Women Health Bad Habits: 40-60 ਤੋਂ ਬਾਅਦ ਸਿਹਤ ਔਰਤਾਂ ਲਈ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ। ਇਸ ਉਮਰ ‘ਚ ਜ਼ਿਆਦਾਤਰ ਔਰਤਾਂ ਘਰੇਲੂ ਜ਼ਿੰਮੇਵਾਰੀਆਂ ‘ਚ ਰੁੱਝੀਆਂ ਰਹਿੰਦੀਆਂ ਹਨ, ਜਿਸ ਕਾਰਨ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੀਆਂ ਹਨ। ਨਤੀਜੇ ਵਜੋਂ, ਜੋੜਾਂ ਅਤੇ ਹੱਥਾਂ ‘ਚ ਦਰਦ, ਸਰੀਰ ‘ਚ ਕੈਲਸ਼ੀਅਮ-ਆਇਰਨ ਦੀ ਕਮੀ, ਅਨੀਮੀਆ ਵਰਗੀਆਂ ਕਈ ਸਮੱਸਿਆਵਾਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹਨ, ਜੋ ਉਮਰ ਦੇ ਇਸ ਪੜਾਅ ‘ਤੇ ਸ਼ੁਰੂ ਹੋ ਜਾਂਦੀਆਂ ਹਨ। ਉੱਥੇ ਹੀ ਇਹ ਅਖੀਰ ‘ਚ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਥਕਾ ਦਿੰਦਾ ਹੈ। ਇੱਥੇ ਅਸੀਂ ਤੁਹਾਨੂੰ 5 ਅਜਿਹੀਆਂ ਗਲਤੀਆਂ ਬਾਰੇ ਦੱਸਾਂਗੇ, ਜਿਹੜੀਆਂ 40-60 ਸਾਲ ਦੀ ਉਮਰ ‘ਚ ਹਰ ਔਰਤ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ।
ਦਿਲ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ: ਦਿਲ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ‘ਚੋਂ ਇੱਕ ਹੈ, ਜਿਸਦੀ ਦੇਖਭਾਲ ਅਤੇ ਨਿਯਮਤ ਜਾਂਚ ਬਹੁਤ ਜ਼ਰੂਰੀ ਹੈ। 40 ਸਾਲ ਦੀ ਉਮਰ ਤੋਂ ਬਾਅਦ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਲੈਵਲ ਵਧਣਾ, ਵਧਿਆ ਹੋਇਆ ਬਾਡੀ ਮਾਸ ਇੰਡੈਕਸ ਅਤੇ ਹਾਈ ਕੋਲੇਸਟ੍ਰੋਲ ਦੀ ਨਿਯਮਤ ਨਿਗਰਾਨੀ ਕਰਨੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਨਾਲ ਖਿਲਵਾੜ ਹੈ।
ਵਾਲਾਂ ਨੂੰ ਅਣਦੇਖਾ ਨਾ ਕਰੋ: ਵਧਦੀ ਉਮਰ ਦਾ ਅਸਰ ਵਾਲਾਂ ਦੀ ਕੁਆਲਿਟੀ ‘ਤੇ ਵੀ ਪੈਂਦਾ ਹੈ, ਖਾਸ ਤੌਰ ‘ਤੇ 35-40 ਤੋਂ ਬਾਅਦ ਪ੍ਰੈਗਨੈਂਸੀ, ਪੀਰੀਅਡਸ ‘ਚ ਬਦਲਾਅ, ਗਲਤ ਖਾਣ-ਪੀਣ, ਮੇਨੋਪੌਜ਼, ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਹਾਲਾਂਕਿ ਜੇਕਰ ਡਾਈਟ ਅਤੇ ਰੁਟੀਨ ਸਹੀ ਹੋਵੇ ਤਾਂ ਵਾਲਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ, ਮਜ਼ਬੂਤ ਰੱਖਿਆ ਜਾ ਸਕਦਾ ਹੈ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਵਾਲਾਂ ਦੀ ਚੰਗੀ ਦੇਖਭਾਲ ਕਰੋ ਅਤੇ ਕੋਈ ਵੀ ਸਮੱਸਿਆਵਾਂ ਹੋਣ ‘ਤੇ ਕਿਸੇ ਮਾਹਰ ਦੀ ਸਲਾਹ ਲਓ।
ਸਿਹਤ ਵੱਲ ਧਿਆਨ ਨਾ ਦੇਣਾ: ਔਰਤਾਂ ਪਰਿਵਾਰ ਅਤੇ ਬੱਚਿਆਂ ਦੀ ਦੇਖਭਾਲ ਕਰਨ ‘ਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਪਰ ਇਸ ਦੇ ਨਤੀਜੇ ਤੁਹਾਨੂੰ ਬਾਅਦ ‘ਚ ਭੁਗਤਣੇ ਪੈ ਸਕਦੇ ਹਨ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਸ਼ੁਰੂ ਤੋਂ ਹੀ ਆਪਣੀ ਸਿਹਤ ਵੱਲ ਧਿਆਨ ਦਿਓ। ਹਰੀਆਂ ਸਬਜ਼ੀਆਂ, ਫਲ, ਜੂਸ, ਸੁੱਕੇ ਮੇਵੇ ਆਦਿ ਨੂੰ ਡਾਇਟ ਦਾ ਹਿੱਸਾ ਬਣਾਓ। ਨਾਲ ਹੀ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ, ਯੋਗਾ ਜਾਂ ਕਸਰਤ ਕਰੋ।
ਪੋਟਾਸ਼ੀਅਮ ਨਾਲ ਭਰਪੂਰ ਡਾਇਟ ਨਾ ਲੈਣਾ: ਉਮਰ ਦੇ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਪੋਟਾਸ਼ੀਅਮ ਇਸ ਸਮੱਸਿਆ ਨਾਲ ਲੜਨ ‘ਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਦਿਲ ਅਤੇ ਗੁਰਦੇ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਡਾਈਟ ‘ਚ ਕੇਲਾ, ਸ਼ਕਰਕੰਦੀ, ਬੀਨਜ਼ ਅਤੇ ਦਹੀਂ ਨੂੰ ਸ਼ਾਮਲ ਕਰੋ।
ਵਿਟਾਮਿਨ ਬੀ-12 ਦੀ ਕਮੀ: 40-60 ਸਾਲ ਦੀ ਉਮਰ ਦੀਆਂ ਔਰਤਾਂ ‘ਚ ਵਿਟਾਮਿਨ ਬੀ-12 ਦੀ ਕਮੀ ਇੱਕ ਗੰਭੀਰ ਸਮੱਸਿਆ ਹੈ। ਕੈਲਸ਼ੀਅਮ ਅਤੇ ਵਿਟਾਮਿਨ ਬੀ-12 ਸਰੀਰ ਨੂੰ ਸਿਹਤਮੰਦ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਇਹ ਹੱਡੀਆਂ ਲਈ ਵੀ ਜ਼ਰੂਰੀ ਹੈ। ਅਜਿਹੇ ‘ਚ 40 ਦੇ ਬਾਅਦ ਸਰੀਰ ‘ਚ ਇਸ ਦੀ ਕਮੀ ਹੋਵੇ ਤਾਂ ਇਸਦੇ ਲਈ ਆਂਡੇ, ਮੀਟ, ਡੇਅਰੀ ਆਦਿ ਖਾਓ।
ਕਸਰਤ ਨਾ ਕਰਨਾ: ਨਾ ਤਾਂ ਕਸਰਤ ਛੱਡਣ ਦਾ ਕੋਈ ਕਾਰਨ ਹੈ ਅਤੇ ਨਾ ਹੀ ਸ਼ੁਰੂ ਕਰਨ ਦਾ ਕੋਈ ਬਹਾਨਾ ਹੈ। ਸਰੀਰਕ ਤੌਰ ‘ਤੇ ਕਿਰਿਆਸ਼ੀਲ ਰਹਿਣ ਲਈ ਯੋਗਾ ਅਤੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ 40 ਸਾਲ ਦੀ ਉਮਰ ਤੋਂ ਬਾਅਦ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਕਸਰਤ ਸ਼ੁਰੂ ਕਰ ਦਿਓ।
ਭਰਪੂਰ ਨੀਂਦ ਨਾ ਲੈਣਾ: 40 ਸਾਲ ਦੀਆਂ ਔਰਤਾਂ ਨੂੰ 20-30 ਸਾਲ ਦੀਆਂ ਔਰਤਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਆਪਣੀ ਨੀਂਦ ਨਾਲ ਸਮਝੌਤਾ ਕਰਦੇ ਹੋ ਤਾਂ ਅੱਜ ਹੀ ਇਸ ਆਦਤ ਨੂੰ ਬਦਲ ਦਿਓ। ਮਾਹਿਰਾਂ ਅਨੁਸਾਰ 30 ਤੋਂ 40 ਸਾਲ ਦੀਆਂ ਔਰਤਾਂ ਨੂੰ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ 6 ਘੰਟੇ ਤੋਂ ਘੱਟ ਅਤੇ 9 ਘੰਟੇ ਤੋਂ ਵੱਧ ਨਹੀਂ ਸੌਣਾ ਚਾਹੀਦਾ।
ਜ਼ਿਆਦਾ ਤਣਾਅ ਲੈਣਾ: ਔਰਤਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰੈੱਸ ਲੈਂਦੀਆਂ ਹਨ। ਤਣਾਅ ਦਿਲ ਦੀ ਸਿਹਤ ‘ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਲਈ ਜਿੰਨਾ ਸੰਭਵ ਹੋ ਸਕੇ ਤਣਾਅ ਲੈਣ ਤੋਂ ਬਚੋ। ਪਰਿਵਾਰ ਨਾਲ ਸਮਾਂ ਬਤੀਤ ਕਰੋ। ਯੋਗਾ ਕਰੋ ਅਤੇ ਸਿਹਤਮੰਦ ਭੋਜਨ ਖਾਓ।
ਭਾਰ ਵਧਾਉਣਾ: ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦਾ ਭਾਰ ਬਹੁਤ ਵੱਧ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਇਸ ਨੂੰ ਕੰਟਰੋਲ ਜਾਂ ਘੱਟ ਨਹੀਂ ਕਰ ਸਕਦੇ। ਮੋਟਾਪਾ ਇੱਕ ਨਹੀਂ ਸਗੋਂ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਅਜਿਹੇ ‘ਚ ਵਧੀਆ ਹੋਵੇਗਾ ਕਿ ਤੁਸੀਂ ਭਾਰ ਨੂੰ ਕੰਟਰੋਲ ‘ਚ ਰੱਖੋ। ਜੇਕਰ ਤੁਹਾਡੀ ਉਮਰ ਵੀ 40-60 ਦੇ ਵਿਚਕਾਰ ਹੈ ਤਾਂ ਇੱਥੇ ਦੱਸੀਆਂ ਗਈਆਂ ਗਲਤੀਆਂ ਵੱਲ ਧਿਆਨ ਦੇਣਾ ਸ਼ੁਰੂ ਕਰੋ ਅਤੇ ਅੱਜ ਹੀ ਉਨ੍ਹਾਂ ਨੂੰ ਸੁਧਾਰੋ।