Watermelon health benefits: ਗਰਮੀਆਂ ਦੇ ਮੌਸਮ ਵਿਚ ਤਰਬੂਜ ਦਾ ਜ਼ਿਕਰ ਨਾ ਹੋਵੇ, ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ। ਹਰ ਕੋਈ ਗਰਮੀਆਂ ਵਿਚ ਤਰਬੂਜ ਖਾਣਾ ਪਸੰਦ ਕਰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਤਰਬੂਜ ਜੋ ਸਰੀਰ ਨੂੰ ਠੰਢਕ ਦਿੰਦਾ ਹੈ ਸਿਹਤ ਲਈ ਲਾਭਕਾਰੀ ਹੋਣ ਦੇ ਨਾਲ-ਨਾਲ ਸਾਡੀ ਸਕਿਨ ਨੂੰ ਵੀ ਨਿਖਾਰਦਾ ਹੈ। ਤਰਬੂਜ ਵਿੱਚ ਭਰਪੂਰ ਪਾਣੀ ਹੁੰਦਾ ਹੈ ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਵੀ ਹੁੰਦਾ ਹੈ ਜੋ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਤਰਬੂਜ ਖਾਣ ਦੇ ਫ਼ਾਇਦੇ
ਦਿਲ ਦੀਆਂ ਬੀਮਾਰੀਆਂ ਨੂੰ ਠੀਕ ਕਰਨ ਲਈ ਤਰਬੂਜ ਦਾ ਸੇਵਨ ਕਰਨਾ ਇਕ ਰੋਗ ਦਾ ਇਲਾਜ਼ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਕੋਲੇਸਟ੍ਰੋਲ ਨੂੰ ਕੰਟਰੋਲ ਕਰਕੇ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾਂਦਾ ਹੈ।
ਤਰਬੂਜ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰਦਾ ਹੈ। ਇਸ ਦਾ ਜੂਸ ਪੀਣ ਨਾਲ ਖੂਨ ਦੀ ਕਮੀ ਵੀ ਖਤਮ ਹੋ ਜਾਂਦੀ ਹੈ।
ਤਰਬੂਜ ਤਣਾਅ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਦਾ ਸੇਵਨ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਗੁੱਸੇ ਨੂੰ ਕੰਟਰੋਲ ਕਰਦਾ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤਰਬੂਜ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।
ਵਿਟਾਮਿਨ ਏ ਅਤੇ ਸੀ ਦੀ ਭਰਪੂਰ ਮਾਤਰਾ ਕਾਰਨ ਤਰਬੂਜ ਦਾ ਸੇਵਨ ਅੱਖਾਂ ਲਈ ਲਾਭਕਾਰੀ ਹੈ। ਇਸ ਲਈ ਹਰ ਰੋਜ਼ ਤਰਬੂਜ ਜਾਂ ਇਸ ਦਾ ਜੂਸ ਪੀਓ।
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਡਾਇਟ ‘ਚ ਤਰਬੂਜ ਨੂੰ ਸ਼ਾਮਲ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਫੈਟ ਤੇਜ਼ੀ ਨਾਲ ਬਰਨ ਹੁੰਦਾ ਹੈ ਅਤੇ ਮੋਟਾਪਾ ਘੱਟ ਜਾਂਦਾ ਹੈ।