Women belly fat reduce: ਔਰਤ ਹੋਵੇ ਜਾਂ ਮਰਦ, ਬਾਹਰ ਨਿਕਲੀ ਹੋਈ ਤੋਂਦ ਭਲਾ ਕਿਸ ਨੂੰ ਚੰਗੀ ਲੱਗਦੀ ਹੈ। ਮਰਦ ਤਾਂ ਜਿੰਮ ਜਾ ਕੇ ਆਪਣਾ ਭਾਰ ਘੱਟ ਕਰ ਲੈਂਦੇ ਹਨ ਪਰ ਜਿੰਮ ਨਾ ਜਾਣ ਦੇ ਕਾਰਨ ਜ਼ਿਆਦਾ ਔਰਤਾਂ ਭਾਰ ਘੱਟ ਨਹੀਂ ਕਰ ਪਾਉਂਦੀਆਂ। ਉੱਥੇ ਹੀ ਕੁਝ ਔਰਤਾਂ ਜਿਮ ਜਾਣ ਤੋਂ ਬਾਅਦ ਵੀ ਵੇਟ ਲੂਜ ਨਹੀਂ ਕਰ ਪਾਉਂਦੀਆਂ। ਖ਼ਾਸ ਕਰ 40 ਦੀ ਉਮਰ ਦੇ ਬਾਅਦ ਔਰਤਾਂ ਲਈ ਭਾਰ ਘਟਾਉਣਾ ਇਕ ਵੱਡੀ ਸਮੱਸਿਆ ਬਣ ਜਾਂਦਾ ਹੈ।
40 ਤੋਂ ਬਾਅਦ ਭਾਰ ਘੱਟ ਕਰਨਾ ਮੁਸ਼ਕਲ ਕਿਉਂ ਹੈ?
- ਦਰਅਸਲ 40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਮਸਲ ਮਾਸ ਘੱਟ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਇਸ ਉਮਰ ‘ਚ ਪਾਚਕ ਕਿਰਿਆ ਵੀ ਹੌਲੀ ਹੋ ਜਾਂਦੀ ਹੈ ਜਿਸ ਕਾਰਨ ਕੈਲੋਰੀ ਬਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ।
- ਇਸ ਉਮਰ ‘ਚ ਭਾਰ ਘਟਾਉਣ ਦੇ ਵਿਚਕਾਰ ਦੂਜੀ ਰੁਕਾਵਟ ਹਾਰਮੋਨਸ ‘ਚ ਬਦਲਾਅ। ਪੀਰੀਅਡਜ਼, ਵਿਆਹ, ਪ੍ਰੈਗਨੈਂਸੀ, ਮੇਨੋਪੌਜ਼ ਦੇ ਸਫਰ ਨੂੰ ਪਾਰ ਕਰਨ ਤੋਂ ਬਾਅਦ ਔਰਤਾਂ ਦੇ ਸਰੀਰ ‘ਚ ਬਹੁਤ ਸਾਰੇ ਹਾਰਮੋਨਲ ਬਦਲਾਵ ਆ ਚੁੱਕੇ ਹੁੰਦੇ ਹਨ ਜਿਸ ਕਾਰਨ ਸਰੀਰ ਦੇ ਕਈ ਹਿੱਸਿਆਂ ‘ਚ ਹਾਰਡ ਫੈਟ ਜਮਾ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਭਾਰ ਘਟਾਉਣ ‘ਚ ਮੁਸ਼ਕਲ ਆਉਂਦੀ ਹੈ।
- ਟੈਸਟੋਸਟੀਰੋਨ ਅਤੇ ਐਸਟ੍ਰੋਜਨ ਦੇ ਲੈਵਲ ਘੱਟ ਹੋਣ ਕਾਰਨ ਔਰਤਾਂ ਦੇ ਸਰੀਰ ‘ਚ ਹਾਰਡ ਫੈਟ ਜਮਾ ਹੋ ਜਾਂਦਾ ਹੈ। ਜਦੋਂ ਕਿ ਮਰਦਾਂ ‘ਚ ਇਸ ਕਾਰਨ ਸਾਫਟ ਫੈਟ ਵਧਦਾ ਹੈ।
ਪੇਟ ਦੀ ਚਰਬੀ ਘਟਾਉਣਾ ਕਿਉਂ ਜ਼ਰੂਰੀ: ਪੇਟ ਦੀ ਚਰਬੀ ਸਰੀਰ ਦੇ ਦੂਜੇ ਹਿੱਸਿਆਂ ਨਾਲੋਂ ਜ਼ਿਆਦਾ ਨੁਕਸਾਨਦੇਹ ਹੈ ਕਿਉਂਕਿ ਇੱਥੇ ਜਮਾ ਹੋਣ ਵਾਲਾ ਵਿਸਰਲ ਫੈਟ ਸਾਹ ਦੀਆਂ ਸਮੱਸਿਆਵਾਂ, ਦਿਲ ਦੀ ਬਿਮਾਰੀ, ਟਾਈਪ-2 ਸ਼ੂਗਰ, ਹਾਈ ਬੀਪੀ ਅਤੇ ਹਾਈ ਕੋਲੇਸਟ੍ਰੋਲ ਦਾ ਕਾਰਨ ਬਣ ਸਕਦਾ ਹੈ।
ਵਿਆਹ ਤੋਂ ਬਾਅਦ ਵੱਧ ਜਾਂਦਾ ਹੈ 82% ਔਰਤਾਂ ਦਾ ਵਜ਼ਨ: ਅਧਿਐਨ ਦੇ ਅਨੁਸਾਰ ਵਿਆਹ ਦੇ 5 ਸਾਲਾਂ ‘ਚ ਹੀ ਲਗਭਗ 82% ਔਰਤਾਂ ਦਾ ਵਜ਼ਨ 5 ਤੋਂ 10kg ਤੱਕ ਵੱਧ ਜਾਂਦਾ ਹੈ।ਸਰੀਰ ਦੇ ਕੁਝ ਖਾਸ ਅੰਗ ਜਿਵੇਂ ਬ੍ਰੈਸਟ, ਹਿਪਸ, ਪੇਟ ‘ਚ ਫੈਟ ਜਮਾ ਹੋ ਜਾਂਦਾ ਹੈ। ਬਾਹਰੀ ਭੋਜਨ, ਲਾਈਫਸਟਾਈਲ ‘ਚ ਬਦਲਾਅ, ਹਾਰਮੋਨਲ ਬਦਲਾਅ, ਤਣਾਅ, ਵਧਦੀ ਉਮਰ, ਪ੍ਰੈਗਨੈਂਸੀ ਅਤੇ ਪੂਰੀ ਨੀਂਦ ਨਾ ਲੈਣਾ ਹੈ। ਉੱਥੇ ਹੀ ਖੋਜ ਕਹਿੰਦੀ ਹੈ ਕਿ 10 ਵਿਚੋਂ 6 ਭਾਰਤੀ ਔਰਤਾਂ ਪ੍ਰੈਗਨੈਂਸੀ ਤੋਂ ਬਾਅਦ ਮੋਟੀਆਂ ਹੋ ਜਾਂਦੀਆਂ ਹਨ ਪਰ ਉਹ ਚਾਹ ਕੇ ਵੀ ਭਾਰ ਨਹੀਂ ਘਟਾਉਂਦੀਆਂ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਇਸ ਦੀ ਜ਼ਰੂਰਤ ਨਹੀਂ ਹੈ ਜਾਂ ਉਨ੍ਹਾਂ ਦਾ ਭਾਰ ਘੱਟ ਹੀ ਨਹੀਂ ਹੋਵੇਗਾ।
40 ਤੋਂ ਬਾਅਦ ਬੈਲੀ ਫੈਟ ਘਟਾਉਣ ਦੇ ਟਿਪਸ: 40 ਤੋਂ ਬਾਅਦ ਭਾਰ ਜਾਂ ਬੈਲੀ ਫੈਟ ਘਟਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ ਅਤੇ ਨਾ ਹੀ ਇਸ ਲਈ ਤੁਹਾਨੂੰ ਹਾਰਡ ਵਰਕਆਊਟ ਕਰਨ ਦੀ ਜ਼ਰੂਰਤ ਹੈ। ਲਾਈਫਸਟਾਈਲ ‘ਚ ਛੋਟੇ ਜਿਹੇ ਬਦਲਾਅ ਤੁਹਾਨੂੰ ਵਾਪਸ ਸ਼ੇਪ ‘ਚ ਲਿਆ ਸਕਦੇ ਹਨ।
- ਸਭ ਤੋਂ ਪਹਿਲਾਂ ਆਪਣੀ ਡਾਇਟ ‘ਚ ਸਲਾਦ, ਹਰੀਆਂ ਪੱਤੇਦਾਰ ਸਬਜ਼ੀਆਂ, 8-9 ਗਲਾਸ ਪਾਣੀ, ਜੂਸ, ਸੂਪ, ਫਲ, ਸਾਬਤ ਅਨਾਜ, ਓਟਸ, ਸੁੱਕੇ ਮੇਵੇ ਜਿਹੀਆਂ ਹੈਲਥੀ ਚੀਜ਼ਾਂ ਨੂੰ ਸ਼ਾਮਲ ਕਰੋ। ਨਾਲ ਹੀ ਇੱਕ ਰੁਟੀਨ ਵੀ ਬਣਾਓ ਅਤੇ ਰੋਜ਼ਾਨਾ ਉਸ ਨੂੰ ਫੋਲੋ ਕਰੋ। 40 ਸਾਲ ਦੀ ਉਮਰ ਤੋਂ ਬਾਅਦ ਡਾਇਟ ‘ਚ ਜ਼ਿਆਦਾ ਪ੍ਰੋਟੀਨ ਲਓ।
- ਇਸ ਵਾਰ ‘ਚ ਭਰ ਪੇਟ ਖਾਣ ਦੇ ਬਜਾਏ ਦਿਨ ਭਰ ‘ਚ 5-6 ਛੋਟੇ-ਛੋਟੇ ਮੀਲਜ਼ ਲਓ। ਭੋਜਨ ਨੂੰ ਚੰਗੀ ਤਰ੍ਹਾਂ ਚਬਾਕੇ ਖਾਓ ਅਤੇ ਰਾਤ ਨੂੰ ਹਲਕਾ-ਫੁਲਕਾ ਫਾਈਬਰ ਯੁਕਤ ਭੋਜਨ ਖਾਓ ਜਿਸ ਨੂੰ ਅਸਾਨੀ ਨਾਲ ਹਜ਼ਮ ਕੀਤਾ ਜਾ ਸਕਦਾ ਹੈ।
- ਤਣਾਅ ਲੈਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਨਾ ਸਿਰਫ ਮੋਟਾਪਾ ਬਲਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਤੋਂ ਬਚਣ ਲਈ ਯੋਗਾ ਅਤੇ ਮੈਡੀਟੇਸ਼ਨ ਕਰੋ।
- ਜੇ ਤੁਸੀਂ ਜਿੰਮ ਨਹੀਂ ਜਾਣਾ ਚਾਹੁੰਦੇ ਤਾਂ ਘਰ ‘ਚ ਹਲਕੀ-ਫੁਲਕੀ ਐਕਸਰਸਾਈਜ਼ ਜਿਵੇਂ ਜਾਗਿੰਗ, ਵਾਕਿੰਗ, ਫਿਜ਼ੀਕਲ ਐਕਟੀਵਿਟੀ, ਭੋਜਨ ਤੋਂ ਬਾਅਦ ਸੈਰ ਆਦਿ ਕਰੋ। ਜ਼ਿਆਦਾ ਦੇਰ ਤੱਕ ਬੈਠਣ ਤੋਂ ਵੀ ਬਚੋ।
- ਗੈਸ ਬਣਾਉਣ ਵਾਲੀਆਂ ਚੀਜ਼ਾਂ ਜਿਵੇਂ ਗੋਭੀ, ਖੱਟਾ, ਤਲੀਆਂ, ਮਸਾਲੇਦਾਰ ਚੀਜ਼ਾਂ, ਕੌਫ਼ੀ, ਚਾਕਲੇਟ, ਕੋਲਡ ਡਰਿੰਕ, ਸੋਡਾ, ਪ੍ਰੋਸੈਸਡ ਅਤੇ ਰਿਫਾਇੰਡ ਭੋਜਨ, ਅਲਕੋਹਲ ਅਤੇ ਸਿਗਰੇਟ ਤੋਂ ਦੂਰੀ ਬਣਾਓ।