Vriksasana benefits: ਭਾਰ ਵਧਣ ਕਾਰਨ ਸਰੀਰ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਟਾਪਾ ਘਟਾਉਣ ਲਈ ਲੋਕ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਨ। ਅਜਿਹੇ ‘ਚ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗਾ ਦਾ ਸਹਾਰਾ ਲੈ ਸਕਦੇ ਹੋ। ਯੋਗਾ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਬਦਲਾਅ ਬਣਾਉਣ ਦੇ ਨਾਲ-ਨਾਲ ਤੁਹਾਡੇ ਸਰੀਰ ‘ਚ ਜਮਾ ਵਾਧੂ ਫੈਟ ਨੂੰ ਬਰਨ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਯੋਗਾ ਆਸਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਆਪ ਨੂੰ ਫੈਟ ਤੋਂ ਫਿੱਟ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਵਰਿਕਸ਼ ਆਸਣ ਨੂੰ ਕਰਨ ਦਾ ਸਹੀ ਤਰੀਕਾ ਅਤੇ ਇਸ ਨੂੰ ਕਰਨ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ…
ਵਰਿਕਸ਼ ਆਸਣ ਦੇ ਫ਼ਾਇਦੇ
- ਰੋਜ਼ਾਨਾ ਇਸ ਯੋਗਾਸਨ ਨੂੰ ਕਰਨ ਨਾਲ ਭਾਰ ਤੇਜ਼ੀ ਨਾਲ ਘਟੇਗਾ।
- ਇਹ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਬਣਾਉਂਦਾ ਹੈ।
- ਇਸਦੇ ਨਾਲ ਹੀ ਇਹ ਸਰੀਰ ਵਿੱਚ ਜਮ੍ਹਾ ਫੈਟ ਨੂੰ ਘਟਾਉਂਦਾ ਹੈ।
- ਜੇ ਤੁਸੀਂ ਕੱਦ ਵਧਾਉਣਾ ਚਾਹੁੰਦੇ ਹੋ ਤਾਂ ਇਹ ਯੋਗਾਸਨ ਬਹੁਤ ਮਦਦਗਾਰ ਹੋਵੇਗਾ।
- ਇਸ ਯੋਗਾਸਨ ਕਰਨ ਨਾਲ ਸਰੀਰ ਸੰਤੁਲਨ ਵਿੱਚ ਰਹਿੰਦਾ ਹੈ।
- ਵਰਿਕਸ਼ ਆਸਣ ਕਰਨ ਨਾਲ ਅੱਡੀਆਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ।
- ਇਸ ਤੋਂ ਇਲਾਵਾ ਇਹ ਦਿਮਾਗ ਨੂੰ ਫਰੈਸ਼ ਰੱਖਦਾ ਹੈ।
- ਤਣਾਅ ਅਤੇ ਡਿਪ੍ਰੈਸ਼ਨ ਤੋਂ ਛੁਟਕਾਰਾ ਪਾਉਣ ਲਈ ਇਹ ਯੋਗਾ ਬਹੁਤ ਲਾਭਕਾਰੀ ਹੈ।
- ਵਰਿਕਸ਼ ਆਸਣ ਗੋਡਿਆਂ ਦੇ ਦਰਦ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।
ਵਰਿਕਸ਼ ਆਸਣ ਨੂੰ ਕਰਨ ਦਾ ਤਰੀਕਾ
- ਇਸ ਦੇ ਲਈ ਸਭ ਤੋਂ ਪਹਿਲਾਂ ਸਿੱਧੇ ਖੜੇ ਹੋ ਜਾਵੋ।
- ਇਸ ਤੋਂ ਬਾਅਦ ਸੱਜੇ ਪੈਰ ਨੂੰ ਚੁੱਕ ਕੇ ਅਤੇ ਆਪਣੀ ਖੱਬੀ ਲੱਤ ‘ਤੇ ਰੱਖੋ।
- ਇਸ ਦੌਰਾਨ ਪੈਰ ਦੀਆਂ ਉਂਗਲੀਆਂ ਨੀਚੇ ਦੀ ਸਾਈਡ ਹੋਣੀਆਂ ਚਾਹੀਦੀਆਂ ਹਨ।
- ਆਪਣੀ ਖੱਬੀ ਲੱਤ ਨੂੰ ਸਿੱਧਾ ਰੱਖੋ ਅਤੇ ਸੰਤੁਲਨ ਬਣਾਓ।
- ਇਸ ਤੋਂ ਬਾਅਦ ਆਪਣੇ ਹੱਥਾਂ ਨੂੰ ਨਮਸਤੇ ਦੀ ਮੁਦਰਾ ‘ਚ ਹੌਲੀ-ਹੌਲੀ ਉੱਪਰ ਲੈ ਜਾਓ।
- ਧਿਆਨ ਰੱਖੋ ਕਿ ਯੋਗਾ ਆਸਨ ਕਰਦੇ ਸਮੇਂ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧਾ ਰੱਖੋ।
- ਹੁਣ ਹੌਲੀ-ਹੌਲੀ ਆਪਣੀ ਆਮ ਪੋਜੀਸ਼ਨ ‘ਚ ਆਓ।
- ਇਸ ਤਰ੍ਹਾਂ ਹੀ ਇਸ ਨੂੰ ਆਪਣੇ ਦੂਸਰੇ ਪੈਰ ਨਾਲ ਵੀ ਦੁਹਰਾਓ।