Weight Loss home remedies: ਅੱਜ ਕੱਲ ਦੀ ਲਾਈਫਸਟਾਈਲ ‘ਚ ਪੇਟ ਦੀ ਚਰਬੀ ਦਾ ਵਧਣਾ ਤੁਹਾਨੂੰ ਕਈ ਬਿਮਾਰੀਆਂ ਵੱਲ ਲੈ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਆਪਣੇ ਭਾਰ ਨੂੰ ਕੰਟਰੋਲ ਕਰੋ। ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਭੋਜਨ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ‘ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਧੇ ਹੋਏ ਪੇਟ ਨੂੰ ਘੱਟ ਕਰਨ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ। ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਡਾਇਟ ‘ਚੋਂ ਜ਼ਿਆਦਾ ਕੈਲੋਰੀ ਅਤੇ ਫੈਟ ਵਾਲੀਆਂ ਚੀਜ਼ਾਂ ਨੂੰ ਬਾਹਰ ਕਰਨਾ ਹੈ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਉਪਾਅ ਜਿਨ੍ਹਾਂ ਨੂੰ ਅਪਣਾ ਕੇ ਵਧੇ ਹੋਏ ਪੇਟ ਨੂੰ ਦੋ ਹਫ਼ਤਿਆਂ ‘ਚ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।
ਪੇਟ ਨੂੰ ਘੱਟ ਕਰਨ ਦੇ ਆਸਾਨ ਤਰੀਕੇ
ਮਿੱਠਾ ਨਹੀਂ: ਭਾਰ ਘਟਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਮਿੱਠੀਆਂ ਚੀਜ਼ਾਂ ਨੂੰ ਛੱਡਣਾ ਪਵੇਗਾ। ਮੋਟਾਪਾ ਘੱਟ ਕਰਨ ਲਈ ਤੁਹਾਨੂੰ ਮਠਿਆਈਆਂ ਅਤੇ ਚਾਕਲੇਟਾਂ ਤੋਂ ਦੂਰ ਰਹਿਣਾ ਹੋਵੇਗਾ। ਮਿੱਠਾ ਖਾਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਭਾਰ ਵਧਣ ਲੱਗਦਾ ਹੈ।
ਪੂਰੀ ਨੀਂਦ ਲਓ: ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਚੰਗੀ ਨੀਂਦ ਲੈਣਾ ਵੀ ਜ਼ਰੂਰੀ ਹੈ। ਹਰ ਕੋਈ ਭਾਵੇਂ ਉਹ ਭਾਰ ਘਟਾਉਣਾ ਚਾਹੁੰਦਾ ਹੈ ਜਾਂ ਫਿੱਟ ਰਹਿਣਾ ਚਾਹੁੰਦਾ ਹੈ ਉਸ ਨੂੰ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਘੱਟ ਨੀਂਦ ਦੇ ਨਾਲ-ਨਾਲ ਜ਼ਿਆਦਾ ਨੀਂਦ ਲੈਣਾ ਵੀ ਭਾਰ ਵਧਣ ਦਾ ਇੱਕ ਅਹਿਮ ਕਾਰਨ ਹੈ। ਜਦੋਂ ਤੁਸੀਂ ਚੰਗੀ ਤਰ੍ਹਾਂ ਸੌਂਦੇ ਹੋ ਤਾਂ ਤੁਹਾਡਾ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਦਾ ਹੈ ਅਤੇ ਭੋਜਨ ਨੂੰ ਸਹੀ ਢੰਗ ਨਾਲ ਹਜ਼ਮ ਕਰਦਾ ਹੈ। ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਇਸ ਦੇ ਲਈ ਰੋਜ਼ਾਨਾ 10 ਮਿੰਟ Mindful ਮੈਡੀਟੇਸ਼ਨ ਕਰੋ।
ਨਾਰੀਅਲ ਪਾਣੀ ਪੀਓ: ਹੋਰ ਫਲਾਂ ਦੀ ਤੁਲਨਾ ‘ਚ ਨਾਰੀਅਲ ਪਾਣੀ ‘ਚ ਜ਼ਿਆਦਾ ਇਲੈਕਟ੍ਰੋਲਾਈਟਸ ਹੁੰਦੇ ਹਨ। ਨਾਰੀਅਲ ਪਾਣੀ ‘ਚ ਕੋਈ ਜੋੜੀ ਗਈ ਸ਼ੱਕਰ ਨਹੀਂ ਹੁੰਦੀ ਹੈ ਅਤੇ ਨਾ ਹੀ ਕੋਈ ਨਕਲੀ ਸੁਆਦ ਹੁੰਦਾ ਹੈ। ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਇਸ ‘ਚ ਕੈਲੋਰੀ ਨਾ ਹੋਣ ਕਾਰਨ ਮੋਟਾਪਾ ਨਹੀਂ ਵਧਦਾ।
ਐਕਸਰਸਾਈਜ਼ ਜ਼ਰੂਰ ਕਰੋ: ਪੇਟ ਨੂੰ ਘੱਟ ਕਰਨ ਲਈ ਕਸਰਤ ਕਰਨਾ ਸਭ ਤੋਂ ਜ਼ਰੂਰੀ ਹੈ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸੰਤੁਲਿਤ ਖੁਰਾਕ ਦੇ ਨਾਲ ਰੋਜ਼ਾਨਾ ਇੱਕ ਘੰਟਾ ਕਸਰਤ ਕਰੋ। ਜੇਕਰ ਤੁਹਾਨੂੰ ਸਵੀਮਿੰਗ ਆਉਂਦੀ ਹੈ ਤਾਂ ਸਰੀਰ ਲਈ ਇਸ ਤੋਂ ਵਧੀਆ ਕਸਰਤ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਤੁਸੀਂ ਮੋਰਨਿੰਗ ਵਾਕ ਅਤੇ ਸਕੀਪਿੰਗ ਆਦਿ ਨੂੰ ਆਪਣੀ ਰੋਜ਼ਾਨਾ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਕਸਰਤ ਕਰਨ ਨਾਲ ਨਾ ਸਿਰਫ਼ ਤੁਹਾਡਾ ਭਾਰ ਕੰਟਰੋਲ ‘ਚ ਰਹੇਗਾ ਸਗੋਂ ਤੁਸੀਂ ਸਿਹਤਮੰਦ ਵੀ ਰਹੋਗੇ।
ਸੂਪ ਪੀਓ: ਜੇਕਰ ਤੁਸੀਂ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਸੂਪ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਖਾਸ ਤੌਰ ‘ਤੇ ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲ ਸਕਦੀ ਹੈ। ਇਹ ਹਲਕਾ ਹੁੰਦਾ ਹੈ ਅਤੇ ਇਸ ‘ਚ ਜ਼ਿਆਦਾ ਕੈਲੋਰੀ ਨਹੀਂ ਹੁੰਦੀ ਹੈ, ਜਿਸ ਕਾਰਨ ਇਹ ਚਰਬੀ ਨੂੰ ਵਧਣ ਨਹੀਂ ਦੇ ਸਕਦਾ।
ਗ੍ਰੀਨ ਟੀ ਪੀਓ: ਜੇਕਰ ਤੁਹਾਡਾ ਮੈਟਾਬੋਲਿਜ਼ਮ ਠੀਕ ਹੈ ਤਾਂ ਤੁਹਾਡਾ ਭਾਰ ਨਹੀਂ ਵਧੇਗਾ। ਇਸ ਦੇ ਲਈ ਤੁਹਾਨੂੰ 2-3 ਵਾਰ ਗ੍ਰੀਨ ਟੀ ਜ਼ਰੂਰ ਪੀਓ। ਗ੍ਰੀਨ ਟੀ ਨਾਲ ਤੁਹਾਡਾ ਫੈਟ ਤੇਜ਼ੀ ਨਾਲ ਬਰਨ ਹੋਵੇਗਾ।
ਪਾਣੀ ‘ਚ ਸ਼ਹਿਦ: ਸ਼ਹਿਦ ਇਕ ਗੁੰਝਲਦਾਰ ਸ਼ੂਗਰ ਦੀ ਤਰ੍ਹਾਂ ਹੁੰਦਾ ਹੈ ਜੋ ਮੋਟਾਪੇ ਨੂੰ ਘੱਟ ਕਰਨ ‘ਚ ਬਹੁਤ ਹੱਦ ਤੱਕ ਮਦਦ ਕਰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ‘ਚ ਇਕ ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਜਲਦੀ ਹੀ ਨਤੀਜੇ ਦਿਖਣੇ ਸ਼ੁਰੂ ਹੋ ਜਾਂਦੇ ਹਨ, ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ‘ਚ 1 ਚੱਮਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।