Women heart attack symptoms: ਅੱਜ ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵਿਚ ਵੀ ਇਸ ਬਿਮਾਰੀ ਦੇ ਅੰਕੜੇ ਵੱਧ ਰਹੇ ਹਨ। ਵੈਸੇ ਤਾਂ ਹਾਰਟ ਅਟੈਕ ਆਉਣ ਤੋਂ ਪਹਿਲਾਂ ਛਾਤੀ ਵਿਚ ਦਰਦ ਹੁੰਦਾ ਹੈ। ਪਰ ਜੇ ਗੱਲ ਔਰਤਾਂ ਦੀ ਕਰੀਏ ਤਾਂ ਉਨ੍ਹਾਂ ‘ਚ ਹਾਰਟ ਅਟੈਕ ਆਉਣ ਤੋਂ ਪਹਿਲਾਂ ਕੁਝ ਵੱਖਰੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ ‘ਚ ਸਮੇਂ ਸਿਰ ਇਸ ਦੇ ਲੱਛਣਾਂ ਦਾ ਪਤਾ ਲਗਾ ਕੇ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਉਨ੍ਹਾਂ ਲੱਛਣਾਂ ਦੇ ਬਾਰੇ ਦੱਸਦੇ ਹਾਂ ਜੋ ਸਿਰਫ ਔਰਤਾਂ ਵਿੱਚ ਦਿਖਾਈ ਦਿੰਦੇ ਹਨ। ਤਾਂ ਜੋ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ਨੂੰ ਤੁਰੰਤ ਵੇਖ ਕੇ ਇਸ ਸਮੱਸਿਆ ਤੋਂ ਬਚਿਆ ਜਾ ਸਕੇ।
ਪੇਟ ਦਰਦ ਅਤੇ ਦਬਾਅ ਪੈਣਾ: ਆਮ ਤੌਰ ‘ਤੇ ਲੋਕ ਹਲਕੇ ਪੇਟ ਦਰਦ ਦੀਆਂ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਪਰ ਜੇ ਇਹ ਦਰਦ ਲਗਾਤਾਰ ਰਹੇ ਅਤੇ ਤੁਸੀਂ ਨਾਲ ਹੀ ਆਪਣੇ ਪੇਟ ਵਿਚ ਦਬਾਅ ਮਹਿਸੂਸ ਕਰਦੇ ਹੋ ਤਾਂ ਇਹ ਹਾਰਟ ਅਟੈਕ ਆਉਣ ਵੱਲ ਇਸ਼ਾਰਾ ਕਰਦਾ ਹੈ। ਅਜਿਹੇ ‘ਚ ਬਿਨਾਂ ਦੇਰੀ ਕੀਤੇ ਦਿਲ ਦੇ ਡਾਕਟਰ ਨਾਲ ਸੰਪਰਕ ਕਰੋ। ਅਕਸਰ ਹਰ ਕੋਈ ਜਾਣਦਾ ਹੈ ਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਛਾਤੀ ਵਿੱਚ ਬਹੁਤ ਦਰਦ ਹੁੰਦਾ ਹੈ। ਪਰ ਇੱਕ ਮਾਹਰ ਦੇ ਅਨੁਸਾਰ ਔਰਤਾਂ ਨੂੰ ਹਾਰਟ ਅਟੈਕ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਗਰਦਨ, ਜਬਾੜੇ, ਬਾਹਾਂ ਅਤੇ ਪਿੱਠ ਵਿੱਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ‘ਚ ਜੇ ਤੁਸੀਂ ਅਜਿਹੇ ਦਰਦ ਨੂੰ ਲਗਾਤਾਰ ਮਹਿਸੂਸ ਕਰਦੇ ਹੋ ਤਾਂ ਇਸ ਨੂੰ ਨਜ਼ਰ ਅੰਦਾਜ਼ ਕਰਨ ਦੀ ਗਲਤੀ ਨਾ ਕਰੋ। ਨਾਲ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਚੱਕਰ ਆਉਣੇ: ਅਕਸਰ ਔਰਤਾਂ ਨੂੰ ਬਿਨਾਂ ਕੋਈ ਭਾਰੀ ਕੰਮ ਕੀਤੇ ਵੀ ਥਕਾਨ ਅਤੇ ਚੱਕਰ ਆਉਣ ਲੱਗਦੇ ਹਨ। ਨਾਲ ਹੀ ਸਾਹ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਇਸ ਨੂੰ ਵੀ ਅਸੀਂ ਹਾਰਟ ਅਟੈਕ ਆਉਣ ਦਾ ਇੱਕ ਲੱਛਣ ਮੰਨ ਸਕਦੇ ਹਾਂ। ਇੱਕ ਨਤੀਜੇ ਦੇ ਅਨੁਸਾਰ ਵਾਰ-ਵਾਰ ਚੱਕਰ ਆਉਣੇ ਅਤੇ ਕਮਜ਼ੋਰੀ ਰਹਿਣੀ ਹਾਰਟ ਅਟੈਕ ਆਉਣ ਵੱਲ ਇਸ਼ਾਰਾ ਕਰਦਾ ਹੈ। ਅਜਿਹੇ ‘ਚ ਕਿਸੇ ਮਾਹਰ ਨਾਲ ਸਲਾਹ ਕਰੋ। ਆਪਣੀ ਰੋਜ਼ਾਨਾ ਖੁਰਾਕ ਵਿਚ ਪੌਸ਼ਟਿਕ ਚੀਜ਼ਾਂ ਖਾਣਾ ਵੀ ਸ਼ੁਰੂ ਕਰੋ।
ਜ਼ਿਆਦਾ ਕੰਮ ਕੀਤੇ ਬਿਨਾਂ ਥਕਾਵਟ: ਥਕਾਵਟ ਹੋਣੀ ਇਕ ਆਮ ਗੱਲ ਹੈ। ਪਰ ਬਿਨਾਂ ਸਖਤ ਮਿਹਨਤ ਕੀਤੇ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਵਟ ਹੋਣਾ ਹਾਰਟ ਅਟੈਕ ਆਉਣ ਦਾ ਇੱਕ ਸੰਕੇਤ ਸਮਝਿਆ ਜਾ ਸਕਦਾ ਹੈ। ਅਜਿਹੇ ‘ਚ ਸਾਵਧਾਨ ਹੋ ਕੇ ਡਾਕਟਰ ਨਾਲ ਸੰਪਰਕ ਕਰੋ। ਵੈਸੇ ਤਾਂ ਪਸੀਨਾ ਆਉਣਾ ਇਕ ਆਮ ਗੱਲ ਹੁੰਦੀ ਹੈ। ਪਰ ਖੋਜ ਦੇ ਅਨੁਸਾਰ ਔਰਤਾਂ ਨੀ ਠੰਡਾ ਪਸੀਨਾ ਆਉਣ ਦੀ ਸ਼ਿਕਾਇਤ ਹੋਣੀ ਹਾਰਟ ਅਟੈਕ ਦਾ ਲੱਛਣ ਮੰਨਿਆ ਜਾ ਸਕਦਾ ਹੈ। ਅਜਿਹੇ ‘ਚ ਇਸ ਸਥਿਤੀ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।