Winter effects foods: ਸਰਦੀਆਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਲੋਕ ਇਸ ਸਮੇਂ ਵੱਧ ਤੋਂ ਵੱਧ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ ਜਿਸ ਨਾਲ ਉਨ੍ਹਾਂ ਦੇ ਸਰੀਰ ‘ਚ ਗਰਮਾਹਟ ਪੈਦਾ ਹੋ ਸਕੇ। ਪਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਗਰਮਾਹਟ ਤਾਂ ਮਿਲਦੀ ਹੈ। ਪਰ ਉਨ੍ਹਾਂ ਦੇ ਸੇਵਨ ਦੇ ਕਾਰਨ ਸਰੀਰ ਨੂੰ ਫ਼ਾਇਦੇ ਦੀ ਜਗ੍ਹਾ ਨੁਕਸਾਨ ਝੱਲਣਾ ਪੈ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…
ਦੁੱਧ: ਦੁੱਧ ਕੈਲਸ਼ੀਅਮ ਦਾ ਉਚਿਤ ਸਰੋਤ ਹੈ। ਇਸਦੇ ਸੇਵਨ ਨਾਲ ਸਰੀਰ ‘ਚ ਗਰਮਾਹਟ ਆਉਣ ਦੇ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਵਿੱਚ ਮਜ਼ਬੂਤੀ ਆਉਂਦੀ ਹੈ। ਪਰ ਸਰਦੀਆਂ ਵਿਚ ਇਸ ਨੂੰ ਜ਼ਿਆਦਾ ਪੀਣ ਨਾਲ ਗਲ਼ੇ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ ਇਸ ਦੀ ਤਾਸੀਰ ਠੰਡੀ ਹੋਣ ਕਾਰਨ ਕਫ਼ ਦੀ ਪ੍ਰੇਸ਼ਾਨੀ ਅਤੇ ਸਾਹ ਦੀਆਂ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ। ਅਕਸਰ ਲੋਕ ਸਰਦੀਆਂ ਵਿਚ ਸਰੀਰ ਨੂੰ ਗਰਮ ਰੱਖਣ ਲਈ ਕੌਫੀ, ਚਾਹ ਅਤੇ ਹਾਟ ਚਾਕਲੇਟ ਦਾ ਜ਼ਿਆਦਾ ਸੇਵਨ ਕਰਦੇ ਹਨ। ਪਰ ਇਸ ਵਿਚ ਜ਼ਿਆਦਾ ਫੈਟ ਅਤੇ ਕੈਫੀਨ ਹੋਣ ਕਾਰਨ ਭਾਰ ਵਧਣ ਅਤੇ ਡੀ-ਹਾਈਡਰੇਟ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਸਰੀਰ ਦਾ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਰਹਿੰਦਾ ਹੈ।
ਰੈੱਡ ਮੀਟ: ਰੈੱਡ ਮੀਟ ਅਤੇ ਆਂਡਿਆਂ ‘ਚ ਪ੍ਰੋਟੀਨ ਜ਼ਿਆਦਾ ਮਾਤਰਾ ‘ਚ ਹੋਣ ਨਾਲ ਸਰੀਰ ਨੂੰ ਐਨਰਜ਼ੀ ਅਤੇ ਗਰਮਾਹਟ ਮਿਲਣ ‘ਚ ਮਦਦ ਮਿਲਦੀ ਹੈ। ਪਰ ਸਰਦੀਆਂ ਵਿੱਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਨਾਲ ਗਲ਼ੇ ਵਿੱਚ ਬਲਗਮ ਦੀ ਸਮੱਸਿਆ ਹੋ ਸਕਦੀ ਹੈ। ਇਸ ਦੀ ਬਜਾਏ ਤੁਸੀਂ ਸਰਦੀਆਂ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਮੱਛੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਆਫ-ਸੀਜ਼ਨ ਫਲਾਂ ਦਾ ਸੇਵਨ ਕਰਨਾ: ਕਿਸੇ ਵੀ ਚੀਜ਼ ਦਾ ਲਾਭ ਸਿਰਫ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਸਹੀ ਸਮੇਂ ਤੇ ਖਾਧਾ ਜਾਵੇ। ਅਜਿਹੇ ‘ਚ ਗਲਤ ਸਮੇਂ ‘ਤੇ ਖਾਧੀ ਗਈ ਪੌਸ਼ਟਿਕ ਚੀਜ਼ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਿੱਚ ਸਮਾਂ ਨਹੀਂ ਲਗਾਉਂਦੀ। ਇਸ ਦੇ ਲਈ ਹਮੇਸ਼ਾ ਤਾਜ਼ੇ ਅਤੇ ਮੌਸਮੀ ਫ਼ਲਾਂ ਦਾ ਸੇਵਨ ਕਰੋ। ਮਾਹਰਾਂ ਦੇ ਅਨੁਸਾਰ ਜ਼ਿਆਦਾ ਮਾਤਰਾ ‘ਚ ਮਿੱਠਾ ਖਾਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ਵਿਚ ਬੈਕਟਰੀਆ ਵਧਣ ਕਾਰਨ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਦੇ ਲਈ ਜ਼ੁਕਾਮ-ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਆਪਣੀ ਆਦਤ ਨੂੰ ਕੰਟਰੋਲ ਵਿੱਚ ਰੱਖੋ।
ਪਾਣੀ ਦੀ ਜਗ੍ਹਾ ਸ਼ਰਾਬ ਪੀਣੀ: ਇਸ ਮੌਸਮ ਵਿਚ ਜ਼ਿਆਦਾ ਠੰਡ ਲੱਗਣ ਅਤੇ ਪਿਆਸ ਘੱਟ ਹੋਣ ਕਾਰਨ ਲੋਕ ਪਾਣੀ ਘੱਟ ਪੀਂਦੇ ਹਨ। ਇਸਦੇ ਉਲਟ ਉਹ ਠੰਡੇ ਤੋਂ ਬਚਣ ਲਈ ਜ਼ਿਆਦਾ ਸ਼ਰਾਬ ਪੀਂਦੇ ਹਨ। ਪਰ ਇਸ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ ਸਰੀਰ ਨੂੰ ਸਹੀ ਮਾਤਰਾ ‘ਚ ਪਾਣੀ ਮਿਲਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਦੇ ਨਾਲ ਹੀ ਸਰੀਰ ਵਿਚ ਮੌਜੂਦ ਗੰਦਗੀ ਬਾਹਰ ਨਿਕਲਣ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਣ ਤੋਂ ਪਰਹੇਜ਼ ਕਰੋ।