Women healthy nutrients: ਔਰਤਾਂ ਘਰ ਅਤੇ ਦਫਤਰ ਦੋਵਾਂ ਨੂੰ ਸੰਭਾਲਣ ਦੇ ਯੋਗ ਹੁੰਦੀਆਂ ਹਨ। ਉਹ ਆਪਣੇ ਕੰਮ ਦੇ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਚੰਗੀ ਦੇਖਭਾਲ ਵੀ ਕਰਦੀਆਂ ਹਨ। ਪਰ ਗੱਲ ਖੁਦ ਦੀ ਸਿਹਤ ‘ਤੇ ਉਹ ਅਕਸਰ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਪਰ ਇਸ ਨਾਲ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਉਹ ਆਪਣੀ ਡੇਲੀ ਡਾਇਟ ‘ਚ ਕੁਝ ਜ਼ਰੂਰੀ nutrients ਨੂੰ ਜ਼ਰੂਰ ਸ਼ਾਮਲ ਕਰਨ। ਤਾਂ ਜੋ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇ। ਇਸ ਲਈ ਅੱਜ ਅਸੀਂ ਤੁਹਾਨੂੰ ਔਰਤਾਂ ਲਈ ਕੁਝ ਜ਼ਰੂਰੀ Nutrients ਦੇ ਫ਼ਾਇਦੇ ਅਤੇ ਸਰੋਤ ਦੱਸਦੇ ਹਾਂ…
ਵਿਟਾਮਿਨ ਬੀ6: ਇਸ ਨਾਲ ਮੂਡ ਸਹੀ ਰਹਿੰਦਾ ਹੈ। ਇਨਸੌਮਨੀਆ ਦੀ ਸਮੱਸਿਆ ਦੂਰ ਹੋ ਕੇ ਚੰਗੀ ਅਤੇ ਡੂੰਘੀ ਨੀਂਦ ਲੈਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਜਿੰਨਾ ਔਰਤਾਂ ਨੂੰ ਘੱਟ ਭੁੱਖ ਲੱਗਣ ਦੀ ਸ਼ਿਕਾਇਤ ਹੈ ਉਨ੍ਹਾਂ ਨੂੰ ਆਪਣੀ ਡੇਲੀ ਡਾਇਟ ‘ਚ ਵਿਟਾਮਿਨ ਬੀ6 ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇਹ ਭੁੱਖ ਨੂੰ ਵਧਾਉਣ ਦੇ ਨਾਲ ਫਿੱਟ ਐਂਡ ਫਾਈਨ ਰੱਖਣ ‘ਚ ਸਹਾਇਤਾ ਕਰਦਾ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਰਾਜਮਾ, ਕਾਬੂਲੀ ਚਣੇ, ਕੇਲਾ, ਸੋਇਆਬੀਨ, ਮੂੰਗਫਲੀ, ਸੂਰਜਮੁਖੀ ਦਾ ਤੇਲ ਆਦਿ ਦਾ ਸੇਵਨ ਕਰੋ।
ਵਿਟਾਮਿਨ ਬੀ12: ਕੰਮ ਦਾ ਜ਼ਿਆਦਾ ਬੋਝ ਹੋਣ ਨਾਲ ਥਕਾਵਟ ਅਤੇ ਕਮਜ਼ੋਰੀ ਹੋਣਾ ਆਮ ਗੱਲ ਹੈ। ਪਰ ਬਹੁਤ ਸਾਰੀਆਂ ਔਰਤਾਂ ਨੂੰ ਅਕਸਰ ਬਿਨਾਂ ਕੋਈ ਜ਼ਿਆਦਾ ਕੰਮ ਕੀਤੇ ਥਕਾਵਟ ਮਹਿਸੂਸ ਹੁੰਦੀ ਹੈ। ਇਸਦੇ ਪਿੱਛੇ ਦਾ ਕਾਰਨ ਸਰੀਰ ‘ਚ ਵਿਟਾਮਿਨ ਬੀ12 ਦੀ ਕਮੀ ਹੈ। ਇਸਦੇ ਲਈ ਡੇਲੀ ਡਾਇਟ ‘ਚ ਵਿਟਾਮਿਨ ਬੀ12 ਨਾਲ ਭਰਪੂਰ ਆਂਡੇ, ਦੁੱਧ, ਬ੍ਰੋਕਲੀ, ਸੈਲਮਨ ਫਿਸ਼, ਸੋਇਆ, ਪਨੀਰ ਆਦਿ ਚੀਜ਼ਾਂ ਨੂੰ ਸ਼ਾਮਲ ਕਰੋ।
ਵਿਟਾਮਿਨ ਡੀ3: ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ ਵਿਟਾਮਿਨ ਡੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਇਸ ਨਾਲ ਹੱਡੀਆਂ ਦੇ ਮਜ਼ਬੂਤ ਹੋਣ ਨਾਲ ਗਠੀਏ ਅਤੇ ਇਸ ਨਾਲ ਸਬੰਧਤ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ। ਨਾਲ ਹੀ ਇਹ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ 15-20 ਮਿੰਟ ਲਈ ਧੁੱਪ ਸੇਕਣਾ ਵੀ ਲਾਭਕਾਰੀ ਹੈ। ਇਸ ਤੋਂ ਇਲਾਵਾ ਡੇਲੀ ਡਾਇਟ ‘ਚ ਪਨੀਰ, ਆਂਡੇ, ਮੱਛੀ ਦਾ ਤੇਲ, ਮਸ਼ਰੂਮ, ਸੰਤਰੇ ਦਾ ਰਸ, ਪਨੀਰ, ਸੋਇਆ ਮਿਲਕ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਫੋਲੇਟ: ਔਰਤਾਂ ਨੂੰ ਓਵਰੀ ਅਤੇ ਬ੍ਰੈਸਟ ਕੈਂਸਰ ਦੇ ਖ਼ਤਰੇ ਤੋਂ ਬਚਣ ਲਈ ਡੇਲੀ ਡਾਇਟ ‘ਚ ਫੋਲੇਟ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਇਹ ਬਿਮਾਰੀਆਂ ਤੋਂ ਬਚਾਉਂਣ ਦੇ ਨਾਲ ਵਧੀਆ ਸਰੀਰਕ ਵਿਕਾਸ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਵੀ ਇਸ nutrient ਦੀ ਖਾਸ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਡੇਲੀ ਡਾਇਟ ‘ਚ ਆਟਾ, ਚਿੱਟੇ ਚੌਲ, ਹਰੀਆਂ ਪੱਤੇਦਾਰ ਸਬਜ਼ੀਆਂ, ਫਲ਼ੀਆਂ, ਐਵੋਕਾਡੋਜ਼, ਚੁਕੰਦਰ, ਖੱਟੇ ਫਲ, ਸੁੱਕੇ ਮੇਵੇ, ਕੇਲੇ, ਪਪੀਤਾ ਆਦਿ ਚੀਜ਼ਾਂ ਸ਼ਾਮਲ ਕਰੋ।
ਕੈਲਸ਼ੀਅਮ: ਔਰਤਾਂ ਨੂੰ ਵਿਟਾਮਿਨਜ਼ ਦੇ ਨਾਲ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਦਾ ਵੀ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ। ਇਸਦੇ ਲਈ ਆਪਣੀ ਡੇਲੀ ਡਾਇਟ ‘ਚ ਦਹੀਂ, ਦੁੱਧ ਆਦਿ ਡੇਅਰੀ ਪ੍ਰੋਡਕਟਸ, ਆਂਡਾ, ਕੇਲਾ, ਹਰੀਆਂ ਸਬਜ਼ੀਆਂ, ਸੰਤਰੇ, ਸੋਇਆ, ਦਲੀਆ ਆਦਿ ਸ਼ਾਮਲ ਕਰੋ।
ਆਇਰਨ: ਔਰਤਾਂ ‘ਚ ਖ਼ਾਸ ਤੌਰ ‘ਤੇ ਖੂਨ ਦੀ ਕਮੀ ਹੁੰਦੀ ਹੈ। ਇਸ ਦੇ ਪਿੱਛੇ ਦਾ ਕਾਰਨ ਡੇਲੀ ਡਾਇਟ ‘ਚ ਆਇਰਨ ਨਾਲ ਭਰਪੂਰ ਚੀਜ਼ਾਂ ਦੇ ਸੇਵਨ ਘੱਟ ਜਾਂ ਨਾ ਦੇ ਬਰਾਬਰ ਕਰਨਾ ਹੁੰਦਾ ਹੈ। ਪਰ ਔਰਤਾਂ ਨੂੰ ਹੋਰ ਜ਼ਰੂਰੀ ਤੱਤਾਂ ਦੇ ਨਾਲ ਆਇਰਨ ਨਾਲ ਭਰਪੂਰ ਚੀਜ਼ਾਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਖੂਨ ਵੱਧਣ ਅਤੇ ਸਾਫ਼ ਹੋਣ ਦੇ ਨਾਲ ਐਨਰਜ਼ੀ ਮਿਲਦੀ ਹੈ। ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਇਸ ਦੇ ਲਈ ਡੇਲੀ ਡਾਇਟ ‘ਚ ਆਂਵਲਾ, ਅਨਾਰ, ਚੁਕੰਦਰ, ਦਹੀਂ, ਸੁੱਕੇ ਮੇਵੇ, ਅੰਕੁਰਿਤ ਅਨਾਜ, ਤਿਲ, ਗੁੜ, ਤੁਲਸੀ, ਮੂੰਗਫਲੀ, ਹਰੀਆਂ ਪੱਤੇਦਾਰ ਸਬਜ਼ੀਆਂ, ਅਮਰੂਦ ਆਦਿ ਸ਼ਾਮਲ ਕਰੋ।