WHO deafness alert: ਵਿਗੜਦੀ ਲਾਈਫਸਟਾਈਲ ਦੇ ਨਾਲ ਲੋਕਾਂ ‘ਚ ਸਿਹਤ ਸਮੱਸਿਆਵਾਂ ਵੀ ਵੱਧ ਰਹੀਆਂ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਘੱਟ ਸੁਣਨਾ ਜਾਂ ਬੋਲੇਪਣ। ਹਾਲ ਹੀ ‘ਚ WHO (ਵਿਸ਼ਵ ਸਿਹਤ ਸੰਗਠਨ) ਨੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਜਾਰੀ ਕੀਤੀ ਹੈ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2050 ਤੱਕ 4 ਵਿੱਚੋਂ 1 ਵਿਅਕਤੀ ਬੋਲ਼ੇਪਣ ਦੀ ਸਮੱਸਿਆ ਨਾਲ ਜੂਝ ਰਿਹਾ ਹੋਵੇਗਾ।
ਦੁਨੀਆ ਭਰ ‘ਚ 2.5 ਬਿਲੀਅਨ ਲੋਕ ਪ੍ਰਭਾਵਿਤ ਹੋਣਗੇ: ਡਬਲਯੂਐਚਓ ਦੀ ਰਿਪੋਰਟ ਦੇ ਅਨੁਸਾਰ ਸਾਲ 2050 ਤੱਕ ਦੁਨੀਆਂ ਦੇ ਤਕਰੀਬਨ 2.5 ਬਿਲੀਅਨ ਲੋਕ ਆਪਣੀ ਸੁਣਨ ਦੀ ਸ਼ਕਤੀ ਗੁਆ ਚੁੱਕੇ ਹੋਣਗੇ। ਇਸ ਸਮੇਂ ਵਿਸ਼ਵ ਪੱਧਰ ‘ਤੇ ਲਗਭਗ 20% ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ ਪਰ ਜੇ ਸਹੀ ਕਦਮ ਨਾ ਚੁੱਕੇ ਗਏ ਤਾਂ ਇਹ ਗਿਣਤੀ 700 ਮਿਲੀਅਨ ਤੱਕ ਵੀ ਪਹੁੰਚ ਸਕਦੀ ਹੈ ਜਿਸ ਲਈ ਉਨ੍ਹਾਂ ਨੂੰ ਕਿਸੇ ਨਾ ਕਿਸੇ ਇਲਾਜ ਦੀ ਵੀ ਜ਼ਰੂਰਤ ਹੋਏਗੀ। ਓਥੇ ਹੀ ਇਸ ਦਾ ਅਸਰ communicate, ਪੜ੍ਹਾਈ-ਲਿਖਾਈ ਦੇ ਨਾਲ ਰੁਜ਼ਗਾਰ ‘ਤੇ ਵੀ ਪੈ ਸਕਦਾ ਹੈ। ਇਸਦੇ ਕਾਰਨ ਲੋਕਾਂ ਦੀ ਮਾਨਸਿਕ ਸਿਹਤ ਵੀ ਪ੍ਰਭਾਵਤ ਹੋ ਸਕਦੀ ਹੈ।
ਜਾਣਕਾਰੀ ਦੀ ਕਮੀ ਸਭ ਤੋਂ ਵੱਡਾ ਕਾਰਨ: ਬੋਲ਼ੇਪਣ ਅਤੇ ਸੁਣਨ ਦੀ ਸ਼ਕਤੀ ਕਮਜ਼ੋਰ ਹੋਣ ਦਾ ਸਭ ਤੋਂ ਵੱਡਾ ਕਾਰਨ ਗ਼ਲਤ ਲਾਈਫਸਟਾਈਲ ਅਤੇ ਜਾਣਕਾਰੀ ਦੀ ਕਮੀ ਹੈ। ਉੱਥੇ ਹੀ 50% ਲੋਕ ਤਾਂ ਬੋਲ਼ੇਪਣ ਜਾਂ hearing loss ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜੋ ਬਾਅਦ ‘ਚ ਇਕ ਵੱਡੀ ਸਮੱਸਿਆ ਬਣ ਜਾਂਦੀ ਹੈ। ਉੱਥੇ ਹੀ ਰਾਸ਼ਟਰੀ ਪੱਧਰ ‘ਤੇ ਸਿਹਤ ਸਿਸਟਮ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ। ਕਿਉਂਕਿ ਘੱਟ ਆਮਦਨੀ ਵਾਲੇ ਦੇਸ਼ਾਂ ‘ਚ ਆਡੀਓਲੋਜਿਸਟਾਂ ਦੀ ਗਿਣਤੀ 93% ਘੱਟ ਹੈ।
ਬੋਲੇਪਣ ਜਾਂ hearing loss ਦਾ ਕਾਰਨ
- ਖ਼ਰਾਬ ਲਾਈਫਸਟਾਈਲ
- ਸਹੀ ਜਾਣਕਾਰੀ ਦੀ ਕਮੀ
- ਕੰਨ ਲਈ ਸਹੀ ਇਲਾਜ ਦੀ ਕਮੀ
- ਇੰਫੈਕਸ਼ਨ ਜਾਂ ਜਨਮ ਦੇ ਨੁਕਸ
- ਧੁਨੀ ਪ੍ਰਦੂਸ਼ਣ ਅਤੇ ਉੱਚੀ ਆਵਾਜ਼ ‘ਚ ਮਿਊਜ਼ਿਕ ਸੁਣਨਾ
ਇਨ੍ਹਾਂ ਲੱਛਣਾਂ ਨੂੰ ਸਮਝ ਕੇ ਕਰਵਾਓ ਇਲਾਜ
- ਸੁਣਨ ‘ਚ ਆ ਰਹੀ ਮੁਸ਼ਕਲ
- ਕੰਨ ‘ਚ ਵਾਰ-ਵਾਰ ਝਨਝਨਾਹਟ
- ਵਾਰ-ਵਾਰ ਕੰਨ ‘ਚ ਦਰਦ ਰਹਿਣਾ
- ਕਈ ਵਾਰ ਕੰਨ ਦਾ ਵਹਿਣਾ
- ਸ਼ੋਰ ‘ਚ ਗੱਲ ਸਮਝਣ ‘ਚ ਮੁਸ਼ਕਲ
ਸਖਤ ਕਦਮ ਚੁੱਕਣੇ ਜ਼ਰੂਰੀ: ਦੁਨੀਆ ਭਰ ਦੇ ਲੋਕਾਂ ਦੇ ਬੋਲ਼ੇਪਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ WHO ਨੇ ਕਿਹਾ ਕਿ ਇਸ ਤੋਂ ਨਜਿੱਠਣ ਲਈ ਕੁਝ ਵੱਡੇ ਕਦਮ ਜ਼ਰੂਰੀ ਹਨ। ਇਸਦੇ ਨਾਲ ਹੀ ਲੋਕਾਂ ਨੂੰ ਆਪਣੀ ਲਾਈਫਸਟਾਈਲ ‘ਚ ਕੁਝ ਬਦਲਾਅ ਕਰਨੇ ਚਾਹੀਦੇ ਹਨ।
- ਟੀਕਾਕਰਣ, ਸਹੀ ਦੇਖਭਾਲ ਅਤੇ ਸਕ੍ਰੀਨਿੰਗ ਦੁਆਰਾ ਬੱਚਿਆਂ ‘ਚ ਬਹਿਰੇਪਣ ਦੀ ਸਮੱਸਿਆ ਨੂੰ 60% ਤੱਕ ਘਟਾਇਆ ਜਾ ਸਕਦਾ ਹੈ।
- ਵੱਡੇ ਅਤੇ ਜਵਾਨ ਲੋਕ ਉੱਚੀ ਆਵਾਜ਼ ‘ਚ ਸੰਗੀਤ ਸੁਣਨਾ, ਹਰ ਸਮੇਂ ਹੈੱਡਫੋਨ ਲਗਾ ਕੇ ਰੱਖਣ ਵਾਲੀਆਂ ਆਦਤਾਂ ਨੂੰ ਛੱਡ ਕੇ ਇਸ ਤੋਂ ਬਚ ਸਕਦੇ ਹਨ।
- ਜੇ ਤੁਹਾਨੂੰ ਘੱਟ ਸੁਣਦਾ ਹੈ ਜਾਂ ਤੁਹਾਨੂੰ ਕੋਈ ਕੰਨ ਦੀ ਸਮੱਸਿਆ ਹੈ ਤਾਂ ਤੁਰੰਤ ਆਡੀਓਲੋਜਿਸਟ ਨਾਲ ਸੰਪਰਕ ਕਰੋ।
- ਕੰਨ ਨੂੰ ਸਹੀ ਤਰੀਕੇ ਨਾਲ ਸਾਫ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਇਸਦਾ ਇਕ ਕਾਰਨ ਕੰਨ ਦੀ ਵੈਕਸ ਵੀ ਹੈ।
- ਨੱਕ ਦੀ ਐਲਰਜੀ ਅਤੇ ਠੰਡ ਦੇ ਕਾਰਨ ਕੰਨ ‘ਚ ਇੰਫੈਕਸ਼ਨ ਹੋ ਸਕਦੀ ਹੈ ਇਸ ਲਈ ਇਸ ਤੋਂ ਬਚਾਅ ਰੱਖੋ।