ਜੇ ਤੁਸੀਂ ਵੀ Diet ‘ਤੇ ਹੋ ਅਤੇ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਲਾਦ ਤੁਹਾਡੀ ਖੁਰਾਕ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਸਲਾਦ ਬਹੁਤ ਸਿਹਤਮੰਦ ਹੁੰਦਾ ਹੈ ਅਤੇ ਇਸ ਨਾਲ ਭੋਜਨ ਦਾ ਸੇਵਨ ਜ਼ਿਆਦਾ ਨਹੀਂ ਹੋ ਪਾਉਂਦਾ। ਜਿਹੜੇ ਲੋਕ ਆਪਣੀ ਫਿਟਨੈੱਸ ਪ੍ਰਤੀ ਜਾਗਰੂਕ ਹੁੰਦੇ ਹਨ ਜਾਂ ਜੋ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ ਉਹ ਜੰਮ ਕੇ ਸਲਾਦ ਖਾਂਦੇ ਹਨ। ਜੇ ਤੁਸੀਂ ਵੀ ਭੁੱਖੇ ਰਹੇ ਬਿਨ੍ਹਾਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਇਹ ਸਲਾਦ ਜਰੂਰ ਖਾਓ। ਇਸ ਸਲਾਦ ਵਿੱਚ ਉਬਲੇ ਹੋਏ ਚਿੱਟੇ ਛੋਲੇ, ਪਨੀਰ, ਖੀਰਾ, ਧਨੀਆ, ਟਮਾਟਰ, ਪਿਆਜ਼, ਮੱਕੀ ਦੇ ਦਾਣੇ ਆਦਿ ਸ਼ਾਮਿਲ ਹਨ। ਇਹ ਸਲਾਦ ਪ੍ਰੋਟੀਨ ਨਾਲ ਭਰਪੂਰ ਹੈ। ਜੇਕਰ ਹਰ ਕੋਈ ਆਪਣੀ ਖੁਰਾਕ ਵਿੱਚ ਸਲਾਦ ਨੂੰ ਹਰ ਰੋਜ਼ ਸ਼ਾਮਲ ਕਰਦਾ ਹੈ ਤਾਂ ਉਸਨੂੰ ਸਾਰੇ ਪੌਸ਼ਟਿਕ ਤੱਤ ਇੱਕੋ ਪਲੇਟ ਵਿੱਚ ਮਿਲਣਗੇ। ਆਓ ਜਾਣਦੇ ਹਾਂ ਇਸ ਸਲਾਦ ਨੂੰ ਬਣਾਉਣ ਦੀ ਵਿਧੀ ਬਾਰੇ: