Winter morning walk tips: ਸਿਹਤਮੰਦ ਜੀਵਨ ਦੀ ਕੁੰਜੀ ਹੈ ਮਾਰਨਿੰਗ ਵਾਕ ਪਰ ਸਰਦੀਆਂ ਦੇ ਮੌਸਮ ’ਚ ਇਹ ਤੁਹਾਡੇ ਲਈ ਥੋੜ੍ਹੀਆਂ ਪ੍ਰੇਸ਼ਾਨੀਆਂ ਪੈਦਾ ਕਰ ਸਕਦੀ ਹੈ। ਸਰਦੀਆਂ ’ਚ ਸਵੇਰੇ-ਸਵੇਰੇ ਉੱਠਣਾ ਬੇਹੱਦ ਆਲਸ ਦਾ ਕੰਮ ਹੈ, ਅਜਿਹੇ ਮੌਸਮ ’ਚ ਜਲਦੀ ਸਵੇਰ ਦੀ ਸੈਰ ’ਤੇ ਜਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਵੇਰੇ-ਸਵੇਰੇ ਸਮਾਗ ਜਾਂ ਧੁੰਦ ਜ਼ਿਆਦਾ ਹੁੰਦੀ ਹੈ। ਸਰਦੀਆਂ ਦੇ ਮੌਸਮ ’ਚ ਤੁਸੀਂ ਸਵੇਰੇ 7 ਵਜੇ ਤੋਂ ਪਹਿਲਾਂ ਮਾਰਨਿੰਗ ਵਾਕ ਜਾਂਦੇ ਹੋ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ। ਸਰਦੀਆਂ ਦੀਆਂ ਠੰਢੀਆਂ ਹਵਾਵਾਂ ਅਤੇ ਸਵੇਰੇ ਦੀ ਹਵਾ ’ਚ ਮੌਜੂਦ ਸਰਦ ਨਮੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਮੌਸਮ ’ਚ ਤੁਸੀਂ ਮਾਰਨਿੰਗ ਵਾਕ ’ਤੇ ਜਾਂਦੇ ਹੋ ਤਾਂ ਥੋੜ੍ਹਾ ਸੰਭਲ ਕੇ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਦ ਮੌਸਮ ’ਚ ਤੁਹਾਨੂੰ ਮਾਰਨਿੰਗ ਵਾਕ ’ਤੇ ਜਾਂਦੇ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
- ਤੁਸੀਂ ਸਰਦੀਆਂ ’ਚ ਮਾਰਨਿੰਗ ਵਾਕ ’ਤੇ ਜਾਣਾ ਚਾਹੁੰਦੇ ਹੋ ਤਾਂ 7 ਵਜੇ ਤੋਂ ਬਾਅਦ ਵਾਕ ’ਤੇ ਜਾਓ। ਸਵੇਰੇ-ਸਵੇਰੇ ਵਾਕ ਕਰਨ ਤੋਂ ਬਚੋ। ਸੂਰਜ ਦੀ ਧੁੱਪ ’ਚ ਵਾਕ ਅਤੇ ਕਸਰਤ ਕਰਨ ਨਾਲ ਤੁਸੀਂ ਜ਼ਿਆਦਾ ਫ੍ਰੈੱਸ਼ ਫੀਲ ਕਰੋਗੇ। ਨਾਲ ਹੀ ਠੰਢ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚੋਗੇ।
- ਸਰਦੀਆਂ ’ਚ ਵਾਕ ਕਰਨ ਨਾਲ ਬਾਡੀ ਗਰਮ ਹੋ ਜਾਂਦੀ ਹੈ ਅਤੇ ਗਰਮੀ ਮਹਿਸੂਸ ਹੁੰਦੀ ਹੈ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਗਰਮ ਕੱਪੜੇ ਨਾ ਪਾਓ। ਸਵੇਰੇ ਵਾਕ ਕਰਨ ਸਮੇਂ ਗਰਮ ਕੱਪੜਿਆਂ ਦੀ ਵਰਤੋਂ ਕਰੋ। ਇਹ ਤੁਹਾਨੂੰ ਸਰਦੀ ਦੇ ਨਾਲ ਹੀ ਬਾਡੀ ’ਚ ਹੀਟ ਵੀ ਪੈਦਾ ਕਰਦੇ ਹਨ।
- ਵਾਕ ਤੋਂ ਆਉਣ ਤੋਂ ਬਾਅਦ ਠੰਢੇ ਪਾਣੀ ਤੋਂ ਪਰਹੇਜ ਕਰੋ। ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਪੀਓ। ਠੰਢੇ ਭੋਜਨ ਤੋਂ ਵੀ ਪਰਹੇਜ ਕਰੋ।
- ਸਰਦੀਆਂ ’ਚ ਹਾਰਟ ਦੇ ਮਰੀਜ਼ ਨੂੰ ਸਵੇਰੇ ਜਲਦੀ ਕਸਰਤ ਨਹੀਂ ਕਰਨੀ ਚਾਹੀਦੀ। ਸਰਦੀਆਂ ’ਚ ਸਵੇਰੇ ਵਾਤਾਵਰਨ ’ਚ ਨਮੀ ਰਹਿੰਦੀ ਹੈ ਜੋ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਧੁੰਦ ਹਟਣ ਤੋਂ ਬਾਅਦ ਟਹਿਲਣਾ ਚਾਹੀਦਾ ਹੈ, ਇਹ ਸਿਹਤ ਲਈ ਬਿਹਤਰ ਹੋਵੇਗਾ।
- ਬਜ਼ੁਰਗ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਵੇਰੇ 11 ਜਾਂ 11.30 ਤੋਂ ਬਾਅਦ ਹੀ ਸੈਰ ’ਤੇ ਨਿਕਲਣ। ਬਜ਼ੁਰਗਾਂ ਨੂੰ ਸਵੇਰੇ 6 ਜਾਂ 7 ਵਜੇ ਦੀ ਸੈਰ ਤੋਂ ਬਚਣਾ ਚਾਹੀਦਾ ਹੈ। ਸਵੇਰੇ ਬਾਹਰੀ ਹਵਾ ’ਚ ਦੂਸ਼ਿਤ ਗੈਸਾਂ ਦਾ ਪੱਧਰ ਵੱਧ ਰਹਿੰਦਾ ਹੈ, ਇਸ ਲਈ ਚੰਗਾ ਹੈ ਕਿ ਬਜ਼ੁਰਗ ਲੋਕ ਘਰ ਹੀ ਰਹਿਣ। ਇਨਡੋਰ ਹਵਾ ਕਿਸੇ ਵੀ ਸਮੇਂ ਬਾਹਰੀ ਹਵਾ ਦੀ ਤੁਲਨਾ ’ਚ ਘੱਟ ਪ੍ਰਦੂਸ਼ਿਤ ਹੋਵੇਗੀ।
- ਧੁੰਦ ਨਾਲ ਭਰੀ ਹਵਾ ’ਚ ਲਗਾਤਾਰ ਸਾਹ ਲੈਣ ਨਾਲ ਸਾਹ ਵਾਲੀ ਨਾੜੀ ’ਚ ਜਲਣ, ਪਾਈਪ ’ਚ ਸੋਜ, ਫੇਫੜਿਆਂ ਤੇ ਛਾਤੀ ’ਚ ਜਮਾਅ ਤੇ ਘਬਰਾਹਟ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਅਜਿਹੇ ਮਰੀਜ਼ ਸਵੇਰੇ-ਸਵੇਰੇ ਠੰਢੀ ਹਵਾ ’ਚ ਨਿਕਲਣ ਤੋਂ ਪਰਹੇਜ਼ ਕਰਨ।