Weight gain milk food: ਤੁਸੀਂ ਅਕਸਰ ਕੁਝ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਉਨ੍ਹਾਂ ਨੂੰ ਖਾਧਾ-ਪੀਤਾ ਨਹੀਂ ਲੱਗਦਾ ਹੈ। ਅਜਿਹੇ ‘ਚ ਉਹ ਆਪਣੇ ਦੁਬਲੇਪਨ ਤੋਂ ਪ੍ਰੇਸ਼ਾਨ ਰਹਿੰਦੇ ਹਨ। ਮਾਹਿਰਾਂ ਅਨੁਸਾਰ ਇਸ ਦੇ ਪਿੱਛੇ ਦਾ ਕਾਰਨ ਭੋਜਨ ‘ਚ ਪੋਸ਼ਕ ਤੱਤਾਂ ਦੀ ਕਮੀ ਹੈ। ਇਸ ਕਾਰਨ ਸਰੀਰ ਦੇ ਵਿਕਾਸ ‘ਚ ਰੁਕਾਵਟ ਆਉਣ ਲੱਗਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਪਤਲੇਪਨ ਜਾਂ ਦੁਬਲੇਪਨ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਪਤਲੇਪਨ ਨੂੰ ਦੂਰ ਕਰਨ ਲਈ ਦਾਦੀ-ਨਾਨੀ ਦੇ ਕੁਝ ਖਾਸ ਨੁਸਖੇ ਦੱਸਦੇ ਹਾਂ। ਇਸ ਦੇ ਲਈ ਤੁਸੀਂ ਦੁੱਧ ‘ਚ ਕੁਝ ਚੀਜ਼ਾਂ ਮਿਲਾ ਕੇ ਖਾਓ। ਇਸ ਨਾਲ ਤੁਹਾਨੂੰ ਸਹੀ ਵਜ਼ਨ ਮਿਲੇਗਾ ਅਤੇ ਵਧੀਆ ਸਰੀਰਕ ਵਿਕਾਸ ‘ਚ ਵਾਧਾ ਹੋਵੇਗਾ।
ਭਾਰ ਵਧਾਉਣ ਲਈ ਦੁੱਧ ‘ਚ ਮਿਲਾਓ ਇਹ ਚੀਜ਼ਾਂ
ਡ੍ਰਾਈ ਫਰੂਟਸ: ਪਤਲੇਪਣ ਤੋਂ ਪੀੜਤ ਲੋਕਾਂ ਨੂੰ ਦੁੱਧ ‘ਚ ਸੁੱਕੇ ਮੇਵੇ ਮਿਲਾ ਕੇ ਪੀਓ। ਡ੍ਰਾਈ ਫਰੂਟਸ ‘ਚ ਪੋਸ਼ਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਆਦਿ ਹੁੰਦੇ ਹਨ। ਇਨ੍ਹਾਂ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਦੁੱਗਣਾ ਫਾਇਦਾ ਹੁੰਦਾ ਹੈ। ਇਸ ਦੇ ਲਈ ਸੌਣ ਤੋਂ ਪਹਿਲਾਂ ਦੁੱਧ ‘ਚ ਬਦਾਮ, ਖਜੂਰ, ਅੰਜੀਰ ਵਰਗੇ ਡ੍ਰਾਈ ਫਰੂਟਸ ਮਿਲਾ ਕੇ ਉਬਾਲੋ ਅਤੇ ਫਿਰ ਪੀਓ। ਇਸ ਤੋਂ ਇਲਾਵਾ ਭਾਰ ਵਧਾਉਣ ਲਈ ਤੁਸੀਂ 3-4 ਕਿਸ਼ਮਿਸ਼ ਨੂੰ ਦੁੱਧ ‘ਚ ਮਿਲਾ ਕੇ ਪੀ ਸਕਦੇ ਹੋ। ਇਸ ਦੇ ਲਈ 1 ਗਲਾਸ ਦੁੱਧ ‘ਚ 10 ਗ੍ਰਾਮ ਕਿਸ਼ਮਿਸ਼ ਨੂੰ ਉਬਾਲੋ। ਫਿਰ ਰਾਤ ਨੂੰ ਇਸ ਦਾ ਸੇਵਨ ਕਰੋ। ਕੁਝ ਦਿਨ ਲਗਾਤਾਰ ਇਸ ਦਾ ਸੇਵਨ ਕਰਨ ਤੋਂ ਬਾਅਦ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਤੋਂ ਇਲਾਵਾ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ।
ਸ਼ਹਿਦ: ਜੇਕਰ ਤੁਸੀਂ ਦੁੱਧ ‘ਚ ਖੰਡ ਨਹੀਂ ਮਿਲਾਉਣਾ ਚਾਹੁੰਦੇ ਤਾਂ ਇਸ ਦੀ ਬਜਾਏ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਕੋਸੇ ਦੁੱਧ ‘ਚ 1 ਚਮਚ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਪੀਓ। ਲਗਾਤਾਰ ਕੁਝ ਦਿਨ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧਣ ‘ਚ ਮਦਦ ਮਿਲੇਗੀ। ਦੁੱਧ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਸ਼ਹਿਦ ਦਾ ਸੇਵਨ ਕਰਨ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
ਕੇਲਾ: ਭਾਰ ਵਧਾਉਣ ਲਈ ਕੇਲੇ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਭਾਰ ਵਧਾਉਣ ਦੇ ਨਾਲ-ਨਾਲ ਸਰੀਰ ਨੂੰ ਅੰਦਰ ਤੋਂ ਮਜ਼ਬੂਤ ਬਣਾਉਂਦੇ ਹਨ। ਇਸ ਦੇ ਲਈ ਤੁਸੀਂ ਸਵੇਰੇ-ਸ਼ਾਮ 1 ਗਲਾਸ ਕੋਸੇ ਦੁੱਧ ਦੇ ਨਾਲ 1-2 ਕੇਲੇ ਖਾ ਸਕਦੇ ਹੋ। ਇਸ ਤੋਂ ਇਲਾਵਾ ਦਿਨ ‘ਚ 3-4 ਕੇਲੇ ਖਾਣ ਨਾਲ ਵੀ ਸਹੀ ਭਾਰ ਵਧਣ ‘ਚ ਮਦਦ ਮਿਲਦੀ ਹੈ।
ਦੁੱਧ ਵਾਲਾ ਦਲੀਆ: ਮਾਹਿਰਾਂ ਮੁਤਾਬਕ ਦੁੱਧ ਵਾਲਾ ਦਲੀਆ ਖਾਣ ਨਾਲ ਭਾਰ ਵਧਾਉਣ ‘ਚ ਮਦਦ ਮਿਲਦੀ ਹੈ। ਦਲੀਏ ‘ਚ ਮੌਜੂਦ ਪੋਸ਼ਕ ਤੱਤ ਸਹੀ ਭਾਰ ਦੇਣ ਦੇ ਨਾਲ-ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ।
ਸੌਗੀ ਖਾਓ: ਜੇਕਰ ਤੁਸੀਂ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੁੰਦੇ ਹੋ ਤਾਂ ਸਵੇਰੇ 4-5 ਭਿੱਜੀ ਹੋਈ ਸੌਗੀ ਖਾਓ। ਇਹ ਤੁਹਾਡੇ ਪਤਲੇਪਨ ਨੂੰ ਦੂਰ ਕਰਨ ‘ਚ ਮਦਦ ਕਰੇਗਾ। ਨਾਲ ਹੀ ਇਮਿਊਨਿਟੀ ਅਤੇ ਪਾਚਨ ਤੰਤਰ ਠੀਕ ਰਹੇਗਾ।