Walnut Healthy benefits: ਸਿਹਤਮੰਦ ਰਹਿਣ ਲਈ ਸੁੱਕੇ ਮੇਵੇ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਅਜਿਹੇ ‘ਚ ਸਰੀਰ ‘ਚ ਕਿਸੇ ਚੀਜ਼ ਦੀ ਕਮੀ ਹੋਣ ‘ਤੇ ਡਾਕਟਰ ਵੀ ਸੁੱਕੇ ਮੇਵੇ ਖਾਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਸੁੱਕੇ ਮੇਵਿਆਂ ‘ਚੋਂ ਅਖਰੋਟ ਨੂੰ ਬੈਸਟ ਮੰਨਿਆ ਜਾਂਦਾ ਹੈ। ਬ੍ਰੇਨ ਫ਼ੂਡ ਨਾਮ ਨਾਲ ਜਾਣਿਆ ਜਾਣ ਵਾਲਾ ਅਖਰੋਟ ਸਵਾਦ ‘ਚ ਭਲੇ ਹੀ ਫਿੱਕਾ ਹੁੰਦਾ ਹੈ। ਪਰ ਇਹ ਦਿਲ ਅਤੇ ਦਿਮਾਗ ਦੋਹਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਅਖਰੋਟ ਖਾਣ ਦੇ ਕੁਝ ਸ਼ਾਨਦਾਰ ਫਾਇਦੇ…
ਅਖਰੋਟ ‘ਚ ਮੌਜੂਦ ਪੌਸ਼ਟਿਕ ਤੱਤ: ਅਖਰੋਟ ‘ਚ ਵਿਟਾਮਿਨ ਬੀ, ਫੋਲੇਟ, ਪ੍ਰੋਟੀਨ, ਓਮੇਗਾ 3 ਓਮੇਗਾ 6 ਫੈਟੀ ਐਸਿਡ, ਕਾਪਰ, ਫਾਸਫੋਰਸ, ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ ਆਦਿ ਤੱਤ ਹੁੰਦੇ ਹਨ। ਤੁਸੀਂ ਡੇਲੀ ਡਾਈਟ ‘ਚ 2 ਅਖਰੋਟ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਨੂੰ ਸਿੱਧੇ, ਪਾਣੀ ‘ਚ ਭਿਓਂ ਕੇ ਜਾਂ ਸਮੂਦੀ, ਹਲਵਾ, ਸ਼ੇਕ ਆਦਿ ‘ਚ ਮਿਲਾ ਕੇ ਖਾ ਸਕਦੇ ਹੋ।
ਅਖਰੋਟ ਖਾਣ ਦੇ ਫਾਇਦੇ
ਕੈਂਸਰ ਤੋਂ ਬਚਾਅ: ਮਾਹਿਰਾਂ ਮੁਤਾਬਕ ਅਖਰੋਟ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਹ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ।
ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਕਰੇ ਕੰਟਰੋਲ: ਅਖਰੋਟ ਖਾਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਇਸ ਨਾਲ ਪ੍ਰੇਸ਼ਾਨ ਮਰੀਜ਼ਾਂ ਨੂੰ ਖਾਸ ਤੌਰ ‘ਤੇ ਡਾਕਟਰ ਅਖਰੋਟ ਖਾਣ ਦੀ ਸਲਾਹ ਦਿੰਦੇ ਹਨ।
ਸ਼ੂਗਰ ‘ਚ ਲਾਭਦਾਇਕ: ਪੌਸ਼ਟਿਕ ਤੱਤ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਅਖਰੋਟ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਦਿਲ ਰਹੇਗਾ ਤੰਦਰੁਸਤ: ਅਖਰੋਟ ‘ਚ ਮੌਜੂਦ ਲਿਨੋਲੇਨਿਕ ਐਸਿਡ ਸਰੀਰ ‘ਚ ਬਲੱਡ ਕਲੋਟ ਨੂੰ ਰੋਕਦਾ ਹੈ। ਇਸ ਦੇ ਸੇਵਨ ਨਾਲ ਹਾਰਟ ਅਟੈਕ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਯਾਦਦਾਸ਼ਤ ਵਧਾਏ: ਦਿਮਾਗ ਦੀ ਸ਼ੇਪ ਤੋਂ ਬਣੇ ਅਖਰੋਟ ਵਿਟਾਮਿਨ ਬੀ ਅਤੇ ਫੋਲੇਟਸ ਨਾਲ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਦਿਮਾਗ ਵਧੀਆ ਕੰਮ ਕਰਦਾ ਹੈ ਅਤੇ ਯਾਦਦਾਸ਼ਤ ਵਧਦੀ ਹੈ। ਅਜਿਹੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਅਖਰੋਟ ਦਾ ਸੇਵਨ ਕਰਨਾ ਚਾਹੀਦਾ ਹੈ।
ਕਬਜ਼ ਤੋਂ ਰਾਹਤ: ਫਾਈਬਰ ਨਾਲ ਭਰਪੂਰ ਅਖਰੋਟ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਕਬਜ਼ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਇਮਿਊਨਿਟੀ ਵਧਾਏ: ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਅਖਰੋਟ ਦਾ ਸੇਵਨ ਕਰਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਮੌਸਮੀ ਅਤੇ ਹੋਰ ਬੀਮਾਰੀਆਂ ਨਾਲ ਸੰਕਰਮਿਤ ਹੋਣ ਦਾ ਖਤਰਾ ਘੱਟ ਰਹਿੰਦਾ ਹੈ।
ਇਹਨਾਂ ਗੱਲਾਂ ਦਾ ਰੱਖੋ ਧਿਆਨ
- ਬਾਜ਼ਾਰ ‘ਚੋਂ ਛਿੱਲੇ ਹੋਏ ਅਖਰੋਟ ਲੈਣ ਨਾਲ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਇਸ ਨੂੰ ਖਰੀਦਣ ਤੋਂ ਬਚੋ।
- ਚੰਗੀ ਪੈਕਿੰਗ ਵਾਲੇ ਅਖਰੋਟ ਹੀ ਖਰੀਦੋ।
- ਇਸਨੂੰ ਹਮੇਸ਼ਾ ਫਰਿੱਜ ‘ਚ ਏਅਰਟਾਈਟ ਕੰਟੇਨਰ ‘ਚ ਸਟੋਰ ਕਰੋ। ਇਸ ਨਾਲ ਉਹ ਲੰਬੇ ਸਮੇਂ ਤੱਕ ਤਾਜ਼ੇ ਰਹਿਣਗੇ।