Wearing Earrings benefits: ਕੰਨਾਂ ‘ਚ Earrings ਪਾਉਣਾ ਸ਼ਾਇਦ ਇਕ ਫੈਸ਼ਨ ਬਣ ਗਿਆ ਹੋਵੇ ਪਰ ਆਯੁਰਵੈਦ ‘ਚ ਇਸ ਨੂੰ ਸਿਹਤ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਜੀ ਹਾਂ, ਝੁਮਕੇ ਸਿਰਫ ਔਰਤਾਂ ਦੇ ਸ਼ਿੰਗਾਰ ਦਾ ਹਿੱਸਾ ਨਹੀਂ ਹਨ ਬਲਕਿ ਇਹ ਸਿਹਤ ਦੇ ਪੱਖੋਂ ਵੀ ਬਹੁਤ ਫਾਇਦੇਮੰਦ ਹਨ। ਪੁਰਾਣੀ ਮੈਡੀਕਲ ਪ੍ਰਣਾਲੀ ‘ਚ ਕੰਨ ਦੇ ਵਿੰਨ੍ਹਣੇ ਅਤੇ Earrings ਨੂੰ ਮਾਸਿਕ ਧਰਮ ਚੱਕਰ ਤੋਂ ਲੈ ਕੇ ਬਹੁਤ ਸਾਰੀਆਂ ਬਿਮਾਰੀਆਂ ‘ਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੰਨਾਂ ‘ਚ Earrings ਪਾਉਣ ਦੇ ਫਾਇਦੇ…
- ਆਯੁਰਵੈਦ ਦੇ ਅਨੁਸਾਰ ਕੰਨ ਵਿੰਨ੍ਹਣ ਦੀ ਪ੍ਰਕਿਰਿਆ ‘ਚ ਕੰਨ ਦੇ ਕੁਝ ਅਜਿਹੇ Points ਐਕਿਟੀਵੇਟ ਹੋ ਜਾਂਦੇ ਹਨ ਜੋ ਫਰਟੀਲਿਟੀ ਤੋਂ ਲੈ ਕੇ ਪੀਰੀਅਡ ਤੱਕ ਸਹੀ ਰੱਖਣ ‘ਚ ਲਾਭਕਾਰੀ ਹੁੰਦਾ ਹੈ। ਆਯੁਰਵੈਦ ਦੇ ਅਨੁਸਾਰ ਕੰਨਾਂ ‘ਚ ਸੋਨੇ ਦੇ Earrings ਪਹਿਨਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
- ਈਅਰਲੋਬ ਯਾਨਿ ਕੰਨ ਵਿੰਨ੍ਹਣ ਵਾਲੇ ਹਿੱਸੇ ਦੇ ਕੁਝ ਪੁਆਇੰਟਸ ਦਿਮਾਗ, ਕੰਨ, ਨੱਕ ਅਤੇ ਗਲੇ ਨਾਲ Connect ਹੁੰਦੇ ਹਨ। ਚੀਨੀ ਪ੍ਰਾਚੀਨ ਸਭਿਅਤਾ ‘ਚ ਪਿਅਰਿੰਗ ਨਾਲ ਇਨ੍ਹਾਂ ਦੇ ਵਿਕਾਸ ‘ਤੇ ਜ਼ੋਰ ਦਿੱਤਾ ਜਾਂਦਾ ਸੀ। ਕੰਨ ਦੇ ਮੋਰੀ ਤੋਂ 1 ਇੰਚ ਦੇ ਉਪਰ ਵਿੰਨ੍ਹਣ ਨਾਲ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਕੰਨਾਂ ‘ਚ ਸੋਨੇ ਦੇ Earrings ਪਾਉਣ ਨਾਲ ਸਰੀਰ ‘ਚ ਐਨਰਜ਼ੀ ਵਧਦੀ ਹੈ ਜਦੋਂ ਕਿ ਚਾਂਦੀ ਜ਼ਿਆਦਾ ਊਰਜਾ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੀ ਹੈ।
- ਕੰਨ ‘ਚ ਰੂਬੀ Earrings ਪਾਉਣ ਨਾਲ ਪੀਰੀਅਡਜ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਨਾਲ ਹੀ ਇਹ ਜਣਨ ਸ਼ਕਤੀ ਨੂੰ ਵਧਾਉਣ ‘ਚ ਵੀ ਲਾਭਕਾਰੀ ਹੈ। ਉੱਥੇ ਹੀ ਐਮਰਾਲਡ ਸਟੋਨ ਗਰਭਪਾਤ ਤੋਂ ਬਚਾਉਂਦਾ ਹੈ।
- ਮਾਹਰਾਂ ਦੇ ਅਨੁਸਾਰ ਕੰਨ ਦੇ ਹੇਠਲੇ ਹਿੱਸੇ ‘ਤੇ Master Sensoral ਅਤੇ Master cerebral ਨਾਂ ਦੇ 2 ਇਅਰਲੋਬਜ਼ ਹੁੰਦੇ ਹਨ ਜਿਸ ‘ਚ ਕੰਨ ਵਿੰਨ੍ਹਣ ‘ਤੇ ਬਹਿਰੇਪਨ ਦੂਰ ਹੁੰਦਾ ਹੈ।
- ਕੰਨ ਵਿੰਨ੍ਹਣ ਵਾਲੇ ਹਿੱਸੇ ‘ਚ ਇਕ ਅਜਿਹਾ ਪੁਆਇੰਟ ਹੁੰਦਾ ਹੈ ਜੋ ਭੁੱਖ ਲੱਗਣ ‘ਚ ਮਦਦ ਕਰਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਨੂੰ ਵੀ ਸਹੀ ਰੱਖਦਾ ਹੈ ਅਤੇ ਮੋਟਾਪਾ ਘੱਟ ਕਰਦਾ ਹੈ।
- ਮਾਹਰ ਮੰਨਦੇ ਹਨ ਕਿ ਕੰਨਾਂ ਨੂੰ ਵਿੰਨ੍ਹਣ ਨਾਲ ਸਰੀਰ ਦੇ ਸੁੰਨ ਹੋਣ ਅਤੇ ਅਧਰੰਗ ਜਿਹੀਆਂ ਬਿਮਾਰੀਆਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਕੰਨ ਵਿੰਨ੍ਹਣ ਦੇ ਫ਼ਾਇਦੇ
- ਕੰਨ ਵਿੰਨ੍ਹਣ ਨਾਲ ਸੁਣਨ ਦੀ ਯੋਗਤਾ ਵਧਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ। ਨਾਲ ਹੀ ਇਸ ਨਾਲ ਅਧਰੰਗ ਜਿਹੀ ਗੰਭੀਰ ਬਿਮਾਰੀ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
- ਕੰਨ ਵਿੰਨ੍ਹਣ ਨਾਲ ਦਿਮਾਗ ‘ਚ ਬਲੱਡ ਸਰਕੂਲੇਸ਼ਨ ਵੱਧਦਾ ਹੈ ਜੋ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਤਣਾਅ ਨੂੰ ਦੂਰ ਵੀ ਰੱਖਦਾ ਹੈ।
- ਕੰਨ ਵਿੰਨ੍ਹਣ ਅਤੇ ਸੋਨੇ ਅਤੇ ਚਾਂਦੀ ਦੇ Earrings ਪਾਉਣ ਨਾਲ ਸਕਿਨ ‘ਤੇ ਗਲੋ ਵੀ ਆਉਂਦਾ ਹੈ।
- ਜੇ ਆਦਮੀ ਕੰਨ ਵਿੰਨ੍ਹਵਾਉਂਦੇ ਹਨ ਤਾਂ ਉਨ੍ਹਾਂ ‘ਚ ਹਰਨੀਆ ਦੀ ਬਿਮਾਰੀ ਖਤਮ ਹੋ ਜਾਂਦੀ ਹੈ। ਨਾਲ ਹੀ ਇਸ ਨਾਲ ਮਰਦਾਂ ਦੇ ਅੰਡਕੋਸ਼ ਅਤੇ ਵੀਰਜ ਦੀ ਸੰਭਾਲ ‘ਚ ਲਾਭ ਹੁੰਦਾ ਹੈ।
- ਧਿਆਨ ਰੱਖੋ ਕਿ ਕੰਨ ਵਿੰਨ੍ਹਣ ਤੋਂ ਬਾਅਦ ਚਾਂਦੀ ਜਾਂ ਸੋਨੀ ਦੀ ਤਾਰ ਜਾਂ Earrings ਪਹਿਨੋ। ਜੇ ਕੰਨ ਪੱਕ ਜਾਵੇ ਤਾਂ ਹਲਦੀ ‘ਚ ਨਾਰੀਅਲ ਦਾ ਤੇਲ ਮਿਲਾ ਕੇ ਲਗਾਓ।