Women calcium food: ਕੀ ਤੁਹਾਡੇ ਵੀ ਹੱਥਾਂ-ਪੈਰਾਂ ‘ਚ ਝੁਨਝੁਨਾਹਟ ਰਹਿੰਦੀ ਹੈ, ਵਾਰ-ਵਾਰ ਸੁੰਨ ਹੋ ਜਾਂਦੇ ਹੋ? ਇਹ ਲੱਛਣ ਸਰੀਰ ‘ਚ ਕੈਲਸ਼ੀਅਮ ਦੀ ਕਮੀ ਦੇ ਹੋ ਸਕਦੇ ਹਨ। ਉਮਰ ਦੇ ਵਿਅਕਤੀ ਲਈ ਕੈਲਸ਼ੀਅਮ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਨੂੰ ਬਾਕੀ ਮਿਨਰਲਜ਼ ਨਾਲੋਂ ਇਸ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸਾਡੀਆਂ ਹੱਡੀਆਂ ਅਤੇ ਦੰਦ ਕੈਲਸ਼ੀਅਮ ਨਾਲ ਬਣੇ ਹੁੰਦੇ ਹਨ। ਜਿੱਥੇ 99 ਪ੍ਰਤੀਸ਼ਤ ਕੈਲਸ਼ੀਅਮ ਸਾਡੀਆਂ ਹੱਡੀਆਂ ਅਤੇ ਦੰਦਾਂ ‘ਚ ਪਾਇਆ ਜਾਂਦਾ ਹੈ ਉੱਥੇ ਹੀ ਇਸ ਦਾ 1 ਪ੍ਰਤੀਸ਼ਤ ਹਿੱਸਾ ਖੂਨ ਅਤੇ ਮਾਸਪੇਸ਼ੀਆਂ ‘ਚ ਹੁੰਦਾ ਹੈ।
30 ਤੋਂ ਬਾਅਦ ਕੈਲਸ਼ੀਅਮ ਲੈਣਾ ਬਹੁਤ ਜ਼ਰੂਰੀ: ਔਰਤਾਂ ਲਈ ਕੈਲਸ਼ੀਅਮ ਦਾ ਸੇਵਨ ਕਰਨਾ ਜ਼ਰੂਰੀ ਹੈ ਖ਼ਾਸਕਰ 30 ਤੋਂ ਵੱਧ ਔਰਤਾਂ ਲਈ। ਕਿਉਂਕਿ 30 ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਮਾਹਵਾਰੀ, ਗਰਭ ਅਵਸਥਾ, ਬ੍ਰੈਸਟਫੀਡਿੰਗ ਅਤੇ ਮੇਨੋਪੋਜ਼ ਦੇ ਦੌਰਾਨ ਔਰਤ ਦੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੋਣ ਲੱਗਦੀ ਹੈ। ਗਰਭਵਤੀ ਔਰਤ ਲਈ ਕੈਲਸ਼ੀਅਮ ਲੈਣਾ ਵੀ ਬਹੁਤ ਜ਼ਰੂਰੀ ਹੈ।
ਦਿਨ ਦਾ ਕਿੰਨਾ ਕੈਲਸ਼ੀਅਮ ਤੁਹਾਡੇ ਲਈ ਜ਼ਰੂਰੀ: 4 ਤੋਂ 18 ਸਾਲ ਦੀ ਔਰਤ ਨੂੰ ਜਿੱਥੇ 1300 ਮਿਲੀਗ੍ਰਾਮ, ਓਥੇ ਹੀ ਬਾਲਗ ਔਰਤਾਂ ਨੂੰ 1000 ਮਿਲੀਗ੍ਰਾਮ ਅਤੇ 50 ਤੋਂ 70 ਸਾਲ ਦੀਆਂ ਔਰਤਾਂ ਨੂੰ ਦਿਨ ‘ਚ 1200 ਮਿਲੀਗ੍ਰਾਮ ਕੈਲਸ਼ੀਅਮ ਲੈਣਾ ਜ਼ਰੂਰੀ ਹੈ। 2015 ਦੀ ਇੱਕ ਖੋਜ ਦੇ ਅਨੁਸਾਰ ਵਿਸ਼ਵ ਭਰ ‘ਚ ਲਗਭਗ 3.5 ਬਿਲੀਅਨ ਲੋਕ ਕੈਲਸ਼ੀਅਮ ਦੀ ਕਮੀ ਨਾਲ ਜੂਝਦੇ ਹਨ ਜਿਸ ਦਾ ਕਾਰਨ ਕੈਲਸ਼ੀਅਮ ਚੀਜ਼ਾਂ ਦਾ ਸੇਵਨ ਨਾ ਕਰਨਾ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ‘ਚ ਕੈਲਸ਼ੀਅਮ ਦੀ ਕਮੀ ਜ਼ਿਆਦਾ ਪਾਈ ਜਾਂਦੀ ਹੈ।
ਕੈਲਸ਼ੀਅਮ ਦੀ ਕਮੀ ਦੇ ਲੱਛਣ
- ਹੱਥਾਂ-ਪੈਰਾਂ ਦੀ ਝੁਨਝੁਨਾਹਟ ਤੋਂ ਇਲਾਵਾ ਸਰੀਰ ‘ਚ ਥਕਾਵਟ ਅਤੇ ਸੁਸਤੀ ਪਈ ਰਹਿੰਦੀ ਹੈ।
- ਨੀਂਦ ਨਹੀਂ ਆਉਂਦੀ ਅਤੇ ਭੁੱਖ ਵੀ ਘੱਟ ਲੱਗਦੀ ਹੈ।
- ਮਾਸਪੇਸ਼ੀਆਂ ‘ਚ ਖਿਚਾਅ ਏਂਠਨ ਅਤੇ ਦਰਦ ਰਹਿੰਦੀ ਹੈ।
- ਸਕਿਨ ਬਹੁਤ ਡ੍ਰਾਈ ਹੋਣ ਲੱਗਦੀ ਹੈ।
- ਦੰਦਾਂ ‘ਚ ਸੜਨ, ਮਸੂੜ੍ਹਿਆਂ ‘ਚ ਜਲਣ ਵੀ ਇਸ ਦਾ ਸੰਕੇਤ ਹੋ ਸਕਦਾ ਹੈ।
- ਨਹੁੰ ਕੱਚੇ ਹੋਣੇ ਲੱਗਦੇ ਹਨ ਜਾਂ ਚਿੱਟੇ ਧੱਬੇਦਾਰ ਨਿਸ਼ਾਨ ਦਿਖਣ ਲੱਗਦੇ ਹਨ।
- ਦਿਲ ਘਬਰਾਉਣਾ ਜਾਂ ਫ਼ਿਰ ਦਿਲ ਧੜਕਣ ਤੇਜ ਅਤੇ ਘੱਟ ਹੋ ਜਾਣਾ
- ਜੇ ਇਹ ਕਮੀ ਬਹੁਤ ਜ਼ਿਆਦਾ ਹੋ ਜਾਵੇ ਤਾਂ ਔਰਤਾਂ ਨੂੰ ਬਾਂਝਪਨ, ਮਿਸਕੇਰੇਜ਼, ਕਮਜ਼ੋਰ ਮੈਮੋਰੀ, ਸਕਿਨ ਐਲਰਜੀ ਆਦਿ ਦੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।
ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਖਾਓ: ਕੈਲਸ਼ੀਅਮ ਲਈ ਡੇਅਰੀ ਪ੍ਰੋਡਕਟਸ ਦੁੱਧ, ਪਨੀਰ, ਦਹੀ ਖਾਣਾ ਬਹੁਤ ਜ਼ਰੂਰੀ ਹੈ। ਇਸ ਦੇ ਇਲਾਵਾ ਆਂਡੇ ਦਾ ਸਫੇਦ ਹਿੱਸਾ, ਸੀ ਫ਼ੂਡ, ਪੱਤੇਦਾਰ ਹਰੀਆਂ ਸਬਜ਼ੀਆਂ, ਦਾਲਾਂ, ਡ੍ਰਾਈ ਫਰੂਟਸ, ਬਰੋਕਲੀ, ਪਾਲਕ, ਟੋਫੂ, ਸੋਇਆਬੀਨ, ਸੋਇਆ ਮਿਲਕ ਆਦਿ ਨੂੰ ਸ਼ਾਮਲ ਕਰੋ। ਤਾਜ਼ੀ ਧੁੱਪ ਜ਼ਰੂਰ ਲਓ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲੇਗਾ ਜੋ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਇਸਦੇ ਲਈ ਤੁਸੀਂ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਸਪਲੀਮੈਂਟਸ ਵੀ ਲੈ ਸਕਦੇ ਹੋ ਪਰ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਸਪਲੀਮੈਂਟਸ ਨਾ ਲਓ।
ਕੈਲਸ਼ੀਅਮ ਦੀ ਕਮੀ ਕਿਉਂ ਹੁੰਦੀ ਹੈ?
- ਔਰਤਾਂ ‘ਚ ਪੀਰੀਅਡਜ਼ ‘ਚ ਬਲੱਡ ਫਲੋ ਦੇ ਕਾਰਨ, ਬ੍ਰੈਸਟਫੀਡਿੰਗ, ਗਰਭ ਅਵਸਥਾ ਦੇ ਦੌਰਾਨ ਇਸ ਦੀ ਕਮੀ ਹੋ ਜਾਂਦੀ ਹੈ ਹਾਲਾਂਕਿ ਇਸਦੇ ਹੋਰ ਕਾਰਨ ਵੀ ਹੋ ਸਕਦੇ ਹਨ।
- ਜੇ ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਹੋਵੇ ਤਾਂ ਕੈਲਸ਼ੀਅਮ ਦਾ ਲੈਵਲ ਘੱਟ ਹੋ ਸਕਦਾ ਹੈ ਕਿਉਂਕਿ ਵਿਟਾਮਿਨ ਡੀ ਕੈਲਸ਼ੀਅਮ ਨੂੰ ਜਜ਼ਬ ਕਰਨ ‘ਚ ਮਦਦਗਾਰ ਹੈ।
- ਜ਼ਿਆਦਾ ਮਾਤਰਾ ‘ਚ ਫੈਟ, ਪ੍ਰੋਟੀਨ ਜਾਂ ਸ਼ੂਗਰ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਸਰੀਰ ‘ਚ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ। ਚਾਹ, ਕੌਫੀ, ਕੋਲਡ ਡਰਿੰਕ, ਤੰਬਾਕੂ, ਸ਼ਰਾਬ, ਰਿਫਾਇੰਡ ਸ਼ੂਗਰ ਅਤੇ ਨਮਕ ਦੀ ਜ਼ਿਆਦਾ ਮਾਤਰਾ ਕੈਲਸ਼ੀਅਮ ਦੀ ਕਮੀ ਪੈਦਾ ਕਰਦੀ ਹੈ।
- ਬਹੁਤ ਜ਼ਿਆਦਾ ਕਸਰਤ ਕਰਨ ਨਾਲ ਵੀ ਕੈਲਸ਼ੀਅਮ ਲੈਵਲ ਰੁੱਕ ਜਾਂਦਾ ਹੈ।