Women Health diseases: ਅੱਜ ਦੀਆਂ ਔਰਤਾਂ ਚਾਹੇ ਹਰ ਖੇਤਰ ‘ਚ ਨਾਮ ਕਮਾ ਰਹੀਆਂ ਹਨ। ਪਰ ਸੁਭਾਅ ‘ਚ ਕੇਅਰਿੰਗ ਅਤੇ ਭਾਵੁਕ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੇ ਨਾਲੋਂ ਜ਼ਿਆਦਾ ਆਪਣਿਆਂ ਦਾ ਖ਼ਿਆਲ ਰੱਖਣਾ ਚੰਗਾ ਲੱਗਦਾ ਹੈ। ਪਰ ਇਸਦੇ ਕਾਰਨ ਉਹ ਆਪਣੀ ਸਿਹਤ ਨੂੰ ਕਈ ਵਾਰ ਨਜ਼ਰ ਅੰਦਾਜ਼ ਕਰ ਬੈਠਦੀਆਂ ਹਨ। ਅਜਿਹੇ ‘ਚ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਦੂਜਿਆਂ ਦੇ ਨਾਲ ਆਪਣੀ ਸਿਹਤ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਔਰਤਾਂ ਨੂੰ ਹੋਣ ਵਾਲੀਆਂ ਕੁਝ ਗੰਭੀਰ ਬਿਮਾਰੀਆਂ ਅਤੇ ਉਨ੍ਹਾਂ ਦੇ ਲੱਛਣਾਂ ਬਾਰੇ ਦੱਸਦੇ ਹਾਂ। ਤਾਂ ਜੋ ਉਹ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਨਾ ਕਰ ਪਾਉਣ। ਤਾਂ ਆਓ ਜਾਣਦੇ ਹਾਂ ਔਰਤਾਂ ਨੂੰ ਹੋਣ ਵਾਲੀਆਂ ਉਨ੍ਹਾਂ ਬਿਮਾਰੀਆਂ ਬਾਰੇ…
ਬ੍ਰੈਸਟ ਕੈਂਸਰ: ਇਹ ਬ੍ਰੈਸਟ ਦੇ ਸੈੱਲਾਂ ‘ਚ ਹੋਣ ਵਾਲਾ ਟਿਊਮਰ ਹੈ। ਇਹ ਆਲੇ-ਦੁਆਲੇ ਦੇ ਟਿਸ਼ੂਆਂ ‘ਚ ਹੌਲੀ ਹੌਲੀ ਵਧ ਕੇ ਸਰੀਰ ਦੇ ਦੂਜੇ ਹਿੱਸਿਆਂ ‘ਚ ਵੀ ਫੈਲ ਸਕਦਾ ਹੈ। ਇੱਕ ਖੋਜ ਦੇ ਅਨੁਸਾਰ 2018 ‘ਚ ਲਗਭਗ 162,468 ਔਰਤਾਂ ਬ੍ਰੈਸਟ ਕੈਂਸਰ ਦਾ ਸ਼ਿਕਾਰ ਹੋਈਆਂ। ਪਰ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਇਸ ਨੂੰ ਕੰਟਰੋਲ ਕਰਕੇ ਬਚਿਆ ਜਾ ਸਕਦਾ ਹੈ।
ਬ੍ਰੈਸਟ ਕੈਂਸਰ ਦੇ ਲੱਛਣ
- ਬ੍ਰੈਸਟ ‘ਚ ਗੱਠ ਬਣ ਜਾਣੀ
- ਨਿੱਪਲ ਤੋਂ ਖੂਨ ਵਗਣਾ
- ਕਿਸੀ ਇੱਕ ਬ੍ਰੈਸਟ ਦੀ ਸ਼ੇਪ ਵਧਣਾ
- ਬ੍ਰੈਸਟ ਸਕਿਨ ‘ਚ ਬਦਲਾਅ ਹੋਣਾ
- ਨਿੱਪਲ ਜਾਂ ਬ੍ਰੈਸਟ ਸਕਿਨ ਛਿਲਣ ਲੱਗਣੀ
- ਬ੍ਰੈਸਟ ਸਕਿਨ ਦਾ ਰੰਗ ਬਦਲ ਕੇ ਲਾਲ ਜਾਂ ਪੀਲਾ ਹੋਣਾ
- ਅਜਿਹੇ ‘ਚ ਇਨ੍ਹਾਂ ਲੱਛਣਾਂ ਨੂੰ ਦੇਖਣ ‘ਤੇ ਤੁਰੰਤ ਕਿਸੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤਾਂ ਜੋ ਇਸ ਗੰਭੀਰ ਬਿਮਾਰੀ ਤੋਂ ਬਚਿਆ ਜਾ ਸਕੇ।
ਦਿਲ ਦੀਆਂ ਬਿਮਾਰੀਆਂ: ਮਾਹਰਾਂ ਦੇ ਅਨੁਸਾਰ ਔਰਤਾਂ ਨੂੰ ਕਿਸੇ ਵੀ ਉਮਰ ‘ਚ ਹਾਰਟ ਅਟੈਕ ਆ ਸਕਦਾ ਹੈ। ਇਸਦੇ ਪਿੱਛੇ ਦਾ ਕਾਰਨ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇੱਕ ਖੋਜ ਦੇ ਅਨੁਸਾਰ ਅੱਜ ਭਾਰਤੀ ਔਰਤਾਂ ‘ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਤੋਂ ਇਲਾਵਾ ਹਰ 3 ‘ਚੋਂ 1 ਔਰਤ ਦੀ ਮੌਤ ਦਾ ਕਾਰਨ ਦਿਲ ਦੀ ਬਿਮਾਰੀ ਨੂੰ ਮੰਨਿਆ ਜਾਂਦਾ ਹੈ। ਇਸਦੇ ਲਈ ਸਮੇਂ ਸਿਰ ਇਸਦੇ ਲੱਛਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਦਿਲ ਦੀ ਬਿਮਾਰੀ ਦੇ ਲੱਛਣ
- ਜਬਾੜੇ, ਮੋਢੇ, ਗਰਦਨ, ਪਿੱਠ ਦੇ ਉਪਰੀ ਪਾਸੇ ਜਾਂ ਪੇਟ ਨਾਲ ਸਬੰਧਿਤ ਸਮੱਸਿਆਵਾਂ ਹੋਣਾ
- ਵਾਰ-ਵਾਰ ਪਸੀਨਾ ਆਉਣਾ
- ਸਿਰ ਦਰਦ, ਚੱਕਰ ਆਉਣੇ, ਉਲਟੀ ਜਾਂ ਜੀ ਮਚਲਾਉਣਾ
- ਆਲਸ, ਥੱਕੇ ਮਹਿਸੂਸ ਹੋਣਾ
- ਤੇਜ਼ ਸਿਰ ਦਰਦ ਕਾਰਨ ਚੱਕਰ ਆਉਣੇ
- ਸਾਹ ਦੀਆਂ ਸਮੱਸਿਆਵਾਂ
- ਸਰੀਰ ‘ਚ ਹਰ ਸਮੇਂ ਦਰਦ ਮਹਿਸੂਸ ਹੋਣਾ
- ਅਜਿਹੇ ‘ਚ ਇਨ੍ਹਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਗਲਤੀ ਨਾ ਕਰੋ।
ਅਨੀਮੀਆ: ਰੋਜ਼ਾਨਾ ਡਾਇਟ ‘ਚ ਆਇਰਨ ਦੀ ਕਮੀ ਹੋਣ ਨਾਲ ਖੂਨ ਵਧਾਉਣ ‘ਚ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਔਰਤਾਂ ਅਨੀਮੀਆ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਆਮ ਦਿਨ ਦੇ ਬਜਾਏ ਜ਼ਿਆਦਾ ਦਿਨ ਤੱਕ ਪੀਰੀਅਡਜ ਹੋਣ ਨਾਲ ਵੀ ਖੂਨ ਦੀ ਕਮੀ ਹੋਣ ਲੱਗਦੀ ਹੈ।
ਅਨੀਮੀਆ ਦੇ ਲੱਛਣ
- ਕੋਈ ਭਾਰੀ ਕੰਮ ਕੀਤੇ ਬਿਨ੍ਹਾਂ ਵੀ ਆਲਸ, ਕਮਜ਼ੋਰੀ ਅਤੇ ਥਕਾਵਟ ਰਹਿਣੀ
- ਸਾਹ ਨਾਲ ਜੁੜੀਆਂ ਸਮੱਸਿਆਵਾਂ ਰਹਿਣਾ
- ਸਰੀਰ ਦੇ ਰੰਗ ਬਦਲ ਕੇ ਪੀਲਾ ਹੋ ਜਾਣਾ
- ਜ਼ਿਆਦਾ ਠੰਡ ਮਹਿਸੂਸ ਹੋਣੀ
- ਸਰੀਰ ਦੀ ਇਮਿਊਨਿਟੀ ਘੱਟ ਹੋਣ ਨਾਲ ਜਲਦੀ ਹੀ ਬੀਮਾਰੀਆਂ ਦੀ ਚਪੇਟ ‘ਚ ਆਉਣਾ
- ਚੱਕਰ ਆਉਣੇ ਤੋਂ ਇਲਾਵਾ ਕਮਜ਼ੋਰੀ, ਸਿਰ ਦਰਦ, ਬੇਹੋਸ਼ੀ
- ਸਰੀਰ ‘ਚ ਅਜਿਹੇ ਲੱਛਣਾਂ ਦਿਖਣ ‘ਤੇ ਬਿਨਾਂ ਕਿਸੀ ਦੇਰੀ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ।
ਵਿਟਾਮਿਨ-ਡੀ ਦੀ ਕਮੀ: ਭੋਜਨ ਨੂੰ ਲੈ ਕੇ ਲਾਪਰਵਾਹੀ ਕਰਨ ਦੇ ਕਾਰਨ ਅੱਜ ਔਰਤਾਂ ਵੱਡੀ ਮਾਤਰਾ ‘ਚ ਵਿਟਾਮਿਨ-ਡੀ ਦੀ ਕਮੀ ਨਾਲ ਜੂਝ ਰਹੀਆਂ ਹਨ। ਇਸ ਦੀ ਕਮੀ ਦੇ ਕਾਰਨ, ਪ੍ਰਤੀਰੋਧੀ ਸ਼ਕਤੀ ਘੱਟ ਹੋਣ ਲੱਗਦੀ ਹੈ। ਅਜਿਹੇ ‘ਚ ਹੱਡੀਆਂ ਕਮਜ਼ੋਰ ਹੋਣ ਦੇ ਨਾਲ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਵਿਟਾਮਿਨ ਡੀ ਦੀ ਕਮੀ ਦੇ ਲੱਛਣ
- ਬਿਨ੍ਹਾ ਮਤਲਬ ਆਲਸ, ਥਕਾਵਟ ਅਤੇ ਕਮਜ਼ੋਰੀ ਰਹਿਣਾ
- ਹਰ ਸਮੇਂ ਤਣਾਅ ਅਤੇ ਚਿੰਤਾ ਮਹਿਸੂਸ ਹੋਣੀ
- ਜ਼ਿਆਦਾ ਮਾਤਰਾ ‘ਚ ਵਾਲ ਝੜਨੇ
- ਕਮਰ ਦਰਦ ਦੀ ਸ਼ਿਕਾਇਤ ਰਹਿਣੀ
- ਚਿਹਰੇ ‘ਤੇ ਕਾਲੇ ਘੇਰੇ ਦੇ ਕਾਰਨ ਸਮੇਂ ਤੋਂ ਪਹਿਲਾਂ ਬੁਢਾਪਾ ਨਜਰ ਆਉਣਾ
- ਪ੍ਰਤੀਰੋਧ ਕਮਜ਼ੋਰ ਹੋਣ ਕਾਰਨ ਵਾਰ-ਵਾਰ ਬਿਮਾਰੀ ਦੀ ਚਪੇਟ ‘ਚ ਆਉਣਾ
- ਜੇ ਤੁਸੀਂ ਅਜਿਹੇ ਲੱਛਣ ਮਹਿਸੂਸ ਕਰਦੇ ਹੋ ਬਿਨਾਂ ਦੇਰੀ ਕੀਤੇ ਡਾਕਟਰ ਦੀ ਸਲਾਹ ਲਓ।
ਪੀਸੀਓਐਸ: ਅੱਜ ਕੱਲ ਹਰ ਉਮਰ ਦੀਆਂ ਔਰਤਾਂ ਪੀ.ਸੀ.ਓ.ਐਸ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਪੋਲੀਸਿਸਟਿਕ ਓਵਰੀ ਸਿੰਡਰੋਮ ਇਕ ਕਿਸਮ ਦਾ ਹਾਰਮੋਨਲ ਸਿੰਡਰੋਮ ਹੈ। ਇਹ ਔਰਤਾਂ ਦੀ ਓਵਰੀ ‘ਤੇ ਗਲਤ ਅਸਰ ਪਾਉਂਦਾ ਹੈ। ਇਸ ਦੇ ਕਾਰਨ ਅਸੰਤੁਲਿਤ ਹਾਰਮੋਨ ਮੰਨਿਆ ਜਾ ਰਿਹਾ ਹੈ। ਇੱਕ ਸਰਵੇਖਣ ਦੇ ਅਨੁਸਾਰ ਦੱਖਣੀ ਭਾਰਤ ‘ਚ 9.13 ਪ੍ਰਤੀਸ਼ਤ ਅਤੇ ਮਹਾਰਾਸ਼ਟਰ ‘ਚ 22.5 ਪ੍ਰਤੀਸ਼ਤ ਔਰਤਾਂ ਪੀਸੀਓਐਸ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ।
ਪੀਸੀਓਐਸ ਦੇ ਲੱਛਣ
- ਤੇਜ਼ੀ ਨਾਲ ਵਜ਼ਨ ਵਧਣਾ
- ਪੀਰੀਅਡਜ ਆਉਣ ‘ਚ ਪ੍ਰੇਸ਼ਾਨੀ ਹੋਣਾ
- ਚਿਹਰੇ ‘ਤੇ ਜ਼ਿਆਦਾ ਮਾਤਰਾ ‘ਚ ਪਿੰਪਲਸ ਅਤੇ ਵਾਲ ਆਉਣਾ
- ਕੰਸੀਵ ਕਰਨ ‘ਚ ਵੀ ਮੁਸ਼ਕਲ ਹੋਣਾ
- ਅਜਿਹੇ ‘ਚ ਮਾਹਿਰਾਂ ਨਾਲ ਤੁਰੰਤ ਸਲਾਹ ਕਰਨਾ ਚੰਗਾ ਹੁੰਦਾ ਹੈ। ਨਾਲ ਹੀ ਲਾਈਫਸਟਾਈਲ ਅਤੇ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਕੇ ਇਸ ਤੋਂ ਆਰਾਮ ਪਾਇਆ ਜਾ ਸਕਦਾ ਹੈ।