Water chestnut benefits: ਸਿੰਘਾੜਾ ਸਰਦੀਆਂ ਵਿਚ ਮਿਲਣ ਵਾਲਾ ਇਕ ਫਲ ਹੈ। ਇਸ ‘ਚ ਵਿਟਾਮਿਨ ਬੀ, ਸੀ, ਪ੍ਰੋਟੀਨ, ਕਾਰਬੋਹਾਈਡਰੇਟ, ਆਇਰਨ, ਕੈਲਸ਼ਿਅਮ, ਮੈਗਨੀਸ਼ਿਅਮ, ਫਸਫੋਰਸ ਆਦਿ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਕੱਚਾ ਜਾਂ ਉਬਾਲ ਕੇ ਖਾਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਇਮਿਊਨਿਟੀ ਵੀ ਵਧਦੀ ਹੈ। ਅਜਿਹੇ ‘ਚ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਇਸਤੇਮਾਲ ਦੇ ਹੋਰ ਵੱਡੇ ਫਾਇਦਿਆਂ ਬਾਰੇ…
- ਇਸ ਦਾ ਨਿਯਮਿਤ ਸੇਵਨ ਕਰਨ ਨਾਲ ਸਾਹ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਅਜਿਹੇ ‘ਚ ਅਸਥਮਾ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
- ਬਵਾਸੀਰ ਤੋਂ ਪੀੜਤ ਲੋਕਾਂ ਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।
- ਇਸ ਵਿਚ ਮੌਜੂਦ ਆਇਓਡੀਨ ਗਲ਼ੇ ਲਈ ਲਾਭਕਾਰੀ ਹੁੰਦਾ ਹੈ। ਇਸ ਦੇ ਸੇਵਨ ਨਾਲ ਥਾਇਰਾਇਡ ਗਲੈਂਡ ਸਹੀ ਤਰ੍ਹਾਂ ਕੰਮ ਕਰਦਾ ਹੈ। ਇਸ ਦੇ ਨਾਲ ਹੀ ਗਲ਼ੇ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
- ਗਰਭ ਅਵਸਥਾ ਦੌਰਾਨ ਇਸਦਾ ਸੇਵਨ ਕਰਨ ਨਾਲ ਮਾਂ ਅਤੇ ਬੱਚਾ ਦੋਵੇ ਤੰਦਰੁਸਤ ਰਹਿੰਦੇ ਹਨ। ਗਰਭਪਾਤ ਹੋਣ ਦੇ ਖ਼ਤਰੇ ਹੋਣ ‘ਤੇ ਸਰੀਰ ਨੂੰ ਤਾਕਤ ਮਿਲਦੀ ਹੈ। ਨਾਲ ਹੀ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
- ਇਸ ਵਿਚ ਆਇਰਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਅਨੀਮੀਆ ਦੀ ਕਮੀ ਪੂਰੀ ਹੋਣ ‘ਚ ਮਦਦ ਮਿਲਦੀ ਹੈ।
- ਸਰੀਰ ਦੇ ਕਿਸੇ ਵੀ ਹਿੱਸੇ ਵਿਚ ਦਰਦ ਅਤੇ ਸੋਜ ਦੀ ਸਮੱਸਿਆ ਹੋਣ ‘ਤੇ ਸਿੰਘਾੜੇ ਨੂੰ ਪੀਸ ਕੇ ਤਿਆਰ ਪੇਸਟ ਲਗਾਉਣ ਨਾਲ ਰਾਹਤ ਮਿਲਦੀ ਹੈ।
- ਇਸ ‘ਚ ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟਸ ਆਦਿ ਗੁਣ ਹੋਣ ਕਾਰਨ ਸਰੀਰ ‘ਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਮਾਸਪੇਸ਼ੀਆਂ, ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ।
- ਸਿੰਘਾੜੇ ਊਰਜਾ ਦਾ ਮੁੱਖ ਸਰੋਤ ਹਨ। ਇਸ ਦੇ ਸੇਵਨ ਨਾਲ ਥਕਾਵਟ, ਕਮਜ਼ੋਰੀ ਦੂਰ ਹੋ ਕੇ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੇ ‘ਚ ਇਸ ਨੂੰ ਖਾਸ ਤੌਰ ਤੇ ਵਰਤ ਦੌਰਾਨ ਖਾਧਾ ਜਾਂਦਾ ਹੈ।
ਸਿੰਘਾੜਿਆਂ ਦੇ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰੋ…
- ਰੋਜ਼ਾਨਾ 5-10 ਗ੍ਰਾਮ ਸਿੰਘਾੜਿਆਂ ਦਾ ਸੇਵਨ ਕਰੋ।
- ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਪਰੇਸ਼ਾਨੀ ਵਧ ਸਕਦੀ ਹੈ।
- ਜ਼ਿਆਦਾ ਮਾਤਰਾ ਵਿੱਚ ਸਿੰਘਾੜਿਆਂ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਇਸ ਨਾਲ ਪੇਟ ਵਿਚ ਭਾਰੀਪਣ ਅਤੇ ਗੈਸ ਹੋ ਸਕਦੀ ਹੈ।
- ਇਸ ਦੇ ਸੇਵਨ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਪਰਹੇਜ਼ ਕਰੋ। ਨਹੀਂ ਤਾਂ ਪੇਟ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ।