹੈ। ਇਹ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ‘ਚ ਸਹਾਇਤਾ ਕਰਦਾ ਹੈ। ਇਸ ਦੀ ਕਮੀ ਨਾਲ ਰਿਕੈਟਿਸ, ਸੁੱਕਾ ਰੋਗ, ਗਠੀਏ, ਕਮਰ ਦਰਦ ਅਤੇ ਜੋੜਾਂ ਦੇ ਦਰਦ, ਅਨੀਮੀਆ, ਦੰਦਾਂ ਦੀਆਂ ਸਮੱਸਿਆਵਾਂ ਅਤੇ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।
ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਨੂੰ ਕਿਵੇਂ ਪਛਾਣਿਆ ਜਾਵੇ
ਬੇਵਜ੍ਹਾ ਥਕਾਵਟ: ਜੇ ਤੁਸੀਂ ਨੀਂਦ ਪੂਰੀ ਕਰਨ ਤੋਂ ਬਾਅਦ ਵੀ ਥੱਕੇ-ਥੱਕੇ ਮਹਿਸੂਸ ਕਰਦੇ ਹੋ ਤਾਂ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ। ਵਿਟਾਮਿਨ-ਡੀ ਦੀ ਕਮੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀ ਹੈ ਜਿਸ ਕਾਰਨ ਤੁਸੀਂ ਵਾਰ-ਵਾਰ ਬਿਮਾਰ ਹੋ ਜਾਂਦੇ ਹੋ। ਦੱਸ ਦੇਈਏ ਕਿ ਖੋਜ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲਗਭਗ 80% ਮਰੀਜ਼ਾਂ ‘ਚ ਵਿਟਾਮਿਨ-ਡੀ ਦੀ ਕਮੀ ਪਾਈ ਗਈ ਹੈ। ਵਾਲਾਂ ਦੇ ਰੋਮਾਂ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਨਾਲ ਆਟੋ-ਇਮਿਊਨ ਸਥਿਤੀ ਬਣ ਜਾਂਦੀ ਹੈ ਜਿਸ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨ ਵੀ ਲੱਗਦੇ ਹਨ।
ਪਿੱਠ ਦਰਦ: ਇਸਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਕਿਉਂਕਿ ਇਹ ਸਰੀਰ ‘ਚ ਕੈਲਸ਼ੀਅਮ ਜਜ਼ਬ ਕਰ ਲੈਂਦਾ ਹੈ। ਨਤੀਜੇ ਵਜੋਂ ਇਸਦੀ ਕਮੀ ਕਾਰਨ ਹੱਡੀਆਂ, ਮਾਸਪੇਸ਼ੀਆਂ, ਪੱਟਾਂ, ਪੇਡੂ, ਹਿਪਸ ਅਤੇ ਪਿੱਠ ਦਰਦ ਰਹਿਣ ਲੱਗਦਾ ਹੈ। ਮਾਹਰਾਂ ਦੇ ਅਨੁਸਾਰ ਵਿਟਾਮਿਨ ਡੀ ਵੀ ਮੂਡ ਨੂੰ ਟ੍ਰਿਗਰ ਕਰਦਾ ਹੈ। ਇਹ ਮੂਡ ਨੂੰ ਖੁਸ਼ ਰੱਖਦਾ ਹੈ ਇਸ ਲਈ ਇਸਦੀ ਕਮੀ ਕਾਰਨ ਲੋਕ ਤਣਾਅ ਦਾ ਸ਼ਿਕਾਰ ਹੋ ਸਕਦੇ ਹਨ। ਜੇ ਕੋਈ ਛੋਟੀ ਜਿਹੀ ਸੱਟ ਨੂੰ ਠੀਕ ਹੋਣ ‘ਚ ਜ਼ਿਆਦਾ ਸਮਾਂ ਲੱਗੇ ਤਾਂ ਇਹ ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਇਸ ਦੀ ਕਮੀ ਨਾਲ ਸਰੀਰ ‘ਚ ਜ਼ਖ਼ਮ ਨੂੰ ਠੀਕ ਕਰਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।
ਇਸ ਤਰ੍ਹਾਂ ਕਰੋ ਇਸ ਦੀ ਕਮੀ ਨੂੰ ਦੂਰ: ਰੋਜ਼ਾਨਾ 30-45 ਮਿੰਟ ਗੁਣਗੁਣੀ ਧੁੱਪ ‘ਚ ਜ਼ਰੂਰ ਬੈਠੋ। ਇਸ ਤੋਂ ਇਲਾਵਾ ਕੁਝ ਫੂਡਜ਼ ਜਿਵੇਂ ਕਿ ਦੁੱਧ-ਦਹੀਂ, ਬਦਾਮ, ਮਸ਼ਰੂਮਜ਼, ਬ੍ਰੋਕਲੀ, ਆਂਡਾ, ਪਨੀਰ, ਮੱਛੀ, ਮੱਖਣ, ਦਲੀਆ, ਸੰਤਰੇ ਦਾ ਜੂਸ, ਗਾਜਰ, ਟੋਫੂ, ਕੇਲ, ਕੋਲਾਰਡ (Collards), ਪਾਲਕ, ਸੋਇਆਬੀਨ ਅਤੇ ਇੰਸਟੇਂਟ ਓਟਸ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਦੇ ਹਨ। ਜੇ ਭੋਜਨ ਦੁਆਰਾ ਵਿਟਾਮਿਨ ਦੀ ਕਮੀ ਪੂਰੀ ਨਹੀਂ ਹੁੰਦੀ ਤਾਂ ਮਾਰਕੀਟ ‘ਚ ਵਿਟਾਮਿਨ-ਡੀ ਦੀਆਂ ਗੋਲੀਆਂ ਅਤੇ ਸਪਲੀਮੈਂਟਸ ਵੀ ਉਪਲਬਧ ਹਨ ਪਰ ਮਾਹਿਰਾਂ ਤੋਂ ਪੁੱਛੇ ਬਿਨਾਂ ਇਸ ਦਾ ਸੇਵਨ ਨਾ ਕਰੋ।