Winter Drinking water: ਸਰਦੀਆਂ ‘ਚ ਅਕਸਰ ਲੋਕ ਓਨਾ ਪਾਣੀ ਨਹੀਂ ਪੀਂਦੇ ਜਿੰਨੀ ਉਨ੍ਹਾਂ ਦੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਠੰਡ ਦੇ ਮੌਸਮ ‘ਚ ਜ਼ਿਆਦਾ ਪਿਆਸ ਨਹੀਂ ਲੱਗਦੀ। ਮਾਹਿਰਾਂ ਅਨੁਸਾਰ ਹਰ ਵਿਅਕਤੀ ਨੂੰ ਦਿਨ ‘ਚ ਘੱਟੋ-ਘੱਟ 8-9 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਭਰਪੂਰ ਪਾਣੀ ਨਹੀਂ ਪੀਂਦੇ ਹੋ ਤਾਂ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ‘ਚ ਪਾਣੀ ਨਾ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਸ ਦਾ ਹੱਲ ਕਿਵੇਂ ਕੀਤਾ ਜਾਵੇ।
ਡੀਹਾਈਡਰੇਸ਼ਨ: ਸਰੀਰ ‘ਚ ਪਾਣੀ ਦੀ ਕਮੀ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਡੀਹਾਈਡ੍ਰੇਸ਼ਨ ਕਾਰਨ ਇਲੈਕਟ੍ਰੋਲਾਈਟ ਲੈਵਲ ਵੀ ਘੱਟ ਜਾਂਦਾ ਹੈ ਜਿਸ ਦਾ ਅਸਰ ਦਿਮਾਗ ‘ਤੇ ਵੀ ਪੈਂਦਾ ਹੈ।
ਮਾਸਪੇਸ਼ੀਆਂ ‘ਚ ਖਿਚਾਅ: ਇਲੈਕਟ੍ਰੋਲਾਈਟ ਇਕ ਕਿਸਮ ਦਾ ਮਿਨਰਲ ਹੈ ਜੋ ਸੈੱਲਾਂ ਨੂੰ ਸਿਗਨਲ ਭੇਜਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਦੇ ਕਾਰਨ ਕੋਸ਼ਿਕਾਵਾਂ ਨੂੰ ਸਿਗਨਲ ਨਹੀਂ ਮਿਲ ਪਾਉਂਦੇ ਹਨ ਜਿਸ ਨਾਲ ਮਾਸਪੇਸ਼ੀਆਂ ‘ਚ ਮਰੋੜ, ਕਮਜ਼ੋਰ ਯਾਦਦਾਸ਼ਤ, ਦੌਰੇ ਪੈਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਡ੍ਰਾਈ ਸਕਿਨ: ਸਰਦੀਆਂ ‘ਚ ਨਾ ਸਿਰਫ਼ ਖੁਸ਼ਕ ਹਵਾ ਨਾਲ ਹੀ ਨਹੀਂ ਸਗੋਂ ਘੱਟ ਮਾਤਰਾ ‘ਚ ਪਾਣੀ ਪੀਣ ਨਾਲ ਵੀ ਸਕਿਨ ਡ੍ਰਾਈ ਹੋ ਜਾਂਦੀ ਹੈ। ਇਸ ਦੇ ਨਾਲ ਹੀ ਡ੍ਰਾਈ ਸਕਿਨ ਕਾਰਨ ਝੁਰੜੀਆਂ, ਛਾਈਆਂ ਉਮਰ ਤੋਂ ਪਹਿਲਾਂ ਹੀ ਪੈਣ ਲੱਗਦੀਆਂ ਹਨ।
ਕਿਡਨੀ ‘ਤੇ ਅਸਰ: ਸਰੀਰ ‘ਚ ਪਾਣੀ ਦੀ ਕਮੀ ਹੋਣ ‘ਤੇ ਬਲੱਡ ਵੇਸਲਜ ਹਾਈਪੋਥੈਲਮਸ ਨੂੰ ਇੱਕ ਸੰਕੇਤ ਭੇਜਦੀ ਹੈ ਅਤੇ ਉਹ ਵੈਸੋਪ੍ਰੇਸਿਨ/ਐਂਟੀਡੀਯੂਰੇਟਿਕ ਹਾਰਮੋਨ ਰਿਲੀਜ਼ ਕਰਦੀ ਹੈ। ਇਹ ਹਾਰਮੋਨ ਕਿਡਨੀ ਨੂੰ ਖੂਨ ‘ਚੋਂ ਘੱਟ ਪਾਣੀ ਕੱਢਣ ਦਾ ਸੰਕੇਤ ਦਿੰਦਾ ਹੈ। ਇਸ ਕਾਰਨ ਕਿਡਨੀ ਫਿਲਟਰ ਦਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ ਜਿਸ ਕਾਰਨ ਪਿਸ਼ਾਬ ਘੱਟ, ਗਾੜ੍ਹਾ ਅਤੇ ਰੰਗ ਗੂੜਾ ਹੋ ਜਾਂਦਾ ਹੈ।
ਕਿਡਨੀ ਨੂੰ ਸੱਟ: ਖੋਜ ਦੇ ਅਨੁਸਾਰ ਲੰਬੇ ਸਮੇਂ ਤੱਕ ਘੱਟ ਪਾਣੀ ਪੀਣ ਨਾਲ ਕਿਡਨੀ ਨੂੰ ਸੱਤ ਲੱਗ ਸਕਦੀ ਹੈ। ਖਾਸ ਤੌਰ ‘ਤੇ ਜਿੰਨਾ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਨ੍ਹਾਂ ‘ਚ ਕਿਡਨੀ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।
ਘੱਟ ਬਲੱਡ ਪ੍ਰੈਸ਼ਰ: ਪਾਣੀ ਦੀ ਕਮੀ ਕਾਰਨ ਹਾਈਪੋਟੈਂਸ਼ਨ ਜਾਂ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਵਧੀਆ ਹੋਵੇਗਾ ਭਰਪੂਰ ਪਾਣੀ ਪੀਓ।
ਸਰਦੀਆਂ ‘ਚ ਪਾਣੀ ਨਹੀਂ ਪੀ ਪਾਉਂਦੇ ਤਾਂ ਕੀ ਕਰੀਏ ?
- ਖੀਰਾ, ਹਰੀਆਂ ਸਬਜ਼ੀਆਂ, ਮੂਲੀ, ਬ੍ਰੋਕਲੀ, ਸੇਬ, ਦਹੀਂ, ਪੱਕੇ ਹੋਏ ਚੌਲ, ਪਾਲਕ, ਨਿੰਬੂ, ਟਮਾਟਰ, ਸਟ੍ਰਾਬੇਰੀ, ਅੰਗੂਰ ਜਾਂ ਅਜਿਹੀਆਂ ਚੀਜ਼ਾਂ ਖਾਓ ਜਿਨ੍ਹਾਂ ‘ਚ ਪਾਣੀ ਜ਼ਿਆਦਾ ਹੋਵੇ।
- ਸਰਦੀਆਂ ‘ਚ ਤੁਸੀਂ ਸਬਜ਼ੀਆਂ ਦਾ ਸੂਪ ਪੀ ਸਕਦੇ ਹੋ। ਇਸ ਤੋਂ ਇਲਾਵਾ ਨਾਰੀਅਲ ਪਾਣੀ, ਜੂਸ ਆਦਿ ਦਾ ਸੇਵਨ ਕਰੋ।
- ਜੇਕਰ ਪਾਣੀ ਦਾ ਸਵਾਦ ਫਿੱਕਾ ਲੱਗਦਾ ਹੈ ਤਾਂ ਤੁਲਸੀ, ਪੁਦੀਨਾ ਮਿਲਾ ਕੇ ਪੀਓ।
- ਦਿਨ ‘ਚ 2-3 ਵਾਰ ਗ੍ਰੀਨ ਟੀ ਦਾ ਸੇਵਨ ਕਰੋ।
- ਡਾਇਟ ‘ਚ ਦੇਸੀ ਡ੍ਰਿੰਕ ਜਿਵੇਂ ਕਿ ਸ਼ਕੰਜਵੀ, ਪੰਨਾ, ਗੁਲੂਕੋਜ਼, ਟੈਂਗ, ਮੱਖਣ-ਲੱਸੀ ਲਓ।
- ਲੰਚ ਅਤੇ ਡਿਨਰ ਦੇ ਨਾਲ ਸਲਾਦ ਖਾਣਾ ਨਾ ਭੁੱਲੋ।