Winter Finger Swelling tips: ਸਰਦੀਆਂ ‘ਚ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਹੱਥਾਂ-ਪੈਰਾਂ ‘ਚ ਸੋਜ, ਜਲਣ, ਖੁਜਲੀ ਅਤੇ ਦਰਦ ਮਹਿਸੂਸ ਹੁੰਦਾ ਹੈ। ਕਈ ਵਾਰ ਤਾਂ ਸਕਿਨ ਨਿਕਲਣ ਅਤੇ ਖੂਨ ਆਉਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਤੋਂ ਬਚ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਹੱਥਾਂ-ਪੈਰਾਂ ਦੀ ਸੋਜ ਤੋਂ ਬਚ ਸਕਦੇ ਹੋ।
ਹਲਦੀ: ਇਸ ਦੇ ਲਈ 1/2 ਚੱਮਚ ਹਲਦੀ ‘ਚ ਜ਼ਰੂਰਤ ਅਨੁਸਾਰ ਜੈਤੂਨ ਦਾ ਤੇਲ ਮਿਲਾਓ। ਤਿਆਰ ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ ਲਗਾਓ। ਤੁਸੀਂ ਇਸ ਨੂੰ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ। ਇਸ ਨਾਲ ਪੈਰਾਂ ਦੀਆਂ ਉਂਗਲਾਂ ‘ਚ ਸੋਜ, ਜਲਣ, ਖੁਜਲੀ ਅਤੇ ਦਰਦ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਸਰ੍ਹੋਂ ਦਾ ਤੇਲ: ਸਰ੍ਹੋਂ ਦੇ ਤੇਲ ‘ਚ ਮੌਜੂਦ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਗੁਣ ਉਂਗਲਾਂ ਦੀ ਸੋਜ, ਖੁਜਲੀ ਆਦਿ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਲਈ ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਸੌਣ ਤੋਂ ਪਹਿਲਾਂ ਪ੍ਰਭਾਵਿਤ ਥਾਂ ਦੀ ਮਸਾਜ ਕਰਦੇ ਹੋਏ ਲਗਾਓ। ਇਸ ਤੋਂ ਬਾਅਦ ਜੁਰਾਬਾਂ ਪਾ ਕੇ ਸੌਂ ਜਾਓ। ਇਸ ਉਪਾਅ ਨੂੰ ਕੁਝ ਦਿਨਾਂ ਤੱਕ ਅਪਣਾਉਣ ਨਾਲ ਤੁਹਾਨੂੰ ਸੋਜ, ਜਲਣ, ਖੁਜਲੀ ਆਦਿ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਤੁਸੀਂ ਚਾਹੋ ਤਾਂ ਜੈਤੂਨ ਦੇ ਤੇਲ ਨਾਲ ਹੱਥਾਂ-ਪੈਰਾਂ ਦੀ ਮਾਲਿਸ਼ ਵੀ ਕਰ ਸਕਦੇ ਹੋ।
ਪਿਆਜ਼ ਦਾ ਰਸ: ਸਰਦੀਆਂ ‘ਚ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਤੁਸੀਂ ਪਿਆਜ਼ ਦੇ ਰਸ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਐਂਟੀ-ਬਾਇਓਟਿਕ ਅਤੇ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨਾਲ ਪ੍ਰਭਾਵਿਤ ਥਾਂ ‘ਤੇ ਮਸਾਜ ਕਰਨ ਨਾਲ ਤੁਸੀਂ ਕੁਝ ਹੀ ਦਿਨਾਂ ‘ਚ ਆਰਾਮ ਮਹਿਸੂਸ ਕਰੋਗੇ।
ਨਿੰਬੂ: ਹੱਥਾਂ-ਪੈਰਾਂ ‘ਚ ਸੋਜ, ਖੁਜਲੀ, ਜਲਣ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਨਿੰਬੂ ਦੇ ਰਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਨਿੰਬੂ ਦਾ ਰਸ ਕੱਢ ਕੇ ਪ੍ਰਭਾਵਿਤ ਥਾਂ ਦੀ ਮਸਾਜ ਕਰੋ। ਕੁਝ ਦਿਨ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦਰਦ, ਸੋਜ ਆਦਿ ਤੋਂ ਰਾਹਤ ਮਿਲੇਗੀ।
ਮਟਰ: ਭਾਵੇਂ ਤੁਹਾਨੂੰ ਸੁਣਨ ‘ਚ ਥੋੜ੍ਹਾ ਅਜੀਬ ਲੱਗੇ ਪਰ ਮਟਰ ਨੂੰ ਸੋਜ, ਜਲਨ, ਖੁਜਲੀ ਆਦਿ ਤੋਂ ਬਚਣ ਲਈ ਵੀ ਕਾਰਗਰ ਮੰਨਿਆ ਜਾਂਦਾ ਹੈ। ਇਸ ਦੇ ਲਈ ਮਟਰਾਂ ਨੂੰ ਪਾਣੀ ‘ਚ ਉਬਾਲ ਲਓ। ਫਿਰ ਉਸ ਪਾਣੀ ਨੂੰ ਥੋੜ੍ਹਾ ਜਿਹਾ ਠੰਡਾ ਕਰ ਲਓ ਅਤੇ ਉਸ ਨਾਲ ਹੱਥ-ਪੈਰ ਧੋ ਲਓ। ਇਸ ਨਾਲ ਸੋਜ ਘੱਟ ਹੋ ਕੇ ਦਰਦ, ਜਲਣ, ਖੁਜਲੀ ਆਦਿ ਤੋਂ ਰਾਹਤ ਮਿਲੇਗੀ।