Weight Gain Diet: ਹਰ ਇਨਸਾਨ ਚਾਹੁੰਦਾ ਹੈ ਕਿ ਉਹ ਫਿਟ ਅਤੇ ਫਾਈਨ ਰਹੇ। ਪਰ ਜੋ ਅਸੀਂ ਚਾਹੁੰਦੇ ਹਾਂ, ਉਸਨੂੰ ਪਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਕੁਝ ਲੋਕ ਓਵਰਵੇਟ ਹੁੰਦੇ ਹਨ, ਜੋ ਭਾਰ ਘੱਟ ਕਰਨ ਲਈ ਕਈ ਘੰਟੇ ਜਿਮ ‘ਚ ਪਸੀਨਾ ਵਹਾਉਂਦੇ ਹਨ ਅਤੇ ਨਾਲ ਹੀ ਡਾਈਟਿੰਗ ਵੀ ਕਰਦੇ ਹਨ। ਜਦਕਿ ਕੁਝ ਲੋਕ ਅੰਡਰਵੇਟ ਹੁੰਦੇ ਹਨ ਅਤੇ ਉਹ ਸਿਰਫ਼ ਇਹੀ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਦਾ ਖਾਣ-ਪੀਣ ਕਿਵੇਂ ਦਾ ਹੋਵੇ, ਜਿਸ ਨਾਲ ਉਨ੍ਹਾਂ ਦਾ ਭਾਰ ਵੱਧ ਜਾਵੇ। ਤੁਹਾਨੂੰ ਪਤਾ ਹੈ ਕਿ ਭਾਰ ਵਧਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਪਲ ਖਾਂਦੇ ਰਹੋ। ਅਸਲ ‘ਚ ਤੁਸੀਂ ਉਹ ਚੀਜ਼ਾਂ ਖਾਓ, ਜਿਸ ਨਾਲ ਤੁਹਾਡੀ ਸਿਹਤ ਬਣੇ।
ਘੱਟ ਭਾਰ ਹੋਣਾ ਵੀ ਸਿਹਤ ਲਈ ਹਾਨੀਕਾਰਕ ਹੈ। ਜਿਨ੍ਹਾਂ ਲੋਕਾਂ ਦਾ ਭਾਰ ਘੱਟ ਹੁੰਦਾ ਹੈ, ਉਨ੍ਹਾਂ ਦੇ ਇਮਿਊਨ ਸਿਸਟਮ ‘ਤੇ ਵੀ ਇਸਦਾ ਉਲਟ ਪ੍ਰਭਾਵ ਪੈਂਦਾ ਹੈ। ਅਜਿਹੇ ਅੰਡਰ ਵੇਟ ਲੋਕਾਂ ‘ਚ ਫ੍ਰੈਕਚਰ, ਇੰਫੈਕਸ਼ਨ ਜਾਂ ਬਿਮਾਰੀਆਂ ਦੀ ਸੰਭਾਵਨਾ ਵੱਧ ਰਹਿੰਦੀ ਹੈ। ਹਾਲਾਂਕਿ, ਇੱਕ ਸੋਧ ‘ਚ ਦੇਖਿਆ ਗਿਆ ਹੈ ਕਿ ਪੁਰਸ਼ਾਂ ‘ਚ ਅੰਡਰਵੇਟ ਹੋਣ ਕਾਰਨ ਔਰਤਾਂ ਦੇ ਮੁਕਾਬਲੇ ਜਲਦੀ ਮੌਤ ਹੁੰਦੀ ਹੈ। ਜੇਕਰ ਤੁਸੀਂ ਵੀ ਆਪਣੇ ਭਾਰ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਡਾਈਟ ਪੈਟਰਨ ਨੂੰ ਸੁਧਾਰੋ।
ਰੋਜ਼ ਸਵੇਰ ਦੇ ਨਾਸ਼ਤੇ ‘ਚ ਇਕ ਕੇਲੇ ਦੇ ਨਾਲ ਦੁੱਧ ਪੀਣ ਨਾਲ ਭਾਰ ਤੇਜ਼ੀ ਨਾਲ ਵੱਧਦਾ ਹੈ। ਕੇਲੇ ਵਾਂਗ ਅੰਬ ਵੀ ਭਾਰ ਵਧਾਉਂਦਾ ਹੈ, ਇਸਨੂੰ ਦੁੱਧ ਨਾਲ ਲੈਣ ਨਾਲ ਜਲਦੀ ਭਾਰ ਵੱਧਦਾ ਹੈ। ਬਰੇਕਫਾਸਟ ‘ਚ ਬਰੈੱਡ ‘ਤੇ ਪੀਨਟ ਬਟਰ ਲਗਾਓ, ਇਸਦੇ ਨਾਲ ਫਰੂਟਸ ਜਾਂ ਸਬਜ਼ੀਆਂ ਲਓ।
ਭਾਰ ਵਧਾਉਣ ਲਈ ਸਭ ਤੋਂ ਜ਼ਰੂਰੀ ਪੌਸ਼ਟਿਕ ਤੱਤ ਪ੍ਰੋਟੀਨ ਹੈ। ਤੁਸੀਂ ਆਪਣੀ ਡਾਈਟ ‘ਚ ਹਾਈ ਪ੍ਰੋਟੀਨ ਫੂਡ ਨੂੰ ਸ਼ਾਮਿਲ ਕਰੋ। ਤੁਸੀਂ ਪ੍ਰੋਟੀਨ ‘ਚ ਮੀਟ, ਫਿਸ਼, ਅੰਡੇ ਅਤੇ ਡੇਅਰੀ ਪ੍ਰੋਡਕਟਸ ਜਿਹੇ ਲੇਗਯੁਮ, ਨਟਸ ਅਤੇ ਹੋਰ ਚੀਜ਼ਾਂ ਖਾ ਸਕਦੇ ਹੋ।
ਦਿਨ ‘ਚ ਘੱਟ ਤੋਂ ਘੱਟ 3 ਵਾਰ ਖਾਣਾ ਖਾਓ। ਭੋਜਨ ‘ਚ ਜ਼ਿਆਦਾ ਤੋਂ ਜ਼ਿਆਦਾ ਕਾਰਬੋਹਾਈਡ੍ਰੇਟਸ ਅਤੇ ਫੈਟ ਯੁਕਤ ਭੋਜਨ ਲਓ। ਖਾਣੇ ‘ਚ ਚੀਜ਼, ਪਨੀਰ, ਚਾਵਲ, ਸੋਇਆਬੀਨ, ਦੁੱਧ, ਦਹੀ ਜਿਹੀਆਂ ਚੀਜ਼ਾਂ ਸ਼ਾਮਿਲ ਕਰੋ, ਇਨ੍ਹਾਂ ਸਾਰਿਆਂ ਨਾਲ ਭਾਰ ਜਲਦੀ ਵੱਧਦਾ ਹੈ।
ਖਾਣੇ ‘ਚ ਜ਼ਿਆਦਾ ਮਸਾਲੇ, ਸਾੱਸ ਆਦਿ ਮਿਲਾਉਣ ਨਾਲ ਤੁਸੀਂ ਜ਼ਿਆਦਾ ਖਾਣਾ ਖਾਓਗੇ, ਜੇਕਰ ਸ਼ੂਗਰ ਦੀ ਸਮੱਸਿਆ ਨਹੀਂ ਹੈ ਤਾਂ ਤੁਸੀਂ ਆਪਣੇ ਭੋਜਨ ‘ਚ ਮਿੱਠਾ ਵੀ ਸ਼ਾਮਿਲ ਕਰ ਸਕਦੇ ਹੋ। ਮਿੱਠਾ ਭਾਰ ਵਧਾਉਣ ‘ਚ ਮਦਦਗਾਰ ਹੁੰਦਾ ਹੈ।
ਐਨਰਜੀ ਯੁਕਤ ਭੋਜਨ ਲਓ, ਜਿਵੇਂ ਬਾਦਾਮ, ਨਟਸ, ਅਖਰੋਟ ਆਦਿ। ਡ੍ਰਾਈ ਫਰੂਟਸ, ਹਾਈ ਫੈਟ ਡੇਰੀ, ਗ੍ਰੇਨਸ, ਆਲੂ, ਡਾਰਕ ਚਾਕਲੇਟ, ਅਵੋਕੇਡੋ, ਪੀਨਟ ਬਟਰ, ਕੋਕੋਨਟ ਮਿਲਕ ਜਿਹੀਆਂ ਚੀਜ਼ਾਂ ਵੀ ਭਾਰ ਵਧਾਉਣ ‘ਚ ਮਦਦਗਾਰ ਹਨ।
ਖਾਣੇ ‘ਚ ਥੋੜ੍ਹੀ ਦੇਰ ਪਹਿਲਾਂ ਪਾਣੀ ਪੀਣਾ ਬੰਦ ਕਰ ਦਿਓ, ਕਿਉਂਕਿ ਖਾਣੇ ਤੋਂ ਪਹਿਲਾਂ ਪਾਣੀ ਪੀਣ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਨਾਲ ਜ਼ਰੂਰੀ ਮਾਤਰਾ ‘ਚ ਭੋਜਨ ਨਹੀਂ ਲਿਆ ਜਾਂਦਾ ਅਤੇ ਇਸ ਕਾਰਨ ਹੀ ਜ਼ਰੂਰੀ ਕੈਲਰੀ ਲੈਣ ‘ਚ ਵੀ ਸਮੱਸਿਆ ਆਉਂਦੀ ਹੈ। ਵੇਟ ਵਧਾਉਣ ਵਾਲੇ ਸਨੈਕਸ ਲਓ, ਜਿਵੇਂ ਚਿਪਸ।
ਤਣਾਅ ਮੁਕਤ ਜੀਵਨ ਜਿਓ, ਸਟਰੈੱਸ ਲੈਣ ਨਾਲ ਭਾਰ ‘ਚ ਕਮੀ ਆਉਂਦੀ ਹੈ, ਇਸ ਨਾਲ ਸਰੀਰ ‘ਚ ਐਂਟੀ-ਆਕਸੀਡੈਂਟ ਦੀ ਵੀ ਕਮੀ ਹੋ ਜਾਂਦੀ ਹੈ। ਇਸ ਲਈ ਯੋਗ, ਐਕਸਰਸਾਈਜ ਅਤੇ ਪੌਸ਼ਟਿਕ ਆਹਾਰ ਲੈ ਕੇ ਭਾਰ ‘ਤੇ ਕਾਬੂ ਕੀਤਾ ਜਾ ਸਕਦਾ ਹੈ।