Warm Water healthy benefits: ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਦਿਨ ਦੀ ਸ਼ੁਰੂਆਤ ਗਰਮ ਕੌਫੀ ਜਾਂ ਚਾਹ ਦੇ ਨਾਲ ਕਰਦੇ ਹਨ। ਕੁਝ ਲੋਕ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਪਾਣੀ ਪੀਣਾ ਵੀ ਪਸੰਦ ਕਰਦੇ ਹਨ, ਉਹ ਵੀ ਨਾਰਮਲ ਜਾਂ ਠੰਡਾ। ਆਯੁਰਵੇਦ ਅਨੁਸਾਰ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਦੇ ਕਈ ਫਾਇਦੇ ਹਨ। ਖਾਸ ਕਰਕੇ ਠੰਡ ‘ਚ ਗਰਮ ਪਾਣੀ ਤਾਂ ਕਈ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਸਰਦੀਆਂ ‘ਚ ਘੱਟ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਪਰ ਜੇਕਰ ਤੁਸੀਂ ਗਰਮ ਪਾਣੀ ਪੀਂਦੇ ਹੋ ਤਾਂ ਤੁਸੀਂ ਡੀਹਾਈਡ੍ਰੇਸ਼ਨ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇੱਕ ਰਿਪੋਰਟ ਦੇ ਅਨੁਸਾਰ ਜਾਣੋ ਸਰਦੀਆਂ ‘ਚ ਗਰਮ ਪਾਣੀ ਪੀਣ ਦੇ ਫਾਇਦੇ ਜੋ ਤੁਹਾਨੂੰ ਕਈ ਸਮੱਸਿਆਵਾਂ ‘ਚ ਮਦਦ ਕਰਨਗੇ।
ਵਧੀਆ ਡਾਈਜੇਸ਼ਨ: ਗਰਮ ਪਾਣੀ ਪੀਣ ਨਾਲ ਤੁਹਾਡੇ ਸਰੀਰ ਦਾ ਮੈਟਾਬੋਲਿਕ ਰੇਟ ਵਧੀਆ ਹੁੰਦਾ ਹੈ। ਜਿਸ ਨਾਲ ਡਾਈਜੇਸ਼ਨ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਠੰਡੇ ਪਾਣੀ ਦੀ ਤੁਲਨਾ ‘ਚ ਗਰਮ ਪਾਣੀ ਦੇ ਮੋਲੀਕਿਊਲਜ ਸਰੀਰ ‘ਚ ਤੇਜ਼ੀ ਨਾਲ ਟੁੱਟਦੇ ਹਨ। ਇਹ ਕਬਜ਼, ਬਵਾਸੀਰ ਅਤੇ ਫਿਸ਼ਰ ਜਿਹੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
ਵਜ਼ਨ ਘਟਾਉਣ ‘ਚ ਮਦਦਗਾਰ: ਸਰਦੀਆਂ ‘ਚ ਮੇਟਾਬੋਲੀਜਿਮ ਰੇਟ ਗਿਰਨ ਨਾਲ ਵਜ਼ਨ ਵਧਣ ਲੱਗਦਾ ਹੈ। ਗਰਮ ਪਾਣੀ ਸਾਡੇ ਮੇਟਾਬੋਲੀਜਿਮ ਸਿਸਟਮ ਨੂੰ ਬੁਸਟ ਕਰਦਾ ਹੈ। ਸਰੀਰ ‘ਚ ਜਮਾ ਹੋਣ ਵਾਲੇ ਫੈਟ ਨੂੰ ਘੱਟ ਕਰਦਾ ਹੈ। ਜੋ ਅਸਲ ‘ਚ ਮੋਟਾਪੇ ਲਈ ਜਿੰਮੇਵਾਰ ਹੁੰਦਾ ਹੈ। ਮੋਟਾਪੇ ਨੂੰ ਕੰਟਰੋਲ ਕਰਨ ਲਈ ਗਰਮ ਪਾਣੀ ਜ਼ਿਆਦਾ ਫ਼ਾਇਦੇਮੰਦ ਹੈ।
ਬਲੱਡ ਸਰਕੂਲੇਸ਼ਨ ਹੁੰਦਾ ਹੈ ਵਧੀਆ: ਗਰਮ ਪਾਣੀ ਬਲੱਡ ਵੇਸਲ ਨੂੰ ਉਤੇਜਿਤ ਕਰਦਾ ਹੈ ਜਿਸ ਨਾਲ ਬਲੱਡ ਵੇਸਲ ਵਧੀਆ ਹੁੰਦਾ ਹੈ। ਸਰਦੀਆਂ ‘ਚ ਸਾਡਾ ਬਲੱਡ ਪ੍ਰੈਸ਼ਰ ਗਰਮੀਆਂ ਦੀ ਤੁਲਨਾ ‘ਚ ਜ਼ਿਆਦਾ ਰਹਿੰਦਾ ਹੈ। ਠੰਡ ‘ਚ ਬਲੱਡ ਵੇਸਲ ਸੁੰਘੜਨ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਗਰਮ ਪਾਣੀ ਇਨ੍ਹਾਂ ਬਲੱਡ ਵੇਸਲ ਨੂੰ ਫੈਲਾਉਣ ਦਾ ਕੰਮ ਕਰਦਾ ਹੈ। ਜਿਸ ਨਾਲ ਸਰਦੀਆਂ ‘ਚ ਵੀ ਬਲੱਡ ਸਰਕੂਲੇਸ਼ਨ ਵਧੀਆ ਬਣਿਆ ਰਹਿੰਦਾ ਹੈ।
ਦਰਦ ਤੋਂ ਰਾਹਤ: ਸਰਦੀਆਂ ‘ਚ ਕਈ ਲੋਕਾਂ ਨੂੰ ਮਸਲਜ਼ ‘ਚ ਖਿਚਾਅ ਅਤੇ ਦਰਦ ਰਹਿੰਦਾ ਹੈ। ਠੰਡ ਦੇ ਕਾਰਨ ਪੁਰਾਣੀ ਇੰਜਰੀ ਅਤੇ ਜੋੜਾਂ ‘ਚ ਦਰਦ ਦੀ ਸਮੱਸਿਆ ਹੁੰਦੀ ਹੈ। ਗਰਮੀ ਦੀ ਤੁਲਨਾ ‘ਚ ਠੰਡ ‘ਚ ਪੀਰੀਅਡਜ ਦੌਰਾਨ ਪੇਟ ਦਰਦ ਵੀ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਗਰਮ ਪਾਣੀ ਪੀਣਾ ਜਾਂ ਗਰਮ ਪਾਣੀ ਨਾਲ ਸਿਕਾਈ ਬਹੁਤ ਫ਼ਾਇਦੇਮੰਦ ਹੈ।
ਨੱਕ ਬੰਦ ‘ਚ ਰਾਹਤ: ਸਰਦੀਆਂ ‘ਚ ਗਰਮ ਪਾਣੀ ਦੀ ਭਾਫ਼ ਬੰਦ ਨੱਕ ਅਤੇ ਗਲੇ ਨੂੰ ਅਰਾਮ ਦਿੰਦੀ ਹੈ। ਭਾਫ਼ ਨਾਲ ਗਲੇ ‘ਚ ਜਮਾ ਕਫ਼ ਬਾਹਰ ਨਿਕਲਦਾ ਹੈ। ਸਾਹ ਲੈਣ ‘ਚ ਹੋ ਰਹੀ ਦਿੱਕਤ ਵੀ ਖ਼ਤਮ ਹੋ ਜਾਂਦੀ ਹੈ। ਠੰਡ ‘ਚ ਗਰਮ ਪਾਣੀ ਖ਼ੰਘ-ਜ਼ੁਕਾਮ ਅਤੇ ਇੰਫੈਕਸ਼ਨ ਤੋਂ ਬਚਾਉਂਦਾ ਹੈ।
ਸਟ੍ਰੈੱਸ ਨੂੰ ਕਰੇ ਘੱਟ: ਗਰਮ ਪਾਣੀ ਪੀਣ ਨਾਲ ਸੈਂਟਰਲ ਨਰਵਸ ਸਿਸਟਮ ਦਾ ਫ਼ੰਕਸ਼ਨ ਵਧੀਆ ਹੁੰਦਾ ਹੈ। ਸਰਦੀਆਂ ‘ਚ ਗਰਮ ਪਾਣੀ ਪੀਣ ਨਾਲ ਸਟ੍ਰੈੱਸ ਘੱਟ ਹੁੰਦਾ ਹੈ ਅਤੇ ਮੂਡ ਵਧੀਆ ਹੁੰਦਾ ਹੈ। ਘੱਟ ਪਾਣੀ ਪੀਣਾ ਤੁਹਾਨੂੰ ਚਿੜਚਿੜਾ ਬਣਾ ਦਿੰਦਾ ਹੈ। ਜਦੋਂ ਕਿ ਠੰਡ ‘ਚ ਗਰਮ ਪਾਣੀ ਪੀਣ ਤੁਹਾਨੂੰ ਰਿਲੈਕਸ ਰਹਿਣ ‘ਚ ਮਦਦ ਕਰਦਾ ਹੈ।
ਠੰਡਕ ਤੋਂ ਰਾਹਤ: ਕਈ ਲੋਕਾਂ ਨੂੰ ਠੰਡ ਦੇ ਕਾਰਨ ਸਰੀਰ ਕੰਬਣ ਲੱਗਦਾ ਹੈ। ਅਜਿਹੇ ‘ਚ ਗਰਮ ਪਾਣੀ ਪੀਣਾ ਕੰਬਣ ‘ਚ ਰਾਹਤ ਦਿੰਦਾ ਹੈ। ਸਰਦੀਆਂ ‘ਚ ਰੈਗੂਲਰ ਇੰਟਰਵਲ ‘ਚ ਗਰਮ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਇਸ ਨਾਲ Body Temperature ਮੈਂਟੇਨ ਰਹਿੰਦਾ ਹੈ ਅਤੇ ਸਰੀਰ ਨੂੰ ਕਾਂਬਾ ਨਹੀਂ ਲੱਗਦਾ।
ਗਲੋਇੰਗ ਸਕਿਨ ਫ਼ਾਇਦੇਮੰਦ: ਰੋਜ਼ਾਨਾ ਗਰਮ ਪਾਣੀ ਪੀਣ ਨਾਲ ਸਕਿਨ Moisturized ਰਹਿੰਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੀ ਵਧੀਆ ਹੁੰਦਾ ਹੈ। ਗਰਮ ਪਾਣੀ ਦੀ ਭਾਫ਼ ਕਲੀਂਜਰ ਦਾ ਕੰਮ ਕਰਦੀ ਹੈ। ਜੋ ਸਕਿਨ ਦੇ ਪੋਰਸ ਸਾਫ਼ ਕਰ, ਗਲੋਂ ਕਰਨ ‘ਚ ਮਦਦ ਕਰਦੀ ਹੈ।
ਠੰਡ ‘ਚ ਗਰਮ ਪਾਣੀ ਨਾਲ ਨਹਾਉਣ ਦੇ ਵੀ ਹਨ ਫ਼ਾਇਦੇਮੰਦ: ਗਰਮ ਪਾਣੀ ਆਰਾਮ ਦੇਣ ‘ਚ ਮਦਦ ਕਰਦਾ ਹੈ ਜਿਸ ਨਾਲ ਵਧੀਆ ਨੀਂਦ ਆਉਂਦੀ ਹੈ। ਇਹ ਸਟ੍ਰੈੱਸਫੁਲ ਮਸਲਜ਼ ਨੂੰ ਆਰਾਮ ਦਿੰਦਾ ਹੈ। ਠੰਡ ‘ਚ ਗਰਮ ਪਾਣੀ Body Temperature ਨੂੰ ਵੀ ਵਧਾਉਂਦਾ ਹੈ। ਸਰਦੀਆਂ ‘ਚ ਸਵੇਰੇ ਗਰਮ ਪਾਣੀ ਨਾਲ ਨਹਾਉਣ ਨਾਲ ਵਧੀਆ ਫੀਲ ਹੁੰਦਾ ਹੈ।