Women healthy superfoods: ਭਾਰਤੀ ਔਰਤਾਂ ਪਰਿਵਾਰ ਦੀ ਦੇਖਭਾਲ ਕਰਨ ‘ਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੀਆਂ ਹਨ। ਨਤੀਜੇ ਵਜੋਂ, ਉਮਰ ਤੋਂ ਪਹਿਲਾਂ, ਸਰੀਰ ‘ਚ ਕਮਜ਼ੋਰੀ, ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰਨ ਲੱਗਦੀਆਂ ਹਨ। ਜੇਕਰ ਔਰਤਾਂ ਆਪਣੀ ਡਾਈਟ ਹੀ ਸਹੀ ਕਰ ਲੈਣ ਤਾਂ ਉਹ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੀਆਂ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਔਰਤਾਂ ਨੂੰ ਆਪਣੀ ਡਾਈਟ ‘ਚ ਕੁਝ ਸੁਪਰਫੂਡ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਔਰਤਾਂ ਹਫ਼ਤੇ ‘ਚ ਇੱਕ ਵਾਰ ਜ਼ਰੂਰ ਖਾਣ। ਇਹ ਭੋਜਨ ਉਨ੍ਹਾਂ ਨੂੰ ਇਕ ਨਹੀਂ ਸਗੋਂ ਕਈ ਬੀਮਾਰੀਆਂ ਤੋਂ ਦੂਰ ਰੱਖਣਗੇ।
ਦੁੱਧ: ਦੁੱਧ ਇੱਕ ਅਜਿਹਾ ਭੋਜਨ ਹੈ ਜਿਸ ‘ਚ ਕਈ ਤੱਤ ਪਾਏ ਜਾਂਦੇ ਹਨ। ਔਰਤਾਂ ਨੂੰ ਆਪਣੀ ਡਾਇਟ ‘ਚ ਲੋਅ ਫੈਟ ਮਿਲਕ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਡਾਇਟ ‘ਚ ਦੁੱਧ ਦੇ ਨਾਲ ਸੰਤਰੇ ਦਾ ਜੂਸ ਵੀ ਸ਼ਾਮਲ ਕਰੋ। ਇਸ ‘ਚ ਪ੍ਰੋਟੀਨ ਕੈਲਸ਼ੀਅਮ ਵਿਟਾਮਿਨ ਡੀ ਵਰਗੇ ਕਈ ਤੱਤ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਦਿੰਦੇ ਹਨ।
ਦਹੀਂ: ਦੁੱਧ ਦੀ ਤਰ੍ਹਾਂ ਔਰਤਾਂ ਨੂੰ ਵੀ ਦਹੀਂ ਯਾਨੀ ਲੋਅ ਫੈਟ ਯੋਗਰਟ ਦਾ ਸੇਵਨ ਕਰਨਾ ਚਾਹੀਦਾ ਹੈ। ਦਹੀਂ ਖਾਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ, ਅਲਸਰ ਅਤੇ ਵੈਜਾਇਨਲ ਇੰਫੈਕਸ਼ਨ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।
ਪਾਲਕ: ਹਰੀਆਂ ਪੱਤੇਦਾਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਪਾਲਕ ਖਾਣਾ ਨਾ ਭੁੱਲੋ। ਇਸ ‘ਚ ਮੈਗਨੀਸ਼ੀਅਮ ਅਤੇ ਆਇਰਨ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਬੂਸਟਰ ਅਤੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਇਸ ਤੋਂ ਇਲਾਵਾ ਬ੍ਰੋਕਲੀ, ਪੱਤਾਗੋਭੀ, ਬੀਨਜ਼ ਵਰਗੀਆਂ ਹੋਰ ਸਬਜ਼ੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਬੀਨਜ਼ ਔਰਤਾਂ ਦੇ ਹਾਰਮੋਨਸ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦੀ ਹੈ।
ਚੁਕੰਦਰ: ਆਇਰਨ ਅਤੇ ਫਾਈਬਰ ਨਾਲ ਭਰਪੂਰ ਚੁਕੰਦਰ ਔਰਤਾਂ ਦੇ ਪਾਚਨ ਸਿਸਟਮ ਅਤੇ Gut ਹੈਲਥ ਲਈ ਵੀ ਵਧੀਆ ਹੈ। ਇਸ ਨਾਲ ਬਲੱਡ ਫਲੋ ਠੀਕ ਰਹਿੰਦਾ ਹੈ ਅਤੇ ਲੋਅ ਬਲੱਡ ਪ੍ਰੈਸ਼ਰ ਵੀ ਠੀਕ ਰਹਿੰਦਾ ਹੈ।
ਮੁੱਠੀ ਭਰ ਡ੍ਰਾਈ ਫਰੂਟਸ: ਆਪਣੀ ਡਾਇਟ ‘ਚ ਮੁੱਠੀ ਭਰ ਸੁੱਕੇ ਮੇਵੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ, ਖਾਸ ਕਰਕੇ ਬਦਾਮ। ਹਫ਼ਤੇ ‘ਚ ਇੱਕ ਵਾਰ ਤੁਸੀਂ 1 ਮੁੱਠੀ ਬਦਾਮ ਤਾਂ ਜ਼ਰੂਰ ਖਾਓ। ਇਸ ਤੋਂ ਇਲਾਵਾ ਤੁਸੀਂ ਕਿਸ਼ਮਿਸ਼, ਕਾਜੂ ਅਤੇ ਅਖਰੋਟ ਦਾ ਸੇਵਨ ਵੀ ਕਰ ਸਕਦੇ ਹੋ। ਡ੍ਰਾਈ ਫਰੂਟਸ ਤੋਂ ਇਲਾਵਾ ਤੁਸੀਂ ਤਰਬੂਜ, ਕੱਦੂ, ਚਿਆ, ਫਲੈਕਸਸੀਡ ਅਤੇ ਸੂਰਜਮੁਖੀ ਦੇ ਮਿਕਸ ਬੀਜ ਵੀ ਖਾ ਸਕਦੇ ਹੋ।
ਬੇਰੀਜ਼: ਐਂਟੀ-ਆਕਸੀਡੈਂਟ ਨਾਲ ਭਰਪੂਰ ਬੇਰੀਜ਼ ‘ਚ ਐਂਟੀ ਕੈਂਸਰ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ ਜੋ ਔਰਤਾਂ ਨੂੰ ਬ੍ਰੈਸਟ ਅਤੇ ਕੋਲਨ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਬੇਰੀਜ਼ ਤੁਹਾਨੂੰ ਯੂਟੀਆਈ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ ਇਸ ਲਈ ਸਟ੍ਰਾਬੇਰੀ, ਰਾਸਪਬੇਰੀ, ਬਲੂਬੇਰੀ ਅਤੇ ਕਰੈਨਬੇਰੀ ਨੂੰ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।
ਐਵੋਕਾਡੋ: ਇਹ ਫਲ ਖਾਣ ‘ਚ ਭਾਵੇਂ ਇੰਨਾ ਹੈਲਥੀ ਨਾ ਹੋਵੇ ਪਰ ਇਹ ਫਾਈਬਰ, ਫੋਲਿਕ ਐਸਿਡ, ਵਿਟਾਮਿਨ, ਮਿਨਰਲ ਅਤੇ ਹੈਲਥੀ ਫੈਟ ਭਰਪੂਰ ਹੁੰਦਾ ਹੈ ਜੋ ਔਰਤਾਂ ਦੀ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ‘ਚ ਸੋਜ, ਦਿਲ ਦੇ ਰੋਗ, ਸ਼ੂਗਰ, ਮੈਟਾਬੋਲਿਕ ਸਿੰਡਰੋਮ ਅਤੇ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਆਂਵਲਾ: ਆਂਵਲਾ ਪੇਟ, ਅੱਖਾਂ, ਸਕਿਨ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਲਈ ਸਿਰਫ ਸਿਹਤ ਲਈ ਹੀ ਨਹੀਂ ਸਗੋਂ ਸੁੰਦਰਤਾ ਲਈ ਵੀ ਔਰਤਾਂ ਨੂੰ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ। ਆਂਵਲਾ ਵਿਟਾਮਿਨ ਸੀ, ਪੋਟਾਸ਼ੀਅਮ, ਕਾਰਬੋਹਾਈਡ੍ਰੇਟ, ਵਿਟਾਮਿਨ ਏ, ਬੀ, ਫਾਈਬਰ, ਪ੍ਰੋਟੀਨ, ਆਇਰਨ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ।
ਟਮਾਟਰ: ਔਰਤਾਂ ਦੇ ਸੁਪਰਫੂਡ ‘ਚ ਟਮਾਟਰ ਵੀ ਸ਼ਾਮਲ ਹੈ ਕਿਉਂਕਿ ਇਸ ‘ਚ ਲਾਈਕੋਪੀਨ ਨਾਂ ਦਾ ਪੋਸ਼ਕ ਤੱਤ ਹੁੰਦਾ ਹੈ ਜੋ ਬ੍ਰੈਸਟ ਕੈਂਸਰ ਤੋਂ ਬਚਾਅ ‘ਚ ਕਾਰਗਰ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਟਮਾਟਰ ‘ਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਦਿਲ ਦੀਆਂ ਬੀਮਾਰੀਆਂ ਨਾਲ ਲੜਨ ‘ਚ ਮਦਦ ਕਰਦੇ ਹਨ। ਟਮਾਟਰ ਸਕਿਨ ਨੂੰ ਸਿਹਤਮੰਦ ਰੱਖਣ ਅਤੇ ਏਜਿੰਗ ਨੂੰ ਰੋਕਣ ‘ਚ ਮਦਦ ਕਰਦਾ ਹੈ।
ਸੋਇਆਬੀਨ: ਸਿਹਤਮੰਦ ਰਹਿਣ ਲਈ ਔਰਤਾਂ ਨੂੰ ਭੋਜਨ ‘ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸੋਇਆਬੀਨ ‘ਚ ਪ੍ਰੋਟੀਨ, ਆਇਰਨ ਅਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ। ਤੁਸੀਂ ਸੋਇਆ ਤੋਂ ਬਣੇ ਪ੍ਰੋਡਕਟਸ ਦੀ ਵਰਤੋਂ ਕਰ ਸਕਦੇ ਹੋ।
ਆਂਡੇ ਅਤੇ ਮੱਛੀ: ਜੋ ਔਰਤਾਂ ਨਾਨ-ਵੈਜ ਖਾਂਦੀਆਂ ਹਨ ਉਨ੍ਹਾਂ ਨੂੰ ਆਪਣੀ ਡਾਈਟ ‘ਚ ਆਂਡੇ ਅਤੇ ਮੱਛੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਔਰਤਾਂ ਨੂੰ ਆਪਣੇ ਭੋਜਨ ‘ਚ ਸੈਲਮਨ, ਸਾਰਡੀਨ ਅਤੇ ਮੈਕਰੇਲ ਜ਼ਰੂਰ ਖਾਣਾ ਚਾਹੀਦਾ ਹੈ। ਮੱਛੀ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸਕਿਨ, ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਡਿਪਰੈਸ਼ਨ ਤੋਂ ਬਚਾਉਂਦਾ ਹੈ। ਖ਼ੁਦ ਨੂੰ ਹੈਲਥੀ ਰੱਖਣਾ ਹੈ ਤਾਂ ਡਾਇਟ ‘ਚ ਇਨ੍ਹਾਂ ਚੀਜ਼ਾਂ ਨੂੰ ਹਫ਼ਤੇ ‘ਚ 1 ਵਾਰ ਜ਼ਰੂਰ ਸ਼ਾਮਿਲ ਕਰੋ। ਤੁਸੀਂ ਇੱਕ ਕਈ ਬੀਮਾਰੀਆਂ ਤੋਂ ਬਚੇ ਰਹੋਗੇ