Winter Blues superfoods: ਸਰਦੀਆਂ ਦਾ ਮੌਸਮ ਆਪਣੇ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਲੈ ਕੇ ਆਉਂਦਾ ਹੈ ਜਿਨ੍ਹਾਂ ਵਿਚੋਂ ਇਕ ਹੈ ‘ਵਿੰਟਰ ਬਲੂਜ਼’ ਜਾਂ ‘ਵਿੰਟਰ ਡਿਪਰੈਸ਼ਨ‘ ਵੀ ਹੈ। ਠੰਡ ਦੀ ਉਦਾਸੀ ਯਾਨਿ ਵਿੰਟਰ ਬਲੂਜ਼ ਦੇ ਕਾਰਨ ਲੋਕਾਂ ‘ਚ ਨਿਰਾਸ਼ਾ, ਇਕੱਲਾਪਣ, ਚਿੜਚਿੜਾਪਨ, ਕਮਜ਼ੋਰੀ ਅਤੇ ਨਕਾਰਾਤਮਕ ਵਰਗੀਆਂ ਭਾਵਨਾਵਾਂ ਆ ਜਾਂਦੀਆਂ ਹਨ। ਅਕਸਰ ਲੋਕ ਇਸਨੂੰ ਮਾਮੂਲੀ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਇਹ ਡਿਪ੍ਰੈਸ਼ਨ ਅਤੇ ਚਿੰਤਾ ਦਾ ਰੂਪ ਵੀ ਲੈ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਸੁਪਰਫੂਡਜ਼ ਬਾਰੇ ਦੱਸਾਂਗੇ ਜਿਨ੍ਹਾਂ ਦਾ ਸਰਦੀਆਂ ਵਿੱਚ ਸੇਵਨ ਤੁਹਾਨੂੰ ਇਸ ਸਮੱਸਿਆ ਤੋਂ ਬਚਾ ਸਕਦਾ ਹੈ।
ਕੀ ਹੈ ਵਿੰਟਰ ਬਲੂਜ਼ ਦੀ ਸਮੱਸਿਆ: ਕੁਝ ਲੋਕ ਸ਼ਿਕਾਇਤ ਕਰਦੇ ਹਨ ਕਿ ਸਰਦੀਆਂ ਦੇ ਮੌਸਮ ਵਿਚ ਉਨ੍ਹਾਂ ਨੂੰ ਤਣਾਅ ਅਤੇ ਉਦਾਸੀਨਤਾ ਰਹਿੰਦੀ ਹੈ ਜਿਸ ਨੂੰ ਵਿੰਟਰ ਬਲੂਜ ਜਾਂ ਡਿਪ੍ਰੈਸ਼ਨ ਕਿਹਾ ਜਾਂਦਾ ਹੈ। ਮੌਸਮ ਵਿਚ ਬਦਲਾਅ ਦੇ ਨਾਲ-ਨਾਲ ਇਹ ਸਮੱਸਿਆ ਆਪਣੇ ਆਪ ਹੋ ਸਕਦੀ ਹੈ। ਇਹ Seasonal Effective Disorder (SAD), ਉਦਾਸੀ ਨਾਲ ਜੁੜੀ ਇੱਕ ਬੀਮਾਰੀ ਹੈ। ਜਿਸ ਦੇ ਕਾਰਨ ਤੁਸੀਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਹੁਣ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਇਸ ਸਮੱਸਿਆ ਤੋਂ ਬਚਣ ਲਈ ਕਿਹੜੇ ਫੂਡਜ਼ ਨੂੰ ਡਾਇਟ ‘ਚ ਲੈਣਾ ਚਾਹੀਦਾ ਹੈ…
ਸੁੱਕੇ ਮੇਵੇ: ਹਰ ਰੋਜ਼ ਮੁੱਠੀ ਭਰ ਸੁੱਕੇ ਮੇਵੇ ਖਾਣ ਨਾਲ ਨਾ ਸਿਰਫ ਤਣਾਅ ਹੁੰਦਾ ਹੈ ਬਲਕਿ ਸਿਹਤ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਸਰਦੀਆਂ ਵਿੱਚ ਇਸਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ। ਲੋਹੜੀ ਦੇ ਮੌਕੇ ਲੋਕ ਖਾਸ ਤੌਰ ‘ਤੇ ਤਿਲ ਦੇ ਲੱਡੂ ਬਣਾ ਕੇ ਖਾਂਦੇ ਹਨ ਪਰ ਇਹ ਇੱਕ ਕੁਦਰਤੀ ਐਨਰਜ਼ੀ ਬੂਸਟਰ ਵੀ ਹੈ ਜੋ ਤਣਾਅ ਤੋਂ ਰਾਹਤ ਦਿਵਾਉਂਦਾ ਹੈ। ਇਸ ਦੇ ਨਾਲ ਹੀ ਇਸ ਦੀ ਤਾਸੀਰ ਗਰਮ ਹੋਣ ਦੇ ਕਾਰਨ ਸਰਦੀਆਂ ਵਿਚ ਇਸ ਦਾ ਸੇਵਨ ਹੋਰ ਵੀ ਫਾਇਦੇਮੰਦ ਹੁੰਦਾ ਹੈ। ਗੁੜ ਦੀ ਗੱਚਕ ‘ਚ ਮੋਨੋਸੈਚੂਰੇਟਿਡ ਫੈਟੀ ਐਸਿਡ ਹੁੰਦੇ ਹਨ ਜੋ ਹਾਰਮੋਨ ਨੂੰ ਸੰਤੁਲਿਤ ਕਰਦੇ ਹਨ ਅਤੇ ਇਕਾਗਰਤਾ ਵਧਾਉਂਦੇ ਹਨ। ਨਾਲ ਹੀ ਇਹ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਬਲੈਕ ਕੌਫੀ: ਬਲੈਕ ਕੌਫੀ ਦਿਮਾਗ ‘ਚ ਹੈਪੀ ਹਾਰਮੋਨਜ਼ ਰਿਲੀਜ਼ ਕਰਦੀ ਹੈ ਅਤੇ ਦਿਮਾਗ ਨੂੰ ਰਿਲੈਕਸ ਕਰਦੀ ਹੈ। ਇਸ ਨਾਲ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਅਤੇ ਡਿਪ੍ਰੈਸ਼ਨ, Anxiety, ਤਣਾਅ ਅਤੇ ਚਿੰਤਾ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਵਿੰਟਰ ਬਲੂਜ ਤੋਂ ਬਚਣ ਲਈ ਰੋਜ਼ਾਨਾ 5 ਮਿੰਟ ਦੀ ਧੁੱਪ, 30 ਮਿੰਟ ਯੋਗਾ, ਬਰੀਥਿੰਗ ਐਕਸਰਸਾਈਜ਼ ਕਰੋ। ਇਸ ਤੋਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ‘ਚ ਬਿਜ਼ੀ ਰਹਿਣ ਦੀ ਕੋਸ਼ਿਸ਼ ਵੀ ਕਰੋ। ਐਵੋਕਾਡੋ ‘ਚ ਮੌਜੂਦ ਫਾਈਬਰ, ਵਿਟਾਮਿਨ-ਬੀ6, ਬੀ5, ਸੀ ਅਤੇ ਈ ਮੂਡ ਨੂੰ ਵਧੀਆ ਬਣਾਉਂਦੇ ਹਨ।ਨਾਲ ਹੀ ਇਹ ਨਿਊਰੋਟ੍ਰਾਂਸਮੀਟਰ ਨੂੰ ਸਿੰਥੇਸਾਈਜ ਅਤੇ ਆਈਡਰਨਲ ਗਲੈਂਡਜ਼ ਨੂੰ ਸਪੋਰਟ ਕਰਦੇ ਹਨ ਜਿਸ ਨੂੰ ਖਾਣ ਨਾਲ ਮੂਡ ਸਹੀ ਰਹਿੰਦਾ ਹੈ। ਇਸ ਨਾਲ ਤੁਸੀਂ ਸਰਦੀਆਂ ‘ਚ ਹੋਣ ਵਾਲੇ ਡਿਪ੍ਰੈਸ਼ਨ ਤੋਂ ਬਚੇ ਰਹਿੰਦੇ ਹੋ।