Weight Loss tulsi leaves: ਵਧਦਾ ਭਾਰ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਖਰਾਬ ਲਾਈਫਸਟਾਈਲ ਕਾਰਨ ਭਾਰ ਵਧਣਾ ਆਮ ਸਮੱਸਿਆ ਬਣ ਗਈ ਹੈ। ਭਾਰ ਘਟਾਉਣ ਲਈ ਤੁਸੀਂ ਤੁਲਸੀ ਅਤੇ ਕਾਲੀ ਮਿਰਚ ਦੀ ਵਰਤੋਂ ਕਰ ਸਕਦੇ ਹੋ। ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ‘ਚ ਵਿਟਾਮਿਨ ਸੀ, ਕੇ, ਵਿਟਾਮਿਨ ਏ, ਕੈਲਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨਾਲ ਤੁਹਾਡਾ ਭਾਰ ਘੱਟ ਕਰਨ ‘ਚ ਮਦਦ ਮਿਲੇਗੀ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਨ੍ਹਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ।
ਚਾਹ ਬਣਾਕੇ ਪੀਓ: ਤੁਸੀਂ ਤੁਲਸੀ ਅਤੇ ਕਾਲੀ ਮਿਰਚ ਦੀ ਬਣੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਘੱਟ ਹੋਵੇਗਾ। ਚਾਹ ਬਣਾਉਣ ਲਈ ਤੁਸੀਂ 5-6 ਕਾਲੀ ਮਿਰਚ, 5-6 ਤੁਲਸੀ ਦੇ ਪੱਤੇ, ਗੁੜ ਅਤੇ ਅਜਵਾਈਨ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਡੇ ਗਲੇ ‘ਚ ਦਰਦ ਹੈ ਤਾਂ ਇਸ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਤੁਹਾਡਾ ਭਾਰ ਵੀ ਘੱਟ ਹੋਵੇਗਾ।
ਕਾੜ੍ਹਾ ਬਣਾਕੇ ਪੀਓ: ਤੁਸੀਂ ਕਾਲੀ ਮਿਰਚ, ਤੁਲਸੀ ਦੇ ਪੱਤੇ ਅਤੇ ਸ਼ਹਿਦ ਤਿੰਨਾਂ ਚੀਜ਼ਾਂ ਨੂੰ ਗਰਮ ਪਾਣੀ ‘ਚ ਪਾਓ ਅਤੇ ਇਸ ਦਾ ਕਾੜ੍ਹਾ ਬਣਾਕੇ ਪੀਓ। ਇਸ ਕਾੜ੍ਹੇ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਇਸ ਤੋਂ ਇਲਾਵਾ ਇਸ ਕਾੜ੍ਹੇ ‘ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਤੁਹਾਡੇ ਸਰੀਰ ਦੀ ਸੋਜ ਨੂੰ ਦੂਰ ਕਰਨ ‘ਚ ਮਦਦ ਕਰਨਗੇ।
ਪਾਣੀ ‘ਚ ਪਾ ਕੇ ਪੀਓ: ਤੁਸੀਂ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਦਾ ਪਾਊਡਰ ਬਣਾ ਲਓ। ਪਾਊਡਰ ਨੂੰ ਪਾਣੀ ‘ਚ ਮਿਲਾ ਕੇ ਇਸਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਡੀਟੌਕਸ ਕਰੇਗਾ ਅਤੇ ਭਾਰ ਘਟਾਉਣ ‘ਚ ਵੀ ਮਦਦ ਕਰੇਗਾ।
ਕੀ ਹੋਣਗੇ ਫ਼ਾਇਦੇ ?
ਪਾਚਨ ਹੋਵੇਗਾ ਤੰਦਰੁਸਤ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਾਚਨ ਦਾ ਸਹੀ ਹੋਣਾ ਵੀ ਜ਼ਰੂਰੀ ਹੈ। ਤੁਲਸੀ ਅਤੇ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਤੁਹਾਡਾ ਮੈਟਾਬੌਲਿਕ ਲੈਵਲ ਠੀਕ ਰਹਿੰਦਾ ਹੈ। ਇਸ ਨਾਲ ਤੁਹਾਡਾ ਭੋਜਨ ਵੀ ਚੰਗੀ ਤਰ੍ਹਾਂ ਪਚ ਜਾਵੇਗਾ। ਇਨ੍ਹਾਂ ਦੋਹਾਂ ਚੀਜ਼ਾਂ ‘ਚ ਫਾਈਬਰ ਅਤੇ ਕੈਲੋਰੀ ਦੀ ਬਹੁਤ ਘੱਟ ਮਾਤਰਾ ਪਾਈ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਘੱਟ ਰਹਿੰਦਾ ਹੈ ਅਤੇ ਤੁਸੀਂ ਅੰਦਰੋਂ ਫਿੱਟ ਵੀ ਮਹਿਸੂਸ ਕਰੋਗੇ।
ਕਬਜ਼ ਤੋਂ ਮਿਲੇਗੀ ਰਾਹਤ: ਬਹੁਤ ਸਾਰੇ ਲੋਕ ਬਦਹਜ਼ਮੀ ਅਤੇ ਕਬਜ਼ ਦੀ ਸਮੱਸਿਆ ਤੋਂ ਪੀੜਤ ਹੁੰਦੇ ਹਨ। ਇਸ ਸਮੱਸਿਆ ਦੇ ਕਾਰਨ ਤੁਹਾਨੂੰ ਭਾਰ ਘਟਾਉਣ ‘ਚ ਵੀ ਸਮੱਸਿਆ ਹੋ ਸਕਦੀ ਹੈ। ਇਹ ਸਮੱਸਿਆ ਤੁਹਾਡੇ ਪਾਚਨ ਤੰਤਰ ਨੂੰ ਵੀ ਖਰਾਬ ਕਰ ਸਕਦੀ ਹੈ। ਇਨ੍ਹਾਂ ਦੋਹਾਂ ਚੀਜ਼ਾਂ ‘ਚ ਪਾਏ ਜਾਣ ਵਾਲੇ ਫਾਈਬਰ ਅਤੇ ਹੋਰ ਪੋਸ਼ਕ ਤੱਤਾਂ ਨਾਲ ਤੁਸੀਂ ਆਸਾਨੀ ਨਾਲ ਭਾਰ ਘੱਟ ਕਰ ਸਕੋਗੇ। ਇਸ ਤੋਂ ਇਲਾਵਾ ਤੁਹਾਨੂੰ ਐਸੀਡਿਟੀ ਤੋਂ ਵੀ ਰਾਹਤ ਮਿਲੇਗੀ।
ਇਮਿਊਨਿਟੀ ਮਜ਼ਬੂਤ: ਤੁਲਸੀ ਅਤੇ ਕਾਲੀ ਮਿਰਚ ਦਾ ਸੇਵਨ ਵੀ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਮੈਟਾਬੋਲਿਜ਼ਮ ਲੈਵਲ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ। ਇਹ ਤੁਹਾਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਵੀ ਬਚਾਉਂਦਾ ਹੈ।
ਸਰੀਰ ਨੂੰ ਕਰੇ ਡੀਟੌਕਸ: ਇਨ੍ਹਾਂ ਦੋਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਡੀਟੋਕਸ ਰਹਿੰਦਾ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਜਮ੍ਹਾ ਫੈਟ ਅਤੇ ਤੇਲ ਵੀ ਆਸਾਨੀ ਨਾਲ ਨਿਕਲ ਜਾਂਦਾ ਹੈ। ਇਸ ਤੋਂ ਇਲਾਵਾ ਪੇਟ ਦੇ ਆਲੇ-ਦੁਆਲੇ ਦਾ ਫੈਟ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਮੌਜੂਦ ਫੈਟ ਵੀ ਆਸਾਨੀ ਨਾਲ ਨਿਕਲਦਾ ਹੈ। ਤੁਸੀਂ ਆਇਲੀ ਭੋਜਨ ਖਾਣ ਤੋਂ ਬਾਅਦ ਵੀ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ।