Weight loss foods: ਤੰਦਰੁਸਤ ਰਹਿਣ ਲਈ ਭਾਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਸ਼ੂਗਰ, ਦਿਲ, ਸਾਹ ਅਤੇ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ। ਨਾਲ ਹੀ ਮੋਟਾਪੇ ਕਾਰਨ ਪਰਸਨੈਲਿਟੀ ਵੀ ਖ਼ਰਾਬ ਦਿਖਾਈ ਦਿੰਦੀ ਹੈ। ਵੈਸੇ ਤਾਂ ਭਾਰ ਘਟਾਉਣ ਲਈ ਬਹੁਤ ਸਾਰੇ ਲੋਕ ਹੈਵੀ ਕਸਰਤ ਅਤੇ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਪਰ ਤੁਸੀਂ ਆਪਣੀ ਡੇਲੀ ਡਾਇਟ ‘ਚ ਸਿਰਫ 4 ਚੀਜ਼ਾਂ ਸ਼ਾਮਲ ਕਰਕੇ ਵੀ ਇਸ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…
ਨਾਰੀਅਲ ਪਾਣੀ: ਨਾਰੀਅਲ ਪਾਣੀ ਫਾਈਬਰ, ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ, ਖਣਿਜ, ਅਮੀਨੋ ਐਸਿਡ, ਐਂਟੀ-ਆਕਸੀਡੈਂਟ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਪਾਚਨ ਤੰਦਰੁਸਤ ਹੋਣ ਦੇ ਨਾਲ ਸਰੀਰ ‘ਚ ਮੌਜੂਦ ਗੰਦਗੀ ਬਾਹਰ ਨਿਕਲਦੀ ਹੈ। ਅਜਿਹੇ ‘ਚ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਦੇ ਨਾਲ ਸਰੀਰ ਹਾਈਡਰੇਟਿਡ ਰਹਿੰਦਾ ਹੈ।
ਨਿੰਬੂ ਪਾਣੀ: ਨਿੰਬੂ ਵਿਟਾਮਿਨ ਸੀ ਦਾ ਉਚਿਤ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਏ, ਬੀ, ਪੋਟਾਸ਼ੀਅਮ, ਆਇਰਨ, ਸੋਡੀਅਮ, ਤਾਂਬਾ, ਫਾਸਫੋਰਸ ਪ੍ਰੋਟੀਨ, ਸਿਟਰਿਕ ਐਸਿਡ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣਾ ਲਾਭਦਾਇਕ ਹੁੰਦਾ ਹੈ। ਇਹ ਸਰੀਰ ‘ਚ ਮੌਜੂਦ ਗੰਦਗੀ ਨੂੰ ਦੂਰ ਕਰਕੇ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰਦਾ ਹੈ। ਪੇਟ ਨੂੰ ਚੰਗੀ ਤਰ੍ਹਾਂ ਸਾਫ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ ‘ਚ ਮੌਸਮੀ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਦਿਨ ਭਰ ਫਰੈਸ਼ ਫੀਲ ਹੋਣ ‘ਚ ਮਦਦ ਮਿਲਦੀ ਹੈ।
ਡ੍ਰਾਈ ਫਰੂਟਸ: ਭਾਰ ਘਟਾਉਣ ਲਈ ਤੁਸੀਂ ਡ੍ਰਾਈ ਫਰੂਟਸ ਯਾਨਿ ਸੁੱਕੇ ਮੇਵੇ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਇਹ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਤੁਸੀਂ ਰੋਜ਼ਾਨਾ 1 ਮੁੱਠੀ ਬਦਾਮ, ਕਾਜੂ, ਅਖਰੋਟ, ਸੌਗੀ, ਪਿਸਤਾ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿਣ ਨਾਲ ਭਾਰ ਘਟਾਉਣ ‘ਚ ਸਹਾਇਤਾ ਮਿਲੇਗੀ। ਨਾਲ ਹੀ ਇਮਿਊਨਿਟੀ ਬੂਸਟ ਹੋਣ ਨਾਲ ਮੌਸਮੀ ਅਤੇ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ। ਪਨੀਰ ‘ਚ ਕੈਲਸ਼ੀਅਮ, ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟ, ਫਾਸਫੋਰਸ, ਮਿਨਰਲਜ਼ ਆਦਿ ਗੁਣ ਹੁੰਦੇ ਹਨ। ਨਾਲ ਹੀ ਇਸ ਨੂੰ ਲੈਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਓਵਰਈਟਿੰਗ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਵੱਧਦੇ ਭਾਰ ਨੂੰ ਕੰਟਰੋਲ ਕਰਨ ਲਈ ਇਸ ਦਾ ਸੇਵਨ ਕਰਨਾ ਲਾਭਦਾਇਕ ਹੈ।