Winter Flu home remedies: ਬਦਲਦੇ ਮੌਸਮ ‘ਚ ਕੋਰੋਨਾ ਦੇ ਨਾਲ-ਨਾਲ ਫਲੂ, ਵਾਇਰਲ ਬੁਖਾਰ, ਜ਼ੁਕਾਮ ਅਤੇ ਖੰਘ ਦੀ ਸਮੱਸਿਆ ਵੀ ਬਹੁਤ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘਟੀ ਹੈ ਪਰ ਐਕਟਿਵ ਮਰੀਜ਼ਾਂ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਸਮਾਜਿਕ ਦੂਰੀ, ਮਾਸਕ ਲਗਾਉਣਾ, ਹੱਥ ਧੋਣਾ, ਸੈਨੀਟਾਈਜ਼ਰ ਦੀ ਵਰਤੋਂ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਹੈ ਉੱਥੇ ਹੀ ਫਲੂ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਆਪਣਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਵਿੰਟਰ ਫਲੂ, ਜ਼ੁਕਾਮ, ਖੰਘ, ਜ਼ੁਕਾਮ, ਬੁਖਾਰ ਲਈ ਕੁਝ ਆਸਾਨ ਘਰੇਲੂ ਨੁਸਖੇ…
ਸਭ ਤੋਂ ਪਹਿਲਾਂ ਜਾਣੋ ਫਲੂ ਦੇ ਲੱਛਣ
- ਹਲਕਾ ਬੁਖਾਰ
- ਕਫ਼ ਜਾਂ ਬੰਦ ਨੱਕ
- ਗਲੇ ‘ਚ ਖਰਾਸ਼ ਅਤੇ ਖੰਘ
- ਵਗਦਾ ਨੱਕ
- ਸਰੀਰ ‘ਚ ਦਰਦ ਹੋਣਾ
- ਠੰਡ ਲੱਗਣੀ
- ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ
- ਬੰਦ ਨੱਕ, ਵਗਦਾ ਨੱਕ ਅਤੇ ਭਰੀ ਹੋਈ ਨੱਕ ਫਲੂ ਦੇ ਆਮ ਲੱਛਣ ਹਨ ਜਿਨ੍ਹਾਂ ਦਾ ਸਹੀ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਸਰੀਰ ‘ਤੇ ਬੁਰਾ ਅਸਰ ਪੈ ਸਕਦਾ ਹੈ।
ਹੁਣ ਜਾਣੋ ਫਲੂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ…
ਸਪਾਈਸੀ ਭੋਜਨ ਖਾਓ: ਫਲੂ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਸਪਾਈਸੀ ਭੋਜਨ ਖਾਓ ਪਰ ਜੰਕ ਫੂਡ ਤੋਂ ਦੂਰ ਰਹੋ। ਘਰ ‘ਚ ਹੀ ਸਪਾਈਸੀ ਭੋਜਨ ਬਣਾਕੇ ਖਾਓ। ਅਸਲ ‘ਚ ਮਿਰਚ ਚ ਕੈਪਸੈਸੀਨ ਨਾਮਕ ਇੱਕ ਤੱਤ ਹੁੰਦਾ ਹੈ ਜੋ ਗਰਮੀ ਪੈਦਾ ਕਰਨ ਦੇ ਨਾਲ ਨੱਕ ਨੂੰ ਸਾਫ਼ ਅਤੇ ਸੋਜ ਨੂੰ ਘਟਾਉਂਦਾ ਹੈ। ਇਸ ਨਾਲ ਬੰਦ ਨੱਕ ਤੋਂ ਵੀ ਰਾਹਤ ਮਿਲਦੀ ਹੈ।
ਨੇਜਲ ਸਲਾਈਨ ਸਪਰੇਅ: ਸਲਾਈਨ ਸਪਰੇਅ ਬੰਦ ਨੱਕ ਨੂੰ ਖੋਲ੍ਹਣ ਦਾ ਸਭ ਤੋਂ ਵਧੀਆ ਤਰੀਕਾ ਹੈ। ਤੁਸੀਂ ਇਸ ਨੂੰ ਬਾਜ਼ਾਰ ਤੋਂ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਨਮਕ ਅਤੇ ਪਾਣੀ ਨੂੰ ਮਿਲਾ ਕੇ ਸਪਰੇਅ ਜਾਂ ਸਰਿੰਜ ‘ਚ ਪਾਓ। ਧਿਆਨ ਰੱਖੋ ਕਿ ਇਸ ਸਮੇਂ ਦੌਰਾਨ ਆਪਣੇ ਮੂੰਹ ਰਾਹੀਂ ਸਾਹ ਨਾ ਲਓ। ਇਹ ਹੋਮਮੇਡ ਸਲਾਈਨ ਵੀ ਬੰਦ ਨੱਕ ਨੂੰ ਖੋਲ੍ਹਣ ‘ਚ ਮਦਦ ਕਰੇਗਾ।
ਸਟੀਮ ਲਓ: ਫਲੂ, ਬੰਦ ਨੱਕ ਜਾਂ ਜ਼ੁਕਾਮ ਤੋਂ ਰਾਹਤ ਪਾਉਣ ਲਈ ਤੁਸੀਂ ਸਟੀਮ ਵੀ ਲੈ ਸਕਦੇ ਹੋ। ਸਟੀਮ ਲੈਣ ਨਾਲ ਬਲਗ਼ਮ ਪਤਲੀ ਹੋਣ ਲੱਗਦੀ ਹੈ ਜਿਸ ਨਾਲ ਨੱਕ ਸਾਫ਼ ਹੋ ਜਾਂਦਾ ਹੈ ਅਤੇ ਸਾਹ ਲੈਣ ‘ਚ ਕੋਈ ਸਮੱਸਿਆ ਨਹੀਂ ਹੁੰਦੀ। ਸਟੀਮਿੰਗ ਵਾਲੇ ਪਾਣੀ ‘ਚ ਅਸੈਂਸ਼ੀਅਲ ਆਇਲ ਦੀਆਂ ਕੁਝ ਬੂੰਦਾਂ ਪਾਉਣ ਨਾਲ ਜਲਦੀ ਆਰਾਮ ਮਿਲੇਗਾ।
ਗਰਮ ਪਾਣੀ ਜਾਂ ਪੀਣ ਵਾਲੇ ਪਦਾਰਥ: ਫਲੂ ਤੋਂ ਰਾਹਤ ਪਾਉਣ ਲਈ ਗਰਮ ਪਾਣੀ, ਗ੍ਰੀਨ ਟੀ, ਸੂਪ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਬੰਦ ਨੱਕ ਤੋਂ ਵੀ ਰਾਹਤ ਮਿਲੇਗੀ ਅਤੇ ਇਮਿਊਨਿਟੀ ਵੀ ਵਧੇਗੀ। ਇਸ ਨਾਲ ਹੀ ਇਹ ਤੁਹਾਨੂੰ ਡੀਹਾਈਡ੍ਰੇਟ ਨਹੀਂ ਹੋਣ ਦੇਵੇਗਾ।
ਨੱਕ ਦੀ ਸਿਕਾਈ: ਤੁਸੀਂ ਬੰਦ ਨੱਕ ਨੂੰ ਖੋਲ੍ਹਣ ਲਈ ਕੰਪਰੈੱਸ ਵੀ ਕਰ ਸਕਦੇ ਹੋ। ਇਸ ਨਾਲ ਸਿਰ ਦੇ ਭਾਰੀਪਨ ਤੋਂ ਵੀ ਰਾਹਤ ਮਿਲੇਗੀ। ਇਸ ਦੇ ਲਈ ਤੋਲੀਏ ਨੂੰ ਗਰਮ ਪਾਣੀ ‘ਚ ਭਿਓ ਕੇ ਨਿਚੋੜ ਲਓ। ਇਸ ਨੂੰ ਕੁਝ ਦੇਰ ਨੱਕ ਅਤੇ ਮੱਥੇ ‘ਤੇ ਰੱਖੋ। ਇਸ ਨਾਲ ਬੰਦ ਨੱਕ ਖੁੱਲ੍ਹ ਜਾਵੇਗਾ ਅਤੇ ਸਿਰ ਦਰਦ ਤੋਂ ਰਾਹਤ ਮਿਲੇਗੀ।