Weight Gain Tips: ਭਾਰ ਘਟਾਉਣ ਦੀ ਤਰ੍ਹਾਂ ਇਸ ਨੂੰ ਵਧਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜਿੱਥੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉੱਥੇ ਹੀ ਕਈ ਆਪਣੇ ਪਤਲੇਪਣ ਤੋਂ ਵੀ ਦੁਖੀ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਹ ਜਿੰਨਾ ਵੀ ਖਾ ਲੈਣ ਉਨ੍ਹਾਂ ਨੂੰ ਲੱਗਦਾ ਹੀ ਨਹੀਂ। ਅਜਿਹੇ ‘ਚ ਉਹ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਖਾ ਕੇ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਝ ਕਾਰਗਰ ਨੁਸਖ਼ੇ ਦੱਸਦੇ ਹਾਂ। ਇਨ੍ਹਾਂ ਦੀ ਮਦਦ ਨਾਲ ਤੁਸੀਂ ਸਿਹਤਮੰਦ ਤਰੀਕੇ ਨਾਲ ਆਪਣਾ ਭਾਰ ਵਧਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਦੁੱਧ ਅਤੇ ਸ਼ਹਿਦ: ਸਿਹਤ ਮਾਹਿਰਾਂ ਅਨੁਸਾਰ ਰੋਜ਼ਾਨਾ 1 ਗਲਾਸ ਦੁੱਧ ‘ਚ 1 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਸਹੀ ਭਾਰ ਵਧਾਉਣ ‘ਚ ਮਦਦ ਮਿਲਦੀ ਹੈ। ਤੁਸੀਂ ਇਸਨੂੰ ਨਾਸ਼ਤੇ ‘ਚ ਜਾਂ ਸੌਣ ਤੋਂ ਪਹਿਲਾਂ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਪਤਲੇਪਨ ਤੋਂ ਛੁਟਕਾਰਾ ਮਿਲਣ ਨਾਲ ਸਹੀ ਭਾਰ ਪ੍ਰਾਪਤ ਕਰਨ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।
ਕੇਲਾ: ਭਾਰ ਵਧਾਉਣ ਲਈ ਕੇਲੇ ਦਾ ਸੇਵਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਕੇਲੇ ਨੂੰ ਸ਼ਾਮਲ ਕਰ ਸਕਦੇ ਹੋ। ਇਸ ਦੇ ਲਈ ਰੋਜ਼ਾਨਾ 3-4 ਕੇਲੇ ਖਾਓ। ਤੁਸੀਂ ਇਸ ਨੂੰ ਦੁੱਧ ਜਾਂ ਦਹੀਂ ਦੇ ਨਾਲ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਸਹੀ ਵਜ਼ਨ ਮਿਲਣ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਬਿਲਕੁਲ ਫਿੱਟ ਅਤੇ ਫਾਈਨ ਹੋ ਜਾਵੋਗੇ।
ਬਦਾਮ, ਖਜੂਰ ਅਤੇ ਅੰਜੀਰ: ਜੇਕਰ ਤੁਸੀਂ ਆਪਣੇ ਪਤਲੇਪਣ ਤੋਂ ਪਰੇਸ਼ਾਨ ਹੋ ਤਾਂ ਬਦਾਮ, ਖਜੂਰ ਅਤੇ ਅੰਜੀਰ ਨੂੰ ਡੇਲੀ ਡਾਇਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਲਈ 1 ਗਲਾਸ ਦੁੱਧ ‘ਚ 3-4 ਬਦਾਮ, ਖਜੂਰ ਅਤੇ ਅੰਜੀਰ ਨੂੰ ਉਬਾਲ ਲਓ। ਰੋਜ਼ਾਨਾ ਨਾਸ਼ਤੇ ‘ਚ ਜਾਂ ਸੌਣ ਤੋਂ ਪਹਿਲਾਂ ਇਸ ਹੈਲਥੀ ਡਰਿੰਕ ਦਾ ਸੇਵਨ ਕਰੋ। ਇਹ ਤੁਹਾਡਾ ਭਾਰ ਵਧਾਉਣ ਦੇ ਨਾਲ-ਨਾਲ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰੇਗਾ।
ਦੁੱਧ-ਦਲੀਆ ਅਤੇ ਓਟਸ: ਭਾਰ ਵਧਾਉਣ ਲਈ ਦੁੱਧ-ਦਲੀਆ ਜਾਂ ਓਟਸ ਖਾਣਾ ਵੀ ਬੈਸਟ ਆਪਸ਼ਨ ਹੈ। ਇਸ ਦੇ ਲਈ ਫੁੱਟ ਫੈਟ ਵਾਲੇ ਦੁੱਧ ਦੀ ਵਰਤੋਂ ਕਰੋ। ਤੁਸੀਂ ਇਨ੍ਹਾਂ ‘ਚੋਂ ਕੋਈ ਵੀ ਚੀਜ਼ ਨਾਸ਼ਤੇ ‘ਚ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਸਹੀ ਵਜ਼ਨ ਮਿਲੇਗਾ। ਇਸ ਤੋਂ ਇਲਾਵਾ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਇਹ ਚੀਜ਼ਾਂ ਤੁਹਾਡੀ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਨਗੀਆਂ। ਅਜਿਹੇ ‘ਚ ਤੁਸੀਂ ਜ਼ੁਕਾਮ, ਮੌਸਮੀ ਅਤੇ ਹੋਰ ਬੀਮਾਰੀਆਂ ਤੋਂ ਬਚੋਗੇ।
ਕਿਸ਼ਮਿਸ਼: ਭਾਰ ਵਧਾਉਣ ਲਈ ਤੁਸੀਂ ਸੌਗੀ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਨੂੰ ਸਹੀ ਵਜ਼ਨ ਲੈਣ ‘ਚ ਮਦਦ ਕਰੇਗਾ। ਇਸ ਦੇ ਲਈ 10 ਗ੍ਰਾਮ ਕਿਸ਼ਮਿਸ਼ ਨੂੰ ਦੁੱਧ ‘ਚ ਉਬਾਲ ਕੇ ਪੀਓ। ਤੁਸੀਂ ਚਾਹੋ ਤਾਂ ਕੋਸੇ ਦੁੱਧ ਦੇ ਨਾਲ ਸੌਗੀ ਵੀ ਖਾ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਵਧਣ ਦੇ ਨਾਲ-ਨਾਲ ਤੁਹਾਡੀ ਇਮਿਊਨਿਟੀ ਵੀ ਵਧੇਗੀ। ਇਸ ਤਰ੍ਹਾਂ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਹੋਵੇਗਾ।