White Discharge home remedies: ਲਿਊਕੋਰਿਆ ਯਾਨਿ ਚਿੱਟਾ ਡਿਸਚਾਰਜ (White Discharge) ਔਰਤਾਂ ਨੂੰ ਹੋਣ ਵਾਲੀ ਇਕ ਅਜਿਹੀ ਸਮੱਸਿਆ ਹੈ ਜਿਸ ਵਿਚ ਗੁਪਤ ਅੰਗ ਤੋਂ ਚਿਪਚਿਪਾ ਅਤੇ ਬਦਬੂਦਾਰ ਚਿੱਟਾ ਪਾਣੀ ਨਿਕਲਦਾ ਹੈ। ਜੇ ਪੀਰੀਅਡ ਤੋਂ ਕੁਝ ਦਿਨ ਪਹਿਲਾਂ ਵਾਈਟ ਡਿਸਚਾਰਜ ਹੋ ਰਿਹਾ ਹੈ ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਪਰ ਜੇ ਤੁਹਾਨੂੰ ਇਹ ਮੁਸ਼ਕਲ ਲਗਾਤਾਰ ਹੋ ਰਹੀ ਹੈ ਤਾਂ ਇਕ ਵਾਰ ਚੈੱਕਅਪ ਕਰਵਾ ਲਓ। ਕਿਉਂਕਿ ਯੀਸਟ ਇੰਫੈਕਸ਼ਨ ਦਾ ਸੰਕੇਤ ਵੀ ਹੋ ਸਕਦਾ ਹੈ। ਹਾਲਾਂਕਿ ਕਈ ਵਾਰ ਵੈਜਾਇਨਾ ਦੀ ਠੀਕ ਤਰ੍ਹਾਂ ਸਫ਼ਾਈ ਨਾ ਕਰਨ ਦੇ ਕਾਰਨ ਵੀ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ।
ਲਿਊਕੋਰਿਆ ਦੇ ਕਾਰਨ
- ਯੂਰਿਨ ਇੰਫੈਕਸ਼ਨ
- ਸਾਫ-ਸਫਾਈ ਨਾ ਕਰਨਾ
- ਜ਼ਿਆਦਾ ਸੰਬੰਧ ਬਣਾਉਣਾ
- ਵਾਰ-ਵਾਰ ਗਰਭਪਾਤ
- ਯੀਸਟ ਇੰਫੈਕਸ਼ਨ ਦੇ ਕਾਰਨ
ਚਲੋ ਹੁਣ ਤੁਹਾਨੂੰ ਦੱਸਦੇ ਹਾਂ ਵ੍ਹਾਈਟ ਡਿਸਚਾਰਜ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ੇ…
- 4 ਅੰਜੀਰ ਧੋ ਕੇ ਉਨ੍ਹਾਂ ਨੂੰ ਰਾਤ ਭਰ ਸਾਫ਼ ਪਾਣੀ ਵਿਚ ਭਿਓ ਦਿਓ। ਸਵੇਰੇ ਅੰਜੀਰ ਨੂੰ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾਓ ਅਤੇ ਫਿਰ ਪਾਣੀ ਪੀਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਇਕ ਮਹੀਨੇ ਵਿਚ ਤੁਹਾਡੀ ਚਿੱਟੇ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ।
- ਵਾਈਟ ਡਿਸਚਾਰਜ ਜਾਂ ਚਿੱਟੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਭਿੰਡੀ ਦੀ ਵਰਤੋਂ ਕਰੋ। ਸਭ ਤੋਂ ਪਹਿਲਾਂ 100 ਗ੍ਰਾਮ ਭਿੰਡੀ ਨੂੰ ਅੱਧਾ ਲੀਟਰ ਪਾਣੀ ‘ਚ ਉਬਾਲੋ ਅਤੇ ਉਦੋਂ ਤਕ ਉਬਾਲਦੇ ਰਹੋ ਜਦੋਂ ਤਕ ਪਾਣੀ ਅੱਧਾ ਨਾ ਰਹਿ ਜਾਵੇ। ਪਾਣੀ ਠੰਡਾ ਹੋਣ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾ ਕੇ ਪੀਓ।
- ਅਦਰਕ ਨੂੰ 1 ਲੀਟਰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਉਬਲ ਕੇ ਅੱਧਾ ਰਹਿ ਜਾਵੇ ਤਾਂ ਇਸ ਦਾ ਸੇਵਨ ਕਰੋ। ਇਸ ਨਾਲ ਚਿੱਟੇ ਪਾਣੀ ਦੀ ਸਮੱਸਿਆ ਜਲਦੀ ਦੂਰ ਹੋਵੇਗੀ।
- ਲਿਊਕੋਰਿਆ ਕਾਰਨ ਸਰੀਰ ‘ਚ ਕਮਜ਼ੋਰੀ ਵੀ ਆ ਜਾਂਦੀ ਹੈ ਇਸ ਲਈ ਇਹ ਵਧੀਆ ਹੋਵੇਗਾ ਕਿ ਤੁਸੀਂ ਆਪਣੇ ਖਾਣ-ਪੀਣ ਦੀ ਸੰਭਾਲ ਕਰੋ। ਡਾਇਟ ‘ਚ ਮੌਸਮੀ ਫਲ, ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਨਟਸ, ਮੱਛੀ, ਆਂਡੇ ਆਦਿ ਸਿਹਤਮੰਦ ਚੀਜ਼ਾਂ ਸ਼ਾਮਲ ਕਰੋ।
- ਅਮਰੂਦ ਦੇ ਪੱਤਿਆਂ ਨੂੰ 1 ਗਲਾਸ ਪਾਣੀ ‘ਚ ਉਦੋਂ ਤੱਕ ਉਬਾਲੋ ਜਦੋਂ ਤਕ ਇਹ ਅੱਧਾ ਨਾ ਰਹਿ ਜਾਵੇ। ਇਸ ਨੂੰ ਠੰਡਾ ਹੋਣ ਤੋਂ ਬਾਅਦ ਅਤੇ ਦਿਨ ਵਿਚ ਦੋ ਵਾਰ ਇਸ ਨੂੰ ਪੀਓ। ਇਸ ਨੂੰ ਨਿਯਮਿਤ ਰੂਪ ਨਾਲ ਲੈਣ ਨਾਲ ਤੁਸੀਂ ਕੁਝ ਸਮੇਂ ਵਿਚ ਅੰਤਰ ਵੇਖ ਸਕੋਗੇ।
- ਭੁੱਜੇ ਛੋਲਿਆਂ ਨੂੰ ਪੀਸ ਕੇ ਇਸ ਵਿਚ ਥੋੜ੍ਹਾ ਗੁੜ ਮਿਲਾਓ। ਫਿਰ ਇਸ ਵਿਚ ਦੁੱਧ ਅਤੇ ਦੇਸੀ ਘਿਓ ਮਿਲਾ ਕੇ ਰੋਜ਼ਾਨਾ 2 ਚੱਮਚ ਖਾਓ। ਇਸ ਨਾਲ ਤੁਹਾਨੂੰ ਅਰਾਮ ਮਿਲੇਗਾ।
- ਯਾਦ ਰੱਖੋ ਕਿ ਵਾਈਟ ਡਿਸਚਾਰਜ ਦੀ ਸਮੱਸਿਆ ‘ਚ ਪ੍ਰਾਈਵੇਟ ਪਾਰਟ ਦੀ ਸਫ਼ਾਈ ਦਾ ਧਿਆਨ ਰੱਖੋ ਅਤੇ ਪੀਰੀਅਡਾਂ ਦੇ ਦੌਰਾਨ ਦਿਨ ਵਿੱਚ ਘੱਟੋ-ਘੱਟ 2 ਵਾਰ ਪੈਡ ਬਦਲੋ। ਨਾਲ ਹੀ ਪ੍ਰਾਈਵੇਟ ਪਾਰਟ ਨਾਲ ਜੁੜੀਆਂ ਸਮੱਸਿਆਵਾਂ ਵਿਚ ਲਾਪਰਵਾਹੀ ਨਾ ਵਰਤੋ ਕਿਉਂਕਿ ਇਸ ਨਾਲ ਹੀ ਯੂਟ੍ਰਿਸ ਅਤੇ ਓਵਰੀ ਨਾਲ ਸਬੰਧਤ ਹੋਰ ਬਿਮਾਰੀਆਂ ਨੂੰ ਬੜਾਵਾ ਮਿਲਦਾ ਹੈ।