Water rich fruits: ਗਰਮੀ ਦੇ ਮੌਸਮ ‘ਚ ਅਕਸਰ ਕੁੱਝ ਖਾਣ-ਪੀਣ ਦਾ ਮਨ ਨਹੀਂ ਕਰਦਾ ਹੈ। ਪਰ ਇਸ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਇਸ ਸਮੱਸਿਆ ਤੋਂ ਬਚਣ ਲਈ ਡੇਲੀ ਡਾਇਟ ‘ਚ ਕੁਝ ਫਲ ਸ਼ਾਮਲ ਕਰ ਸਕਦੇ ਹੋ। ਜੀ ਹਾਂ, ਫਲਾਂ ‘ਚ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਹੋਣ ਦੇ ਨਾਲ ਭਾਰੀ ਮਾਤਰਾ ‘ਚ ਪਾਣੀ ਪਾਇਆ ਜਾਂਦਾ ਹੈ। ਅਜਿਹੇ ‘ਚ ਇਸਨੂੰ ਲੈਣ ਨਾਲ ਡੀਹਾਈਡਰੇਸ਼ਨ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਮਿਊਨਿਟੀ ਮਜ਼ਬੂਤ ਹੋਣ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖਤਰਾ ਵੀ ਘੱਟ ਰਹੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਫਲਾਂ ਬਾਰੇ…
ਅੰਬ: ਅੰਬ ਲਗਭਗ ਹਰ ਕਿਸੇ ਦਾ ਮਨਪਸੰਦ ਫਲ ਹੁੰਦਾ ਹੈ। ਗਰਮੀਆਂ ‘ਚ ਮਿਲਣ ਵਾਲੇ ਇਸ ਫਲ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ। ਇਸ ‘ਚ ਪੋਸ਼ਕ ਤੱਤਾਂ ਨਾਲ 86 ਪ੍ਰਤੀਸ਼ਤ ਪਾਣੀ ਹੁੰਦਾ ਹੈ। ਅਜਿਹੇ ‘ਚ ਇਸਨੂੰ ਲੈਣ ਨਾਲ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਮਿਊਨਿਟੀ ਤੇਜ਼ ਹੋਣ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਗਰਮੀਆਂ ‘ਚ ਅੰਬ ਦੇ ਨਾਲ ਖਰਬੂਜਾ ਵੀ ਬਹੁਤ ਖਾਧਾ ਜਾਂਦਾ ਹੈ। ਇਸ ‘ਚ ਵਿਟਾਮਿਨ ਅਤੇ ਮਿਨਰਲਜ਼ ਹੋਣ ਦੇ ਨਾਲ 95 ਪ੍ਰਤੀਸ਼ਤ ਪਾਣੀ ਹੁੰਦਾ ਹੈ। ਅਜਿਹੇ ‘ਚ ਇਸ ਦੇ ਸੇਵਨ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਨਾਲ ਹੀ ਠੰਡਕ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ।
ਨਾਰੀਅਲ ਪਾਣੀ: ਸਿਹਤਮੰਦ ਰਹਿਣ ਲਈ ਨਾਰੀਅਲ ਪਾਣੀ ਦਾ ਸੇਵਨ ਬੈਸਟ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਫਾਈਬਰ ਅਤੇ ਹੋਰ ਪੌਸ਼ਟਿਕ ਤੱਤ ਦੇ ਨਾਲ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਸਰੀਰ ਨੂੰ ਪੋਸ਼ਣ ਦੇਣ ਦੇ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ। ਨਾਲ ਹੀ ਇਮਿਊਨਿਟੀ ਅਤੇ ਪਾਚਨ ਤੰਤਰ ਵੀ ਮਜ਼ਬੂਤ ਹੁੰਦੇ ਹਨ। ਅਜਿਹੇ ‘ਚ ਕੋਰੋਨਾ ਵਾਇਰਸ ਅਤੇ ਹੋਰ ਮੌਸਮੀ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਤਰਬੂਜ: ਤਰਬੂਜ ਇੱਕ ਮੌਸਮੀ ਫਲ ਹੈ। ਗਰਮੀਆਂ ‘ਚ ਮਿਲਣ ਵਾਲਾ ਇਹ ਫਲ ਟੇਸਟੀ ਹੋਣ ਦੇ ਨਾਲ ਭਾਰੀ ਮਾਤਰਾ ‘ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ 90 ਪ੍ਰਤੀਸ਼ਤ ਪਾਣੀ ਹੋਣ ਨਾਲ ਦਿਨ ਭਰ ਸਰੀਰ ਹਾਈਡ੍ਰੇਟ ਰੱਖਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਦਿਨ ਭਰ ਫਰੈਸ਼ ਫੀਲ ਹੋਣ ਦੇ ਨਾਲ ਚਿਹਰੇ ‘ਤੇ ਗਲੋਂ ਆਉਂਦਾ ਹੈ। ਤੁਸੀਂ ਇਸ ਦਾ ਜੂਸ ਬਣਾਕੇ ਵੀ ਪੀ ਸਕਦੇ ਹੋ।
ਸੇਬ: ਸੇਬ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਲਗਭਗ 86 ਪ੍ਰਤੀਸ਼ਤ ਪਾਣੀ ਪਾਇਆ ਜਾਂਦਾ ਹੈ। ਅਜਿਹੇ ‘ਚ ਰੋਜਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਅਜਿਹੇ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਉੱਥੇ ਹੀ ਸੇਬ ਨੂੰ ਕਈ ਬਿਮਾਰੀਆਂ ਦਾ ਕਾਲ ਕਹਿੰਦੇ ਹਨ। ਅਜਿਹੇ ‘ਚ ਡਾਕਟਰ ਵੀ ਰੋਜ਼ਾਨਾ 1 ਸੇਬ ਖਾਣ ਦੀ ਸਲਾਹ ਦਿੰਦੇ ਹਨ। ਇਸ ਨੂੰ ਸਿੱਧੇ ਖਾਣ ਦੀ ਬਜਾਏ ਫਰੂਟ ਸਲਾਦ, ਖੀਰ, ਜੂਸ ਆਦਿ ‘ਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ।