Winter Black lips tips: ਚਿਹਰਾ ਚਾਹੇ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ ਪਰ ਜੇ ਕਾਲੇ ਬੁੱਲ੍ਹ ਸੁੰਦਰਤਾ ਨੂੰ ਵਿਗਾੜ ਦਿੰਦੇ ਹਨ। ਖ਼ਾਸਕਰ ਸਰਦੀਆਂ ‘ਚ ਅਕਸਰ ਕੁੜੀਆਂ ਨੂੰ ਸਮੱਸਿਆ ਰਹਿੰਦੀ ਹੈ ਕਿ ਉਨ੍ਹਾਂ ਦੇ ਬੁੱਲ੍ਹ ਕਾਲੇ ਹੋ ਜਾਂਦੇ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਅਸੀਂ ਤੁਹਾਨੂੰ ਕਾਲੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਦੇ ਟਿਪਸ ਦੱਸਦੇ ਹਾਂ…
ਸਭ ਤੋਂ ਪਹਿਲਾਂ ਜਾਣੋ ਕਾਲੇ ਬੁੱਲ੍ਹਾਂ ਦੇ ਕਾਰਨ
- ਸਹੀ ਤਰੀਕੇ ਨਾਲ ਦੇਖਭਾਲ ਨਾ ਕਰਨਾ
- ਖ਼ਰਾਬ ਕੁਆਲਿਟੀ ਦੀ ਲਿਪਸਟਿਕਸ ਅਤੇ ਪ੍ਰੋਡਕਟਸ ਦੀ ਵਰਤੋਂ
- ਬੁੱਲ੍ਹਾਂ ਨੂੰ ਚਬਾਉਣ ਜਾਂ ਰੰਗੜਨਾ
- ਸਮੋਕਿੰਗ, ਕੈਫ਼ੀ ਦਾ ਜ਼ਿਆਦਾ ਸੇਵਨ
- ਭਰਪੂਰ ਪਾਣੀ ਨਾ ਪੀਣਾ
- ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ
- ਰਾਤ ਨੂੰ ਲਿਪਸਟਿਕ ਲਗਾ ਕੇ ਸੋਂਣਾ
ਆਓ ਜਾਣਦੇ ਹਾਂ ਕਾਲੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਘਰੇਲੂ ਤਰੀਕਾ…
ਪਹਿਲਾ ਸਟੈੱਪ – ਸਕ੍ਰਬਿੰਗ: ਸਭ ਤੋਂ ਪਹਿਲਾਂ 1/2 ਚਮਚ ਖੰਡ ਨੂੰ ਦਰਦਰਾ ਪੀਸ ਲਓ। ਧਿਆਨ ਰੱਖੋ ਕਿ ਸਾਬਤ ਖੰਡ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਬੁੱਲ ਛਿਲ ਸਕਦੇ ਹਨ। ਇਸ ਤੋਂ ਬਾਅਦ ਪੀਸੀ ਖੰਡ ‘ਚ 1/2 ਚਮਚ ਸ਼ਹਿਦ ਅਤੇ 5-6 ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਬੁੱਲ੍ਹਾਂ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਅਜਿਹਾ ਘੱਟੋ-ਘੱਟ 3-4 ਮਿੰਟ ਤੱਕ ਕਰੋ। ਇਸ ਦੇ ਬਾਅਦ ਬੁੱਲ੍ਹਾਂ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ।
ਦੂਜਾ ਸਟੈੱਪ – ਹੋਮਮੇਡ ਪੈਕ: ਸਕ੍ਰਬ ਕਰਨ ਤੋਂ ਬਾਅਦ ਤੁਹਾਨੂੰ ਹੋਮਮੇਡ ਪੈਕ ਲਗਾਉਣਾ ਹੈ। ਇਸ ਦੇ ਲਈ 1/2 ਚਮਚ ਗਾੜਾ ਦਹੀਂ ‘ਚ 1/4 ਚਮਚ ਸ਼ਹਿਦ ਅਤੇ 1 ਪਿੰਚ ਹਲਦੀ ਨੂੰ ਮਿਲਾ ਕੇ ਬੁੱਲ੍ਹਾਂ ‘ਤੇ 10-15 ਮਿੰਟ ਲਈ ਲਗਾਓ। ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਤੀਜਾ ਸਟੈੱਪ – ਹੋਮਮੇਡ ਲਿਪ ਬਾਮ: ਲਿਪ ਬਾਮ ਬਣਾਉਣ ਲਈ 1 ਚੁਕੰਦਰ ਦੇ ਰਸ ‘ਚ 1/2 ਚੱਮਚ ਐਲੋਵੇਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਨੂੰ ਲਿਪ ਬਾਮ ਦੇ ਤੌਰ ‘ਤੇ ਇਸਤੇਮਾਲ ਕਰੋ।