Woman Care healthy diet: ਉਮਰ ਵੱਧਣ ਦੇ ਨਾਲ-ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਖਾਸ ਤੌਰ ‘ਤੇ 40 ਨੂੰ ਪਾਰ ਕਰਨ ਵਾਲੀਆਂ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਔਰਤਾਂ ਨੂੰ ਇਸ ਸਮੇਂ ਦੌਰਾਨ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਕਾਰਗਰ ਨੁਸਖ਼ੇ ਦੱਸਦੇ ਹਾਂ। ਇਸ ਨੂੰ ਤੁਸੀਂ ਆਪਣੀ ਡੇਲੀ ਲਾਈਫਸਟਾਈਲ ‘ਚ ਅਪਣਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਅਤੇ ਫਾਈਨ ਰੱਖ ਸਕਦੇ ਹੋ।
ਡਾਇਟ ‘ਚ ਕਰੋ ਬੀਜ ਸ਼ਾਮਲ: 40 ਤੋਂ ਬਾਅਦ ਔਰਤਾਂ ਨੂੰ ਆਪਣੀ ਡਾਇਟ ‘ਚ ਬੀਜ ਸ਼ਾਮਲ ਕਰਨੇ ਚਾਹੀਦੇ ਹਨ। ਸਿਹਤ ਮਾਹਿਰਾਂ ਅਨੁਸਾਰ ਇਨ੍ਹਾਂ ‘ਚ ਫਾਈਬਰ, ਪਲਾਂਟ ਪ੍ਰੋਟੀਨ, ਮਿਨਰਲਜ਼, ਜ਼ਿੰਕ, ਫਾਸਫੋਰਸ, ਮੈਂਗਨੀਜ਼, ਵਿਟਾਮਿਨ, ਐਂਟੀ-ਆਕਸੀਡੈਂਟ ਆਦਿ ਗੁਣ ਮੌਜੂਦ ਹੁੰਦੇ ਹਨ। ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਮੌਜੂਦ ਜ਼ਿੰਕ ਪ੍ਰੋਸਟੇਟ ਅਤੇ ਯੂਰੀਨਰੀ ਹੈਲਥ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਦਹੀਂ: ਦਹੀਂ ਹੋਰ ਪੋਸ਼ਕ ਤੱਤਾਂ ਦੇ ਨਾਲ-ਨਾਲ ਚੰਗੇ ਬੈਕਟੀਰੀਆ ਨਾਲ ਭਰਪੂਰ ਹੁੰਦਾ ਹੈ। ਦਹੀਂ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ‘ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਕਾਰਗਰ ਹੈ। ਅਜਿਹੇ ‘ਚ 40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਰੋਜ਼ਾਨਾ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ।
ਦੇਰ ਰਾਤ ਨੂੰ ਖਾਣ ਤੋਂ ਪਰਹੇਜ਼ ਕਰੋ: ਸਿਹਤ ਮਾਹਿਰਾਂ ਅਨੁਸਾਰ 40 ਸਾਲ ਦੀ ਉਮਰ ਤੋਂ ਬਾਅਦ ਦੇਰ ਰਾਤ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਗਲੂਕੋਜ਼ tolerance ‘ਚ ਗੜਬੜ ਹੋ ਸਕਦੀ ਹੈ। ਇਸ ਕਾਰਨ ਬਲੱਡ ਗਲੂਕੋਜ਼ ਵਧਣ ਦਾ ਖਤਰਾ ਰਹਿੰਦਾ ਹੈ ਜੋ ਕਿ ਸ਼ੂਗਰ ਦਾ ਇੱਕ ਮਹੱਤਵਪੂਰਨ ਕਾਰਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਭੋਜਨ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ ਹੈ। ਅਜਿਹੇ ‘ਚ ਭਾਰ ਵਧਣ ਦੀ ਸਮੱਸਿਆ ਹੋ ਸਕਦੀ ਹੈ।
ਵਿਟਾਮਿਨ ਡੀ ਨਾਲ ਭਰਪੂਰ ਭੋਜਨ: ਵਧਦੀ ਉਮਰ ਨਾਲ ਦਿਲ ਅਤੇ ਹੱਡੀਆਂ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਖਾਓ। ਜੇਕਰ ਤੁਸੀਂ ਚਾਹੋ ਤਾਂ ਵਿਟਾਮਿਨ ਡੀ ਸਪਲੀਮੈਂਟ ਵੀ ਲੈ ਸਕਦੇ ਹੋ।
ਡਾਇਟ ‘ਚ ਸ਼ਾਮਿਲ ਕਰੋ ਫਲ ਅਤੇ ਸਬਜ਼ੀਆਂ: ਸਿਹਤਮੰਦ ਰਹਿਣ ਲਈ ਰੋਜ਼ਾਨਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਓ। ਖਾਸ ਤੌਰ ‘ਤੇ ਮੌਸਮੀ ਫਲ ਅਤੇ ਸਬਜ਼ੀਆਂ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਸੀ ਨਾਲ ਭਰਪੂਰ ਫਲ ਖਾਓ। ਇਹ ਇਮਿਊਨਿਟੀ ਨੂੰ ਤੇਜ਼ੀ ਨਾਲ ਵਧਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਸਰਦੀ, ਜ਼ੁਕਾਮ, ਬੁਖਾਰ ਅਤੇ ਹੋਰ ਬੀਮਾਰੀਆਂ ਲੱਗਣ ਦਾ ਖਤਰਾ ਘੱਟ ਹੁੰਦਾ ਹੈ।
ਯੋਗਾ ਅਤੇ ਕਸਰਤ ਦਾ ਲਓ ਸਹਾਰਾ: ਸਿਹਤਮੰਦ ਰਹਿਣ ਲਈ ਹਲਕੀ-ਫੁਲਕੀ ਯੋਗਾ ਅਤੇ ਕਸਰਤ ਕਰੋ। ਇਹ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ। ਬਿਮਾਰੀਆਂ ਤੋਂ ਬਚਣ ਦੇ ਨਾਲ-ਨਾਲ ਵਿਅਕਤੀ ਦਿਨ ਭਰ ਐਂਰਜੈਟਿਕ ਮਹਿਸੂਸ ਕਰਦਾ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ।
ਪੈਦਲ ਚੱਲੋ: ਜੇਕਰ ਤੁਸੀਂ ਯੋਗਾ ਜਾਂ ਕਸਰਤ ਨਹੀਂ ਕਰ ਸਕਦੇ ਤਾਂ ਸਿਹਤਮੰਦ ਰਹਿਣ ਲਈ ਰੋਜ਼ਾਨਾ ਸੈਰ ਕਰੋ। ਇਸ ਨਾਲ ਤੁਹਾਡੇ ਪੂਰੇ ਸਰੀਰ ਦੀ ਕਸਰਤ ਇੱਕ ਤਰ੍ਹਾਂ ਨਾਲ ਹੋਵੇਗੀ। ਅਜਿਹੇ ‘ਚ ਇਹ ਫਿੱਟ ਅਤੇ ਫਾਈਨ ਰਹਿਣ ‘ਚ ਮਦਦ ਕਰੇਗਾ।