Weight loss summer diet: ਮੋਟਾਪਾ ਅੱਜ ਹਰ ਦੂਜੀ ਔਰਤ ਲਈ ਮੁਸੀਬਤ ਬਣ ਗਿਆ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਅਨਿਯਮਤ ਖਾਣ-ਪੀਣ ਅਤੇ ਗਲਤ ਲਾਈਫਸਟਾਈਲ ਹੈ। ਇਸ ਨੂੰ ਘਟਾਉਣ ਲਈ ਕਸਰਤ ਦੇ ਨਾਲ ਡੇਲੀ ਡਾਇਟ ‘ਚ ਵੀ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਮਾਹਰਾਂ ਦੇ ਅਨੁਸਾਰ ਗਰਮੀ ਦੇ ਮੌਸਮ ‘ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਸੇਵਨ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਉੱਥੇ ਹੀ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਵੀ ਮਦਦ ਮਿਲਦੀ ਹੈ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਹੈਲਥੀ ਚੀਜ਼ਾਂ ਬਾਰੇ…
ਹਰੀਆਂ ਸਬਜ਼ੀਆਂ ਕਰੋ ਡਾਇਟ ‘ਚ ਸ਼ਾਮਲ: ਮੌਸਮ ਭਾਵੇਂ ਕੋਈ ਵੀ ਹੋਵੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਿਹਤ ਅਤੇ ਸੁੰਦਰਤਾ ਦੋਹਾਂ ਨੂੰ ਵਧਾਉਣ ਲਈ ਕੰਮ ਕਰਦੀਆਂ ਹਨ। ਇਸ ਦੇ ਨਾਲ ਹੀ ਇਹ ਪੌਸ਼ਟਿਕ ਤੱਤਾਂ, ਐਂਟੀ-ਆਕਸੀਡੈਂਟ ਗੁਣਾਂ ਅਤੇ ਪਾਣੀ ਨਾਲ ਭਰਪੂਰ ਹੁੰਦੀਆਂ ਹਨ। ਅਜਿਹੇ ‘ਚ ਭਾਰ ਘਟਾਉਣ ਲਈ ਵੀ ਹਰੀਆਂ ਸਬਜ਼ੀਆਂ ਬਹੁਤ ਫਾਇਦੇਮੰਦ ਮੰਨੀਆ ਗਈਆਂ ਹਨ। ਉੱਥੇ ਹੀ ਲੌਕੀ, ਤੋਰੀ, ਭਿੰਡੀ, ਆਦਿ ਸਬਜ਼ੀਆਂ ਆਸਾਨੀ ਨਾਲ ਹਜਮ ਹੋ ਜਾਂਦੀਆਂ ਹਨ। ਅਜਿਹੇ ‘ਚ ਤੁਸੀਂ ਗਰਮੀਆਂ ਦੇ ਮੌਸਮ ‘ਚ ਇਸਨੂੰ ਆਪਣੀ ਡੇਲੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ। ਭਾਰ ਘਟਾਉਣ ਦੇ ਨਾਲ ਤੁਹਾਡੀ ਇਮਿਊਨਟੀ ਵੀ ਵਧੇਗੀ। ਅਜਿਹੇ ‘ਚ ਬਿਮਾਰੀਆਂ ਹੋਣ ਤੋਂ ਵੀ ਬਚ ਸਕੋਗੇ।
ਮੌਸਮੀ ਫਲ ਨਾਲ ਮਿਲੇਗਾ ਸਹੀ ਭਾਰ: ਮਾਹਰਾਂ ਦੁਆਰਾ ਵੀ ਮੌਸਮੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਦਿ ਮਿਲ ਜਾਂਦੇ ਹਨ। ਉੱਥੇ ਹੀ ਜੇ ਗੱਲ ਗਰਮੀਆਂ ਦੀ ਕਰੀਏ ਇਸ ਦੌਰਾਨ ਤਰਬੂਜ, ਖਰਬੂਜਾ, ਲੀਚੀ, ਅੰਬ, ਅੰਗੂਰ, ਜਾਮਣ ਆਦਿ ਮਿਲਦੇ ਹਨ। ਇਨ੍ਹਾਂ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਡੀਹਾਈਡਰੇਸ਼ਨ ਤੋਂ ਬਚਾਅ ਰਹਿੰਦਾ ਹੈ। ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਰੀਰ ਨੂੰ ਅੰਦਰੋਂ ਤਾਕਤ ਮਿਲਦੀ ਹੈ। ਇਸ ਤਰ੍ਹਾਂ ਤੁਸੀਂ ਬਿਨਾਂ ਕਿਸੇ ਕਮਜ਼ੋਰੀ ਮਹਿਸੂਸ ਕੀਤੇ ਆਸਾਨੀ ਨਾਲ ਭਾਰ ਘਟਾ ਸਕਦੇ ਹੋ।
ਸਲਾਦ ਨਾਲ ਬਣੇਗੀ ਗੱਲ: ਭਾਰ ਘਟਾਉਣ ਲਈ ਸਲਾਦ ਦਾ ਸੇਵਨ ਕਰਨਾ ਬੈਸਟ ਮੰਨਿਆ ਜਾਂਦਾ ਹੈ। ਇਸ ‘ਚ ਜ਼ਿਆਦਾ ਪਾਣੀ ਹੋਣ ਨਾਲ ਗਰਮੀ ਦੇ ਸਮੇਂ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ। ਇਹ ਸਰੀਰ ‘ਚ ਮੌਜੂਦ ਜ਼ਹਿਰਾਂ ਨੂੰ ਬਾਹਰ ਕੱਢਣ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਲਾਦ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਤਰ੍ਹਾਂ ਭਾਰ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਲਈ ਤੁਸੀਂ ਸਲਾਦ ਦੇ ਰੂਪ ‘ਚ ਸਬਜ਼ੀਆਂ, ਫਲ, sprouts ਆਦਿ ਖਾ ਸਕਦੇ ਹੋ।
ਦਹੀਂ ਵੀ ਕਾਰਗਰ: ਦਹੀਂ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਗੁਣ ਵਰਗੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਪਾਚਨ ਤੰਤਰ ‘ਚ ਸੁਧਾਰ ਹੁੰਦਾ ਹੈ। ਇਮਿਊਨਿਟੀ ਵਧਣ ਦੇ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਗਰਮੀਆਂ ‘ਚ ਠੰਡਕ ਦਾ ਅਹਿਸਾਸ ਹੁੰਦਾ ਹੈ। ਅਜਿਹੇ ‘ਚ ਜੇ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਆਪਣੀ ਡੇਲੀ ਡਾਇਟ ‘ਚ ਦਹੀਂ ਨੂੰ ਜ਼ਰੂਰ ਸ਼ਾਮਲ ਕਰੋ।