Women Flax seeds benefits: ਅਲਸੀ ਦੇ ਬੀਜ ਪ੍ਰੋਟੀਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫਾਸਫੋਰਸ, ਓਮੇਗਾ-3 ਫੈਟੀ ਐਸਿਡ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਔਰਤਾਂ ਲਈ ਇਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਨੂੰ ਖਾਣ ਨਾਲ ਔਰਤਾਂ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਅਲਸੀ ਦੇ ਬੀਜ ਖਾਣ ਦੇ ਤਰੀਕੇ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਦੇ ਹਾਂ।
ਆਓ ਜਾਣਦੇ ਹਾਂ ਔਰਤਾਂ ਲਈ ਅਲਸੀ ਦੇ ਫਾਇਦੇ
ਹਾਰਮੋਨਲ ਅਸੰਤੁਲਨ ਨੂੰ ਠੀਕ ਕਰਨ ‘ਚ ਫਾਇਦੇਮੰਦ: ਹਾਰਮੋਨਸ ਨੂੰ ਸੰਤੁਲਿਤ ਕਰਨ ਲਈ ਡੇਲੀ ਡਾਇਟ ‘ਚ ਅਲਸੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਬੀਜ ਐਸਟ੍ਰੋਜਨ ਹਾਰਮੋਨ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਹਾਰਮੋਨਲ ਅਸੰਤੁਲਨ PCOD, PCOS ਦਾ ਲੱਛਣ ਮੰਨਿਆ ਜਾ ਸਕਦਾ ਹੈ। ਅਜਿਹੇ ‘ਚ PCOD ਦੀ ਸਮੱਸਿਆ ਨੂੰ ਦੂਰ ਕਰਨ ਲਈ ਅਲਸੀ ਦਾ ਸੇਵਨ ਕੀਤਾ ਜਾ ਸਕਦਾ ਹੈ।
ਫਰਟੀਲਿਟੀ ਵਧਾਉਣ ‘ਚ ਮਦਦਗਾਰ: ਮਾਂ ਬਣਨ ਦੀ ਖੁਸ਼ੀ ਹਰ ਔਰਤ ਲਈ ਬਹੁਤ ਖਾਸ ਹੁੰਦੀ ਹੈ। ਪਰ ਕਈ ਔਰਤਾਂ ਨੂੰ ਕੰਸੀਵ ਕਰਨ ‘ਚ ਮੁਸ਼ਕਿਲ ਆਉਂਦੀ ਹੈ। ਇਸ ਤੋਂ ਬਚਣ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਅਲਸੀ ਨੂੰ ਸ਼ਾਮਲ ਕਰ ਸਕਦੇ ਹੋ। ਸਿਹਤ ਮਾਹਿਰਾਂ ਅਨੁਸਾਰ ਇਸ ਨਾਲ ਜਣਨ ਸ਼ਕਤੀ ਜਾਂ ਫਰਟੀਲਿਟੀ ਵਧਾਉਣ ‘ਚ ਮਦਦ ਮਿਲਦੀ ਹੈ।
Periods ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ: ਅੱਜ ਦੇ ਸਮੇਂ ‘ਚ ਗਲਤ ਖਾਣ-ਪੀਣ ਅਤੇ ਲਾਈਫ ਸਟਾਈਲ ਕਾਰਨ ਕੁੜੀਆਂ ਨੂੰ ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਸ ਤੋਂ ਬਚਣ ਲਈ ਅਲਸੀ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਆਇਰਨ, ਵਿਟਾਮਿਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਅਲਸੀ ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ।
ਸ਼ੂਗਰ ਨੂੰ ਰੱਖੇ ਕੰਟਰੋਲ: ਅਲਸੀ ਦੇ ਬੀਜ ਸਰੀਰ ‘ਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦੇ ਹਨ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ‘ਚ ਓਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਭਾਰ ਕਰੇ ਕੰਟਰੋਲ: ਫਾਈਬਰ ਨਾਲ ਭਰਪੂਰ ਫਲੈਕਸਸੀਡਜ਼ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਪਾਚਨ ਤੰਤਰ ਮਜ਼ਬੂਤ: ਇਸ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਤਰ੍ਹਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼, ਬਦਹਜ਼ਮੀ, ਐਸੀਡਿਟੀ, ਗੈਸ ਆਦਿ ਤੋਂ ਬਚਾਅ ਰਹਿੰਦਾ ਹੈ।
ਇਸ ਤਰ੍ਹਾਂ ਕਰੋ ਅਲਸੀ ਦੇ ਬੀਜਾਂ ਨੂੰ ਡਾਇਟ ‘ਚ ਸ਼ਾਮਲ
- 1 ਚੱਮਚ ਅਲਸੀ ਦੇ ਬੀਜਾਂ ਨੂੰ 1 ਗਲਾਸ ਪਾਣੀ ‘ਚ ਰਾਤ ਭਰ ਭਿਓ ਕੇ ਸਵੇਰੇ ਖਾਲੀ ਪੇਟ ਇਸ ਨੂੰ ਚਬਾਕੇ ਖਾਓ।
- ਤੁਸੀਂ ਸ਼ਾਮ ਨੂੰ ਸਨੈਕ ਦੇ ਤੌਰ ‘ਤੇ ਅਲਸੀ ਦੇ ਬੀਜਾਂ ਨੂੰ ਭੁੰਨਕੇ ਖਾ ਸਕਦੇ ਹੋ।
- ਇਸ ਨੂੰ ਸਮੂਦੀ ਜਾਂ ਕਿਸੇ ਡਰਿੰਕ ‘ਚ ਗਾਰਨਿਸ਼ ਕਰਕੇ ਵੀ ਡਾਈਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
- ਇਸ ਨੂੰ ਦਾਲਾਂ, ਸਬਜ਼ੀਆਂ ਅਤੇ ਹੋਰ ਚੀਜ਼ਾਂ ‘ਚ ਮਿਲਾ ਕੇ ਵੀ ਖਾਧਾ ਜਾ ਸਕਦਾ ਹੈ।
- ਨੋਟ- ਅਲਸੀ ਦੇ ਬੀਜਾਂ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ। ਵਧੀਆ ਹੋਵੇਗਾ ਜੇਕਰ ਤੁਸੀਂ ਐਕਸਪਰਟ ਦੀ ਸਲਾਹ ਲੈ ਕੇ ਹੀ ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ।