Weight loss perfect shape: ਵਧਿਆ ਹੋਇਆ ਪੇਟ ਅਤੇ ਮੋਟਾਪਾ ਨਾ ਸਿਰਫ਼ ਪਰਸਨੈਲਿਟੀ ਖ਼ਰਾਬ ਕਰਦਾ ਹੈ ਸਗੋਂ ਇਹ ਕਈ ਬਿਮਾਰੀਆਂ ਨੂੰ ਸੱਦਾ ਵੀ ਦਿੰਦਾ ਹੈ। ਹਾਲਾਂਕਿ ਲੋਕ ਭਾਰ ਘਟਾਉਣ ਲਈ ਜਿੰਮ ‘ਚ ਘੰਟਿਆਂਬੱਧੀ ਮਿਹਨਤ ਕਰਦੇ ਹਨ ਪਰ ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਅਜਿਹਾ ਇਸ ਲਈ ਕਿਉਂਕਿ ਭਾਰ ਘਟਾਉਣ ਲਈ ਸਹੀ ਲਾਈਫਸਟਾਈਲ ਫੋਲੋ ਕਰਨਾ ਵੀ ਜ਼ਰੂਰੀ ਹੈ। ਕਿਉਂਕਿ ਸਰੀਰ ‘ਚ ਫੈਟ ਜਮ੍ਹਾ ਹੋਣ ਦੇ ਕਾਰਨ ਕਿਤੇ ਨਾ ਕਿਤੇ ਗਲਤ ਡਾਇਟ ਅਤੇ ਲਾਈਫਸਟਾਈਲ ਵੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਬਿਨਾਂ ਜਿਮ ਗਏ ਵਜ਼ਨ ਘਟਾਉਣ ਦੇ ਕੁੱਝ ਆਸਾਨ ਤਰੀਕੇ ਅਤੇ ਹੋਮਮੇਡ ਡ੍ਰਿੰਕ ਦੱਸਾਂਗੇ ਜਿਸ ਨਾਲ ਤੁਹਾਨੂੰ ਮਹੀਨੇ ‘ਚ ਫਰਕ ਦੇਖਣ ਨੂੰ ਮਿਲੇਗਾ।
ਸਭ ਤੋਂ ਪਹਿਲਾਂ ਕਰੋ ਇਹ ਕੰਮ: ਸਵੇਰੇ ਉੱਠਣ ਤੋਂ ਬਾਅਦ ਕੁਰਲੀ ਕੀਤੇ ਬਿਨਾਂ ਬਾਸੀ ਮੂੰਹ 1 ਗਲਾਸ ਗੁਣਗੁਣਾ ਪਾਣੀ ਪੀਓ। ਧਿਆਨ ਰਹੇ ਕਿ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਓ। ਇਸ ਨਾਲ ਪੇਟ ਸਾਫ ਹੋਵੇਗਾ ਅਤੇ ਭਾਰ ਵੀ ਘੱਟ ਹੋਵੇਗਾ।
ਭਾਰ ਘਟਾਉਣ ਲਈ ਪੀਓ ਇਹ ਡਰਿੰਕ
- ਇਸ ਦੇ ਲਈ 1 ਗਲਾਸ ਪਾਣੀ ‘ਚ ਥੋੜੀ ਜਿਹੀ ਦਾਲਚੀਨੀ ਸਟਿੱਕ ਜਾਂ ਪਾਊਡਰ ਪਾ ਕੇ ਉਬਾਲੋ। ਜਦੋਂ ਇਹ ਅੱਧਾ ਰਹਿ ਜਾਵੇ ਤਾਂ ਗੈਸ ਬੰਦ ਕਰ ਦਿਓ।
- ਹੁਣ ਚਾਹ ਨੂੰ ਛਾਣ ਕੇ ਇਸ ‘ਚ 1 ਚੱਮਚ ਸ਼ਹਿਦ ਮਿਲਾ ਕੇ ਗਰਮਾ-ਗਰਮ ਪੀਓ।
ਕਦੋਂ ਪਈਏ ਡ੍ਰਿੰਕ: ਤੁਹਾਨੂੰ ਇਸ ਡਰਿੰਕ ਨੂੰ 3 ਵਾਰ ਪੀਣਾ ਹੈ। ਇਸ ਨੂੰ ਤੁਸੀਂ ਸਵੇਰੇ 1 ਗਲਾਸ ਪਾਣੀ ਪੀਣ ਦੇ ਬਾਅਦ ਪੀ ਸਕਦੇ ਹੋ। ਦੂਜੀ ਵਾਰ ਲੰਚ ਤੋਂ 15 ਮਿੰਟ ਬਾਅਦ ਇਹ ਚਾਹ ਪੀਓ। ਇਸ ਤੋਂ ਇਲਾਵਾ ਡਿਨਰ ਤੋਂ 30 ਮਿੰਟ ਪਹਿਲਾਂ ਜਾਂ ਬਾਅਦ ‘ਚ ਇਸ ਚਾਹ ਦਾ ਸੇਵਨ ਕਰੋ। ਇਸ ਨਾਲ ਭਾਰ ਘਟਾਉਣ ‘ਚ ਬਹੁਤ ਮਦਦ ਮਿਲੇਗੀ।
ਇਸ ਤਰ੍ਹਾਂ ਪੀਓ ਚਾਹ: ਜੇਕਰ ਤੁਸੀਂ ਸਵੇਰੇ ਚਾਹ ਪੀਣਾ ਪਸੰਦ ਕਰਦੇ ਹੋ ਤਾਂ ਇਸ ‘ਚ ਖੰਡ ਨਾ ਪਾਓ। ਇਸ ਨਾਲ ਫੈਟ ਵੱਧਦਾ ਹੈ ਅਤੇ ਭਾਰ ਘੱਟ ਨਹੀਂ ਹੁੰਦਾ। ਇਸ ਦੀ ਬਜਾਏ ਤੁਸੀਂ ਸ਼ਹਿਦ ਜਾਂ ਗੁੜ ਮਿਲਾ ਸਕਦੇ ਹੋ। ਹੋ ਸਕੇ ਤਾਂ ਗ੍ਰੀਨ ਟੀ ਪੀਣ ਦੀ ਆਦਤ ਬਣਾਓ।
ਇਹਨਾਂ ਗੱਲਾਂ ਦਾ ਰੱਖੋ ਧਿਆਨ
- ਚਿੱਟੇ ਚੌਲਾਂ ਦੀ ਬਜਾਏ ਬਰਾਊਨ ਰਾਈਸ ਖਾਓ।
- ਜੇਕਰ ਤੁਹਾਨੂੰ ਨਾਸ਼ਤੇ ‘ਚ ਵ੍ਹਾਈਟ ਬਰੈੱਡ ਖਾਣ ਦੀ ਆਦਤ ਹੈ ਤਾਂ ਇਸ ਨੂੰ ਛੱਡ ਦਿਓ। ਇਸ ਦੀ ਬਜਾਏ ਤੁਸੀਂ ਬ੍ਰਾਊਨ ਬਰੈੱਡ ਖਾ ਸਕਦੇ ਹੋ।
- ਦਿਨ ਭਰ ਘੱਟ ਤੋਂ ਘੱਟ 10-12 ਗਲਾਸ ਪਾਣੀ ਪੀਓ।
- ਲੰਚ ਅਤੇ ਡਿਨਰ ‘ਚ ਜਿੰਨਾ ਹੋ ਸਕੇ ਹਲਕਾ-ਫੁਲਕਾ ਖਾਓ। ਨਾਲ ਹੀ ਖਾਣੇ ਤੋਂ ਬਾਅਦ ਘੱਟੋ-ਘੱਟ 10-15 ਮਿੰਟ ਸੈਰ ਕਰੋ।
- ਧਿਆਨ ਰਹੇ ਕਿ ਡਿਨਰ ਘੱਟ ਤੋਂ ਘੱਟ 8 ਤੋਂ 9 ਵਜੇ ਤੱਕ ਲਓ। ਨਾਲ ਹੀ, ਡਿਨਰ ਕਰਨ ਦੇ 2 ਘੰਟੇ ਬਾਅਦ ਹੀ ਸੌਂ ਜਾਓ।