ਜਦੋਂ ਕੋਰੋਨਾ ਵਾਇਰਸ ਦਾ ਸੰਕਰਮਣ ਚੋਟੀ ‘ਤੇ ਸੀ ਉਦੋਂ ਭਾਰਤ ਵਿਚ ‘ਕੋਵਿਡਸ਼ੀਲਡ’ ਤੇ ‘ਕੋਵੈਕਸੀਨ’ ਸਭ ਤੋਂ ਜ਼ਿਆਦਾ ਲਗਾਈ ਗਈ ਉਦੋਂ ਇਹ ਗੱਲ ਅਕਸਰ ਕੀਤੀ ਜਾਂਦੀ ਸੀ ਕਿ ਦੋਵਾਂ ਵਿਚੋਂ ਕਿਹੜਾ ਟੀਕਾ ਬੇਹਤਰ ਹੈ। ਲੋਕ ਕੰਫਿਊਜ਼ ਸਨ ਕਿ ਇਨ੍ਹਾਂ ਵਿਚੋਂ ਕਿਹੜੀ ਚੁਣੀ ਜਾਵੇ ਉਦੋਂ ਕਈ ਲੋਕ ਡਾਕਟਰ ਤੋਂ ਸਲਾਹ ਵੀ ਲੈਂਦੇ ਸਨ ਪਰ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਸੀ ਪਰ ਹੁਣ ਪਹਿਲੀ ਵਾਰ ਸਟੱਡੀ ਵਿਚ ਇਹ ਖੁਲਾਸਾ ਹੋਇਆ ਹੈ।
ਇਹ ਅਧਿਐਨ 6 ਮਾਰਚ ਨੂੰ ਜਰਨਲ ‘ਲੈਂਸੇਟ ਰੀਜਨਲ ਹੈਲਥ ਸਾਊਥ ਈਸਟ ਏਸ਼ੀਆ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸਦਾ ਨਾਂ ਹੈ, “ਭਾਰਤ ‘ਚ ਸੀਰੋਨੇਗੇਟਿਵ ਅਤੇ ਸੀਰੋਪੋਜ਼ਿਟਿਵ ਵਿਅਕਤੀਆਂ ਵਿੱਚ SARS-CoV-2 ਵੈਕਸੀਨ BBV152 (COVAXIN) ਅਤੇ ChAdOx1 nCoV-19 (COVISHIELD) ਦੀ ਇਮਿਊਨੋਜੈਨੀਸਿਟੀ:” ਇੱਕ ਮਲਟੀਸੈਂਟਰ, ਗੈਰ-ਰੈਂਡਮਾਈਜ਼ਡ ਨਿਰੀਖਣ ਅਧਿਐਨ”। ਇਹ ਅਧਿਐਨ ਸੰਸਥਾਨਾਂ ਦੇ 11 ਸਮੂਹਾਂ ‘ਤੇ ਕੀਤਾ ਗਿਆ ਸੀ ਜਿਸ ਵਿੱਚ ਨੈਸ਼ਨਲ ਸੈਂਟਰ ਫਾਰ ਬਾਇਓਲੋਜੀਕਲ ਰਿਸਰਚ (NCBS) ਦੇ ਵਿਗਿਆਨੀ ਸ਼ਾਮਲ ਸਨ।
ਇਸ ਸਟੱਡੀ ਵਿਚ ਇਹ ਨਤੀਜੇ ਸਾਹਮਣੇ ਆਏ ਹਨ ਕਿ ‘ਕੋਵਿਡਸ਼ੀਲਡ’ ‘ਕੋਵੈਕਸੀਨ’ ਨੂੰ ਮਾਤ ਦੇ ਰਹੀ ਹੈ। ਇਸ ਅਧਿਐਨ ਨਾਲ ਨਾ ਸਿਰਫ ਦੋਵੇਂ ਵੈਕਸੀਨ ਦੇ ਤੁਲਨਾਤਮਕ ਡਾਟਾ ਸਾਹਮਣੇ ਆਏ ਹਨ ਸਗੋਂ ਭਵਿੱਖ ਵਿਚ ਹੋਣ ਵਾਲੀ ਅਜਿਹੀ ਰਿਸਰਚ ਲਈ ਨਵੀਂ ਰਾਹ ਦਿਖੀ ਹੈ। ਇਹ ਅਧਿਐਨ ਜੂਨ 2021 ਤੋਂ ਲੈ ਕੇ ਜਨਵਰੀ 2022 ਦੇ ਵਿਚ ਕੀਤੀ ਗਈ ਹੈ ਜਿਸ ਵਿਚ 691 ਭਾਗੀਦਾਰਾਂ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਸੀ ਅਤੇ ਵਿਸ਼ੇ ਪੁਣੇ ਅਤੇ ਬੰਗਲੌਰ ਦੇ ਸਨ। ਇਸ ਵਿੱਚ, ਟੀਕਾਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੋਕਾਂ ਦੀ ਪ੍ਰਤੀਰੋਧੀ ਪ੍ਰਤੀਕ੍ਰਿਆ ਦੀ ਨਿਗਰਾਨੀ ਕੀਤੀ ਗਈ।
ਕੋਰੋਨਾਵਾਇਰਸ ਦੇ ਸਪਾਈਕ ਪ੍ਰੋਟੀਨ ਦੇਣ ਲਈ ਵਾਇਰਸ ਵੈਕਟਰ ਦਾ ਫਾਇਦਾ ਉਠਾਉਂਦੇ ਹੋਏ ਕੋਵਿਡਸ਼ੀਲਡ ਨੇ ਇਨਐਕਟੀਵੇਡਿਟ ਵਾਇਰਸ ਵੈਕਸੀਨ ਕੋਵੈਕਸੀਨ ਦੀ ਤੁਲਨਾ ਵਿਚ ਲਗਾਤਾਰ ਜ਼ਿਆਦਾ ਮਜ਼ਬੂਤ ਇਮਿਊਨ ਰਿਸਪਾਂਸ ਦਾ ਪ੍ਰਦਰਸ਼ਨ ਕੀਤਾ। ਖਾਸ ਤੌਰ ‘ਤੇ ਕੋਵਿਡਸ਼ੀਲਡ ਨੇ ਜ਼ਿਆਦਾਤਰ ਭਾਗੀਦਾਰਾਂ ਵਿਚ ਨੀਅਰ ਕੰਪਲੀਟ ਇਮਿਊਨ ਰਿਸਪਾਂਸ ਦਾ ਪ੍ਰਦਰਸ਼ਨ ਕੀਤਾ ਜਦੋਂ ਕਿ ਕੋਵੈਕਸੀਨ ਦਾ ਰਿਸਪਾਂਸ ਵੈਰੀਏਬਲ ਸੀ। ਖਾਸ ਤੌਰ ਤੋਂ ਉੁਨ੍ਹਾਂ ਲੋਕਾਂ ਵਿਚ ਜਿਨ੍ਹਾਂ ਨੇ ਓਮਾਇਕ੍ਰੋਨ ਵੈਰੀਐਂਟ ਦੇ ਉਭਰਨ ਤੋਂ ਪਹਿਲਾਂ ਟੀਕਾ ਲਗਾਇਆ ਸੀ।
ਇਹ ਵੀ ਪੜ੍ਹੋ : ਬਠਿੰਡਾ ਦੇ ਪਿੰਡ ਝੰਡਾ ਕਲਾਂ ‘ਚ ਖੇਤਾਂ ‘ਚ ਜਾ ਪਲਟਿਆ ਤੇਲ ਨਾਲ ਭਰਿਆ ਟੈਂਕਰ, ਹੋਇਆ ਲੱਖਾਂ ਦਾ ਨੁਕਸਾਨ
- ਕੋਵਿਡਸ਼ੀਲਡ ਨੇ ਸੈਰੋਨੈਗੇਟਿਵ ਅਤੇ ਸੇਰੋਪਾਜ਼ੀਟਿਵ ਦੋਵੇਂ ਤਰ੍ਹਾਂ ਦੇ ਲੋਕਾਂ ਵਿਚ ਹਾਈ ਐਂਟੀਬਾਡੀ ਦੇ ਲੈਵਲ ਨੂੰ ਦਿਖਾਇਆ, ਜੋ ਵਧ ਸ਼ਕਤੀਸ਼ਾਲੀ ਤੇ ਇਮਿਊਨ ਰਿਸਪਾਂਸ ਨੂੰ ਦੱਸਦਾ ਹੈ।
- ਕੋਵੈਕਸੀਨ ਦੀ ਤੁਲਨਾ ਵਿਚ ਕੋਵਿਡਸ਼ੀਲਡ ਨੇ ਜ਼ਿਆਦਾ ਗਿਣਤੀ ਵਿਚ ਟੀ ਕੋਸ਼ਿਕਾਵਾਂ ਹਾਸਲ ਕੀਤੀਆਂ ਜੋ ਇਕ ਸਟ੍ਰਾਂਗ ਇਮਿਊਨ ਰਿਸਪਾਂਸ ਨੂੰ ਦਰਸਾਉਂਦਾ ਹੈ।
- ਕੋਵਿਡਸ਼ੀਲਡ ਨੇ ਕੋਵੈਕਸੀਨ ਦੀ ਤੁਲਨਾ ਵਿਚ ਕਈ ਵਾਇਰਸ ਸਟ੍ਰੈਂਸ ਖਿਲਾਫ ਲਗਾਤਾਰ ਐਂਟੀਬਾਡੀ ਦੇ ਉੱਚ ਪੱਧਰ ਦਾ ਪ੍ਰਦਰਸ਼ਨ ਕੀਤਾ ਜੋ ਓਮੀਕ੍ਰਾਨ ਵਰਗੇ ਵੈਰੀਐਂਟ ਖਿਲਾਫ ਇਸ ਦੀ ਸੰਭਾਵਿਤ ਬੇਹਤਰ ਸੁਰੱਖਿਆ ਨੂੰ ਦੱਸਦਾ ਹੈ।
ਵੀਡੀਓ ਲਈ ਕਲਿੱਕ ਕਰੋ -: