Weight Loss egg diet: ਆਂਡਾ ਇੱਕ ਅਜਿਹਾ ਸੁਪਰਫੂਡ ਹੈ ਜਿਸ ਵਿੱਚ ਪ੍ਰੋਟੀਨ ਦੇ ਇਲਾਵਾ ਕੈਲਸ਼ੀਅਮ, ਓਮੇਗਾ -3 ਫੈਟੀ ਐਸਿਡ, ਵਿਟਾਮਿਨ ਏ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਲਈ ਤਾਂ ਕਹਿੰਦੇ ਹਨ ‘ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਆਂਡੇ’ ਗੱਲ ਜੇ ਭਾਰ ਘਟਾਉਣ ਬਾਰੇ ਹੋਵੇ ਤਾਂ ਲੋਕ ਆਂਡੇ ਤਾਂ ਖਾਂਦੇ ਹਨ ਪਰ ਇਸ ਦੇ ਨਾਲ ਹੀ ਉਹ ਕੁਝ ਗਲਤੀਆਂ ਵੀ ਕਰ ਬੈਠਦੇ ਹਨ ਜਿਸ ਕਾਰਨ ਭਾਰ ਘੱਟ ਨਹੀਂ ਹੋ ਪਾਉਂਦਾ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਭਾਰ ਘਟਾਉਣ ਦੀ ਡਾਇਟ ਪਲੈਨ ‘ਚ ਆਂਡੇ ਨੂੰ ਸ਼ਾਮਲ ਕਿਵੇਂ ਕਰਨਾ ਹੈ।
ਆਂਡਾ ਭਾਰ ਘਟਾਉਣ ਵਿਚ ਕਿਉਂ ਫਾਇਦੇਮੰਦ: ਆਂਡਾ ਪ੍ਰੋਟੀਨ ਦਾ ਉੱਚ ਸਰੋਤ ਹੁੰਦਾ ਹੈ ਜਿਸ ਨਾਲ ਪੇਟ ਭਰਿਆ ਰਹਿੰਦਾ ਹੈ ਸਰੀਰ ਨੂੰ ਐਨਰਜ਼ੀ ਵੀ ਮਿਲਦੀ ਹੈ। ਨਾਲ ਹੀ ਇਸ ਨਾਲ ਮੈਟਾਬੋਲਿਜ਼ਮ ਬੁਸਟ ਹੁੰਦਾ ਹੈ ਜਿਸ ਨਾਲ ਭਾਰ ਘਟਾਉਣ ਵਿਚ ਸਹਾਇਤਾ ਮਿਲਦੀ ਹੈ। ਵਾਈਟ ਅਤੇ ਬ੍ਰਾਊਨ ਆਂਡੇ ‘ਚ ਕੋਈ ਖ਼ਾਸ ਅੰਤਰ ਪਤਾ ਨਹੀਂ ਹੈ। ਫ਼ਾਇਦੇ, ਕੁਆਲਿਟੀ ਦੇ ਅਨੁਸਾਰ ਦੋਵਾਂ ਵਿੱਚ ਹੀ ਪੌਸ਼ਟਿਕ ਤੱਤ ਹੁੰਦੇ ਹਨ ਪਰ ਬ੍ਰਾਊਨ ਆਂਡਿਆਂ ਵਿੱਚ ਓਮੇਗਾ -3 ਫੈਟੀ ਐਸਿਡ ਥੋੜ੍ਹਾ ਜ਼ਿਆਦਾ ਹੁੰਦਾ ਹੈ। ਕਿਸੇ ਵੀ ਕਿਸਮ ਦੇ ਆਂਡੇ ਖਾਣ ਨਾਲ ਸਰੀਰ ਨੂੰ ਸਾਰੇ ਲੋੜੀਂਦੇ ਪੋਸ਼ਕ ਤੱਤ ਮਿਲ ਜਾਦੇ ਹਨ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਰ ਘਟਾਉਣ ਲਈ ਕਿਵੇਂ ਖਾਣੇ ਚਾਹੀਦੇ ਹਨ ਆਂਡੇ
ਆਂਡੇ ਦਾ ਪੀਲਾ ਹਿੱਸਾ ਨਾ ਖਾਣਾ ਗਲਤ: ਜੇ ਤੁਸੀਂ ਭਾਰ ਵਧਣ ਦੇ ਡਰ ਤੋਂ ਆਂਡੇ ਦਾ ਪੀਲਾ ਹਿੱਸਾ ਨਹੀਂ ਖਾ ਰਹੇ ਹੋ ਤਾਂ ਇਹ ਗਲਤ ਤਰੀਕਾ ਹੈ। ਮਾਹਰਾਂ ਅਨੁਸਾਰ ਆਂਡੇ ਦੇ ਪੀਲੇ ਹਿੱਸੇ ਵਿਚ ਪੂਰੇ ਆਂਡੇ ਦਾ ਅੱਧਾ ਪ੍ਰੋਟੀਨ ਹੁੰਦਾ ਹੈ ਇਸ ਲਈ ਭਾਰ ਘਟਾਉਣ ਲਈ ਪੂਰਾ ਆਂਡਾ ਹੀ ਖਾਓ। ਭਾਰ ਘਟਾਉਣ ਲਈ ਆਂਡੇ ਨੂੰ ਹੈਲਥੀ ਫੈਟ ‘ਚ ਫਰਾਈ ਕਰੋ। ਜੇ ਤੁਸੀਂ ਇਸ ਨੂੰ ਮੱਖਣ, ਘਿਓ ਵਰਗੀਆਂ ਚੀਜ਼ਾਂ ਵਿਚ ਫ੍ਰਾਈ ਕਰੋਗੇ ਤਾਂ ਇਹ ਤੁਹਾਡੀ ਸਿਹਤ ਲਈ ਸਹੀ ਨਹੀਂ ਹੋਵੇਗਾ। ਤੁਸੀਂ ਆਂਡੇ ਨੂੰ ਜੈਤੂਨ ਜਾਂ ਕੈਨੋਲਾ ਦੇ ਤੇਲ ਵਿਚ ਫ੍ਰਾਈ ਕਰਕੇ ਖਾਓ। ਅਤੇ ਇਸ ਤੋਂ ਇਲਾਵਾ ਡਾਇਟ ‘ਚ ਉਬਲਿਆ ਜਾਂ ਪੋਰਸ਼ ਆਂਡਾ ਸ਼ਾਮਲ ਕਰੋ।
ਬਹੁਤ ਜ਼ਿਆਦਾ ਸੇਵਨ ਕਰਨਾ: ਚਾਹੇ ਆਂਡਾ ਸਿਹਤ ਲਈ ਫ਼ਾਇਦੇਮੰਦ ਹੋਵੇ ਪਰ ਫਿਰ ਵੀ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਦੂਜੇ ਪਾਸੇ ਜੇ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਹੈ ਤਾਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਆਂਡੇ ਦੇ ਨਾਲ ਅੰਕੁਰਿਤ ਸਲਾਦ ਦਾ ਸੇਵਨ ਸਭ ਤੋਂ ਹੈਲਥੀ ਸਨੈਕਸ ਆਪਸ਼ਨ ਹੈ। ਸਵੇਰ ਦੇ ਨਾਸ਼ਤੇ ਵਿੱਚ ਅੰਕੁਰਿਤ ਸਲਾਦ ਦੇ ਨਾਲ ਆਂਡੇ ਦਾ ਸੇਵਨ ਵਜ਼ਨ ਘੱਟ ਕਰਨ ਦੇ ਨਾਲ-ਨਾਲ ਤੁਹਾਡੀ ਸਿਹਤ ਦਾ ਵੀ ਖ਼ਿਆਲ ਰੱਖੇਗਾ।